ਚਰਨ ਕਮਲਾਂ ਦੀ ਸੁਗੰਧੀ- ਨਿਮਰਤਾ ਤੇ ਗਰੀਬੀ
ਪਿਤਾ ਜੀ ਇਹ ਗੱਲ ਸੁਣਾਂਦੇ ਹੋਏ, ਬਾਬਾ ਨੰਦ ਸਿੰਘ ਸਾਹਿਬ ਦੀ ਇੱਕ ਸਾਖੀ ਸੁਣਾਉਂਦੇ ਹਨ। ਚਰਨ ਕਮਲਾਂ ਦੀ ਸੁਗੰਧੀ ਹੈ ਕੀ? ਇਸ ਸੁਗੰਧੀ ਦਾ ਅਸਰ ਕੀ ਹੈ? ਗੁਰੂ ਨਾਨਕ ਪਾਤਸ਼ਾਹ ਜਿਸ ਨਿਮਰਤਾ ਦਾ ਸਰੂਪ ਲੈ ਕੇ ਇਸ ਸੰਸਾਰ ਵਿੱਚ ਆਏ ਹਨ। ਜਦੋਂ ਨਿਰੰਕਾਰ ਨਿਮਰਤਾ ਦਾ ਸਰੂਪ ਲੈ ਕੇ ਆਵੇ ਉਸ ਦਾ ਅਸਰ ਕੀ ਹੁੰਦਾ ਹੈ। ਸਾਹਿਬ ਆਏ ਹਨ ਜਿਹੜਾ ਪ੍ਰਕਾਸ਼ ਆਇਆ ਹੈ ਨਿਮਰਤਾ ਅਤੇ ਗਰੀਬੀ ਦਾ, ਉਸ ਨਿਰੰਕਾਰ ਦੇ ਸਰੂਪ ਨਾਲ ਉਸ ਪ੍ਰਕਾਸ਼ ਦਾ ਅਸਰ ਕੀ ਹੋ ਰਿਹਾ ਹੈ । ਇਹ ਪਿਤਾ ਜੀ ਸਮਝਾ ਰਹੇ ਹਨ। ਉਸ ਪ੍ਰਕਾਸ਼ ਨਾਲ ਤਾਂ ਇਸ ਸੰਸਾਰ ਨੂੰ ਇੱਕ ਜੀਵਨ ਜਾਚ ਮਿਲ ਜਾਦੀਂ ਹੈ। ਜਿਸ ਵਕਤ ਨਿਰੰਕਾਰ ਉਸ ਪ੍ਰਕਾਸ਼ ਦੇ ਨਾਲ ਇਸ ਸੰਸਾਰ ਵਿੱਚ ਪ੍ਰਗਟ ਹੁੰਦਾ ਹੈ, ਉਸ ਦਾ ਅਸਰ ਦੱਸ ਰਹੇ ਹਨ। ਜੇਵਡੁ ਆਪਿ ਤੇਵਡ ਤੇਰੀ ਦਾਤਿ ॥ ਜਿਨਿ ਦਿਨੁ ਕਰਿ ਕੈ ਕੀਤੀ ਰਾਤਿ ॥ ਖਸਮੁ ਵਿਸਾਰਹਿ ਤੇ ਕਮਜਾਤਿ ॥ ਨਾਨਕ ਨਾਵੈ ਬਾਝੁ ਸਨਾਤਿ ॥ ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ 349 ਜੇ ਨਿਰੰਕਾਰ ਹੀ ਨਿਮਰਤਾ ਅਤੇ ਗਰੀਬੀ ਦੇ ਸਰੂਪ ਵਿੱਚ ਆਇਆ ਹੈ ਤਾਂ ਨਿਮਰਤਾ ਅਤੇ ਗਰੀਬੀ ਵੀ ਓਡੀ ਵੱਡੀ ਹੋਏਗੀ, ਇਹ ਤਾਂ ਉਸਨੂੰ ਜਿੱਤ ਲੈਂਦੀ ਹੈ। ਕਿਹੜੀ ਦਾਤ ਬਖਸ਼ ਰਹੇ ਹਨ, ਉਹ ਚਰਨ ਕਮਲਾਂ ਦੀ ਸੁਗੰਧੀ ਇਹ ਸੰਸਾਰ ਨੂੰ ਬਖਸ਼ ਰਹੇ ਹਨ। ਫਿਰ ਪਿਤਾ ਜੀ ਕਹਿਣ ਲੱਗੇ- ਜਿਸ ਦੇ ਹਿਰਦੇ ਦੇ ਵਿੱਚ ਇਹ ਚਰਨ ਕਮਲ, ਗੁਰੂ ਨਾਨਕ ਪਾਤਸ਼ਾਹ ਦੇ ਚਰਨ ਕਮਲ ਵਸੇ ਹੋਣ ਉਸ ਦਾ ਚਮਤਕਾਰ ਕੀ ਹੋ ਸਕਦਾ ਹੈ... ਇਹ ਗੱਲ ਕਰਦੇ ਹੋਏ ਪਿਤਾ ਜੀ ਨੇ...