ਇਲਾਹੀ ਨਾਮ

 


ਪੂਰਨਮਾਸ਼ੀ ਵਾਲੇ ਦਿਨ ਲੱਖਾਂ ਲੋਕਾਂ ਨੂੰ ਇਲਾਹੀ ਨਾਮ ਦਾ ਪ੍ਰਸ਼ਾਦ ਵੰਡਿਆ ਜਾਂਦਾ ਸੀ।  ਇਸ ਤਰ੍ਹਾਂ ਆਉਣ ਵਾਲੀ ਪੂਰਨਮਾਸ਼ੀ ਤਕ ਹਜ਼ਾਰਾਂ ਦੀ ਸੰਖਿਆ ਵਿੱਚ ਪਵਿੱਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਸੰਪੂਰਨ ਕੀਤੇ ਜਾਂਦੇ ਸਨ ਅਤੇ ਇਹ ਪਵਿੱਤਰ ਪ੍ਰਕਿਰਿਆ ਹਰ ਮਹੀਨੇ ਦੁਹਰਾਈ ਜਾਂਦੀ ਸੀ।  ਹਿੰਦੂ ਅਤੇ ਮੁਸਲਮਾਨ ਭਰਾ ਇਸ ਪਵਿੱਤਰ ਯੱਗ ਵਿੱਚ ਉਤਕੰਠਾ ਭਰਪੂਰ 'ਰਾਮ' ਅਤੇ 'ਅੱਲ੍ਹਾ' ਦੇ ਇਲਾਹੀ ਨਾਮਾਂ ਨਾਲ ਜੁੜ ਜਾਂਦੇ ਸਨ।  ਸਾਰੇ ਜਣੇ ਪਰਿਵਾਰਾਂ ਸਮੇਤ ਬੜੀ ਉਤਸੁਕਤਾ ਅਤੇ ਲਗਨ ਨਾਲ ਇਸ ਯੱਗ ਵਿੱਚ ਸ਼ਾਮਲ ਹੁੰਦੇ ਸਨ।ਇਸ ਉਨਤੀਸ਼ੀਲ ਕਿਰਿਆ ਨੂੰ ਨਿਰੰਤਰ ਵਧਾਉਣ ਵਿੱਚ 108 ਮਣਕਿਆਂ ਦੀ ਮਾਲਾ ਸਹਾਇਤਾ ਕਰਦੀ ਹੈ।

ਇਲਾਹੀ ਨਾਮ ਨੂੰ ਜੋਰ ਜੋਰ ਜਾਂ ਚੁਪ ਚਾਪ ਜਪਣ ਅਤੇ ਦੁਹਰਾਉਣ ਨਾਲੋਂ ਮਨ ਵਿੱਚ ਜਪਣਾ ਅਤੇ ਦੁਹਰਾਉਣਾ ਜਿਆਦਾ ਲਾਭਦਾਇਕ ਹੈ। 

ਹਰ ਉਹ ਸਵਾਸ ਜਿਸ ਵਿੱਚ ਨਾਮ ਦੀ, ਭਗਤੀ ਦੀ, ਵਿਸ਼ਵਾਸ ਦੀ ਖੁਸ਼ਬੂ ਹੁੰਦੀ ਹੈ, ਇਕ ਅਜਿਹੇ ਫੁੱਲ  ਦੀ ਤਰ੍ਹਾਂ ਹੈ ਜਿਸ ਨੂੰ ਪਿਆਰੇ ਸਤਿਗੁਰੂ ਦੇ ਚਰਨ ਕਮਲਾਂ ਵਿੱਚ ਚੜ੍ਹਾਇਆ ਗਿਆ ਹੋਵੇ। ਇਹ ਫੁੱਲ ਆਪਣੀ ਤਾਜ਼ਗੀ, ਖੁਸ਼ਬੂ, ਸੁਗੰਧੀ ਅਤੇ ਆਕਰਸ਼ਣ ਨੂੰ ਛੱਡਦਾ ਨਹੀਂ। ਅੰਤ ਵਿੱਚ ਇਹੀ ਅਮਰ ਨਾਮ ਜਪਣ ਵਾਲੇ ਨੂੰ ਸਤਿਗੁਰੂ ਦੇ ਪਵਿੱਤਰ ਚਰਨਾਂ ਵਿੱਚ ਲੈ ਜਾਂਦਾ ਹੈ।

ਸਮਾਂ ਅਤੇ ਕਾਲ ਹਰ ਵਸਤੂ ਨੂੰ ਖਤਮ ਕਰ ਦਿੰਦਾ ਹੈ ਪ੍ਰੰਤੂ ਇਲਾਹੀ ਨਾਮ ਨਾਲ ਰੰਗੇ ਸਵਾਸਾਂ ਉਤੇ ਇਹ ਆਪਣਾ ਅਧਿਕਾਰ ਨਹੀਂ ਜਤਾ ਸਕਦਾ। ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਪਵਿੱਤਰ ਚਰਨਾਂ ਵਿੱਚ ਅਜਿਹੇ ਸਵਾਸਾਂ ਦੇ ਖੁਸ਼ਬੂਦਾਰ ਫੁੱਲਾਂ ਉਤੇ ਕਾਲ ਦੀ ਕੋਈ ਪਹੁੰਚ ਨਹੀਂ ਹੁੰਦੀ।


ਇਲਾਹੀ ਨਾਮ ਦੀ ਸਹਾਇਤਾ ਨਾਲ ਇਸ ਸੰਸਾਰ ਦੇ ਸੜਦੇ ਸਮੁੰਦਰ ਨੂੰ ਤਰਿਆ ਜਾ ਸਕਦਾ ਹੈ। ਵਿਅਕਤੀ ਹਉਮੈਂ ਰੂਪੀ ਘੁੰਮਣ ਘੇਰੀਆਂ ਵਿੱਚ ਫਸਿਆ ਹੋਇਆ ਹੈ। ਸਿਰਫ ਹਉਮੈਂ ਰਹਿਤ ਭਗਤ, ਜਿਸ ਨੇ ਸਤਿਗੁਰੂ ਦੇ ਪਵਿੱਤਰ ਚਰਨਾਂ ਦਾ ਆਸਰਾ ਲਿਆ ਹੋਇਆ ਹੈ, ਆਸਾਨੀ ਨਾਲ ਇਸ ਭਿਆਨਕ ਨਾਸ਼ਵਾਨ ਸਾਗਰ ਨੂੰ ਪਾਰ ਕਰ ਸਕਦਾ ਹੈ।

  • ਇਲਾਹੀ ਨਾਮ ਦਾ ਆਨੰਦਮਈ ਸਵਾਦ ਸੰਸਾਰ ਦੇ ਸਾਰੇ ਸਵਾਦਾਂ ਨੂੰ ਖਤਮ ਕਰ ਦਿੰਦਾ ਹੈ।
  • ਪ੍ਰਭੂ ਪ੍ਰੇਮ ਸਾਰੇ ਸੰਸਾਰਕ ਅਤੇ ਝੂਠੇ ਬੰਧਨਾਂ ਦੇ ਪਿਆਰ ਨੂੰ ਖ਼ਤਮ ਕਰ ਦਿੰਦਾ ਹੈ। 
  • ਇਲਾਹੀ ਭੁੱਖ ਅਤੇ ਪਿਆਸ ਦੁਨਿਆਵੀ ਭੁੱਖ ਅਤੇ ਪਿਆਸ ਨੂੰ ਖਤਮ ਕਰ ਦਿੰਦੀ ਹੈ। 

ਸੱਚੇ ਪ੍ਰੇਮੀ ਸਿਰਫ ਇਲਾਹੀ ਨਾਮ ਦਾ ਜਾਪ ਕਰਦੇ ਹਨ ਅਤੇ ਇਸ ਨਿਰੰਤਰ ਪਵਿੱਤਰ ਸਿਮਰਨ ਨਾਲ ਉਨ੍ਹਾਂ ਦਾ ਹਰ ਕੰਮ ਪਰਮਾਤਮਾ ਦੀ ਸੇਵਾ ਦਾ ਹਿਸਾ ਬਣ ਜਾਂਦਾ ਹੈ।

ਦਰਗਾਹੀ ਨਾਮ ਮਨ ਨੂੰ ਸੱਚੀ ਤ੍ਰਿਪਤੀ ਦਿੰਦਾ ਹੈ ਅਤੇ ਇਸ ਨੂੰ ਦੁਨਿਆਵੀ ਤੜਪ ਤੋਂ ਮੁਕਤ ਕਰਾਉਂਦਾ ਹੈ।ਇਹ ਸਭ ਕੁਝ ਦਰਗਾਹੀ ਨਾਮ ਨਾਲ ਪ੍ਰਾਪਤ ਹੁੰਦਾ ਹੈ ਕਿਉਂਕਿ ਸਾਰੀ ਸ੍ਰਿਸ਼ਟੀ ਨਾਮ ਦੇ ਆਸਰੇ ਹੀ ਖੜ੍ਹੀ ਹੈ।ਇਸ ਲਈ ਮੈਂ ਇਸ ਪਵਿੱਤਰ ਨਾਮ ਵਿੱਚ ਸ਼ਰਣ ਲੈ ਲਈ ਹੈ। ਮੇਰਾ ਇਕ ਮਾਤਰ ਸਹਾਰਾ ਸਿਰਫ ਉਹ ਇਲਾਹੀ ਨਾਮ ਹੀ ਹੈ। ਮਨ ਨੂੰ ਨਾਮ ਦੇ ਵਿੱਚ ਟਿਕਾਏ ਰਖਣ ਨਾਲ ਸਾਡਾ ਇਕ ਵੀ ਸਵਾਸ ਜ਼ਾਇਆ ਨਹੀਂ ਜਾਂਦਾ। ਸੱਚੀ ਪ੍ਰਕਿਰਿਆ ਅਤੇ ਸਤਿਗੁਰੂ ਦੀ ਕਿਰਪਾ ਨਾਲ ਨਾਮ ਲੀਨਤਾ ਬਿਨਾਂ ਕਿਸੇ ਅੜਚਨ ਦੇ, ਆਪਣੇ ਆਪ ਵੱਧਦੀ ਜਾਂਦੀ ਹੈ। ਸੰਸਾਰੀ ਝਮੇਲਿਆਂ ਵਿੱਚ ਰੁੱਝੇ ਰਹਿਣ ਦੇ ਬਾਵਜੂਦ ਇਹ ਲੀਨਤਾ ਚਲਦੀ ਰਹਿੰਦੀ ਹੈ।

ਨਾਮ ਮੇਰਾ ਰਖਿਅਕ ਹੈ, ਸੋਝੀ ਦੇਣ ਵਾਲਾ ਅਤੇ ਸੰਭਾਲਣ ਵਾਲਾ ਹੈ। ਨਾਮੀ ਵੱਲ ਦਰਗਾਹੀ ਰਸਤੇ ਤੇ ਮੈਨੂੰ ਪ੍ਰਕਾਸ਼ ਦਿਖਾਉਣ ਵਾਲਾ ਹੈ।

  • ਇਲਾਹੀ ਨਾਮ ਦੇ ਪ੍ਰੇਮੀ ਲਈ 'ਨਾਮ' ਉਸ ਦਾ ਭੋਜਨ ਹੈ ਇਸ ਲਈ ਭੁੱਖ ਉਸ ਨੂੰ ਸਤਾਉਂਦੀ ਨਹੀਂ। 
  • ਨਾਮ ਉਸ ਦਾ ਸਦੀਵੀ ਸਾਥੀ ਹੈ ਇਸ ਲਈ ਉਸ ਨੂੰ ਹੋਰ ਮਿਤਰਾਂ ਦੀ ਜ਼ਰੂਰਤ ਨਹੀਂ ਕਿਉਂਕਿ ਉਹ ਕਦੇ ਵੀ ਇਕੱਲਾ ਨਹੀਂ ਹੁੰਦਾ। 
  • ਨਾਮ ਉਸ ਦਾ ਸੱਚਾ ਆਸਰਾ ਹੈ ਇਸ ਲਈ ਉਹ ਕੋਈ ਦੂਸਰਾ ਆਸਰਾ ਨਹੀਂ ਢੂੰਡਦਾ। 
  • ਨਾਮ ਉਸ ਦਾ ਅਸਤਿਤਵ ਹੈ ਕਿਉਂਕਿ ਉਹ ਉਸ ਨੂੰ ਛੱਡ ਨਹੀਂ ਸਕਦਾ। 
  • ਨਾਮ ਉਸ ਦਾ ਸਨਮਾਨ ਹੈ ਕਿਉਂਕਿ ਉਹ ਕਿਸੇ ਦੁਨਿਆਵੀ ਸਨਮਾਨ ਦੀ ਪ੍ਰਵਾਹ ਨਹੀਂ ਕਰਦਾ। 

ਦਰਗਾਹੀ ਨਾਮ ਦੇ ਸੱਚੇ ਪ੍ਰੇਮ ਵਿੱਚ ਆਪਣੀ ਸ਼ਾਨ ਵਧਾਉਣ ਦਾ ਕੋਈ ਅਸਥਾਨ ਨਹੀਂ ਹੈ।
ਦਰਗਾਹੀ ਨਾਮ ਉੱਤੇ ਕੇਂਦਰਤ ਹੁੰਦੇ ਹੋਏ ਅਤੇ ਧਿਆਨ ਲਗਾਉਂਦੇ ਹੋਏ ਵਿਅਕਤੀ ਆਪਣੇ ਨਾਮ ਦੀ ਪਹਿਚਾਣ ਭੁੱਲ ਜਾਂਦਾ ਹੈ ਅਤੇ ਪਰਮਾਤਮਾ ਦੇ ਪ੍ਰਕਾਸ਼ਮਈ ਰੂਪ ਦੀ ਭਗਤੀ ਕਰਦੇ ਹੋਏ ਆਪਣੀ ਸਰੀਰਕ ਚੇਤਨਾ ਨੂੰ ਵਿਸਰ ਜਾਂਦਾ ਹੈ।
ਦਰਗਾਹੀ ਨਾਮ ਅਤੇ ਇਲਾਹੀ ਰੂਪ ਨਾਲ ਸੱਚਾ ਸਬੰਧ ਆਖਰਕਾਰ ਤੁਹਾਨੂੰ ਆਪਣੇ ਨਾਮ, ਮਨ ਅਤੇ ਸਰੀਰ ਤੋਂ ਅਲੱਗ ਕਰ ਦਿੰਦਾ ਹੈ।

ਪਿਆਰ ਕਰੋ, ਪਿਆਰ ਵਿੱਚ 'ਮੈਂ' ਭੁਲ ਜਾਏ, ਤਦ ਪ੍ਰਾਪਤੀ ਹੈ।

ਬਾਬਾ ਨਰਿੰਦਰ ਸਿੰਘ ਜੀ


ਸੱਚਾ ਪਿਆਰ ਦਿਲ ਵਿੱਚ ਵਸਦਾ ਹੈ। ਪਿਆਰ ਦੇ ਇਸ ਸ਼ਕਤੀਸ਼ਾਲੀ ਵਹਾ ਤੋਂ ਹੀ ਸੱਚੀ ਅਰਦਾਸ (ਪ੍ਰਾਥਨਾ) ਪਿਆਰੇ ਪਰਮਾਤਮਾ ਦੇ ਪਵਿੱਤਰ ਚਰਨਾਂ ਤਕ ਪਹੁੰਚਦੀ ਹੈ। ਪਿਆਰ ਦੇ ਇਸ ਤੇਜ਼ ਪਰਵਾਹ ਦੇ ਨਾਲ ਇਨਸਾਨ ਪੂਰੀ ਤਰ੍ਹਾਂ ਵਹਿੰਦਾ ਹੈ ਅਤੇ ਇਲਾਹੀ ਰੂਪ ਵਿੱਚ ਸਮਾ ਜਾਂਦਾ ਹੈ।

ਨਾਮ ਰਸਿ ਜੋ ਜਨ ਤ੍ਰਿਪਤਾਨੇ ॥
ਮਨ ਤਨ ਨਾਮਹਿ ਨਾਮਿ ਸਮਾਨੇ ॥

ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ 286

ਜਿੱਥੇ ਨਾਮ ਹੈ ਉੱਥੇ ਕਿਹੜੀ ਸ਼ੈ ਨਹੀਂ ?
ਜਿੱਥੇ ਨਾਮ ਨਹੀਂ ਹੈ ਉੱਥੇ ਕਿਹੜੀ ਸ਼ੈ ਹੈ ?

ਬਾਬਾ ਨੰਦ ਸਿੰਘ ਜੀ ਮਹਾਰਾਜ

ਹੀਰੇ ਵਿੱਚ ਸੱਭ ਪਦਾਰਥ ਹਨ ਭਾਵੇਂ ਸੋਨਾ ਲੈ ਲਵੋ, ਭਾਵੇਂ ਕਣਕ ਲੈ ਲਵੋ, ਕੋਈ ਪਦਾਰਥ ਲੈ ਲਵੋ, ਨਾਮ ਮੇਂ ਸੱਭ ਕੁਝ ਹੈ। 

ਬਾਬਾ ਨੰਦ ਸਿੰਘ ਜੀ ਮਹਾਰਾਜ


ਦੁੱਧ ਸੇ ਖੋਆ ਬਣਾਉ, ਰਬੜੀ ਬਣਾਉੁ, ਭਾਵੇਂ ਤਸਮਈ ਬਣਾਉ, ਭਾਂਤ ਭਾਂਤ ਦੀ ਮਿਠਾਈ ਬਣਾਉ। ਦੁੱਧ ਮੇਂ ਜੈਸੇ ਸਭ ਮਿਠਾਈਆਂ ਹੈਂ, ਨਾਮ ਮੇਂ ਸਭ ਬਰਕਤਾਂ ਹੈਂ। 

ਬਾਬਾ ਨੰਦ ਸਿੰਘ ਜੀ ਮਹਾਰਾਜ


ਨਾਮ ਕਿਸੇ ਪਦਾਰਥ ਦੇ ਵੱਟੇ ਨਹੀਂ ਮਿਲਦਾ। 
ਇਹ ਸਿਰ ਸਿਰ ਸੌਦਾ ਹੈ। 

ਬਾਬਾ ਨੰਦ ਸਿੰਘ ਜੀ ਮਹਾਰਾਜ


ਜਿਵੇਂ ਸ਼ੇਰਨੀ ਦਾ ਦੁੱਧ ਸੋਨੇ ਦੇ ਭਾਂਡੇ ਵਿੱਚ ਸਮਾਉਂਦਾ ਹੈ ਇਵੇਂ ਨਾਮ ਜੋ ਅਜਰ ਵਸਤੂ ਹੈ ਉੱਤਮ ਅਧਿਕਾਰੀ ਨੂੰ ਹੀ ਮਿਲਦਾ ਹੈ ਤੇ ਉਹੀ ਜਰਦਾ ਹੈ।  ਜਿਵੇਂ ਮੀਂਹ ਦਾ ਜਲ ਟਿੱਬਿਆਂ ਤੇ ਨਹੀਂ ਟਿਕਦਾ ਤੇ ਨੀਵੇਂ ਟੋਇਆਂ ਵਿੱਚ ਸਮਾਉਂਦਾ ਹੈ ਇਵੇਂ ਨਾਮ ਹੰਕਾਰੀਆਂ ਨੂੰ ਪ੍ਰਾਪਤ ਨਹੀਂ ਹੁੰਦਾ, ਜਿੱਥੇ ਗਰੀਬੀ ਹੈ ਉੱਥੇ ਸਮਾਉਂਦਾ ਹੈ। 

ਬਾਬਾ ਨੰਦ ਸਿੰਘ ਜੀ ਮਹਾਰਾਜ


ਗੁਰੂ ਨਾਨਕ ਦਾਤਾ ਬਖਸ਼ ਲੈ॥ ਬਾਬਾ ਨਾਨਕ ਬਖਸ਼ ਲੈ॥

Smast Ilahi Jot Baba Nand Singh Ji Maharaj, Part 3

 By: Brig. Partap Singh Ji Jaspal

(Founder of Guru Nanak Daata Baksh Lai Mission)

Comments

Popular posts from this blog

ਮੈਂ ਕਿਹੜੇ ਮਾਲਕ ਦਾ ਕੁੱਤਾ ਹਾਂ |

ਸਭ ਤੋਂ ਵੱਡੀ ਕਰਾਮਾਤ

अपने स्वामी की प्रशंसा में सब कुछ दांव पर लगा दो।