Posts

Showing posts from May, 2022

Kasoor di saza.

Image
 

ਦਾਤਾਂ ਲੁਟਾਉਂਣ ਵਾਲਾ ਦਾਤਾਰ

Image
ਬਾਬਾ ਨੰਦ ਸਿੰਘ ਸਾਹਿਬ ਨੇ ਇੱਕ ਪਾਵਨ ਸਾਖਾ ਸੁਣਾਇਆ।  ਗੁਰੂ ਨਾਨਕ ਪਾਤਸ਼ਾਹ ਨਗਰ ਤੋ ਤੁਰਨ ਲੱਗੇ ਹਨ, ਸਾਰੇ ਹੀ ਨਾਲ ਤੁਰ ਪਏ। ਸਾਹਿਬ ਨੇ ਦੇਖਿਆ ਅਤੇ ਸਾਰੇ ਹੀ ਨਗਰ ਨਿਵਾਸੀ ਨਾਲ ਤੁਰ ਪਏ ਹਨ। ਖ਼ੇਡ ਵਰਤਾਇਆ ਹੈ, ਥੋੜ੍ਹੀ ਦੂਰ ਗਏ ਤੇ ਆਲੇ-ਦੁਆਲੇ ਦੇਖਿਆ ਕੀ ..... ਫੁਰਮਾਇਆ ਕਿ - ਬੜੀਆਂ ਕੀਮਤੀ ਵਸਤੂਆਂ ਪਈਆਂ ਹਨ, ਇੱਥੋਂ ਝੋਲੀਆਂ ਭਰੋ ਤੇ ਲੈ ਜਾਵੋ । ਸਾਰੇ ਜਣੇ ਟੁੱਟ ਕੇ ਪੈ ਗਏ, ਸਭ ਨੇ ਆਪਣੀਆਂ ਝੋਲੀਆਂ ਭਰੀਆਂ ਤੇ ਵਾਪਸ ਤੁਰ ਪਏ।  ਸਾਹਿਬ ਫਿਰ ਅੱਗੇ ਤੁਰੀ ਜਾ ਰਹੇ ਹਨ ਫਿਰ ਦੇਖਿਆ ਕਿ ਹਾਲੇ ਵੀ ਕਾਫੀ ਜਣੇ ਆ ਰਹੇ ਹਨ।  ਥੋੜ੍ਹੀ ਦੂਰ ਜਾ ਕੇ ਫੁਰਮਾਉਂਦੇ ਹਨ -  ਉਹ ਪਹਿਲੀਆਂ ਤੋਂ ਜਿਆਦਾ ਕੀਮਤੀ ਵਸਤੂਆਂ ਪਈਆਂ ਹਨ ਇੱਥੇ ਬੜੀਆਂ ਹੀ ਕੀਮਤੀ ਵਸਤੂਆਂ ਨਿਰੰਕਾਰ ਨੇ ਬਖਸ਼ੀਆਂ ਹੋਈਆਂ ਹਨ, ਝੋਲੀਆਂ ਭਰੋ ਤੇ ਲੈ ਜਾਵੋਂ।  ਕਈਆਂ ਨੇ ਝੋਲੀਆਂ ਭਰੀਆਂ ਤੇ ਪਰਤ ਗਏ। ਥੋੜ੍ਹੀ ਦੂਰ ਅੱਗੇ ਗਏ ਫਿਰ ਵੀ ਕੁੱਝ ਜਣੇ ਤੁਰੀ ਆ ਰਹੇ ਹਨ। ਹੋਰ ਕੀਮਤੀ ਚੀਜ਼ਾਂ, ਚਾਂਦੀ, ਸੋਨਾ ਵਗੈਰਾ ਉਹ ਦਿਖਾਈਆਂ।  ਫੁਰਮਾਇਆ-  ਫਿਰ ਤੁਸੀਂ ਉਨ੍ਹਾਂ ਤੋਂ ਚੰਗੇ ਰਹਿ ਗਏ, ਆਪਣੀਆਂ ਝੋਲੀਆਂ ਭਰੋ ਤੇ ਜਾਓ ।    ਸਾਰਿਆਂ ਨੇ ਝੋਲੀਆਂ ਭਰੀਆਂ ਤੇ ਆਪਣੇ ਘਰਾਂ ਨੂੰ ਤੁਰ ਗਏ।  ਸੱਚੇ ਪਾਤਸ਼ਾਹ ਅੱਗੇ ਜਾ ਰਹੇ ਹਨ, ਮੁੜ ਕੇ ਦੇਖਿਆ ਤਾਂ ਸਿਰਫ ਇੱਕ ਜਣਾ ਹੀ 'ਭਾਈ ਲਹਿਣਾ' ਜੀ ਪਿੱਛੇ ਆ ਰਹੇ ਹਨ।  ਫਿਰ ਪੁੱਛਣ ਲੱਗੇ ਕਿ-...