ਜਹਾਂਗੀਰ ਦਾ ਬਾਬਾ ਸ੍ਰੀ ਚੰਦ ਜੀ ਮਹਾਰਾਜ ਦੇ ਦਰਸ਼ਨਾ ਨੂੰ ਆਉਣਾ।
ਹਜ਼ਰਤ ਮੀਆਂ ਮੀਰ ਦੇ ਲਫ਼ਜ਼ਾ ਦਾ ਜਹਾਂਗੀਰ ਤੇ ਬੜਾ ਗਹਿਰਾ ਅਸਰ ਹੋਇਆ। ਮਨ ਵਿੱਚ ਖਿਆਲ ਆਇਆ ਕਿ ਐਸੇ ਮਹਾਨ ਦਰਵੇਸ਼, ਮਹਾਨ ਫ਼ਕੀਰ ਦੀ ਪ੍ਰਸੰਨਤਾ ਲਈ ਜਾਏ, ਉਨ੍ਹਾਂ ਦੀ ਰਹਿਮਤ ਲਈ ਜਾਏ, ਉਨ੍ਹਾਂ ਨੂੰ ਖੁਸ਼ ਕੀਤਾ ਜਾਏ। ਬੜੇ ਤਰੀਕੇ ਵਰਤੇ।
ਉਨ੍ਹਾਂ ਦੇ ਚਰਨਾਂ ਵਿੱਚ ਸਾਰਾ ਬੰਦੋਬਸਤ ਕਰਕੇ ਆਪਣਾ ਸ਼ਾਹੀ ਹਾਥੀ ਅਤੇ ਅਹਿਲਕਾਰ ਉਨ੍ਹਾਂ ਨੂੰ ਲਿਆਉਣ ਵਾਸਤੇ ਭੇਜੇ ਹਨ। ਬੇਮੁਹਤਾਜ, ਬੇਪਰਵਾਹ ਬਾਬਾ ਸ੍ਰੀ ਚੰਦ ਜੀ ਨੇ ਉਸ ਹਾਥੀ ਨੂੰ ਇਸਤੇਮਾਲ ਨਹੀਂ ਕੀਤਾ, ਨਾ ਹੀ ਉਨ੍ਹਾਂ ਕੋਲ ਆਏ।
ਬਾਅਦ ਵਿੱਚ ਤਸ਼ਰੀਫ ਲਿਆਏ ਹਨ। ਬਾਦਸ਼ਾਹ ਨਾਲ ਗੱਲ ਬਾਤ ਕੀਤੀ ਹੈ, ਉੱਥੇ ਬੜੇ ਕੌਤਕ ਵਰਤੇ। ਗੁਰੂਦੁਆਰਾ ਬਾਰਠ ਸਾਹਿਬ ਜਦੋਂ ਬਾਦਸ਼ਾਹ ਦੇ ਅਹਿਲਕਾਰ ਗਏ ਹਨ ਉਥੇ ਬੜਾ ਕੌਤਕ ਵਰਤਿਆ। ਜਿਸ ਵਕਤ ਦਰਬਾਰ ਦੇ ਵਿਚ ਖੁਸ਼ਆਮਦੀਦ ਕਰਦੇ ਹੋਏ ਸ਼ਾਹੀ ਇਸਤੇਕਬਾਲ ਕੀਤਾ ਹੈ। ਬਾਦਸ਼ਾਹ ਨੇ ਬਚਨ ਕੀਤੇ ਹਨ, ਉਸ ਵੇਲੇ ਬੜੇ ਕੌਤਕ ਵਰਤੇ ਹਨ।
ਬਾਦਸ਼ਾਹ ਨੇ ਖੁਸ਼ ਕਰਨ ਦਾ ਇਕ ਜਿਹੜਾ ਤਰੀਕਾ ਸੋਚਿਆ ਸੀ ਉਹ ਵਰਤਿਆ। ਕਹਿਣ ਲੱਗਾ-
ਗਰੀਬ ਨਿਵਾਜ਼! ਗੁਰੂ ਨਾਨਕ ਪਾਤਸ਼ਾਹ ਨੇ ਮੇਰੇ ਇਕ ਬਜੁਰਗ ਤੇ ਬਹੁਤ ਕਿਰਪਾ ਕੀਤੀ ਸੀ, ਬਹੁਤ ਰਹਿਮਤ ਕੀਤੀ ਸੀ। ਗਰੀਬ ਨਿਵਾਜ਼! ਸੱਤ ਮੁੱਠਾਂ ਬਖਸ਼ੀਆ ਸੀ। ਸਾਡਾ ਜ਼ਾਹੋ ਜ਼ਲਾਲ ਇਸ ਵੇਲੇ ਉਸ ਰਹਿਮਤ ਦਾ ਸਦਕਾ ਕਾਇਮ ਸੀ। ਗਰੀਬ ਨਿਵਾਜ਼! ਇਸ ਵੇਲੇ ਗੁਰੂ ਨਾਨਕ ਪਾਤਸ਼ਾਹ ਦੀ ਗੱਦੀ ਖਾਲੀ ਹੈ ਤੁਸੀਂ ਉਸ ਗੱਦੀ ਦੇ ਵਲੀ ਐਹਦ (ਵਾਰਸ) ਹੋ। ਗਰੀਬ ਨਿਵਾਜ਼ ਤੁਸੀਂ ਉਨ੍ਹਾਂ ਦੇ ਸਾਹਿਬਜ਼ਾਦੇ ਹੋ, ਤੁਸੀਂ ਉਸ ਗੱਦੀ ਦੇ ਹੱਕਦਾਰ ਹੋ, ਗਰੀਬ ਨਿਵਾਜ਼! ਉਸ ਗੱਦੀ ਨੂੰ ਸੰਭਾਲੋ, ਸਾਡੇ ਤੇ ਰਹਿਮਤ ਕਰੋ ਬਖਸ਼ਿਸ਼ ਕਰੋ।
ਉਸ ਵੇਲੇ ਬੇਮੁਹਤਾਜ, ਬੇਪਰਵਾਹ ਬਾਬਾ ਸ੍ਰੀ ਚੰਦ ਜੀ ਫੁਰਮਾਉਂਦੇ ਹਨ ਕਿ-
ਦੇਖ ਬਾਦਸ਼ਾਹ ਜੋ ਸਲੂਕ ਤੂੰ ਗੁਰੂ ਅਰਜਨ ਪਾਤਸ਼ਾਹ ਨਾਲ ਕੀਤਾ ਹੈ ਤੂੰ ਇਕ ਬਹੁਤ ਵੱਡਾ ਗੁਨਾਹ ਕਰ ਬੈਠਾ ਹੈਂ, ਉਹ ਗੁਨਾਹ ਨਾਕਾਬਲੇ ਮਾਫੀ ਹੈ। ਉਸ ਤੋਂ ਬਾਅਦ ਤੂੰ ਇਕ ਹੋਰ ਵੱਡਾ ਗੁਨਾਹ, ਪਾਪ ਕੀਤਾ ਹੈ ਜਿਹੜਾ ਗੁਰੂ ਨਾਨਕ ਪਾਤਸ਼ਾਹ ਦੀ ਗੱਦੀ ਦੇ ਅਸਲੀ ਹਕਦਾਰ ਗੁਰੂ ਹਰਗੋਬਿੰਦ ਸਾਹਿਬ ਨੂੰ ਤੂੰ ਗਵਾਲੀਅਰ ਦੇ ਕਿਲੇ ਵਿੱਚ ਬੰਦ ਕਰ ਦਿੱਤਾ ਹੈ। ਤੂੰ ਬਹੁਤ ਵੱਡਾ ਗੁਨਾਹ ਕਰ ਚੁੱਕਿਆ ਹੈ ਤੂੰ ਅਜੇ ਕਿਸੇ ਫ਼ਕੀਰ ਦਰਵੇਸ਼ ਦੀ ਰਹਿਮਤ ਦੇ ਕਾਬਿਲ ਨਹੀਂ ਹੈਂ।
ਬੜਾ ਸੋਚਾਂ ਵਿੱਚ ਪੈ ਗਿਆ, ਇਕ ਦਮ ਗਵਾਲੀਅਰ ਵੱਲ ਅਹਿਲਕਾਰ ਰਵਾਨਾ ਕੀਤੇ ਹਨ। ਅਹਿਲਕਾਰਾਂ ਨੇ ਗਵਾਲੀਅਰ ਜਾ ਕੇ ਗੁਰੂ ਹਰਗੋਬਿੰਦ ਸਾਹਿਬ ਨੂੰ ਬੜੇ ਸਤਿਕਾਰ ਨਾਲ ਆਜ਼ਾਦ ਕਰ ਦਿੱਤਾ। ਕਈ ਹੋਰ ਤਰੀਕੇ ਸੋਚਦਾ ਹੈ।
ਬਾਬਾ ਸ੍ਰੀ ਚੰਦ ਜੀ ਮਹਾਰਾਜ ਕਰਤਾਰਪੁਰ ਸਾਹਿਬ ਬਿਰਾਜਮਾਨ ਸਨ। ਕਈ ਆਲੇ ਦੁਆਲੇ ਦੇ ਪਿੰਡਾਂ ਦਾ ਪਟਾ ਲਿਖਿਆ, ਉਨ੍ਹਾਂ ਦੇ ਚਰਨਾਂ ਵਿੱਚ ਪਹੁੰਚ ਗਏ ਬੜੇ ਸ਼ਾਹੀਸ਼ਾਨ ਦੇ ਨਾਲ ਗਿਆ ਜਾਕੇ ਕਈ ਪਿੰਡਾਂ ਦਾ ਪਟਾ (ਜਿਹੜਾ ਸੋਚਿਆ ਸੀ ਉਨ੍ਹਾਂ ਦੇ ਚਰਨਾਂ ਵਿੱਚ ਰਖਾਗਾਂ ਤਾਂ ਖੁਸ਼ ਹੋ ਜਾਣਗੇ, ਪ੍ਰਸੰਨ ਹੋਣਗੇ ਮੇਰੇ ਉੱਤੇ ਰਹਿਮਤ ਕਰਨਗੇ)। ਜਦੋਂ ਕਦਮਬੋਸੀਂ ਕਰਨ ਦੇ ਬਾਦ ਪਾਕ ਕਦਮਾਂ ਵਿੱਚ ਰੱਖਿਆ ਹੈ ਉਸ ਵੇਲੇ ਬਾਬਾ ਸ੍ਰੀ ਚੰਦ ਜੀ ਮਹਾਰਾਜ ਜਹਾਂਗੀਰ ਵੱਲ ਵੇਖ ਕੇ ਫਰਮਾਉਂਦੇ ਹਨ-
ਕਹਿੰਦਾ ਹੈ- ਗਰੀਬ ਨਿਵਾਜ਼ ਇਹ ਇੱਥੋਂ ਦੇ ਲੰਗਰ ਦੀ ਸੇਵਾ ਹੈ।
ਬਾਬਾ ਸ੍ਰੀ ਚੰਦ ਸਾਹਿਬ ਫੁਰਮਾਉਣ ਲੱਗੇ-
ਸੁਣ ਜਹਾਂਗੀਰ, ਤੇਰਾ ਲੰਗਰ ਦੋ ਦਿਨ ਦਾ ਲੰਗਰ ਤੇਰੇ ਅੰਤ ਦੇ ਨਾਲ ਹੀ ਖਤਮ ਹੋ ਜਾਏਗਾ। ਇਹ ਕਰਤਾਰ ਦਾ ਲੰਗਰ ਹੈ, ਇਹ ਜੁਗੋ-ਜੁਗ ਅਟਲ ਹੈ, ਇਹ ਸਦੀਵੀ ਹੈ, ਹਮੇਸ਼ਾ ਚਲਦਾ ਰਹੇਗਾ। ਇਸ ਨੂੰ ਤੇਰੇ ਪਟੇ ਦੀ ਲੋੜ ਨਹੀਂ ਹੈ, ਇਸ ਕਰਕੇ ਜਹਾਂਗੀਰ ਇਹ ਪਟਾ ਵਾਪਸ ਲੈ ਜਾ। ਜਿਸ ਵਕਤ ਵੀ ਤੂੰ ਮਾਣ ਰਹਿਤ ਹੋਕੇ ਇਹ ਪਟਿਆ ਦੇ ਧਿਆਨ ਤੋਂ ਬਾਹਰ ਨਿਕਲ ਕੇ ਆਏਂਗਾ ਤਾਂ ਤੈਨੂੰ ਸਾਡੇ ਦਰਸ਼ਨਾਂ ਦਾ ਫਲ ਮਿਲ ਜਾਵੇਗਾ।
ਸਾਧ ਸੰਗਤ ਜੀ ਐਸੀ ਗਿਆਨ ਦੀ ਬਖਸ਼ਿਸ ਕੀਤੀ, ਨਿਮਰਤਾ ਦਾ ਸਬਕ ਪੜ੍ਹਾ ਰਹੇ ਹਨ, ਦਸ ਰਹੇ ਹਨ ਕਿ ਗੁਰੂ ਨਾਨਕ ਦੇ ਘਰ ਨਿਮਰਤਾ ਅਤੇ ਗਰੀਬੀ ਕੀ ਮਾਇਨੇ ਰੱਖਦੀ ਹੈ।
ਨਿਮਰਤਾ ਤੇ ਗਰੀਬੀ ਦੀ ਮਿਹਰਾਂ ਦਾ ਮੀਂਹ ਵਰਸਾ ਗਏ ਨੇ।
ਤੂੰ ਨਿਮਰਤਾ ਤੇ ਗਰੀਬੀ ਦਾ ਪ੍ਰਕਾਸ਼ ਬਾਬਾ ਸ੍ਰੀ ਚੰਦ ਜੀ।
ਤੂੰ ਨਾਮ ਦੀ ਵਰਖਾ ਲਾਈ ਮੋਹਲੇਧਾਰ ਬਾਬਾ ਸ੍ਰੀ ਚੰਦ ਜੀ।

Comments
Post a Comment