ਬਾਬਾ ਨੰਦ ਸਿੰਘ ਜਿਹਾ ਰਿਸ਼ੀ ਨਾ ਕੋਈ ਹੋਇਆ ਨਾ ਕੋਈ ਹੋਸੀ। ਬਾਬਾ ਨੰਦ ਸਿੰਘ ਜੀ ਮਹਾਰਾਜ ਦੀ ਨਿਮਰਤਾ
ਨਿੰਦਕ ਦੋਖੀ ਬੇਮੁਖ ਤਾਰੇ ਸਭ ਉਸੇ ਨਿਰੰਕਾਰ ਦੇ ਬੱਚੇ ਹਨ। ਉਹ ਸਭ ਦਾ ਹੀ ਮਾਤਾ ਪਿਤਾ ਹੈ ਅਤੇ ਸਭ ਉੱਤੇ ਇੱਕੋ ਜਿਹੀ ਦਇਆ ਕਰਦਾ ਹੈ। ਇਕ ਵਾਰ ਦੀ ਗੱਲ ਹੈ ਕਿ ਇਕ ਗਰੀਬ ਕਾਰੀਗਰ ਸਿੰਘ ਨੇ ਲੋਹੇ ਦਾ ਇਕ ਗੜਵਾ ਬਣਾਇਆ ਤੇ ਬਾਬਾ ਜੀ ਦੇ ਚਰਨਾਂ ਵਿੱਚ ਪੇਸ਼ ਕਰਨ ਵਾਸਤੇ ਠਾਠ ਤੇ ਪਹੁੰਚਿਆ। ਸੰਗਤ ਵਿੱਚ ਬੈਠਾ ਗੁਰੂ ਨਾਨਕ ਪਾਤਸ਼ਾਹ ਦੀ ਇਲਾਹੀ ਸ਼ਾਨ ਦਾ ਆਨੰਦ ਮਾਣ ਰਿਹਾ ਹੈ ਤੇ ਉਸ ਇਲਾਹੀ ਸ਼ਾਨ ਵਿੱਚ ਇਹ ਹੌਂਸਲਾ ਹੀ ਨਹੀਂ ਪਿਆ ਕਿ ਇਸ ਤਰ੍ਹਾਂ ਦੀ ਤੁੱਛ ਜਿਹੀ ਭੇਟ ਨੂੰ ਬਾਬਾ ਜੀ ਦੇ ਸਾਹਮਣੇ ਪੇਸ਼ ਕਰਾਂ। ਇਨ੍ਹਾਂ ਸੋਚਾਂ ਵਿੱਚ ਹੀ ਡਰਦਾ ਰਿਹਾ ਅਤੇ ਸੰਕੋਚ ਕਰ ਗਿਆ। ਸਵੇਰ ਦੇ ਦੀਵਾਨ ਦੇ ਬਾਅਦ ਜਦੋਂ ਅੰਤਰਜਾਮੀ ਬਾਬਾ ਜੀ ਉੱਠੇ ਤਾਂ ਸੰਗਤ ਦੇ ਕੋਲੋਂ ਲੰਘਦੇ ਉਸਦੇ ਕੋਲ ਜਾ ਖਲੋਏ ਤੇ ਫੁਰਮਾਇਆ - ਇਹ ਗੜਵਾ ਬਹੁਤ ਸੋਹਣਾ ਹੈ, ਕਿੱਥੋਂ ਬਣਵਾਇਆ ਹੈ ? ਅੱਗੋਂ ਉੱਤਰ ਦਿੰਦੇ ਹੋਏ ਗਰੀਬ ਕਾਰੀਗਰ ਸਿੰਘ ਨੇ ਕਿਹਾ ਕਿ- ਜੀ ਮੈਂ ਆਪ ਹੀ ਬਣਾਇਆ ਹੈ? ਬਾਬਾ ਜੀ ਅੱਗੋਂ ਬੋਲੇ - ਯਾਰ ਇਕ ਸਾਨੂੰ ਵੀ ਐੋਸਾ ਬਣਾ ਦੇ। ਕਾਰੀਗਰ ਸਿੰਘ ਬਾਬਾ ਜੀ ਦੇ ਚਰਨਾਂ ਤੇ ਢਹਿ ਕੋ ਰੋਣ ਲੱਗ ਪਿਆ ਤੇ ਕਿਹਾ ਕਿ- ਗਰੀਬ ਨਿਵਾਜ਼ ਪਾਤਸ਼ਾਹ ਮੈਂ ਇਹ ਗੜਵਾ ਤੁਹਾਡੀ ਸੇਵਾ ਵਾਸਤੇ ਹੀ ਬਣਾ ਕੇ ਲਿਆਇਆ ਸੀ। ਅੰਤਰਜਾਮੀ ਬਾਬਾ ਜੀ ਨੇ ਫ਼ੁਰਮਾਇਆ - ਫ਼ਿਰ ਸੰਕੋਚ ਕਾਹਦਾ, ਫ਼ਿਰ ਦਿੰਦਾ ਕਿਉਂ ਨਹੀਂ? ਬਾਬਾ ਨੰਦ ਸਿੰਘ ਜੀ ਮਹਾਰਾਜ ਨੇ ਗੜਵਾ ਹੱਥ ਵਿੱਚ ਫੜ੍ਹ ਕੇ ਫਿਰ ਪੁੱ...