Posts

Showing posts with the label guru nanak

ਗੁਰੂ ਨਾਨਕ ਨੂੰ ਕਿਥੇ ਲੱਭੀਏ?

Image
ਹੋਹੁ ਸਭਨਾ ਕੀ ਰੇਣੁਕਾ ਤਉ ਆਉ ਹਮਾਰੇ ਪਾਸਿ॥ ਸਾਧ ਸੰਗਤ ਜੀ, ਇਕ ਦਫਾ ਬਾਬਾ ਨੰਦ ਸਿੰਘ ਸਾਹਿਬ ਨੇ ਇਕ ਸਾਖੀ ਸੁਣਾਈ-  ਕਹਿਣ ਲੱਗੇ- ਇਕ ਦਫਾ ਬਾਬਾ ਸ੍ਰੀ ਚੰਦ ਜੀ ਮਹਾਰਾਜ ਅੰਮ੍ਰਿਤਸਰ ਤਸ਼ਰੀਫ ਲਿਆਏ ।   ਗੁਰੂ ਰਾਮ ਦਾਸ ਜੀ ਸੱਚੇ ਪਾਤਸ਼ਾਹ ਨੇ ਉਹਨਾਂ ਦਾ ਬਹੁਤ ਸਤਿਕਾਰ ਕੀਤਾ | ਉਹਨਾਂ ਦੇ ਚਰਨਾਂ ਵਿਚ ਬਹੁਤ ਹੀ ਸਤਿਕਾਰ ਵਿਚ ਬੈਠੇ, ਬਹੁਤ ਹੀ ਸਤਿਕਾਰ ਕੀਤਾ, ਇਥੋਂ ਤਕ ਕਿ ਆਪਣੇ ਦਾੜ੍ਹੇ ਦੇ ਨਾਲ ਉਨ੍ਹਾਂ ਦੇ ਚਰਨ ਵੀ ਝਾੜੇ, ਸਾਫ਼ ਕੀਤੇ ।   ਉਸ ਵੇਲੇ ਜਦੋਂ ਬਾਬਾ ਸ੍ਰੀ ਚੰਦ ਜੀ ਨੇ ਗੁਰੂ ਰਾਮ ਦਾਸ ਜੀ ਦੀ ਇਹ ਨਿਮਰਤਾ ਤੇ ਗਰੀਬੀ ਦੇਖੀ ਤਾਂ ਉਸ ਵੇਲੇ ਬਚਨ ਕੀ ਸੁਣਾਇਆ ਜੋ ਗੁਰੂ ਰਾਮ ਦਾਸ ਜੀ ਨਾਲ ਬਚਨ ਕੀਤਾ । ਕਹਿਣ ਲਗੇ ਕਿ -  ਇਕ ਦਫਾ ਅਸੀਂ ਆਪਣੇ ਨਿਰੰਕਾਰ ਪਿਤਾ ਨੂੰ ਪੁੱਛਿਆ, ਆਖਰੀ ਵਕਤ ਸੀ, ਕਿ ਸੱਚੇ ਪਾਤਸ਼ਾਹ ਤੁਹਾਨੂੰ ਲੱਭਣਾ ਹੋਵੇ ਤਾਂ ਕਿਥੇ ਲਭੀਏ?  ਤਾਂ ਅਗੋ ਬਾਬਾ ਸ੍ਰੀ ਚੰਦ ਜੀ ਕਹਿਣ ਲੱਗੇ ਕਿ ਨਿਰੰਕਾਰ ਪਿਤਾ ਨੇ, ਗੁਰੂ ਨਾਨਕ ਪਾਤਸ਼ਾਹ ਨੇ ਜਵਾਬ ਦਿਤਾ । ਕਹਿਣ ਲਗੇ - ਸ੍ਰੀ ਚੰਦ ਜੇ ਸਾਨੂੰ ਲੱਭਣਾ ਹੋਵੇ ਤਾਂ ਇਸ ਲੁਕਾਈ ਦੇ ਪੈਰਾਂ ਦੀ ਖਾਕ ਵਿਚ ਲਭ ਲਈ । ਸਾਧ ਸੰਗਤ ਜੀ ਫੇਰ ਬਾਬਾ ਸ੍ਰੀ ਚੰਦ ਜੀ, ਗੁਰੂ ਰਾਮ ਦਾਸ ਜੀ ਵਲ ਤਕ ਰਹੇ ਹਨ ।   ਫਿਰ ਫੁਰਮਾਇਆ- ਤੁਹਾਡੇ ਵਿਚ ਉਹੀ ਸਾਡੇ ਨਿਰੰਕਾਰ ਪਿਤਾ ਦੀ ਨਿਮਰਤਾ ਤੇ ਗਰੀਬੀ ਹੈ ।  ਫੇਰ ਹੱਥ ਜੋੜ ਕੇ ਤਿੰਨ ਵਾਰੀ ਕਿਹਾ-  ਧੰਨ ਗੁਰੂ ...

ਗੁਰਦਛਣਾ

Image
ਬਾਬਾ ਨੰਦ ਸਿੰਘ ਸਾਹਿਬ ਨੇ ਬਚਨ ਸ਼ੁਰੂ ਕੀਤੇ- ਰਾਜ ਹੈ ਜੀ ਰਾਜ ।  ਰਾਜਾ ਬੜਾ ਧਰਮੀ ਹੈ। ਰਾਜ ਮੇਂ ਵਰਤ ਰੱਖਿਆ ਹੋਇਆ ਹੈ, ਸਾਰੇ ਰਾਜ ਮੇਂ ਸਾਰੀ ਪ੍ਰਜਾ ਨੇ ਵਰਤ ਰੱਖਿਆ ਹੋਇਆ ਹੈ।  ਵਜ਼ੀਰ ਨੇ ਆ ਕੇ ਸ਼ਕਾਇਤ ਕੀਤੀ- ਰਾਜਨ ਇੱਕ ਘਰ ਵਿੱਚੋਂ ਧੂੰਆ ਨਿਕਲ ਰਿਹਾ ਹੈ।   ਰਾਜੇ ਨੇ ਬੁਲਾ ਭੇਜਿਆ, ਉਹ ਆ ਕੇ ਹੱਥ ਜੋੜ ਕੇ ਖੜ੍ਹਾ ਹੋ ਗਿਆ । ਪੁੱਛਣ ਲੱਗੇ- ਬਈ ਅੱਜ ਸਾਡੀ ਸਾਰੀ ਪ੍ਰਜਾ ਨੇ ਵਰਤ ਰੱਖਿਆ ਹੋਇਆ ਹੈ ਪਰ ਇੱਕ ਤੂੰ ਹੈਂ ਜਿਸ ਦੇ ਘਰੋਂ ਧੂੰਆ ਨਿਕਲ ਰਿਹਾ ਹੈ, ਅਸੀਂ ਤੈਨੂੰ ਪੁੱਛ ਸਕਦੇ ਹਾਂ ਕੀ ਵਜ੍ਹਾ ਹੈ ? ਹੱਥ ਜੋੜ ਕੇ ਬੇਨਤੀ ਕਰਦਾ ਹੈ-  ਹੇ ਰਾਜਨ ! ਮੈਨੂੰ ਪੂਰੇ ਗੁਰੂ ਦੀ ਪ੍ਰਾਪਤੀ ਹੋਈ ਹੈ ।  ਰਾਜਾ ਬੜਾ ਹੈਰਾਨ ਹੈ ਕਿ ਪੂਰੇ ਗੁਰੂ ਦੀ ਪ੍ਰਾਪਤੀ ਹੋਈ ਹੈ।  ਉਹ ਕਹਿਣ ਲਗਾ-  ਰਾਜਨ,  ਮੇਰੇ ਗੁਰੂ ਨੇ ਮੇਰੇ ਕੋਲੋਂ ਸਦਾ ਲਈ ਵਰਤ ਰਖਾ ਦਿੱਤਾ ਹੈ।  ਰਾਜਾ ਬੜਾ ਹੈਰਾਨ ਸਦਾ ਲਈਂ ਵਰਤ, ਰੋਜ ਦਾ ਵਰਤ!!! ਕਹਿਣ ਲਗਾ-    ਜੀ ਹਾਂ ! ਰਾਜਨ ਮੈਨੂੰ ਮੇਰੇ ਪੂਰੇ ਗੁਰੂ ਨੇ ਭੈੜੇ ਕੰਮਾ ਤੋਂ ਸਦਾ ਲਈ ਵਰਤ ਰਖਾ ਦਿੱਤਾ ਹੈ । ਰਾਜਾ ਬੜਾ ਹੈਰਾਨ ਹੈ।  ਕਹਿਣ ਲਗਾ-  ਮੇਰੇ ਗੁਰੂ ਦਾ ਉਪਦੇਸ਼ ਹੈ ਥੋੜ੍ਹਾ ਬੋਲਣਾ, ਥੋੜ੍ਹਾ ਸੌਣਾ ਅਤੇ ਥੋੜ੍ਹਾ ਖਾਣਾ। 'ਮੈਂ'' ਇੱਕ ਪਰਸ਼ਾਦਾ ਰੋਜ ਛਕਦਾ ਹਾਂ, ਇਹ ਮੇਰਾ ਰੋਜ ਦਾ ਆਹਾਰ ਹੈ। ਫਿਰ ਗੁਰੂ ਦਾ ਉਪਦੇਸ਼ ਹੈ ਹਰ ਵੇਲੇ ਸਾਹਿਬ ਦੇ, ਸਤਿਗੁਰੂ ...