Posts

Showing posts with the label Kazi Slaardeen

ਮਸਤਕ ਦੇ ਪੁੱਠੇ ਲੇਖ ਸਿੱਧੇ

Image
ਬਾਬਾ ਨੰਦ ਸਿੰਘ ਜੀ ਮਹਾਰਾਜ ਨੇ ਇਕ ਵਾਰ ਇਕ ਪਾਵਨ ਸਾਖੀ ਸੁਣਾਈ-   ਦਸਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਦਰਬਾਰ ਸਜਿਆ ਹੋਇਆ ਹੈ। ਕੀਰਤਨ ਦੀ ਚੌਂਕੀ ਭਰੀ ਜਾ ਰਹੀ  ਹੈ। ਪਾਵਨ ਸ਼ਬਦ - ਲੇਖ ਨ ਮਿਟਈ ਹੇ ਸਖੀ ਜੋ ਲਿਖਿਆ ਕਰਤਾਰਿ,  ਦੀ ਇਲਾਹੀ ਧੁਨੀ ਵਿਚ ਸਾਰੀ ਸੰਗਤ ਆਨੰਦ ਮਾਣ  ਰਹੀ ਹੈ। ਕਾਜ਼ੀ ਸਲਾਰਦੀਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਦਰਸ਼ਨਾਂ ਨੂੰ ਆਏ ਤੇ ਸਿੱਖਾਂ ਨੇ ਬੜੇ ਸਤਿਕਾਰ ਨਾਲ ਇਕ ਪਾਸੇ  ਬਿਠਾ ਲਿਆ।  ਕੀਰਤਨ ਸ਼ਬਦ ਸੁਣਦੇ ਸੁਣਦੇ ਇਕ ਸ਼ੰਕਾਂ ਮਨ ਵਿਚ ਉਪਜਿਆ ਕਿ- ਲੇਖ ਨਾ ਮਿਟਈ ਹੇ ਸਖੀ ਜੋ ਲਿਖਿਆ ਕਰਤਾਰਿ ॥ ਜੇ ਲੇਖ ਹੀ ਨਹੀਂ ਮਿਟੇਗਾ ਤਾਂ ਗੁਰੂ ਦਰਬਾਰ ਵਿਚ ਆਉਣ ਦਾ ਕੀ ਲਾਭ ਹੋਇਆ। ਕੀਤਰਨ ਚੌਂਕੀ ਦੇ ਉਪਰੰਤ ਸੱਚੇ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਪੁਛਦੇ ਹਨ-                         ਕਾਜ਼ੀ ਸਾਹਿਬ, ਉਂਗਲੀ ਵਿਚ ਕੀ ਪਾਇਆ ਹੋਇਆ ਹੈ ? ਕਾਜ਼ੀ ਸਲਾਰਦੀਨ :      ਗਰੀਬ ਨਿਵਾਜ਼, ਇਹ ਮੋਹਰ ਛਾਪ ਹੈ | ਜਦੋਂ ਮੈਂ ਕਾਜ਼ੀ ਦੇ ਤੌਰ ਤੇ ਕਿਸੇ ਨੂੰ ਕੋਈ ਫਤਵਾ ਦਿੰਦਾ ਹਾਂ ਤਾਂ ਇਹ ਮੋਹਰ ਲਗਾ ਦਿੰਦਾ ਹਾਂ।  ਸੱਚੇ ਪਾਤਸ਼ਾਹ :          ਇਸ ਮੋਹਰ ਛਾਪ ਦੇ ਅੱਖਰ ਕਿਸ ਤਰ੍ਹਾਂ ਬਣੇ ਹੋਏ ਹਨ? ਕਾਜ਼ੀ ਸਲਾਰਦੀਨ :   ਸ...