ਗੁਰੂ ਨਾਨਕ ਨੂੰ ਕਿਥੇ ਲੱਭੀਏ?



ਹੋਹੁ ਸਭਨਾ ਕੀ ਰੇਣੁਕਾ ਤਉ ਆਉ ਹਮਾਰੇ ਪਾਸਿ॥

ਸਾਧ ਸੰਗਤ ਜੀ, ਇਕ ਦਫਾ ਬਾਬਾ ਨੰਦ ਸਿੰਘ ਸਾਹਿਬ ਨੇ ਇਕ ਸਾਖੀ ਸੁਣਾਈ- 

ਕਹਿਣ ਲੱਗੇ- ਇਕ ਦਫਾ ਬਾਬਾ ਸ੍ਰੀ ਚੰਦ ਜੀ ਮਹਾਰਾਜ ਅੰਮ੍ਰਿਤਸਰ ਤਸ਼ਰੀਫ ਲਿਆਏ

 
ਗੁਰੂ ਰਾਮ ਦਾਸ ਜੀ ਸੱਚੇ ਪਾਤਸ਼ਾਹ ਨੇ ਉਹਨਾਂ ਦਾ ਬਹੁਤ ਸਤਿਕਾਰ ਕੀਤਾ | ਉਹਨਾਂ ਦੇ ਚਰਨਾਂ ਵਿਚ ਬਹੁਤ ਹੀ ਸਤਿਕਾਰ ਵਿਚ ਬੈਠੇ, ਬਹੁਤ ਹੀ ਸਤਿਕਾਰ ਕੀਤਾ, ਇਥੋਂ ਤਕ ਕਿ ਆਪਣੇ ਦਾੜ੍ਹੇ ਦੇ ਨਾਲ ਉਨ੍ਹਾਂ ਦੇ ਚਰਨ ਵੀ ਝਾੜੇ, ਸਾਫ਼ ਕੀਤੇ

 
ਉਸ ਵੇਲੇ ਜਦੋਂ ਬਾਬਾ ਸ੍ਰੀ ਚੰਦ ਜੀ ਨੇ ਗੁਰੂ ਰਾਮ ਦਾਸ ਜੀ ਦੀ ਇਹ ਨਿਮਰਤਾ ਤੇ ਗਰੀਬੀ ਦੇਖੀ ਤਾਂ ਉਸ ਵੇਲੇ ਬਚਨ ਕੀ ਸੁਣਾਇਆ ਜੋ ਗੁਰੂ ਰਾਮ ਦਾਸ ਜੀ ਨਾਲ ਬਚਨ ਕੀਤਾ

ਕਹਿਣ ਲਗੇ ਕਿ - 
ਇਕ ਦਫਾ ਅਸੀਂ ਆਪਣੇ ਨਿਰੰਕਾਰ ਪਿਤਾ ਨੂੰ ਪੁੱਛਿਆ, ਆਖਰੀ ਵਕਤ ਸੀ, ਕਿ ਸੱਚੇ ਪਾਤਸ਼ਾਹ ਤੁਹਾਨੂੰ ਲੱਭਣਾ ਹੋਵੇ ਤਾਂ ਕਿਥੇ ਲਭੀਏ? 

ਤਾਂ ਅਗੋ ਬਾਬਾ ਸ੍ਰੀ ਚੰਦ ਜੀ ਕਹਿਣ ਲੱਗੇ ਕਿ ਨਿਰੰਕਾਰ ਪਿਤਾ ਨੇ, ਗੁਰੂ ਨਾਨਕ ਪਾਤਸ਼ਾਹ ਨੇ ਜਵਾਬ ਦਿਤਾ

ਕਹਿਣ ਲਗੇ - ਸ੍ਰੀ ਚੰਦ ਜੇ ਸਾਨੂੰ ਲੱਭਣਾ ਹੋਵੇ ਤਾਂ ਇਸ ਲੁਕਾਈ ਦੇ ਪੈਰਾਂ ਦੀ ਖਾਕ ਵਿਚ ਲਭ ਲਈ

ਸਾਧ ਸੰਗਤ ਜੀ ਫੇਰ ਬਾਬਾ ਸ੍ਰੀ ਚੰਦ ਜੀ, ਗੁਰੂ ਰਾਮ ਦਾਸ ਜੀ ਵਲ ਤਕ ਰਹੇ ਹਨ
 

ਫਿਰ ਫੁਰਮਾਇਆ-
ਤੁਹਾਡੇ ਵਿਚ ਉਹੀ ਸਾਡੇ ਨਿਰੰਕਾਰ ਪਿਤਾ ਦੀ ਨਿਮਰਤਾ ਤੇ ਗਰੀਬੀ ਹੈ


 ਫੇਰ ਹੱਥ ਜੋੜ ਕੇ ਤਿੰਨ ਵਾਰੀ ਕਿਹਾ- 

ਧੰਨ ਗੁਰੂ ਰਾਮ ਦਾਸ!!!
ਧੰਨ ਗੁਰੂ ਰਾਮ ਦਾਸ!!! 
ਧੰਨ ਗੁਰੂ ਰਾਮ ਦਾਸ!!!

ਗੁਰੂ ਨਾਨਕ ਦਾਤਾ ਬਖਸ਼ ਲੈ ਬਾਬਾ ਨਾਨਕ ਬਖਸ਼ ਲੈ 

(Nanak Leela, Part 1)


For Video visit:-

www.SikhVideos.org


Comments