ਬਾਬਾ ਨੰਦ ਸਿੰਘ ਸਾਹਿਬ ਦਾ ਚੌਥਾ ਤੇ ਪੰਜਵਾਂ ਨੇਮ

 



ਬਾਬਾ ਨੰਦ ਸਿੰਘ ਸਾਹਿਬ ਦਾ ਅਗਲਾ(ਚੌਥਾ) ਨੇਮ ਸੀ ਕਿ ਇਕ ਸੂਈ ਦੇ ਨੱਕੇ ਜਿੰਨੀ ਥਾਂ ਨਹੀਂ ਉਨ੍ਹਾਂ ਨੇ ਬਣਾਈ।

ਜਿਸ ਵਕਤ ਬਾਬਾ ਹਰਿਨਾਮ ਸਿੰਘ ਸਾਹਿਬ ਨੇ, ਬਾਬਾ ਨੰਦ ਸਿੰਘ ਸਾਹਿਬ ਨੂੰ ਪੁੱਛਿਆ ਮੰਗੋਂ ਕੀ ਮੰਗਦੇ ਹੋ ਤਾਂ ਬਾਬਾ ਨੰਦ ਸਿੰਘ ਸਾਹਿਬ ਨੇ ਹੱਥ ਜੋੜ ਕੇ ਜਵਾਬ ਦਿੱਤਾ ਕਿ ਨੰਦ ਸਿੰਘ ਦੀ ਇਕ ਸੂਈ ਦੇ ਨੱਕੇ ਜਿੰਨੀ ਮੈਰ ਨਾ ਹੋਵੇ।  ਇਕ ਸੂਈ ਦੇ ਨੱਕੇ ਜਿੰਨੀ ਕੋਈ ਥਾਂ ਨਾ ਹੋਵੇ।  

ਸਾਧ ਸੰਗਤ ਜੀ ਬਾਬਾ ਨੰਦ ਸਿੰਘ ਸਾਹਿਬ ਨੇ ਕੋਈ ਨਿਸ਼ਾਨੀ ਨਹੀਂ ਪਾਈ। 

ਫੁਰਮਾਇਆ- ਅਸੀਂ ਨਿਸ਼ਾਨੀਆਂ ਪਾਉਣੀਆਂ ਹਨ ਜਾ ਢਾਉਣੀਆਂ ਹਨ। ਇਸ ਫਾਨੀ ਸੰਸਾਰ ਦੇ ਵਿੱਚ ਗੁਰਮੁਖ ਨੇ ਨਿਸ਼ਾਨੀ ਪਾਉਣੀ ਹੈ ਜਾ ਉਹ ਨਿਸ਼ਾਨੀਆਂ ਢਾਉਣੀਆਂ ਹਨ।  

ਫੁਰਮਾਉਂਣ ਲੱਗੇ- ਗੁਰਮੁੱਖ ਜਿਸਦਾ ਮੁੱਖ ਹਮੇਸ਼ਾ ਗੁਰੂ ਵਲ ਹੀ ਰਹਿੰਦਾ ਹੈ, ਜਿਸਦਾ ਧਿਆਨ ਹਰ ਵੇਲੇ ਗੁਰੂ ਚਰਨਾਂ ਵਿੱਚ ਜੂੜਿਆ ਰਹਿੰਦਾ ਹੈ ਉਹ ਕਦੀ ਪਿੱਛੇ ਮੁੱੜ ਕੇ ਦੇਖੇਗਾ ਕਿ ਇਸ ਫਾਨੀ ਸੰਸਾਰ ਵਿੱਚ, ਇਸ ਮ੍ਰਿਤਲੋਕ ਵਿੱਚ ਉਹਦੀ ਵੀ ਕੋਈ ਨਿਸ਼ਾਨੀ ਤੇ ਯਾਦਗਾਰ ਬਣੀ ਹੋਈ ਹੈ? 

ਬਾਬਾ ਜੀ ਦੀ ਜ਼ਿੰਦਗੀ ਵਿੱਚ ਇਸ ਤਰ੍ਹਾਂ ਦੀਆਂ ਚੀਜ਼ਾਂ ਅਸੰਭਵ ਸਨ । ਬਾਬਾ ਨੰਦ ਸਿੰਘ ਸਾਹਿਬ ਨੇ ਇਹਦੇ ਉੱਤੇ ਕੋਈ ਸ਼ੰਕਾ ਨਹੀਂ ਛੱਡਿਆ।

ਬਾਬਾ ਜੀ ਦੇ ਦਰ ਤੇ,
ਕਾਮਨੀ ਕੰਚਨ ਦਾ ਅਸਥਾਨ ਨਹੀਂ ਹੈ
ਬਾਬੇ ਨੰਦ ਸਿੰਘ ਜੀ ਦੇ ਦਰ ਤੇ,
ਕੋਈ ਮਾਇਆ ਪ੍ਰਵਾਨ ਨਹੀਂ ਹੈ

ਉਹ ਪੂਰਨੇ ਕੋਈ ਨਹੀਂ ਪਾ ਸਕਦਾ,
ਜੋ ਪੂਰਨੇ ਬਾਬਾ ਜੀ ਤੁਸੀਂ ਪਾ ਗਏ ਉ
ਗੁਰੂ ਗ੍ਰੰਥ ਦੀ ਜੋਤ ਵਿਚੋਂ,
ਨਿਰੰਕਾਰ ਨੂੰ ਪ੍ਰਤੱਖ ਦਿਖਾ ਗਏ ਉ

ਕਦੇ ਮਾਇਆ ਨੂੰ ਹੱਥ ਨਾ ਲਾਉਣ ਬਾਬੇ,
ਏਨੇ ਬੇਪਰਵਾਹ ਹਜ਼ੂਰ ਹੁੰਦੇ
ਇਕ ਤਿੱਲ ਦੀ ਤਮਾ ਨਾ ਰੱਖਣ ਬਾਬੇ,
ਜੋਤ ਨੂਰੋ ਨੂਰ ਹੁੰਦੇ

ਸੂਈ ਦੇ ਨੱਕੇ ਜਿੰਨੀ ਸ਼ੈ,
ਬਣਾਈ ਨਹੀਂ ਅਪਨਾਈ ਨਹੀਂ
ਐਸੀ ਖੇਡ ਰਚਾ ਗਏ ਨੇ,
ਵਾਹ ਵਾਹ ਬਾਬਾ ਨੰਦ ਸਿੰਘ ਜੀ
ਕੋਈ ਨਿਸ਼ਾਨੀ ਪਾਈ ਨਹੀਂ,
ਭੋਰੇ ਤੱਕ ਵੀ ਢਵਾ ਗਏ ਨੇ
ਗੁਰੂ ਗ੍ਰੰਥ ਦੇ ਨਾਮ ਤੇ ਆਪਣਾ,
ਨਾਮ ਤੇ ਨਿਸ਼ਾਨ ਮਿਟਾ ਗਏ ਨੇ
ਵਾਹ ਵਾਹ ਬਾਬਾ ਨੰਦ ਸਿੰਘ ਜੀ,
ਤੇਰਾ ਆਉਣਾ ਨਿਆਰਾ
ਗੁਰੂ ਗ੍ਰੰਥ ਤੋਂ ਘੋਲ ਘੁਮਾਇਆ,
ਆਪਣਾ ਜੀਵਣ ਸਾਰਾ

ਉਹ ਪੂਰਨੇ ਕੋਈ ਨਹੀਂ ਪਾ ਸਕਦਾ,
ਜੋ ਪੂਰਨੇ ਬਾਬਾ ਜੀ ਤੁਸੀਂ ਪਾ ਗਏ ਉ
ਗੁਰੂ ਗ੍ਰੰਥ ਦੀ ਜੋਤ ਵਿੱਚੋਂ,
ਨਿਰੰਕਾਰ ਨੂੰ ਪ੍ਰਤੱਖ ਦਿਖਾ ਗਏ ਉ

ਬਾਬਾ ਨੰਦ ਸਿੰਘ ਸਾਹਿਬ ਦਾ ਪੰਜਵਾਂ ਨੇਮ-

ਉਸਤੱਤ ਸਿਰਫ਼ ਗੁਰੂ ਨਾਨਕ ਦੀ, ਨਿੰਦਿਆਂ ਸਿਰਫ਼ ਆਪਣੀ। 

ਗੁਰੂ ਨਾਨਕ ਪਾਤਸ਼ਾਹ ਫੁਰਮਾਉਂਦੇ ਹਨ-

ਪ੍ਰੇਮ ਪਰਾਇਣ ਪ੍ਰੀਤਮ ਰਾਉ 
ਨਦਰਿ ਕਰੇ ਤਾ ਬੂਝੈ ਨਾਉ 

ਸ੍ਰੀ ਗੁਰੂ ਗ੍ਰੰਥ ਸਾਹਿਬ,ਅੰਗ 222

ਮੇਰੇ ਸਾਹਿਬ ਉਹ ਨਿਰੰਕਾਰ, ਅਕਾਲ ਪੁਰਖ, ਪ੍ਰਮੇਸ਼ਰ ਦੇ ਬਾਰੇ ਵਿੱਚ ਇਹ ਫੁਰਮਾਉਂਦੇਂ ਹਨ ਕਿ ਕਿਸਦੇ ਪਰਾਇਣ ਹਨ, ਆਪ ਹੀ ਉਸੇ ਪ੍ਰੇਮ ਪਰਾਇਣ ਹਨ। ਬਾਬਾ ਨੰਦ ਸਿੰਘ ਸਾਹਿਬ ਦਾ ਪੂਰਾ ਜੀਵਨ ਹੀ ਗੁਰੂ ਨਾਨਕ ਪਾਤਸ਼ਾਹ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਰਾਇਣ ਹੈ। ਸਾਧ ਸੰਗਤ ਜੀ ਕੋਈ ਸ਼ੰਕੇ ਵਾਲੀ ਗਲ ਤਾਂ ਨਹੀਂ ਹੈ ਕਿ ਉਹ ਪ੍ਰਮੇਸਰ, ਉਹ ਨਿਰੰਕਾਰ...

ਪੋਥੀ ਪਰਮੇਸਰ ਕਾ ਥਾਨੁ 

ਸ੍ਰੀ ਗੁਰੂ ਗ੍ਰੰਥ ਸਾਹਿਬ,ਅੰਗ 1226

ਵਾਹੁ ਵਾਹੁ ਬਾਣੀ ਨਿਰੰਕਾਰ ਹੈ

ਸ੍ਰੀ ਗੁਰੂ ਗ੍ਰੰਥ ਸਾਹਿਬ,ਅੰਗ 515 

ਬਾਣੀ ਗੁਰੂ ਗੁਰੂ ਹੈ ਬਾਣੀ 

ਸ੍ਰੀ ਗੁਰੂ ਗ੍ਰੰਥ ਸਾਹਿਬ,ਅੰਗ 982

ਗੁਰੂ ਨਾਨਕ ਪ੍ਰਤੱਖ ਕਿੱਥੇ ਹੋਏਗਾ, ਪ੍ਰਗਟ ਕਿੱਥੇ ਹੋਏਗਾ? ਮੇਰੇ ਬਾਬਾ ਨੰਦ ਸਿੰਘ ਸਾਹਿਬ ਨੇ ਹੀ ਉਨ੍ਹਾਂ ਨੂੰ ਪ੍ਰਤੱਖ ਕੀਤਾ ਹੈ, ਪ੍ਰਗਟ ਕੀਤਾ ਹੈ। ਇਹ ਉਨ੍ਹਾਂ ਦੇ ਪ੍ਰੇਮ ਨੇ ਹੀ ਪ੍ਰਗਟ ਕੀਤਾ ਹੈ।

ਜਿਸ ਤਰ੍ਹਾਂ ਬਾਬਾ ਨੰਦ ਸਿੰਘ ਸਾਹਿਬ ਨਿਰੰਕਾਰ ਸਰੂਪ ਸ੍ਰੀ ਗੁਰੂ ਨਾਨਕ ਸਾਹਿਬ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰੇਮ ਪਰਾਇਣ ਸੀ ਉਸੇ ਤਰ੍ਹਾਂ ਨਿਰੰਕਾਰ, ਪਰਮੇਸ਼ਰ, ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਗੁਰੂ ਨਾਨਕ ਪਾਤਸ਼ਾਹ ਬਾਬਾ ਨੰਦ ਸਿੰਘ ਸਾਹਿਬ ਦੇ ਪ੍ਰੇਮ ਪਰਾਇਣ ਹੋ ਗਏ ਸਨ

ਗੁਰੂ ਨਾਨਕ ਦਾਤਾ ਬਖਸ਼ ਲੈ। ਬਾਬਾ ਨਾਨਕ ਬਖਸ਼ ਲੈ॥

(Smast Ilahi Jot Baba Nand Singh Ji Maharaj, Part 4)





Comments

Popular posts from this blog

ਮੈਂ ਕਿਹੜੇ ਮਾਲਕ ਦਾ ਕੁੱਤਾ ਹਾਂ |

ਸਭ ਤੋਂ ਵੱਡੀ ਕਰਾਮਾਤ

अपने स्वामी की प्रशंसा में सब कुछ दांव पर लगा दो।