Posts

Showing posts with the label ਨਿਰੰਕਾਰ

ਭਾਵਨਾ ਦਾ ਫਲ

Image
ਏਕ ਨਦਰਿ ਕਰਿ ਵੇਖੈ ਸਭ ਊਪਰਿ,  ਜੇਹਾ ਭਾਉ ਤੇਹਾ ਫਲੁ ਪਾਈਐ॥   ਸਤਿਗੁਰ ਸਦਾ ਦਇਆਲੁ ਹੈ ਭਾਈ  ਵਿਣੁ ਭਾਗਾ ਕਿਆ ਪਾਈਐ॥  ਇਸ ਨੂੰ ਸਮਝਾਂਉਦੇ ਹੋਏ ਬਾਬਾ ਨੰਦ ਸਿੰਘ ਸਾਹਿਬ ਨੇ ਇਕ ਪਾਵਨ ਸਾਖਾ ਸੁਣਾਇਆ।  ਇਕ ਦਿਨ ਭਾਈ ਬਾਲਾ ਜੀ ਸ੍ਰੀ ਗੁਰੂ ਅੰਗਦ ਸਾਹਿਬ ਨੂੰ ਇਕ ਪ੍ਰਸ਼ਨ ਕਰਦੇ ਹਨ ਕਿ-   ਸੱਚੇ  ਪਾਤਸ਼ਾਹ ਕਿਸੇ ਵੇਲੇ ਇਕ ਸ਼ੰਕਾ ਦਿਲ ਵਿਚ ਆ ਜਾਂਦਾ ਹੈ, ਜੇ ਆਗਿਆ ਹੋਵੇ ਤਾਂ ਸਤਿਗੁਰੂ  ਸੱਚੇ  ਪਾਤਸ਼ਾਹ ਆਪ ਕੋਲੋ ਪੁੱਛ ਸਕਦਾ ਹਾਂ?  ਸ੍ਰੀ ਗੁਰੂ ਅੰਗਦ ਸਾਹਿਬ ਭਾਈ ਬਾਲਾ ਜੀ ਦਾ ਬਹੁਤ ਸਤਿਕਾਰ ਕਰਦੇ ਸੀ।   ਉਹਨਾਂ ਨੇ ਅਤਿ ਨਿਮਰਤਾ ਵਿਚ ਕਿਹਾ-  ਭਾਈ ਬਾਲਾ ਜੀ ,ਨਿਧੜਕ ਹੋ ਕੇ ਪੁੱਛੋ, ਤੁਹਾਨੂੰ ਕਿਸ ਗੱਲ ਦਾ ਸੰਕੋਚ ਹੈ।   ਅੱਗੋਂ ਭਾਈ ਬਾਲਾ ਜੀ ਕਹਿਣ ਲਗੇ-  ਸੱਚੇ ਪਾਤਸ਼ਾਹ, ਮੈਂ ਗੁਰੂ ਨਾਨਕ ਪਾਤਸ਼ਾਹ ਨਾਲ ਬਹੁਤ ਦੇਰ ਰਿਹਾ ਹਾਂ। ਉਨ੍ਹਾਂ ਦੀ ਸੇਵਾ ਕੀਤੀ ਹੈ, ਹਾਜਰੀ ਭਰੀ ਹੈ। ਉਨ੍ਹਾਂ ਨੂੰ ਪੂਜਿਆ ਹੈ, ਪ੍ਰਸੰਨ ਕੀਤਾ ਹੈ, ਰਿਝਾਇਆ ਹੈ। ਕਦੀ ਕਿਸੇ ਸ਼ਿਕਾਇਤ ਦਾ ਮੌਕਾ ਨਹੀਂ ਦਿੱਤਾ। ਸੱਚੇ ਪਾਤਸ਼ਾਹ, ਤੁਸੀਂ ਥੋੜ੍ਹੀ ਦੇਰ ਵਾਸਤੇ ਆਏ ਹੋ, ਬੜੀ ਖੁਸ਼ੀ ਦੀ ਗਲ ਹੈ ਕਿ ਉਹ ਤੁਹਾਡੇ ਉਤੇ ਮਹਾਨ ਬਖਸ਼ਿਸ਼ ਕਰ ਗਏ ਹਨ। ਪਰ ਮੇਰੇ ਦਿਲ ਵਿਚ ਸ਼ੰਕਾ ਇਹ ਆ ਜਾਂਦਾ ਹੈ ਕਿ ਮੇਰੇ ਕੋਲੋ ਕੋਈ ਭੁੱਲ ਤਾਂ ਨਹੀਂ ਹੋ ਗਈ, ਕੋਈ ਗਲਤੀ ਤੇ ਨਹੀਂ ਹੋ ਗਈ?  ਗੁਰੂ ਅੰਗਦ ਸਾਹਿ...