ਹਊਮੈ ਦੀ ਸਭ ਤੋਂ ਵੱਡੀ ਤੋੜ
ਸਾਧ ਸੰਗਤ ਜੀ, ਇਹ ਦਿੱਲੀ ਦਾ ਵਾਕਿਆ ਹੈ, ਬਾਬਾ ਨੰਦ ਸਿੰਘ ਸਾਹਿਬ ਦਿੱਲੀ ਬਾਹਰ ਜੰਗਲ ਵਿੱਚ ਠਹਿਰਿਆ ਕਰਦੇ ਸਨ। ਉਸ ਜਗ੍ਹਾ ਦਾ ਨਾਮ ਉਸ ਵੇਲੇ ਖੂਨੀ ਨਾਲਾ ਪਿਆ ਹੋਇਆ ਸੀ। ਬੜਾ ਘਣਾ ਜੰਗਲ ਸੀ। ਬਾਬਾ ਨੰਦ ਸਿੰਘ ਸਾਹਿਬ ਉਸ ਜੰਗਲ ਵਿੱਚ ਜਾ ਕੇ ਕਯਾਮ (ਪੜਾਉ) ਕਰਦੇ ਸਨ। ਪਰ ਦਿੱਲੀ ਦੀ ਸੰਗਤ ਉੱਥੇ ਹੁੰਮ-ਹੁੰਮਾ ਕੇ ਪਹੁੰਚ ਜਾਂਦੀ ਸੀ। ਬਹੁਤ ਦੁਨੀਆਂ ਜਾਂਦੀ ਸੀ, ਉਸ ਵੇਲੇ ਜਾਣ ਦੇ ਤਰੀਕੇ ਤਾਂ ਦੋ-ਤਿੰਨ ਹੀ ਸੀ। ਜ਼ਿਆਦਾ ਤਾਂ ਪੈਦਲ ਜਾਂਦੇ ਸੀ। ਕਈ ਸਾਈਕਲਾਂ ਤੇ ਜਾਂਦੇ ਸੀ ਅਤੇ ਕਈ ਟਾਂਗਿਆਂ ਤੇ ਜਾਂਦੇ ਸੀ। ਜਿੰਨੀ ਦੂਰ ਤਕ ਟਾਂਗਾ ਜਾ ਸਕਦਾ ਸੀ, ਉੱਥੇ ਟਾਂਗਾ ਖੜ੍ਹਾ ਹੁੰਦਾ ਤੇ ਉਹ ਫਿਰ ਆਪ ਉਸ ਜੰਗਲ ਵਿੱਚ ਚਲੇ ਜਾਂਦੇ ਸੀ। ਇਕ ਦਿਨ ਵਾਕਿਆ ਕੀ ਹੋਇਆ? ਕੁਝ ਗਭਰੂ ਜੁਆਨ ਮੁੰਡੇ ਪੈਦਲ ਤੁਰੇ ਆ ਰਹੇ ਹਨ। ਹੁਣ ਜਿਸ ਤਰ੍ਹਾਂ ਮੁੰਡਿਆਂ ਦੀ ਆਦਤ ਹੈ... ਇਕ ਦੇ ਮੂੰਹੋਂ ਨਿਕਲ ਗਿਆ ਕਹਿਣ ਲਗਾ- ਇਹ ਸਾਧ ਕਾਹਦਾ ਹੈ ਜਿਹੜਾ ਨਗਰ ਵਿੱਚ ਵੜਦਾ ਨਹੀਂ, ਸ਼ਹਿਰ ਦੇ ਵਿੱਚ ਨਹੀਂ ਵੜਦਾ। ਇੰਨੀ ਤਕਲੀਫ਼ ਸਾਨੂੰ ਹੁੰਦੀ ਹੈ ਪੈਦਲ ਆਉਣ ਵੇਲੇ ਤੇ ਜੇ ਇੰਨੀ ਦੁਨੀਆਂ ਪੈਦਲ ਜਾਂ ਸਾਈਕਲਾਂ ਤੇ ਆਉਂਦੀ ਹੈ। ਜੇ ਉਹ ਆਪ ਸ਼ਹਿਰ ਵਿੱਚ ਆ ਜਾਏ ਤੇ ਸਾਡੀ ਤਕਲੀਫ਼ ਬੱਚ ਸਕਦੀ ਹੈ। ਇੱਦਾਂ ਦਾ ਬਚਨ ਕਰ ਰਿਹਾ ਹੈ ਅਤੇ ਦੂਜੇ ਉਸਦੇ ਨਾਲ ਉਸਦੀ ਗੱਲ ਸੁਣ ਰਹੇ ਸੀ। ਆਪਸ ਵਿੱਚ ਵਿਚਾਰ ਕਰੀ ਜਾ ਰਹੇ ਹਨ। ਜਿਸ ਵਕਤ ਉਨ੍ਹਾਂ ਜਾ ਕੇ ਮੱਥਾ ਟੇਕਿਆ ਤਾਂ ਮੇਰੇ ...