Posts

Showing posts with the label baba nand singh sahib

ਮਸਤਕ ਦੇ ਪੁੱਠੇ ਲੇਖ ਸਿੱਧੇ

Image
ਬਾਬਾ ਨੰਦ ਸਿੰਘ ਜੀ ਮਹਾਰਾਜ ਨੇ ਇਕ ਵਾਰ ਇਕ ਪਾਵਨ ਸਾਖੀ ਸੁਣਾਈ-   ਦਸਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਦਰਬਾਰ ਸਜਿਆ ਹੋਇਆ ਹੈ। ਕੀਰਤਨ ਦੀ ਚੌਂਕੀ ਭਰੀ ਜਾ ਰਹੀ  ਹੈ। ਪਾਵਨ ਸ਼ਬਦ - ਲੇਖ ਨ ਮਿਟਈ ਹੇ ਸਖੀ ਜੋ ਲਿਖਿਆ ਕਰਤਾਰਿ,  ਦੀ ਇਲਾਹੀ ਧੁਨੀ ਵਿਚ ਸਾਰੀ ਸੰਗਤ ਆਨੰਦ ਮਾਣ  ਰਹੀ ਹੈ। ਕਾਜ਼ੀ ਸਲਾਰਦੀਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਦਰਸ਼ਨਾਂ ਨੂੰ ਆਏ ਤੇ ਸਿੱਖਾਂ ਨੇ ਬੜੇ ਸਤਿਕਾਰ ਨਾਲ ਇਕ ਪਾਸੇ  ਬਿਠਾ ਲਿਆ।  ਕੀਰਤਨ ਸ਼ਬਦ ਸੁਣਦੇ ਸੁਣਦੇ ਇਕ ਸ਼ੰਕਾਂ ਮਨ ਵਿਚ ਉਪਜਿਆ ਕਿ- ਲੇਖ ਨਾ ਮਿਟਈ ਹੇ ਸਖੀ ਜੋ ਲਿਖਿਆ ਕਰਤਾਰਿ ॥ ਜੇ ਲੇਖ ਹੀ ਨਹੀਂ ਮਿਟੇਗਾ ਤਾਂ ਗੁਰੂ ਦਰਬਾਰ ਵਿਚ ਆਉਣ ਦਾ ਕੀ ਲਾਭ ਹੋਇਆ। ਕੀਤਰਨ ਚੌਂਕੀ ਦੇ ਉਪਰੰਤ ਸੱਚੇ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਪੁਛਦੇ ਹਨ-                         ਕਾਜ਼ੀ ਸਾਹਿਬ, ਉਂਗਲੀ ਵਿਚ ਕੀ ਪਾਇਆ ਹੋਇਆ ਹੈ ? ਕਾਜ਼ੀ ਸਲਾਰਦੀਨ :      ਗਰੀਬ ਨਿਵਾਜ਼, ਇਹ ਮੋਹਰ ਛਾਪ ਹੈ | ਜਦੋਂ ਮੈਂ ਕਾਜ਼ੀ ਦੇ ਤੌਰ ਤੇ ਕਿਸੇ ਨੂੰ ਕੋਈ ਫਤਵਾ ਦਿੰਦਾ ਹਾਂ ਤਾਂ ਇਹ ਮੋਹਰ ਲਗਾ ਦਿੰਦਾ ਹਾਂ।  ਸੱਚੇ ਪਾਤਸ਼ਾਹ :          ਇਸ ਮੋਹਰ ਛਾਪ ਦੇ ਅੱਖਰ ਕਿਸ ਤਰ੍ਹਾਂ ਬਣੇ ਹੋਏ ਹਨ? ਕਾਜ਼ੀ ਸਲਾਰਦੀਨ :   ਸ...

ਸਾਧ ਨੂੰ ਮੱਥਾ ਟੇਕਣਾ / संत को मत्था टेकना

Image
 

ਭਾਈ ਕੈਂਠਾ ਜੀ

Image
  ਭਾਈ ਕੈਂਠਾ ਜੀ ਸ਼੍ਰੀ ਗੁਰੂ ਹਰਿਰਾਏ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਬਾਬਾ ਨੰਦ ਸਿੰਘ ਸਾਹਿਬ ਨੇ ਇੱਕ ਪਾਵਨ ਸਾਖੀ ਸੁਣਾਈ- ਕਾਬਲ ਦੀ ਸੰਗਤ ਗੁਰੂ ਹਰਿ ਰਾਏ ਸਾਹਿਬ ਪਾਸ ਕੀਰਤਪੁਰ ਸਾਹਿਬ ਪਹੁੰਚਦੀ ਹੈ। ਉਤਸ਼ਾਹ ਹੈ ਕਿ ਗੁਰੂ ਸਾਹਿਬ ਨੂੰ ਨਾਲ ਲੈ ਚੱਲੀਏ ਤਾਂ ਕਿ ਕਾਬਲ ਜਾ ਕੇ ਗੁਰੂ ਸਾਹਿਬ ਸਾਰੀ ਸੰਗਤ ਨੂੰ ਨਿਵਾਜਨ। ਜਾ ਕੇ ਬੇਨਤੀ ਕੀਤੀ, ਸਾਹਿਬ ਨੇ ਬੜੇ ਪਿਆਰ ਨਾਲ ਸੁਣੀ। ਥੋੜ੍ਹੇ ਹੀ ਦਿਨਾਂ ਬਾਅਦ ਉਨ੍ਹਾਂ ਨੂੰ ਜਾਣ ਦੀ ਇਜਾਜ਼ਤ ਦਿੱਤੀ ਹੈ ਪਰ ਉਨ੍ਹਾਂ ਦੀ ਬੇਨਤੀ ਪਰਵਾਨ ਕਰਦੇ ਹੋਏ ਆਪਣੇ ਇੱਕ ਅਤੀ ਪਿਆਰੇ ਸਿੱਖ ਨੂੰ ਨਾਲ ਭੇਜਿਆ ਕਿ ਇਹ ਤੁਹਾਨੂੰ ਸਾਡੀ ਕਮੀ ਮਹਿਸੂਸ ਨਹੀਂ ਹੋਣ ਦੇਵੇਗਾ। ਇਸ ਦੀ ਸੇਵਾ ਸਾਡੀ ਸੇਵਾ ਹੋਵੇਗੀ, ਇਹ ਕਹਿ ਕੇ ਭਾਈ ਕੈਂਠਾ ਜੀ ਨੂੰ ਭੇਜਿਆ ਹੈ। ਜਿਸ ਵਕਤ ਕਾਬਲ ਪਹੁੰਚ ਗਏ, ਕੀ ਘਟਨਾ ਘਟਦੀ ਹੈ? ਕੀਰਤਪੁਰ ਸਾਹਿਬ ਸਵੇਰ ਦਾ ਦੀਵਾਨ ਲੱਗਿਆ ਹੋਇਆ ਹੈ, ਦੀਵਾਨ ਦਾ ਭੋਗ ਪਿਆ ਹੈ, ਸੰਗਤ ਬਾਹਰ ਜਾਕੇ ਪੰਗਤ ਬਣਾ ਕੇ ਸਜ ਗਈ ਹੈ। ਹਰ ਰੋਜ਼ ਗੁਰੂ ਸਾਹਿਬ ਉੱਠਦੇ, ਜਾ ਕੇ ਸੰਗਤ ਵਿੱਚ ਆਪ ਪਰਸ਼ਾਦਾ ਵਰਤਾਂਦੇ ਸਨ ਪਰ ਅੱਜ ਗੁਰੂ ਸਾਹਿਬ ਨਹੀਂ ਉੱਠੇ। ਸੰਗਤ ਨੂੰ ਉੱਥੇ ਪੰਗਤ ਵਿੱਚ ਬੈਠਿਆਂ ਬੜੀ ਦੇਰ ਹੋ ਗਈ, ਪਰਸ਼ਾਦਾ ਵੀ ਠੰਡਾ ਹੋ ਗਿਆ। ਸੇਵਾਦਾਰ ਜਾ ਕੇ ਬੇਨਤੀ ਕਰਦਾ ਹੈ ਕਿ ਸੱਚੇ ਪਾਤਸ਼ਾਹ ਬਹੁਤ ਦੇਰ ਤੋਂ ਤੁਹਾਡਾ ਇੰਤਜ਼ਾਰ ਹੋ ਰਿਹਾ ਹੈ, ਗਰੀਬ ਨਿਵਾਜ਼ ਨੇਮ ਅਨੁਸਾਰ ਤੁਸੀਂ ਹੀ ਆ ਕੇ ਆਗਿਆ ਬਖਸ਼ਦੇ ਹੋ ਅਤੇ ਵਰਤ...

ਗੁਰੂ ਨਾਨਕ ਨੂੰ ਕਿਥੇ ਲੱਭੀਏ?

Image
ਹੋਹੁ ਸਭਨਾ ਕੀ ਰੇਣੁਕਾ ਤਉ ਆਉ ਹਮਾਰੇ ਪਾਸਿ॥ ਸਾਧ ਸੰਗਤ ਜੀ, ਇਕ ਦਫਾ ਬਾਬਾ ਨੰਦ ਸਿੰਘ ਸਾਹਿਬ ਨੇ ਇਕ ਸਾਖੀ ਸੁਣਾਈ-  ਕਹਿਣ ਲੱਗੇ- ਇਕ ਦਫਾ ਬਾਬਾ ਸ੍ਰੀ ਚੰਦ ਜੀ ਮਹਾਰਾਜ ਅੰਮ੍ਰਿਤਸਰ ਤਸ਼ਰੀਫ ਲਿਆਏ ।   ਗੁਰੂ ਰਾਮ ਦਾਸ ਜੀ ਸੱਚੇ ਪਾਤਸ਼ਾਹ ਨੇ ਉਹਨਾਂ ਦਾ ਬਹੁਤ ਸਤਿਕਾਰ ਕੀਤਾ | ਉਹਨਾਂ ਦੇ ਚਰਨਾਂ ਵਿਚ ਬਹੁਤ ਹੀ ਸਤਿਕਾਰ ਵਿਚ ਬੈਠੇ, ਬਹੁਤ ਹੀ ਸਤਿਕਾਰ ਕੀਤਾ, ਇਥੋਂ ਤਕ ਕਿ ਆਪਣੇ ਦਾੜ੍ਹੇ ਦੇ ਨਾਲ ਉਨ੍ਹਾਂ ਦੇ ਚਰਨ ਵੀ ਝਾੜੇ, ਸਾਫ਼ ਕੀਤੇ ।   ਉਸ ਵੇਲੇ ਜਦੋਂ ਬਾਬਾ ਸ੍ਰੀ ਚੰਦ ਜੀ ਨੇ ਗੁਰੂ ਰਾਮ ਦਾਸ ਜੀ ਦੀ ਇਹ ਨਿਮਰਤਾ ਤੇ ਗਰੀਬੀ ਦੇਖੀ ਤਾਂ ਉਸ ਵੇਲੇ ਬਚਨ ਕੀ ਸੁਣਾਇਆ ਜੋ ਗੁਰੂ ਰਾਮ ਦਾਸ ਜੀ ਨਾਲ ਬਚਨ ਕੀਤਾ । ਕਹਿਣ ਲਗੇ ਕਿ -  ਇਕ ਦਫਾ ਅਸੀਂ ਆਪਣੇ ਨਿਰੰਕਾਰ ਪਿਤਾ ਨੂੰ ਪੁੱਛਿਆ, ਆਖਰੀ ਵਕਤ ਸੀ, ਕਿ ਸੱਚੇ ਪਾਤਸ਼ਾਹ ਤੁਹਾਨੂੰ ਲੱਭਣਾ ਹੋਵੇ ਤਾਂ ਕਿਥੇ ਲਭੀਏ?  ਤਾਂ ਅਗੋ ਬਾਬਾ ਸ੍ਰੀ ਚੰਦ ਜੀ ਕਹਿਣ ਲੱਗੇ ਕਿ ਨਿਰੰਕਾਰ ਪਿਤਾ ਨੇ, ਗੁਰੂ ਨਾਨਕ ਪਾਤਸ਼ਾਹ ਨੇ ਜਵਾਬ ਦਿਤਾ । ਕਹਿਣ ਲਗੇ - ਸ੍ਰੀ ਚੰਦ ਜੇ ਸਾਨੂੰ ਲੱਭਣਾ ਹੋਵੇ ਤਾਂ ਇਸ ਲੁਕਾਈ ਦੇ ਪੈਰਾਂ ਦੀ ਖਾਕ ਵਿਚ ਲਭ ਲਈ । ਸਾਧ ਸੰਗਤ ਜੀ ਫੇਰ ਬਾਬਾ ਸ੍ਰੀ ਚੰਦ ਜੀ, ਗੁਰੂ ਰਾਮ ਦਾਸ ਜੀ ਵਲ ਤਕ ਰਹੇ ਹਨ ।   ਫਿਰ ਫੁਰਮਾਇਆ- ਤੁਹਾਡੇ ਵਿਚ ਉਹੀ ਸਾਡੇ ਨਿਰੰਕਾਰ ਪਿਤਾ ਦੀ ਨਿਮਰਤਾ ਤੇ ਗਰੀਬੀ ਹੈ ।  ਫੇਰ ਹੱਥ ਜੋੜ ਕੇ ਤਿੰਨ ਵਾਰੀ ਕਿਹਾ-  ਧੰਨ ਗੁਰੂ ...

ਗ੍ਰਿਹਸਥ ਮਾਰਗ - ਸਨਿਆਸੀ ਕੌਣ ਹੈ?

Image
ਇਹ ਸਾਖੀ ਸਮੱਸਤ ਇਲਾਹੀ ਜੋਤ ਬਾਬਾ ਨੰਦ ਸਿੰਘ ਜੀ ਮਹਾਰਾਜ ਭਾਗ-3 ਵਿਚੋਂ ਲਈ ਗਈ ਹੈ|   ਬਾਬਾ ਨੰਦ ਸਿੰਘ ਜੀ ਮਹਾਰਾਜ ਭਾਵੇਂ ਆਪ ਸਾਰੀ ਉਮਰ ਜਤੀ ਸਤੀ ਰਹੇ ਪ੍ਰੰਤੂ ਦੂਸਰਿਆਂ ਨੂੰ ਹਮੇਸ਼ਾ ਗ੍ਰਹਿਸਥ ਜੀਵਨ ਵਿਚ ਰਹਿਣ ਦਾ ਉਪਦੇਸ਼ ਦਿਤਾ | ਸੰਸਾਰ ਦੇ ਸਾਰੇ ਮਹਾਨ ਤਿਆਗੀਆਂ ਵਿਚ ਭਾਵੇਂ ਉਹ ਸ਼ਹਿਨਸ਼ਾਹ ਰਹੇ, ਉਹਨਾਂ ਨੇ ਹਮੇਸ਼ਾ ਦੂਸਰਿਆਂ ਨੂੰ ਸਚਾਈ, ਪਵਿੱਤਰਤਾ ਅਤੇ ਇਮਾਨਦਾਰੀ ਦੇ ਉਚ ਸਿਧਾਂਤਾਂ ਦਾ ਅਨੁਕਰਣ ਕਰਦੇ ਹੋਏ ਆਪਣੇ ਕੰਮਾਂ ਕਾਰਾਂ ਵਿਚ ਰਹਿਣ ਅਤੇ ਆਪਣੀ ਰੋਜ਼ੀ ਰੋਟੀ ਕਮਾਉਣ ਦਾ ਉਪਦੇਸ਼ ਦਿੱਤਾ |  ਬਾਬਾ ਨੰਦ ਸਿੰਘ ਜੀ ਮਹਾਰਾਜ ਨੇ ਇਕ ਵਾਰ ਇਕ ਸਾਖੀ ਸਣਾਈ:-  ਦਸਮੇਸ਼ ਪਿਤਾ ਜੀ ਦਾ ਦਰਬਾਰ ਸਜਿਆ ਹੋਇਆ ਹੈ | ਕੁਝ ਬਾਣ-ਪ੍ਰਸਤਾਂ ਦੀ ਟੋਲੀ ਉੱਥੇ ਪਹੁੰਚੀ, ਬੜੇ ਸਤਿਕਾਰ ਨਾਲ ਉਹਨਾਂ ਨੂੰ ਬਿਠਾਇਆ ਗਿਆ |  ਦੀਵਾਨ ਦੇ ਬਾਅਦ ਉਹਨਾਂ ਨੇ ਕਲਗੀਧਰ ਪਾਤਸ਼ਾਹ ਨੂੰ ਇਕ ਪ੍ਰਸ਼ਨ ਕੀਤਾ -   ਕੀ ਗ੍ਰਹਿਸਥ ਆਸ਼ਰਮ ਵਿਚ ਵੀ ਮੁਕਤੀ ਮਿਲ ਸਕਦੀ ਹੈ?    ਅਗੋਂ ਸੱਚੇ ਪਾਤਸ਼ਾਹ ਨੇ ਫੁਰਮਾਇਆ ਕਿ - ਤੁਸੀਂ ਹੁਣ ਸਾਰੇ ਗ੍ਰਹਿਸਥ ਆਸ਼ਰਮ ਤਿਆਗ ਕੇ ਬਾਣ ਪ੍ਰਸਤ ਆਸ਼ਰਮ ਵਿਚ ਹੋ, ਤੁਸੀਂ ਹੁਣ ਕੀ-ਕੀ ਵਸਤੂਆਂ ਤਿਆਗ ਕੇ ਆਏ ਹੋ ?    ਅਗੋਂ ਆਪ ਹੀ ਸੋਝੀ ਪਾਉਂਦੇ ਹੋਏ ਫੁਰਮਾਇਆ : - ਕੀ ਤੁਸੀਂ ਆਪਣੇ ਤਨ (ਸਰੀਰ) ਦੇ ਸਾਰੇ ਸੁਖ ਤਿਆਗ ਦਿੱਤੇ? ਤਾਂ ਉਹਨਾਂ ਉੱਤਰ ਦਿਤਾ "ਜੀ ਮਹਾਰਾਜ |" -ਆਪਣਾ ਧਨ ਵੀ ਤਿਆਗ ਦਿੱਤਾ ?  ...

ਬਾਬਾ ਨੰਦ ਸਿੰਘ ਜਿਹਾ ਰਿਸ਼ੀ ਨਾ ਕੋਈ ਹੋਇਆ ਨਾ ਕੋਈ ਹੋਸੀ। ਬਾਬਾ ਨੰਦ ਸਿੰਘ ਜੀ ਮਹਾਰਾਜ ਦੀ ਨਿਮਰਤਾ

Image
ਨਿੰਦਕ ਦੋਖੀ ਬੇਮੁਖ ਤਾਰੇ ਸਭ ਉਸੇ ਨਿਰੰਕਾਰ ਦੇ ਬੱਚੇ ਹਨ। ਉਹ ਸਭ ਦਾ ਹੀ ਮਾਤਾ ਪਿਤਾ ਹੈ ਅਤੇ ਸਭ ਉੱਤੇ ਇੱਕੋ ਜਿਹੀ ਦਇਆ ਕਰਦਾ ਹੈ। ਇਕ ਵਾਰ ਦੀ ਗੱਲ ਹੈ ਕਿ ਇਕ ਗਰੀਬ ਕਾਰੀਗਰ ਸਿੰਘ ਨੇ ਲੋਹੇ ਦਾ ਇਕ ਗੜਵਾ ਬਣਾਇਆ ਤੇ ਬਾਬਾ ਜੀ ਦੇ ਚਰਨਾਂ ਵਿੱਚ ਪੇਸ਼ ਕਰਨ ਵਾਸਤੇ ਠਾਠ ਤੇ ਪਹੁੰਚਿਆ। ਸੰਗਤ ਵਿੱਚ ਬੈਠਾ ਗੁਰੂ ਨਾਨਕ ਪਾਤਸ਼ਾਹ ਦੀ ਇਲਾਹੀ ਸ਼ਾਨ ਦਾ ਆਨੰਦ ਮਾਣ ਰਿਹਾ ਹੈ ਤੇ ਉਸ ਇਲਾਹੀ ਸ਼ਾਨ ਵਿੱਚ ਇਹ ਹੌਂਸਲਾ ਹੀ ਨਹੀਂ ਪਿਆ ਕਿ ਇਸ ਤਰ੍ਹਾਂ ਦੀ ਤੁੱਛ ਜਿਹੀ ਭੇਟ ਨੂੰ ਬਾਬਾ ਜੀ ਦੇ ਸਾਹਮਣੇ ਪੇਸ਼ ਕਰਾਂ। ਇਨ੍ਹਾਂ ਸੋਚਾਂ ਵਿੱਚ ਹੀ ਡਰਦਾ ਰਿਹਾ ਅਤੇ ਸੰਕੋਚ ਕਰ ਗਿਆ।  ਸਵੇਰ ਦੇ ਦੀਵਾਨ ਦੇ ਬਾਅਦ ਜਦੋਂ ਅੰਤਰਜਾਮੀ ਬਾਬਾ ਜੀ ਉੱਠੇ ਤਾਂ ਸੰਗਤ ਦੇ ਕੋਲੋਂ ਲੰਘਦੇ ਉਸਦੇ ਕੋਲ ਜਾ ਖਲੋਏ ਤੇ ਫੁਰਮਾਇਆ - ਇਹ ਗੜਵਾ ਬਹੁਤ ਸੋਹਣਾ ਹੈ, ਕਿੱਥੋਂ ਬਣਵਾਇਆ ਹੈ ?  ਅੱਗੋਂ ਉੱਤਰ ਦਿੰਦੇ ਹੋਏ ਗਰੀਬ ਕਾਰੀਗਰ ਸਿੰਘ ਨੇ ਕਿਹਾ ਕਿ-  ਜੀ ਮੈਂ ਆਪ ਹੀ ਬਣਾਇਆ ਹੈ? ਬਾਬਾ ਜੀ ਅੱਗੋਂ ਬੋਲੇ - ਯਾਰ ਇਕ ਸਾਨੂੰ ਵੀ ਐੋਸਾ ਬਣਾ ਦੇ।  ਕਾਰੀਗਰ ਸਿੰਘ ਬਾਬਾ ਜੀ ਦੇ ਚਰਨਾਂ ਤੇ ਢਹਿ ਕੋ ਰੋਣ ਲੱਗ ਪਿਆ ਤੇ ਕਿਹਾ ਕਿ- ਗਰੀਬ ਨਿਵਾਜ਼ ਪਾਤਸ਼ਾਹ ਮੈਂ ਇਹ ਗੜਵਾ ਤੁਹਾਡੀ ਸੇਵਾ ਵਾਸਤੇ ਹੀ ਬਣਾ ਕੇ ਲਿਆਇਆ ਸੀ।  ਅੰਤਰਜਾਮੀ ਬਾਬਾ ਜੀ ਨੇ ਫ਼ੁਰਮਾਇਆ - ਫ਼ਿਰ ਸੰਕੋਚ ਕਾਹਦਾ, ਫ਼ਿਰ ਦਿੰਦਾ ਕਿਉਂ ਨਹੀਂ? ਬਾਬਾ ਨੰਦ ਸਿੰਘ ਜੀ ਮਹਾਰਾਜ ਨੇ ਗੜਵਾ ਹੱਥ ਵਿੱਚ ਫੜ੍ਹ ਕੇ ਫਿਰ ਪੁੱ...

ਗੁਰਦਛਣਾ

Image
ਬਾਬਾ ਨੰਦ ਸਿੰਘ ਸਾਹਿਬ ਨੇ ਬਚਨ ਸ਼ੁਰੂ ਕੀਤੇ- ਰਾਜ ਹੈ ਜੀ ਰਾਜ ।  ਰਾਜਾ ਬੜਾ ਧਰਮੀ ਹੈ। ਰਾਜ ਮੇਂ ਵਰਤ ਰੱਖਿਆ ਹੋਇਆ ਹੈ, ਸਾਰੇ ਰਾਜ ਮੇਂ ਸਾਰੀ ਪ੍ਰਜਾ ਨੇ ਵਰਤ ਰੱਖਿਆ ਹੋਇਆ ਹੈ।  ਵਜ਼ੀਰ ਨੇ ਆ ਕੇ ਸ਼ਕਾਇਤ ਕੀਤੀ- ਰਾਜਨ ਇੱਕ ਘਰ ਵਿੱਚੋਂ ਧੂੰਆ ਨਿਕਲ ਰਿਹਾ ਹੈ।   ਰਾਜੇ ਨੇ ਬੁਲਾ ਭੇਜਿਆ, ਉਹ ਆ ਕੇ ਹੱਥ ਜੋੜ ਕੇ ਖੜ੍ਹਾ ਹੋ ਗਿਆ । ਪੁੱਛਣ ਲੱਗੇ- ਬਈ ਅੱਜ ਸਾਡੀ ਸਾਰੀ ਪ੍ਰਜਾ ਨੇ ਵਰਤ ਰੱਖਿਆ ਹੋਇਆ ਹੈ ਪਰ ਇੱਕ ਤੂੰ ਹੈਂ ਜਿਸ ਦੇ ਘਰੋਂ ਧੂੰਆ ਨਿਕਲ ਰਿਹਾ ਹੈ, ਅਸੀਂ ਤੈਨੂੰ ਪੁੱਛ ਸਕਦੇ ਹਾਂ ਕੀ ਵਜ੍ਹਾ ਹੈ ? ਹੱਥ ਜੋੜ ਕੇ ਬੇਨਤੀ ਕਰਦਾ ਹੈ-  ਹੇ ਰਾਜਨ ! ਮੈਨੂੰ ਪੂਰੇ ਗੁਰੂ ਦੀ ਪ੍ਰਾਪਤੀ ਹੋਈ ਹੈ ।  ਰਾਜਾ ਬੜਾ ਹੈਰਾਨ ਹੈ ਕਿ ਪੂਰੇ ਗੁਰੂ ਦੀ ਪ੍ਰਾਪਤੀ ਹੋਈ ਹੈ।  ਉਹ ਕਹਿਣ ਲਗਾ-  ਰਾਜਨ,  ਮੇਰੇ ਗੁਰੂ ਨੇ ਮੇਰੇ ਕੋਲੋਂ ਸਦਾ ਲਈ ਵਰਤ ਰਖਾ ਦਿੱਤਾ ਹੈ।  ਰਾਜਾ ਬੜਾ ਹੈਰਾਨ ਸਦਾ ਲਈਂ ਵਰਤ, ਰੋਜ ਦਾ ਵਰਤ!!! ਕਹਿਣ ਲਗਾ-    ਜੀ ਹਾਂ ! ਰਾਜਨ ਮੈਨੂੰ ਮੇਰੇ ਪੂਰੇ ਗੁਰੂ ਨੇ ਭੈੜੇ ਕੰਮਾ ਤੋਂ ਸਦਾ ਲਈ ਵਰਤ ਰਖਾ ਦਿੱਤਾ ਹੈ । ਰਾਜਾ ਬੜਾ ਹੈਰਾਨ ਹੈ।  ਕਹਿਣ ਲਗਾ-  ਮੇਰੇ ਗੁਰੂ ਦਾ ਉਪਦੇਸ਼ ਹੈ ਥੋੜ੍ਹਾ ਬੋਲਣਾ, ਥੋੜ੍ਹਾ ਸੌਣਾ ਅਤੇ ਥੋੜ੍ਹਾ ਖਾਣਾ। 'ਮੈਂ'' ਇੱਕ ਪਰਸ਼ਾਦਾ ਰੋਜ ਛਕਦਾ ਹਾਂ, ਇਹ ਮੇਰਾ ਰੋਜ ਦਾ ਆਹਾਰ ਹੈ। ਫਿਰ ਗੁਰੂ ਦਾ ਉਪਦੇਸ਼ ਹੈ ਹਰ ਵੇਲੇ ਸਾਹਿਬ ਦੇ, ਸਤਿਗੁਰੂ ...