ਨਿਰਾਲੇ ਚਮਤਕਾਰ
ਬਾਬਾ ਨੰਦ ਸਿੰਘ ਜੀ ਮਹਾਰਾਜ ਜੀ ਦੀ ਮਰਯਾਦਾ ਦੀਆਂ ਕੁਝ ਪ੍ਰਮੁੱਖ ਵਿਸ਼ੇਸ਼ਤਾਵਾਂ ਜੋ ਦੂਸਰਿਆਂ ਤੋਂ ਭਿੰਨ ਹਨ; ਬ੍ਰਹਿਮੰਡ ਵਿੱਚ ਸਤਯੁਗ, ਤ੍ਰੇਤਾ, ਦੁਆਪਰ ਅਤੇ ਕਲਿਜੁਗ ਵਿੱਚ ਸਥਾਪਤ ਸੰਸਕ੍ਰਿਤੀਆਂ ਤੋਂ ਵਿਸ਼ੇਸ਼ ਹਨ।
ਮਹਾਨ ਬਾਬਾ ਜੀ ਨੇ ਆਪਣੇ ਪਵਿੱਤਰ ਅਸਥਾਨ ਤੇ ਮਾਇਆ ਨੂੰ ਕਿਸੇ ਵੀ ਰੂਪ ਵਿੱਚ ਪ੍ਰਵੇਸ਼ ਨਹੀਂ ਕਰਨ ਦਿੱਤਾ।
ਬਾਬਾ ਨੰਦ ਸਿੰਘ ਜੀ ਮਹਾਰਾਜ ਦਾ ਪਵਿੱਤਰ ਅਸਥਾਨ ਸੰਸਾਰ ਭਰ ਵਿੱਚ ਇਕ ਪਹਿਲਾ ਵਿਸ਼ੇਸ਼ ਨਿਰਾਲਾ ਅਸਥਾਨ ਸੀ ਜਿੱਥੇ ਕਿ ਪੈਸੇ ਦਾ ਚੜ੍ਹਾਵਾ ਪੂਰੀ ਤਰ੍ਹਾਂ ਬੰਦ ਅਤੇ ਮਨ੍ਹਾਂ ਸੀ।
ਬਾਬਾ ਜੀ ਦੇ ਆਪਣੇ ਪਾਸ ਧਨ ਰੱਖਣ ਦੀ ਗੱਲ ਤਾਂ ਬਹੁਤ ਦੂਰ ਸੀ, ਉਨ੍ਹਾਂ ਨੇ ਤਾਂ ਇਸ ਉੱਤੇ ਭਾਵੇਂ ਉਹ ਨੋਟ, ਸਿਕੇ, ਜਾਂ ਕਿਸੇ ਵੀ ਹੋਰ ਰੂਪ ਵਿੱਚ ਸੀ, ਆਪਣੀ ਦ੍ਰਿਸ਼ਟੀ ਵੀ ਨਹੀਂ ਪਾਈ ਸੀ ਅਤੇ ਨਾ ਹੀ ਉਨ੍ਹਾਂ ਨੇ 'ਬਿਹੰਗਮਾਂ' (ਸੇਵਾਦਾਰਾਂ, ਕੀਰਤਨੀਆਂ ਅਤੇ ਪਾਠੀਆਂ) ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਕਰ ਰਹੇ ਸਨ, ਨੂੰ ਇਹ ਸਭ ਰੱਖਣ ਅਤੇ ਵਰਤਣ ਦੀ ਆਗਿਆ ਦਿੱਤੀ।
ਬਾਬਾ ਨੰਦ ਸਿੰਘ ਜੀ ਮਹਾਰਾਜ ਦੇ ਪਵਿੱਤਰ ਅਸਥਾਨ ਤੇ ਔਰਤ ਨੂੰ ਅੰਦਰ ਜਾਣ ਦੀ ਆਗਿਆ ਨਹੀਂ ਸੀ ਤੇ ਨਾ ਹੀ ਉਹ ਉੱਥੇ ਠਹਿਰ ਸਕਦੀ ਸੀ। ਉਹ ਆਪਣੇ ਪਤੀ ਜਾਂ ਪਰਿਵਾਰ ਦੇ ਕਿਸੇ ਬਜ਼ੁਰਗ ਨਾਲ ਹੀ ਸੰਗਤ ਵਿੱਚ ਹਾਜ਼ਰ ਹੋ ਸਕਦੀ ਸੀ ਅਤੇ ਫਿਰ ਇਕ ਦਮ ਉਸ ਨੂੰ ਵਾਪਸ ਪਰਤਣਾ ਪੈਂਦਾ ਸੀ। ਇਸ ਤਰ੍ਹਾਂ ਉਨ੍ਹਾਂ ਦਾ ਪਵਿੱਤਰ ਅਸਥਾਨ ਕਾਮਨੀ ਅਤੇ ਕੰਚਨ ਦੀ ਹਾਜ਼ਰੀ ਤੋਂ ਪੂਰਨ ਰੂਪ ਵਿੱਚ ਮੁਕਤ ਸੀ। ਬਾਬਾ ਜੀ ਨੇ ਕਦੇ ਵੀ ਕਿਸੇ ਇਕੱਲੀ ਔਰਤ ਨਾਲ ਗੱਲ ਨਹੀਂ ਸੀ ਕੀਤੀ।
ਬਾਬਾ ਜੀ ਦੇ ਇਸ ਪਵਿੱਤਰ ਅਸਥਾਨ ਤੇ ਕਦੇ ਵੀ ਭੋਜਨ ਨਹੀਂ ਪੱਕਿਆ ਸੀ ਅਤੇ ਖਾਣ ਵਾਲੇ ਪਦਾਰਥਾਂ ਨੂੰ ਇਕੱਤਰ ਕਰਨ ਦੀ ਕਦੇ ਵੀ ਲੋੜ ਨਹੀਂ ਸੀ ਪਈ। ਐਸੀਆਂ ਵਸਤੂਆਂ ਨੂੰ ਇਕੱਠੀਆਂ ਕਰਨ ਜਾਂ ਲਿਆਉਣ ਲਈ ਕਦੀ ਵੀ ਕੋਈ ਆਦੇਸ਼ ਨਹੀਂ ਸੀ ਦਿੱਤਾ ਗਿਆ ਅਤੇ ਨਾ ਹੀ ਕਿਸੇ ਵਿਅਕਤੀ ਨੂੰ ਕਦੇ ਕਿਹਾ ਗਿਆ ਸੀ ਨਾ ਹੀ ਕਦੇ ਅਜਿਹੇ ਪ੍ਰਬੰਧ ਕੀਤੇ ਗਏ ਸਨ।
ਕਦੀ ਐਸਾ ਸਮਾਂ ਵੀ ਆਉਂਦਾ ਸੀ ਜਦ ਕੁਝ ਦਿਨਾਂ ਲਈ ਭੋਜਨ ਨਹੀਂ ਸੀ ਆਉਂਦਾ। ਅਜਿਹੇ ਅਚਨਚੇਤ ਆਏ ਸਮੇਂ ਵਿੱਚ ਬਿਹੰਗਮਾਂ (ਸੇਵਾਦਾਰਾਂ) ਨੂੰ ਦਰਖ਼ਤਾਂ ਦੇ ਪੱਤੇ ਆਦਿ ਖਾ ਕੇ ਨਿਰਬਾਹ ਕਰਨਾ ਪੈਂਦਾ ਸੀ ਪਰੰਤੂ ਕੋਈ ਵੀ ਭੋਜਨ ਮੰਗਣ ਨਹੀਂ ਗਿਆ।
ਸਾਚਾ ਨਾਮੁ ਮੇਰਾ ਆਧਾਰੋ ॥
ਸਾਚੁ ਨਾਮੁ ਅਧਾਰੁ ਮੇਰਾ
ਜਿਨਿ ਭੁਖਾ ਸਭਿ ਗਵਾਈਆ ॥
ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ 917
ਭੋਜਨ ਜੀਵਨ ਦਾ ਆਸਰਾ ਹੈ। ਮਨੁੱਖ ਭੋਜਨ ਤੋਂ ਬਿਨਾਂ ਨਹੀਂ ਰਹਿ ਸਕਦਾ। ਉਹ ਭੋਜਨ ਦੇ ਸਹਾਰੇ ਰਹਿੰਦਾ ਹੈ, ਇਹ ਉਸ ਦੇ ਜੀਵਨ ਦਾ ਆਸਰਾ ਅਤੇ ਅਧਾਰ ਹੈ।
ਸ੍ਰੀ ਗੁਰੂ ਅਮਰਦਾਸ ਜੀ ਫੁਰਮਾਉਂਦੇ ਹਨ ਕਿ
ਸੱਚਾ 'ਨਾਮ' ਹੀ ਮੇਰਾ ਸੱਚਾ ਆਸਰਾ ਹੈ ਅਤੇ ਕੇਵਲ ਇਕ ਮਾਤਰ ਹੀ ਆਸਰਾ ਤੇ ਅਧਾਰ ਹੈ। ਇਸ ਰੂਹਾਨੀ ਸੱਚੇ ਨਾਮ ਨੇ ਮੇਰੀਆਂ ਸਾਰੀਆਂ ਤ੍ਰਿਸ਼ਨਾਵਾਂ ਨੂੰ ਤ੍ਰਿਪਤ ਕੀਤਾ ਹੈ ਅਤੇ ਇਹੀ ਮੇਰਾ ਸਹਾਰਾ ਬਣ ਗਿਆ ਹੈ।
ਸਿਰਫ ਬਾਬਾ ਨੰਦ ਸਿੰਘ ਜੀ ਮਹਾਰਾਜ ਨੇ ਹੀ ਇਸ ਸੱਚ ਨੂੰ ਸਾਬਤ ਕੀਤਾ ਹੈ ਅਤੇ ਉਹ ਵੀ ਇਸ ਕਲਿਜੁਗ ਦੇ ਅੰਧਕਾਰ ਯੁਗ ਦੇ ਵਿੱਚ ਕਿ ਨਿਰਸੰਦੇਹ ਕੇਵਲ ਤੇ ਕੇਵਲ ਇਕ 'ਨਾਮ' ਦੇ ਸਹਾਰੇ ਹੀ ਕੋਈ ਵੀ ਸੰਸਥਾ ਸਥਿਰ ਰੂਪ ਵਿੱਚ ਬਣੀ ਰਹਿ ਸਕਦੀ ਹੈ।
ਬਾਬਾ ਨੰਦ ਸਿੰਘ ਜੀ ਮਹਾਰਾਜ ਜੀ ਦਾ ਪਵਿੱਤਰ ਨਿਵਾਸ ਅਸਥਾਨ ਹੀ ਸਿਰਫ ਐਸਾ ਅਸਥਾਨ ਸੀ ਜੋ “ਨਾਮ” ਕੇਵਲ ਨਾਮ ਤੇ ਹੀ ਆਸ਼ਰਿਤ ਅਤੇ ਨਿਰਭਰ ਸੀ।
ਗੁਰੂ ਨਾਨਕ ਦਾਤਾ ਬਖਸ਼ ਲੈ॥ ਬਾਬਾ ਨਾਨਕ ਬਖਸ਼ ਲੈ॥
Smast Ilahi Jot Baba Nand Singh Ji Maharaj, Part 3
By: Brig. Partap Singh Ji Jaspal

Comments
Post a Comment