ਇਲਾਹੀ ਨਾਮ
ਪੂਰਨਮਾਸ਼ੀ ਵਾਲੇ ਦਿਨ ਲੱਖਾਂ ਲੋਕਾਂ ਨੂੰ ਇਲਾਹੀ ਨਾਮ ਦਾ ਪ੍ਰਸ਼ਾਦ ਵੰਡਿਆ ਜਾਂਦਾ ਸੀ। ਇਸ ਤਰ੍ਹਾਂ ਆਉਣ ਵਾਲੀ ਪੂਰਨਮਾਸ਼ੀ ਤਕ ਹਜ਼ਾਰਾਂ ਦੀ ਸੰਖਿਆ ਵਿੱਚ ਪਵਿੱਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਸੰਪੂਰਨ ਕੀਤੇ ਜਾਂਦੇ ਸਨ ਅਤੇ ਇਹ ਪਵਿੱਤਰ ਪ੍ਰਕਿਰਿਆ ਹਰ ਮਹੀਨੇ ਦੁਹਰਾਈ ਜਾਂਦੀ ਸੀ। ਹਿੰਦੂ ਅਤੇ ਮੁਸਲਮਾਨ ਭਰਾ ਇਸ ਪਵਿੱਤਰ ਯੱਗ ਵਿੱਚ ਉਤਕੰਠਾ ਭਰਪੂਰ 'ਰਾਮ' ਅਤੇ 'ਅੱਲ੍ਹਾ' ਦੇ ਇਲਾਹੀ ਨਾਮਾਂ ਨਾਲ ਜੁੜ ਜਾਂਦੇ ਸਨ। ਸਾਰੇ ਜਣੇ ਪਰਿਵਾਰਾਂ ਸਮੇਤ ਬੜੀ ਉਤਸੁਕਤਾ ਅਤੇ ਲਗਨ ਨਾਲ ਇਸ ਯੱਗ ਵਿੱਚ ਸ਼ਾਮਲ ਹੁੰਦੇ ਸਨ।ਇਸ ਉਨਤੀਸ਼ੀਲ ਕਿਰਿਆ ਨੂੰ ਨਿਰੰਤਰ ਵਧਾਉਣ ਵਿੱਚ 108 ਮਣਕਿਆਂ ਦੀ ਮਾਲਾ ਸਹਾਇਤਾ ਕਰਦੀ ਹੈ। ਇਲਾਹੀ ਨਾਮ ਨੂੰ ਜੋਰ ਜੋਰ ਜਾਂ ਚੁਪ ਚਾਪ ਜਪਣ ਅਤੇ ਦੁਹਰਾਉਣ ਨਾਲੋਂ ਮਨ ਵਿੱਚ ਜਪਣਾ ਅਤੇ ਦੁਹਰਾਉਣਾ ਜਿਆਦਾ ਲਾਭਦਾਇਕ ਹੈ। ਹਰ ਉਹ ਸਵਾਸ ਜਿਸ ਵਿੱਚ ਨਾਮ ਦੀ, ਭਗਤੀ ਦੀ, ਵਿਸ਼ਵਾਸ ਦੀ ਖੁਸ਼ਬੂ ਹੁੰਦੀ ਹੈ, ਇਕ ਅਜਿਹੇ ਫੁੱਲ ਦੀ ਤਰ੍ਹਾਂ ਹੈ ਜਿਸ ਨੂੰ ਪਿਆਰੇ ਸਤਿਗੁਰੂ ਦੇ ਚਰਨ ਕਮਲਾਂ ਵਿੱਚ ਚੜ੍ਹਾਇਆ ਗਿਆ ਹੋਵੇ । ਇਹ ਫੁੱਲ ਆਪਣੀ ਤਾਜ਼ਗੀ, ਖੁਸ਼ਬੂ, ਸੁਗੰਧੀ ਅਤੇ ਆਕਰਸ਼ਣ ਨੂੰ ਛੱਡਦਾ ਨਹੀਂ । ਅੰਤ ਵਿੱਚ ਇਹੀ ਅਮਰ ਨਾਮ ਜਪਣ ਵਾਲੇ ਨੂੰ ਸਤਿਗੁਰੂ ਦੇ ਪਵਿੱਤਰ ਚਰਨਾਂ ਵਿੱਚ ਲੈ ਜਾਂਦਾ ਹੈ । ਸਮਾਂ ਅਤੇ ਕਾਲ ਹਰ ਵਸਤੂ ਨੂੰ ਖਤਮ ਕਰ ਦਿੰਦਾ ਹੈ ਪ੍ਰੰਤੂ ਇਲਾਹੀ ਨਾ...