Posts

ਗੁਰਮੁਖਿ ਰੋਮਿ ਰੋਮਿ ਹਰਿ ਧਿਆਵੈ॥

Image
ਇਕ ਦਫ਼ਾ ਛੋਟੇ ਠਾਠ ਤੇ ਸ਼ਾਮ ਦੇ ਕੀਰਤਨ ਦੇ ਦੀਵਾਨ ਦਾ ਜਿਸ ਵਕਤ ਭੋਗ ਪਿਆ ਹੈ ਤਾਂ ਬਾਬਾ ਨੰਦ ਸਿੰਘ ਸਾਹਿਬ ਆਪਣੇ ਆਸਣ ਤੋਂ ਉੱਠ ਕੇ ਬਾਹਰ ਆਏ ਹਨ, ਤਲਾਈ ਦੇ ਕੋਲ ਪਹੁੰਚੇ ਹਨ ਤੇ ਪਿਤਾ ਜੀ ਨੇ ਉਨ੍ਹਾਂ ਦਾ ਜੋੜਾ ਉਨ੍ਹਾਂ ਦੇ ਚਰਨ ਕਮਲਾਂ ਦੇ ਅੱਗੇ ਕਰ ਦਿੱਤਾ। ਬਾਬਾ ਨੰਦ ਸਿੰਘ ਸਾਹਿਬ ਉਹ ਜੋੜਾ ਪਾਉਣ ਲੱਗੇ ਹਨ ਤੇ ਉਨ੍ਹਾਂ ਨੇ ਆਪਣਾ ਮੁਬਾਰਕ ਹੱਥ ਪਿਤਾ ਜੀ ਦੇ ਮੋਢੇ ਤੇ ਰੱਖਿਆ। ਮੋਢੇ ਤੇ ਹੱਥ ਰੱਖ ਕੇ ਉਹ ਜੋੜਾ ਪਾਉਣ ਲੱਗੇ ਹਨ। ਜਿਸ ਵਕਤ ਜੋੜਾ ਪਾਇਆ ਹੈ ਜੋੜਾ ਪਾਉਂਦੇ ਹੀ ਉਨ੍ਹਾਂ ਦਾ ਜਿਹੜਾ ਚੋਲਾ ਸਾਹਿਬ ਸੀ ਉਸ ਦਾ ਬਾਜੂ ਖਿਸਕ ਕੇ ਥੋੜ੍ਹਾ ਉੱਤੇ ਨੂੰ ਹੋ ਗਿਆ ਤੇ ਬਾਬਾ ਨੰਦ ਸਿੰਘ ਸਾਹਿਬ ਦੀ ਪਾਵਨ ਕਲਾਈ ਪਿਤਾ ਜੀ ਦੇ ਕੰਨ ਨਾਲ ਛੂਈ ਹੈ। ਜਿਸ ਵਕਤ ਕੰਨ ਨਾਲ ਛੂਈ ਹੈ ਇਕ ਐਸਾ ਨਿਰੰਕਾਰੀ ਚਮਤਕਾਰ, ਇਲਾਹੀ ਚਮਤਕਾਰ ਹੋਇਆ...। ਉਸ ਵੇਲੇ ਪਿਤਾ ਜੀ ਜਿਸ ਤਰ੍ਹਾਂ ਆਪਣੀ ਜ਼ੁਬਾਨੀ ਉਨ੍ਹਾਂ ਨੇ ਇਹ ਚੀਜ਼ ਦਸੀ ਕਿ ਵਾਹਿਗੁਰੂ ਸ਼ਬਦ ਦੀ ਧੁਨੀਂ ਬਾਬਾ ਨੰਦ ਸਿੰਘ ਸਾਹਿਬ ਦੇ ਰੋਮ ਰੋਮ ਵਿੱਚੋਂ ਗੂੰਝ ਰਹੀ ਸੀ... ਗੁਰਮੁਖਿ ਰੋਮਿ ਰੋਮਿ ਹਰਿ ਧਿਆਵੈ॥ ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ 941 ਉਹ ਧੁਨੀਂ ਜਿਹੜੀ ਰੋਮ ਰੋਮ ਵਿੱਚੋਂ ਗੂੰਝਦੀ ਹੈ... ਇਕ ਤਾਂ ਆਪਾਂ ਆਪਣੀ ਰਸਨਾਂ ਦੇ ਨਾਲ ਕੋਈ ਧੁਨੀਂ ਉਚਾਰਦੇ ਹਾਂ, ਕੀਰਤਨ ਕਰਦੇ ਹਾਂ, ...ਰੋਮ ਰੋਮ ਵਿੱਚੋਂ ਜਿਹੜੀ ਧੁਨੀਂ ਗੂੰਝ ਰਹੀ ਸੀ ਉਸ ਇਲਾਹੀ ਧੁਨੀਂ...ਅਤੇ ਉਹ ਵੀ ਕੋਈ ਇਕ ਰੋਮ ਵਿੱਚੋਂ ਨਹੀਂ ਸਾਰੇ ਰੋਮਾਂ ਦੀ....

गुरमुखि रोमि रोमि हरि धिआवै ॥

Image
एक बार छोटे ठाठ ( कुटीर) पर शाम के कीर्तन-दीवान का जिस समय भोग सम्पन्न हुआ तो बाबा नंद सिंह साहिब अपना आसन छोड़कर बाहर आ गए और तलाई के निकट पहुँचे। पिताजी ने उनका जोड़ा उनके चरण-कमलों के समक्ष कर दिया। जोड़ा ( चरण  पादुकायें) चरणों में डालने के दौरान बाबा नंद सिंह साहिब ने अपना पवित्र हाथ पिताजी के  कंधे  पर रखा। जब वे जोड़े में अपने चरण डाल रहे थे तो इसी दौरान उनके चोले का एक बाजू खिसककर थोड़ा  ऊपर  हो गया और बाबा जी की पावन कलाई पिताजी के कान से छू गई। इस समय एक ऐसा अलौकिक चमत्कार हुआ। बाबा जी की कलाई के स्पर्श होते ही बाबा जी के रोम-रोम से ‘वाहेगुरु’ शब्द की ध्वनि गूँज रही थी ,  जो पिताजी के कानों द्वारा  सीधी  उनकी अन्तरात्मा  में समा गई।  गुरमुखि रोमि रोमि हरि धिआवै ॥   श्री गुरु ग्रंथ साहिब, अंग 941 वह ध्वनि जो रोम-रोम के भीतर से गूँजती है। वह दिव्य ध्वनि है। हम तो अपनी वाणी से ध्वनि का उच्चारण करते हैं ,  कीर्तन करते हैं। बाबा जी के रोम-रोम से जो पावन ध्वनि गूँज रही थी और वह भी किसी एक रोम कूप से नहीं ,  बल्कि शरीर के सभ...

जन नानक सतिगुरु तिना मिलाइओनु जिन सद ही वरतै नालि॥

Image
  ये दो घटनाएँ थाना बाघा पुराना तहसील मोगा (अब ज़िला) में घटित हुई थीं। अपनी जवानी और नौकरी की पहली अवस्था में घोड़े पर सवार होकर बाबा नरिन्दर सिंह जी अपनी घुड़सवार सहायक टुकड़ी के साथ रात को डाकुओं के पीछे निकल पड़े। अमावस की अंधेरी रात थी। जंगल में किसी चीज़ को देखकर घोड़ा बिदक गया और बेलगाम होकर सरपट भाग लिया। भागते-भागते घोड़ा किसी ओर बहुत दूर निकल गया और वो ऐसे लम्बे सघन वृक्षों के झुण्डों के बीच से निकला, जिन वृक्षों के ऊपर से बहुत ही भयानक आवाजों का आना शुरु हो गया था।  पिताजी के दिल में इस बात का अफ़सोस था कि बड़े खतरनाक डाकू हाथ से निकल जाएँगें, क्योंकि पीछे छूट गए अधीनस्थ पुलिसमैन पिताजी की आज्ञा के बिना कुछ भी नहीं कर सकते थे। घोड़ा तो काबू में आ चुका था, पर रास्ते का पता लगना असम्भव-सा हो गया था और यह भी नहीं सूझ रहा था कि किस तरह अधीनस्थ घुड़सवार पुलिस को मिला जाये।  वे ऐसा सोच ही रहे थे कि घोड़ा एक दोराहे पर पहुँच गया। पिताजी निर्णय नहीं ले पा रहे थे कि किस ओर निकला जाये। तभी अकस्मात एक प्रकाश-पुंज प्रत्यक्ष हुआ, जिसमें से भगवान कृष्ण का वह स्वरूप, तत्काल प्रत्यक्ष होकर ...

ਜਨ ਨਾਨਕ ਸਤਿਗੁਰੁ ਤਿਨਾ ਮਿਲਾਇਓਨੁ ਜਿਨ ਸਦ ਹੀ ਵਰਤੈ ਨਾਲਿ॥

Image
  ਇਹ ਦੋ ਵਾਕਯਾਤ ਥਾਨਾ ਬਾਘਾ ਪੁਰਾਣਾ ਤਹਿਸੀਲ ਮੋਗਾ (ਹੁਣ ਜ਼ਿਲਾ) ਦੇ ਹਨ।  ਸ਼ੁਰੂ ਜਵਾਨੀ ਤੇ ਨੌਕਰੀ ਦੀ ਪਹਿਲੀ ਅਵਸਥਾ ਵਿੱਚ ਬਾਬਾ ਨਰਿੰਦਰ ਸਿੰਘ ਜੀ ਇਕ ਵਾਰ ਘੋੜਿਆਂ ਤੇ ਰਾਤ ਨੂੰ ਡਾਕੂਆਂ ਦੇ ਮਗਰ ਨਿਕਲ ਪਏ। ਮੱਸਿਆ ਦੀ ਹਨੇਰੀ ਰਾਤ ਸੀ, ਜੰਗਲ ਵਿੱਚ ਕਿਸੇ ਚੀਜ਼ ਨੂੰ ਦੇਖ ਕੇ ਘੋੜਾ ਡਰ ਗਿਆ ਅਤੇ ਬੇਲਗਾਮ ਹੋ ਕੇ ਸਰਪਟ ਭੱਜ ਪਿਆ। ਕਿਸੇ ਪਾਸੇ ਬੜੀ ਦੂਰ ਨਿਕਲ ਗਿਆ। ਇਕ ਐਸੇ ਲੰਬੇ ਸੰਘਣੇ ਦਰਖਤਾਂ ਦੇ ਝੁੰਡ ਵਿੱਚ ਦੀ ਨਿਕਲਿਆ ਜਿੱਥੋਂ ਦਰਖਤਾਂ ਦੇ ਉਪਰੋਂ ਭੈੜੀਆਂ ਅਵਾਜ਼ਾਂ ਆਉਣੀਆ ਸ਼ੁਰੂ ਹੋ ਗਈਆਂ। ਪਿਤਾ ਜੀ ਦੇ ਦਿਲ ਵਿੱਚ ਇਸ ਗੱਲ ਦਾ ਅਫਸੋਸ ਸੀ ਕਿ ਬੜੇ ਖਤਰਨਾਕ ਡਾਕੂ ਹਥੋਂ ਨਿਕਲ ਜਾਣਗੇ ਕਿਉਂਕਿ ਸਾਰੇ ਪੁਲਿਸ ਵਾਲੇ ਘੋੜ ਸਵਾਰ (ਮਾਤਹਤ) ਪਿਤਾ ਜੀ ਦੀ ਅਗਵਾਈ ਦੇ ਬਗੈਰ ਕੁਝ ਵੀ ਨਹੀਂ ਕਰ ਸਕਦੇ ਸਨ। ਘੋੜਾ ਤਾਂ ਕਾਬੂ ਆ ਚੁੱਕਿਆ ਸੀ ਪਰ ਰਸਤੇ ਦਾ ਪਤਾ ਲੱਗਣਾ ਅਸੰਭਵ ਸੀ ਕਿ ਕਿਸ ਤਰ੍ਹਾਂ ਆਪਣੇ ਮਾਤਹਤਾਂ ਨੂੰ ਵਾਪਸ ਮਿਲਿਆ ਜਾਏ। ਇਹ ਸੋਚ ਹੀ ਰਹੇ ਸਨ ਕਿ ਘੋੜਾ ਇਕ ਦੋਰਾਹੇ ਤੇ ਪਹੁੰਚ ਗਿਆ। ਦੋਰਾਹੇ ਤੇ ਖੜ੍ਹੇ ਹੋ ਗਏ ਕਿ ਕਿਸ ਪਾਸੇ ਵੱਲ ਜਾਇਆ ਜਾਵੇ, ਫਿਰ ਅਚਾਨਕ ਇਕ ਪ੍ਰਕਾਸ਼ ਪ੍ਰਗਟ ਹੋਇਆ ਤੇ ਉਸ ਵਿੱਚੋਂ ਭਗਵਾਨ ਕ੍ਰਿਸ਼ਨ ਜੀ ਪ੍ਰਗਟ ਹੋਏ। ਉਨ੍ਹਾਂ ਨੇ ਘੋੜੇ ਦੀ ਲਗਾਮ ਫੜ੍ਹੀ ਤੇ ਉਸ ਰਸਤੇ ਵੱਲ ਘੋੜੇ ਨੂੰ ਮੋੜ ਦਿੱਤਾ। ਭਗਵਾਨ ਸ੍ਰੀ ਕ੍ਰਿਸ਼ਨ ਜੀ ਅਲੋਪ ਹੋ ਗਏ। ਪਿਤਾ ਜੀ ਨੇ ਘੋੜੇ ਨੂੰ ਦੌੜਾ ਲਿਆ ਤੇ ਕੁਝ ਦੇਰ ਬਾਅਦ ਘੋੜਾ ਉੱਥੇ ਹੀ ਲ...

मृत का पुनर्जीवित होना

Image
  एक बार की बात है कि भुच्चों गाँव का एक निवासी परदेश गया हुआ था। जब वह गाँव वापस आया तो मालूम हुआ कि उसकी पत्नी स्वर्गवासी हो चुकी है। सम्बन्धियों व गाँववासियों ने उस की अनुपस्थिति में उसकी पत्नी का अन्तिम संस्कार कर दिया था।  उसने बाबा जी   (हजूर बाबा महा हरनाम सिंह जी महाराज, भुचों कलां वाले)  के आसन वाले स्थान की सेवा आरम्भ कर दी। इस प्रकार कुछ माह बीत गए।  एक दिन बाबा जी ने कहा कि- कुछ माँगना है तो माँग लो।   उस व्यक्ति ने बाबा जी से रोते हुए प्रार्थना की कि- मेरी पत्नी का स्वर्गवास हो चुका है। मुझे घर में वह सोना व धन नहीं मिल रहा है, जो उसके पास होता था क्योंकि पत्नी की मृत्यु के समय वह गाँव से बाहर था। दयालु बाबा जी ने रात्रि के समय उसे एक विशेष स्थान पर जाने के लिए कहा- जा,वहाँ तेरी पत्नी तेरी प्रतीक्षा कर रही होगी। उससे स्वयं ही सब कुछ पूछ लेना।  उस व्यक्ति ने इसी प्रकार किया। वह यह देख कर चकित रह गया कि वहाँ पर उसकी पत्नी उसकी प्रतीक्षा कर रही थी। पूछने पर उसने घर में वह स्थान बता दिया, जहाँ बीमार होने के समय उसने धन व सोना दबा दिय...

ਮਰੇ ਹੋਏ ਨੂੰ ਕੁਝ ਮਹੀਨਿਆਂ ਬਾਅਦ ਬੁਲਾਉਂਣਾ

Image
ਇਕ ਵਾਰ ਦਾ ਵਾਕਿਆ ਹੈ ਕਿ ਭੁੱਚੋਂ ਪਿੰਡ ਦਾ ਇਕ ਨਿਵਾਸੀ ਪਰਦੇਸ ਗਿਆ ਹੋਇਆ ਸੀ।  ਜਦੋਂ ਉਹ ਵਾਪਸ ਪਿੰਡ ਆਇਆ ਤਾਂ ਉਸ ਨੂੰ ਪਤਾ ਲਗਾ ਕਿ ਉੇਸਦੀ ਪਤਨੀ ਸਵਰਗਵਾਸ ਹੋ ਚੁੱਕੀ ਹੈ।  ਰਿਸ਼ਤੇਦਾਰਾਂ ਅਤੇ ਨਗਰ ਨਿਵਾਸੀਆਂ ਨੇ ਉਸ ਦੀ ਗੈਰਹਾਜ਼ਰੀ ਵਿੱਚ ਉਸ ਦਾ ਦਾਹ ਸੰਸਕਾਰ ਕਰ ਦਿੱਤਾ ਸੀ।   ਉਸਨੇ ਬਾਬਾ ਜੀ (ਹਜ਼ੂਰ ਬਾਬਾ ਮਹਾਂ ਹਰਨਾਮ ਸਿੰਘ ਜੀ ਮਹਾਰਾਜ, ਭੁੱਚੋਂ ਕਲਾਂ ਵਾਲੇ) ਦੇ ਅਸਥਾਨ ਤੇ ਝਾੜੂ ਦੀ ਸੇਵਾ ਅਤੇ ਪੂਜਾ ਕਰਨੀ ਸ਼ੁਰੂ ਕਰ ਦਿੱਤੀ। ਇਸ ਤਰ੍ਹਾਂ ਕੁਝ ਮਹੀਨੇ ਲੰਘ ਗਏ।   ਇਕ ਦਿਨ ਬਾਬਾ ਜੀ ਨੇ ਉਸ ਨੂੰ ਕਿਹਾ-  ਕੁਝ ਮੰਗ ਲੈ ਜੋ ਮੰਗਣਾ ਹੈ।   ਉਸ ਆਦਮੀ ਨੇ ਰੋਂਦਿਆਂ ਬਾਬਾ ਜੀ ਨੂੰ ਬੇਨਤੀ ਕੀਤੀ ਕਿ-  ਮੇਰੀ ਪਤਨੀ ਸਵਰਗਵਾਸ ਹੋ ਚੁੱਕੀ ਹੈ। ਮੈਨੂੰ ਘਰ ਵਿੱਚੋਂ ਉਹ ਸੋਨਾ ਅਤੇ ਧਨ ਨਹੀਂ ਲੱਭ ਰਿਹਾ ਜਿਹੜਾ ਉਸਦੇ ਕੋਲ ਹੁੰਦਾ ਸੀ।  ਮਿਹਰਬਾਨ ਬਾਬਾ ਜੀ ਨੇ ਉਸ ਨੂੰ ਰਾਤ ਵੇਲੇ ਇਕ ਵਿਸ਼ੇਸ਼ ਥਾਂ ਤੇ ਜਾਣ ਲਈ ਕਿਹਾ- ਜਾਹ, ਉੱਥੇ ਤੇਰੀ ਪਤਨੀ ਤੇਰੀ ਉਡੀਕ ਕਰ ਰਹੀ ਹੋਵੇਗੀ, ਉਸ ਤੋਂ ਆਪ ਹੀ ਸਾਰਾ ਕੁਝ ਪੁੱਛ ਲਵੀਂ।   ਉਸ ਆਦਮੀ ਨੇ ਇਸੇ ਤਰ੍ਹਾਂ ਹੀ ਕੀਤਾ। ਉਸ ਨੂੰ ਇਹ ਦੇਖ ਕੇ ਬਹੁਤ ਹੈਰਾਨੀ ਹੋਈ ਕਿ ਉੱਥੇ ਉਸਦੀ ਪਤਨੀ ਸਚਮੁੱਚ ਉਡੀਕ ਕਰ ਰਹੀ ਸੀ। ਪੁੱਛਣ ਤੇ ਉਸ ਨੇ ਘਰ ਵਿੱਚ ਉਹ ਥਾਂ ਦੱਸ ਦਿੱਤੀ ਜਿੱਥੇ ਕਿ ਬੀਮਾਰੀ ਦੌਰਾਨ ਉਸਨੇ ਧਨ ਅਤੇ ਸੋਨਾ ਦਬ ਦਿੱਤਾ ਸੀ।  ਬਾਬਾ...

ਗੁਰਮੁਖਿ ਅੰਤਰਿ ਸਹਜੁ ਹੈ ਮਨੁ ਚੜਿਆ ਦਸਵੈ ਆਕਾਸਿ ||

Image
  ਗੁਰਮੁਖਿ ਅੰਤਰਿ ਸਹਜੁ ਹੈ ਮਨੁ ਚੜਿਆ ਦਸਵੈ ਆਕਾਸਿ ॥ ਤਿਥੈ ਊਂਘ ਨ ਭੁਖ ਹੈ ਹਰਿ ਅੰਮ੍ਰਿਤ ਨਾਮੁ ਸੁਖ ਵਾਸੁ ॥ ਨਾਨਕ ਦੁਖੁ ਸੁਖੁ ਵਿਆਪਤ ਨਹੀ ਜਿਥੈ ਆਤਮ ਰਾਮ ਪ੍ਰਗਾਸੁ ॥ ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ 1414 ਗੁਰੂ ਅਮਰਦਾਸ ਜੀ ਨੇ ਸਹਿਜ ਅਵਸਥਾ ਵਾਲੇ ਗੁਰਮੁਖ ਦੀਆਂ ਆਤਮਕ ਅਵਸਥਾਵਾਂ ਬਾਰੇ ਫੁਰਮਾਇਆ ਹੈ ਕਿ- ਗੁਰਮੁਖ ਸਹਿਜ ਅਤੇ ਵਿਸਮਾਦ ਵਿੱਚ ਰਹਿੰਦੇ ਹਨ। ਗੁਰਮੁਖ ਬਖਸ਼ਿਸ਼ ਦੇ ਮੰਡਲ ਵਿੱਚ ਰਹਿੰਦੇ ਹਨ। ਇਸ ਅਵਸਥਾ ਵਿੱਚ ਨੀਂਦ ਅਤੇ ਭੁੱਖ ਨਹੀਂ ਸਤਾਉਂਦੀ। ਜੀਵ ਪਰਮਾਤਮਾ ਦੇ ਨਾਮ ਦੀ ਅੰਮ੍ਰਿਤ ਰੂਪੀ ਫੁਹਾਰ ਵਿੱਚ ਅਨੰਦਿਤ ਰਹਿੰਦਾ ਹੈ। ਉਨ੍ਹਾਂ ਗੁਰਮੁਖਾਂ ਨੂੰ ਦੁੱਖ-ਸੁੱਖ ਡੁਲਾਉਂਦੇ ਨਹੀਂ ਜਿਹੜੇ ਆਤਮਾ ਦੀ ਰੂਹਾਨੀ ਗੁਲਜ਼ਾਰ ਵਿੱਚ ਅਨੰਦ ਮਗਨ ਰਹਿੰਦੇ ਹਨ। ਇਕ ਸੱਚੇ ਸੰਤ ਦੀ ਆਤਮਾ ਅੰਮ੍ਰਿਤ ਨਾਮ ਦੇ ਅਨੰਦ ਵਿੱਚ ਜੁੜੀ ਹੁੰਦੀ ਹੈ। ਉਨ੍ਹਾਂ ਦਾ ਆਤਮ ਰੱਬ ਦੇ ਨੂਰ ਨਾਲ ਖਿੜਿਆ ਹੁੰਦਾ ਹੈ। ਉਹ ਪਰਮਾਤਮਾ ਨਾਲ ਇਕ ਰੂਪ ਹੋ ਚੁੱਕੇ ਹੁੰਦੇ ਹਨ। ਜਿਵੇਂ ਪਰਮਾਤਮਾ ਨੀਂਦ ਤੇ ਭੁੱਖ ਤੋਂ ਉੱਪਰ ਹੈ, ਇਸੇ ਤਰ੍ਹਾਂ ਉਸ ਨਾਲ ਇਕ-ਰੂਪ ਹੋਏ ਗੁਰਮੁੱਖ ਵੀ ਇਸੇ ਅਵਸਥਾ ਵਿੱਚ ਰਹਿੰਦੇ ਹਨ। ਪਰਮਾਤਮਾ ਨੂੰ ਦੁੱਖ ਸੁੱਖ ਨਹੀਂ ਪੋਂਹਦਾ, ਇਸੇ ਤਰ੍ਹਾਂ ਉਸ ਵਿੱਚ ਲੀਨ ਗੁਰਮੁਖ, ਜਿਨ੍ਹਾਂ ਦੇ ਆਤਮੇ ਪ੍ਰਕਾਸ਼ ਹੋ ਚੁੱਕਾ ਹੁੰਦਾ ਹੈ, ਪਰਮਾਤਮਾ ਦੇ ਨੂਰ ਨਾਲ ਵਿਸਮਾਦ ਦੀ ਅਵਸਥਾ ਵਿੱਚ ਰਹਿੰਦੇ ਹਨ ਅਤੇ ਉਨ੍ਹਾਂ ਨੂੰ ਕੋਈ ਦੁੱਖ-ਸੁੱਖ ਨਹੀਂ ਵਿਆਪਦਾ। ਪਰਮਾਤਮਾ ਨਾਲ ਸ...