Posts

Showing posts with the label Baba ji di Sakhi

ਮਸਤਕ ਦੇ ਪੁੱਠੇ ਲੇਖ ਸਿੱਧੇ

Image
ਬਾਬਾ ਨੰਦ ਸਿੰਘ ਜੀ ਮਹਾਰਾਜ ਨੇ ਇਕ ਵਾਰ ਇਕ ਪਾਵਨ ਸਾਖੀ ਸੁਣਾਈ-   ਦਸਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਦਰਬਾਰ ਸਜਿਆ ਹੋਇਆ ਹੈ। ਕੀਰਤਨ ਦੀ ਚੌਂਕੀ ਭਰੀ ਜਾ ਰਹੀ  ਹੈ। ਪਾਵਨ ਸ਼ਬਦ - ਲੇਖ ਨ ਮਿਟਈ ਹੇ ਸਖੀ ਜੋ ਲਿਖਿਆ ਕਰਤਾਰਿ,  ਦੀ ਇਲਾਹੀ ਧੁਨੀ ਵਿਚ ਸਾਰੀ ਸੰਗਤ ਆਨੰਦ ਮਾਣ  ਰਹੀ ਹੈ। ਕਾਜ਼ੀ ਸਲਾਰਦੀਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਦਰਸ਼ਨਾਂ ਨੂੰ ਆਏ ਤੇ ਸਿੱਖਾਂ ਨੇ ਬੜੇ ਸਤਿਕਾਰ ਨਾਲ ਇਕ ਪਾਸੇ  ਬਿਠਾ ਲਿਆ।  ਕੀਰਤਨ ਸ਼ਬਦ ਸੁਣਦੇ ਸੁਣਦੇ ਇਕ ਸ਼ੰਕਾਂ ਮਨ ਵਿਚ ਉਪਜਿਆ ਕਿ- ਲੇਖ ਨਾ ਮਿਟਈ ਹੇ ਸਖੀ ਜੋ ਲਿਖਿਆ ਕਰਤਾਰਿ ॥ ਜੇ ਲੇਖ ਹੀ ਨਹੀਂ ਮਿਟੇਗਾ ਤਾਂ ਗੁਰੂ ਦਰਬਾਰ ਵਿਚ ਆਉਣ ਦਾ ਕੀ ਲਾਭ ਹੋਇਆ। ਕੀਤਰਨ ਚੌਂਕੀ ਦੇ ਉਪਰੰਤ ਸੱਚੇ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਪੁਛਦੇ ਹਨ-                         ਕਾਜ਼ੀ ਸਾਹਿਬ, ਉਂਗਲੀ ਵਿਚ ਕੀ ਪਾਇਆ ਹੋਇਆ ਹੈ ? ਕਾਜ਼ੀ ਸਲਾਰਦੀਨ :      ਗਰੀਬ ਨਿਵਾਜ਼, ਇਹ ਮੋਹਰ ਛਾਪ ਹੈ | ਜਦੋਂ ਮੈਂ ਕਾਜ਼ੀ ਦੇ ਤੌਰ ਤੇ ਕਿਸੇ ਨੂੰ ਕੋਈ ਫਤਵਾ ਦਿੰਦਾ ਹਾਂ ਤਾਂ ਇਹ ਮੋਹਰ ਲਗਾ ਦਿੰਦਾ ਹਾਂ।  ਸੱਚੇ ਪਾਤਸ਼ਾਹ :          ਇਸ ਮੋਹਰ ਛਾਪ ਦੇ ਅੱਖਰ ਕਿਸ ਤਰ੍ਹਾਂ ਬਣੇ ਹੋਏ ਹਨ? ਕਾਜ਼ੀ ਸਲਾਰਦੀਨ :   ਸ...

ਸਾਧ ਨੂੰ ਮੱਥਾ ਟੇਕਣਾ / संत को मत्था टेकना

Image
 

ਭਾਈ ਕੈਂਠਾ ਜੀ

Image
  ਭਾਈ ਕੈਂਠਾ ਜੀ ਸ਼੍ਰੀ ਗੁਰੂ ਹਰਿਰਾਏ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਬਾਬਾ ਨੰਦ ਸਿੰਘ ਸਾਹਿਬ ਨੇ ਇੱਕ ਪਾਵਨ ਸਾਖੀ ਸੁਣਾਈ- ਕਾਬਲ ਦੀ ਸੰਗਤ ਗੁਰੂ ਹਰਿ ਰਾਏ ਸਾਹਿਬ ਪਾਸ ਕੀਰਤਪੁਰ ਸਾਹਿਬ ਪਹੁੰਚਦੀ ਹੈ। ਉਤਸ਼ਾਹ ਹੈ ਕਿ ਗੁਰੂ ਸਾਹਿਬ ਨੂੰ ਨਾਲ ਲੈ ਚੱਲੀਏ ਤਾਂ ਕਿ ਕਾਬਲ ਜਾ ਕੇ ਗੁਰੂ ਸਾਹਿਬ ਸਾਰੀ ਸੰਗਤ ਨੂੰ ਨਿਵਾਜਨ। ਜਾ ਕੇ ਬੇਨਤੀ ਕੀਤੀ, ਸਾਹਿਬ ਨੇ ਬੜੇ ਪਿਆਰ ਨਾਲ ਸੁਣੀ। ਥੋੜ੍ਹੇ ਹੀ ਦਿਨਾਂ ਬਾਅਦ ਉਨ੍ਹਾਂ ਨੂੰ ਜਾਣ ਦੀ ਇਜਾਜ਼ਤ ਦਿੱਤੀ ਹੈ ਪਰ ਉਨ੍ਹਾਂ ਦੀ ਬੇਨਤੀ ਪਰਵਾਨ ਕਰਦੇ ਹੋਏ ਆਪਣੇ ਇੱਕ ਅਤੀ ਪਿਆਰੇ ਸਿੱਖ ਨੂੰ ਨਾਲ ਭੇਜਿਆ ਕਿ ਇਹ ਤੁਹਾਨੂੰ ਸਾਡੀ ਕਮੀ ਮਹਿਸੂਸ ਨਹੀਂ ਹੋਣ ਦੇਵੇਗਾ। ਇਸ ਦੀ ਸੇਵਾ ਸਾਡੀ ਸੇਵਾ ਹੋਵੇਗੀ, ਇਹ ਕਹਿ ਕੇ ਭਾਈ ਕੈਂਠਾ ਜੀ ਨੂੰ ਭੇਜਿਆ ਹੈ। ਜਿਸ ਵਕਤ ਕਾਬਲ ਪਹੁੰਚ ਗਏ, ਕੀ ਘਟਨਾ ਘਟਦੀ ਹੈ? ਕੀਰਤਪੁਰ ਸਾਹਿਬ ਸਵੇਰ ਦਾ ਦੀਵਾਨ ਲੱਗਿਆ ਹੋਇਆ ਹੈ, ਦੀਵਾਨ ਦਾ ਭੋਗ ਪਿਆ ਹੈ, ਸੰਗਤ ਬਾਹਰ ਜਾਕੇ ਪੰਗਤ ਬਣਾ ਕੇ ਸਜ ਗਈ ਹੈ। ਹਰ ਰੋਜ਼ ਗੁਰੂ ਸਾਹਿਬ ਉੱਠਦੇ, ਜਾ ਕੇ ਸੰਗਤ ਵਿੱਚ ਆਪ ਪਰਸ਼ਾਦਾ ਵਰਤਾਂਦੇ ਸਨ ਪਰ ਅੱਜ ਗੁਰੂ ਸਾਹਿਬ ਨਹੀਂ ਉੱਠੇ। ਸੰਗਤ ਨੂੰ ਉੱਥੇ ਪੰਗਤ ਵਿੱਚ ਬੈਠਿਆਂ ਬੜੀ ਦੇਰ ਹੋ ਗਈ, ਪਰਸ਼ਾਦਾ ਵੀ ਠੰਡਾ ਹੋ ਗਿਆ। ਸੇਵਾਦਾਰ ਜਾ ਕੇ ਬੇਨਤੀ ਕਰਦਾ ਹੈ ਕਿ ਸੱਚੇ ਪਾਤਸ਼ਾਹ ਬਹੁਤ ਦੇਰ ਤੋਂ ਤੁਹਾਡਾ ਇੰਤਜ਼ਾਰ ਹੋ ਰਿਹਾ ਹੈ, ਗਰੀਬ ਨਿਵਾਜ਼ ਨੇਮ ਅਨੁਸਾਰ ਤੁਸੀਂ ਹੀ ਆ ਕੇ ਆਗਿਆ ਬਖਸ਼ਦੇ ਹੋ ਅਤੇ ਵਰਤ...