ਮਸਤਕ ਦੇ ਪੁੱਠੇ ਲੇਖ ਸਿੱਧੇ

ਬਾਬਾ ਨੰਦ ਸਿੰਘ ਜੀ ਮਹਾਰਾਜ ਨੇ ਇਕ ਵਾਰ ਇਕ ਪਾਵਨ ਸਾਖੀ ਸੁਣਾਈ-
 


ਦਸਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਦਰਬਾਰ ਸਜਿਆ ਹੋਇਆ ਹੈ। ਕੀਰਤਨ ਦੀ ਚੌਂਕੀ ਭਰੀ ਜਾ ਰਹੀ

 ਹੈ। ਪਾਵਨ ਸ਼ਬਦ -ਲੇਖ ਨ ਮਿਟਈ ਹੇ ਸਖੀ ਜੋ ਲਿਖਿਆ ਕਰਤਾਰਿ, ਦੀ ਇਲਾਹੀ ਧੁਨੀ ਵਿਚ ਸਾਰੀ ਸੰਗਤ ਆਨੰਦ ਮਾਣ

 ਰਹੀ ਹੈ। ਕਾਜ਼ੀ ਸਲਾਰਦੀਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਦਰਸ਼ਨਾਂ ਨੂੰ ਆਏ ਤੇ ਸਿੱਖਾਂ ਨੇ ਬੜੇ ਸਤਿਕਾਰ ਨਾਲ ਇਕ ਪਾਸੇ

 ਬਿਠਾ ਲਿਆ।


 ਕੀਰਤਨ ਸ਼ਬਦ ਸੁਣਦੇ ਸੁਣਦੇ ਇਕ ਸ਼ੰਕਾਂ ਮਨ ਵਿਚ ਉਪਜਿਆ ਕਿ-

ਲੇਖ ਨਾ ਮਿਟਈ ਹੇ ਸਖੀ ਜੋ ਲਿਖਿਆ ਕਰਤਾਰਿ

ਜੇ ਲੇਖ ਹੀ ਨਹੀਂ ਮਿਟੇਗਾ ਤਾਂ ਗੁਰੂ ਦਰਬਾਰ ਵਿਚ ਆਉਣ ਦਾ ਕੀ ਲਾਭ ਹੋਇਆ।

ਕੀਤਰਨ ਚੌਂਕੀ ਦੇ ਉਪਰੰਤ ਸੱਚੇ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਪੁਛਦੇ ਹਨ- 
                       ਕਾਜ਼ੀ ਸਾਹਿਬ, ਉਂਗਲੀ ਵਿਚ ਕੀ ਪਾਇਆ ਹੋਇਆ ਹੈ ?

ਕਾਜ਼ੀ ਸਲਾਰਦੀਨ :     ਗਰੀਬ ਨਿਵਾਜ਼, ਇਹ ਮੋਹਰ ਛਾਪ ਹੈ | ਜਦੋਂ ਮੈਂ ਕਾਜ਼ੀ ਦੇ ਤੌਰ ਤੇ ਕਿਸੇ ਨੂੰ ਕੋਈ ਫਤਵਾ ਦਿੰਦਾ ਹਾਂ ਤਾਂ ਇਹ ਮੋਹਰ ਲਗਾ ਦਿੰਦਾ ਹਾਂ। 

ਸੱਚੇ ਪਾਤਸ਼ਾਹ :          ਇਸ ਮੋਹਰ ਛਾਪ ਦੇ ਅੱਖਰ ਕਿਸ ਤਰ੍ਹਾਂ ਬਣੇ ਹੋਏ ਹਨ?

ਕਾਜ਼ੀ ਸਲਾਰਦੀਨ :   ਸੱਚੇ ਪਾਤਸ਼ਾਹ, ਇਸ ਮੋਹਰ ਛਾਪ ਦੇ ਅੱਖਰ ਉਲਟੇ ਹਨ, ਪਰ ਜਦੋਂ ਹੀ ਇਹ ਕਾਗਜ਼ ਤੇ ਲੱਗਦੇ ਹਨ ਤਾਂ ਸਿਧੇ ਹੋ ਜਾਂਦੇ ਹਨ।

ਦਸਮੇਸ਼ ਪਿਤਾ ਜੀ ਨੇ ਕਾਗਜ਼ ਮੰਗਵਾਇਆ ਅਤੇ ਫੁਰਮਾਇਆ : ਇਸ ਨੂੰ ਕਾਗਜ਼ ਉਪਰ ਲਗਾ ਕੇ ਦਿਖਾਉ। 

ਕਾਜ਼ੀ ਸਲਾਰਦੀਨ ਨੇ ਮੋਹਰ ਛਾਪ ਕਾਗਜ਼ ਤੇ ਲਗਾ ਕੇ ਦਿਖਾਈ ਤੇ ਕਿਹਾ ਕਿ- 
ਗਰੀਬ ਨਿਵਾਜ਼,  ਇਹ ਮੋਹਰਛਾਪ ਜਿਸ ਦੇ ਅੱਖਰ ਉਲਟੇ ਸਨ ਪਰ ਜਦੋਂ ਮੂਧੇ ਹੋ ਕੇ (ਉਲਟੀ ਹੋ ਕੇ) ਕਾਗਜ਼ ਤੇ ਲੱਗੀ ਤਾਂ ਇਸ ਦੇ ਅੱਖਰ ਸਿਧੇ ਹੋ ਗਏ ਹਨ। 

ਸਭ ਦੇ ਦਿਲਾਂ ਦੀਆਂ ਜਾਨਣ ਵਾਲੇ ਅੰਤਰਜਾਮੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਫੁਰਮਾਇਆ-
 
ਕਾਜ਼ੀ ਸਾਹਿਬ, ਜਿਸ ਵਕਤ ਕੋਈ ਸਿੱਖ ਮੂਧਾ ਹੋ ਕੇ, ਨਿਮਾਣਾ ਹੋ ਕੇ, ਗੁਰੂ ਦੇ ਚਰਨਾਂ ਤੇ ਢਹਿੰਦਾ ਹੈ ਤਾਂ ਉਸ ਦੇ ਮਸਤਕ ਦੇ ਪੁੱਠੇ ਲੇਖ ਵੀ ਸਿੱਧੇ ਹੋ ਜਾਂਦੇ ਹਨ।

ਇਹ ਸਾਖੀ ਸੁਣਾਉਂਦੇ ਹੋਏ ਬਾਬਾ ਨੰਦ ਸਿੰਘ ਜੀ ਮਹਾਰਾਜ ਨੇ ਫਿਰ ਆਪ ਫੁਰਮਾਇਆ ਕਿ -

ਲੇਖ ਨਹੀਂ ਮਿਟਦਾ ਮਨਮੁੱਖ ਦਾ,
ਲੇਖ ਨਹੀਂ ਮਿਟਦਾ ਹੰਕਾਰੀਆਂ ਦਾ,
ਲੇਖ ਨਹੀਂ ਮਿਟਦਾ ਨਿੰਦਕਾਂ ਦਾ।
ਜੇ ਗੁਰਮੁੱਖ ਦਾ ਵੀ ਲੇਖ ਨਾ ਮਿਟਿਆ ਤਾਂ ਫਿਰ ਗੁਰਮੁਖਤਾਈ ਦਾ ਕੀ ਪ੍ਰਤਾਪ।

ਕਾਜ਼ੀ ਸਲਾਰਦੀਨ ਉੱਠ ਕੇ ਗੁਰੂ ਚਰਨਾਂ ਵਿਚ ਢਹਿ ਪਿਆ ਅਤੇ ਆਪਣੀ ਭੁੱਲ ਦੀ ਮਾਫੀ ਮੰਗੀ।


ਰਿਖੀ ਦੇ ਸਰਾਪ ਨਾਲ ਅਹਿਲਿਆ ਸਿਲਾ ਬਣੀ ਪਈ ਸੀ, ਭਗਵਾਨ ਰਾਮ ਜੀ ਦੇ ਚਰਨਾਂ ਦੀ ਛੋਹ ਨਾਲ ਉਸ ਦਾ ਕਲਿਆਣ ਹੋਇਆ ਤੇ ਆਕਾਸ਼ਾਂ ਨੂੰ ਉਡ ਗਈ। 

ਇਹ ਸਤਿਗੁਰੂ ਦੇ ਚਰਨਾਂ ਦੀ ਛੋਹ ਦਾ ਪ੍ਰਤਾਪ ਅਤੇ ਕਮਾਲ ਹੈ

 ਸਾਧ ਸੰਗਤ ਜੀ 

ਜਿਹੜਾ ਵੀ ਗੁਰੂ ਚਰਨਾਂ ਤੇ ਢਹਿ ਪਿਆ ਹੈ
ਉਹਦਾ ਤਾਂ ਲੇਖਾ ਹੀ ਮੁੱਕ ਗਿਆ। ਉਹ ਤਾਂ ਬਖਸ਼ਿਆ ਹੋਇਆ ਹੈ
ਇਸ ਪਾਵਨ ਛੋਹ ਨਾਲ ਕਿਹੜਾ ਸਰਾਪ ਤੇ ਕਿਹੜਾ ਪਾਪ ਠਹਿਰ ਸਕਦਾ ਹੈ


गुरु नानक दाता बख़्श लै, बाबा नानक बख़्श लै।

(Gobind Prem)

 

Comments

Popular posts from this blog

अपने स्वामी की प्रशंसा में सब कुछ दांव पर लगा दो।

ਭਾਵਨਾ ਦਾ ਫਲ

ਗੁਰੂ ਨਾਨਕ ਨੂੰ ਕਿਥੇ ਲੱਭੀਏ?