ਮਸਤਕ ਦੇ ਪੁੱਠੇ ਲੇਖ ਸਿੱਧੇ

ਬਾਬਾ ਨੰਦ ਸਿੰਘ ਜੀ ਮਹਾਰਾਜ ਨੇ ਇਕ ਵਾਰ ਇਕ ਪਾਵਨ ਸਾਖੀ ਸੁਣਾਈ- ਦਸਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਦਰਬਾਰ ਸਜਿਆ ਹੋਇਆ ਹੈ | ਕੀਰਤਨ ਦੀ ਚੌਂਕੀ ਭਰੀ ਜਾ ਰਹੀ ਹੈ | ਪਾਵਨ ਸ਼ਬਦ - ਲੇਖ ਨ ਮਿਟਈ ਹੇ ਸਖੀ ਜੋ ਲਿਖਿਆ ਕਰਤਾਰਿ, ਦੀ ਇਲਾਹੀ ਧੁਨੀ ਵਿਚ ਸਾਰੀ ਸੰਗਤ ਆਨੰਦ ਮਾਣ ਰਹੀ ਹੈ | ਕਾਜ਼ੀ ਸਲਾਰਦੀਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਦਰਸ਼ਨਾਂ ਨੂੰ ਆਏ ਤੇ ਸਿੱਖਾਂ ਨੇ ਬੜੇ ਸਤਿਕਾਰ ਨਾਲ ਇਕ ਪਾਸੇ ਬਿਠਾ ਲਿਆ| ਕੀਰਤਨ ਸ਼ਬਦ ਸੁਣਦੇ ਸੁਣਦੇ ਇਕ ਸ਼ੰਕਾਂ ਮਨ ਵਿਚ ਉਪਜਿਆ ਕਿ- ਲੇਖ ਨਾ ਮਿਟਈ ਹੇ ਸਖੀ ਜੋ ਲਿਖਿਆ ਕਰਤਾਰਿ || ਜੇ ਲੇਖ ਹੀ ਨਹੀਂ ਮਿਟੇਗਾ ਤਾਂ ਗੁਰੂ ਦਰਬਾਰ ਵਿਚ ਆਉਣ ਦਾ ਕੀ ਲਾਭ ਹੋਇਆ | ਕੀਤਰਨ ਚੌਂਕੀ ਦੇ ਉਪਰੰਤ ਸੱਚੇ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਪੁਛਦੇ ਹਨ- ਕਾਜ਼ੀ ਸਾਹਿਬ, ਉਂਗਲੀ ਵਿਚ ਕੀ ਪਾਇਆ ਹੋਇਆ ਹੈ ? ਕਾਜ਼ੀ ਸਲਾਰਦੀਨ : ਗਰੀਬ ਨਿਵਾਜ਼, ਇਹ ਮੋਹਰ ਛਾਪ ਹੈ | ਜਦੋਂ ਮੈਂ ਕਾਜ਼ੀ ਦੇ ਤੌਰ ਤੇ ਕਿਸੇ ਨੂੰ ਕੋਈ ਫਤਵਾ ਦਿੰਦਾ ਹਾਂ ਤਾਂ ਇਹ ਮੋਹਰ ਲਗਾ ਦਿੰਦਾ ਹਾਂ | ਸੱਚੇ ਪਾਤਸ਼ਾਹ : ਇਸ ਮੋਹਰ ਛਾਪ ਦੇ ਅੱਖਰ ਕਿਸ ਤਰ੍ਹਾਂ ਬਣੇ ਹੋਏ ਹਨ? ਕਾਜ਼ੀ ਸਲਾਰਦ...