ਮਹਾਨ ਕ੍ਰਿਪਾ
ਆਪੇ ਲਾਇਓ ਅਪਨਾ ਪਿਆਰੁ ॥ ਸਦਾ ਸਦਾ ਤਿਸੁ ਗੁਰ ਕਉ ਕਰੀ ਨਮਸਕਾਰੁ ॥੭॥ ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ 240 ਇਹ ਜ਼ਿਕਰ ਸੰਨ 1941 ਦਾ ਹੈ। ਅਸੀਂ ਪਿਤਾ ਜੀ ਨਾਲ ਬਾਬਾ ਨੰਦ ਸਿੰਘ ਜੀ ਮਹਾਰਾਜ ਦੇ ਦਰਸ਼ਨਾਂ ਵਾਸਤੇ ਬਾਬਾ ਜੀ ਦੇ ਠਾਠ ਤੇ ਗਏ। ਪਿਤਾ ਜੀ ਸੰਨ 1937 ਵਿੱਚ ਬਾਦਸ਼ਾਹ ਦੀ ਤਾਜਪੋਸ਼ੀ ਤੇ ਗੌਰਮਿੰਟ ਵੱਲੋਂ ਪੰਜਾਬ ਪੁਲਿਸ ਨੂੰ ਰੀਪਰੈਜ਼ੈਂਟ ਕਰਨ ਲਈ ਭੇਜੇ ਗਏ ਸਨ। ਉੱਥੋਂ ਉਹ ਬੱਚਿਆਂ ਵਾਸਤੇ ਕੁਝ ਚੀਜ਼ਾਂ ਲਿਆਏ ਸਨ। ਇਕ ਸੈਦ ਰੇਸ਼ਮੀ ਰੁਮਾਲ (ਜਿਸ ਉੱਪਰ ਬਹੁਤ ਸੋਹਣੀ ਕਢਾਈ ਕੀਤੀ ਹੋਈ ਸੀ) ਮੈਨੂੰ ਬਹੁਤ ਅੱਛਾ ਲੱਗਿਆ ਅਤੇ ਮੈਂ ਸੰਭਾਲ ਕੇ ਰੱਖ ਲਿਆ । ਜਿਸ ਵਕਤ ਪਿਤਾ ਜੀ ਨਾਲ ਅੰਦਰ ਜਾ ਕੇ ਮੱਥਾ ਟੇਕਿਆ ਤਾਂ ਉਹੀ ਰੁਮਾਲ ਬਾਬਾ ਜੀ ਦੇ ਚਰਨਾਂ ਵਿੱਚ ਰੱਖ ਦਿੱਤਾ। ਬਾਬਾ ਜੀ ਨੇ ਬੜੇ ਪਿਆਰ ਨਾਲ ਮੇਰੇ ਵੱਲ ਦੇਖਿਆ ਅਤੇ ਰੁਮਾਲ ਵੀ ਦੇਖਿਆ। ਉਨ੍ਹਾਂ ਦੀ ਉਸ ਪ੍ਰੇਮ ਭਰੀ ਤੱਕਣੀ ਵਿੱਚ ਪ੍ਰਵਾਨਗੀ ਤੇ ਪ੍ਰਸੰਨਤਾ ਦੋਨੋ ਝਲਕ ਰਹੀਆਂ ਸਨ। ਜਿਸ ਵਕਤ 28 ਅਗਸਤ ਸੰਨ 1943 ਨੂੰ ਜੁਦਾਈ ਦੇ ਮੌਕੇ ਤੇ ਉਨ੍ਹਾਂ ਨੂੰ ਜਲ ਪ੍ਰਵਾਹ ਕਰਨ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਸਨ ਜਿਸ ਕਿਸ਼ਤੀ ਵਿੱਚ ਬਾਬਾ ਜੀ ਨੂੰ ਜਲ ਪ੍ਰਵਾਹ ਕਰਨਾ ਸੀ, ਉਹ ਬਹੁਤ ਹੀ ਸੁੰਦਰ ਢੰਗ ਨਾਲ ਸਜਾਈ ਗਈ ਸੀ| ਜਿਸ ਵਕਤ ਸਤਲੁਜ ਦਰਿਆ ਤੇ ਜਾ ਕੇ ਅੰਤਿਮ ਦਰਸ਼ਨਾਂ ਵਾਸਤੇ ਮੱਥਾ ਟੇਕਿਆ ਤਾਂ ਡਿੱਠਾ ਕਿ ਬਾਬਾ ਜੀ ਦੇ ਸੱਜੇ ਹੱਥ ਦੇ ਨਾਲ ਉਹੀ ਰੁਮਾਲ ਰੱਖਿਆ ਹੋਇਆ ਸੀ, ਦੇਖ ਕੇ ਬੜ...