ਸਭ ਤੋਂ ਵੱਡੀ ਕਰਾਮਾਤ

 


ਇਕ ਵਾਰ ਬਚਨ ਕਰਦਿਆਂ ਬਾਬਾ ਨੰਦ ਸਿੰਘ ਜੀ ਮਹਾਰਾਜ ਨਿਮਰਤਾ ਦੀ ਵਡਿਆਈ ਦਸ ਰਹੇ ਸਨ, ਕਿਸੇ ਨੇ ਵਿੱਚੋਂ ਪੁੱਛਿਆ ਕਿ- ਮਹਾਰਾਜ ਕਰਾਮਾਤ ਕੀ ਹੈ ?
ਤਾਂ ਬਾਬਾ ਜੀ ਨੇ ਫੁਰਮਾਇਆ- 

ਨਿਮਰਤਾ ਹੀ ਸਭ ਤੋਂ ਵੱਡੀ ਕਰਾਮਾਤ ਹੈ ਜਿੰਨੀ ਨਿਮਰਤਾ ਹੋਵੇਗੀ ਉਨੰੀ ਹੀ ਵੱਡੀ ਕਰਾਮਾਤ 

  • ਰਾਵਣ ਪਾਸ ਬੜੀ ਸ਼ਕਤੀ ਸੀ, ਬੜੀ ਕਰਾਮਾਤ ਸੀ। ਚਾਰੇ ਵੇਦਾਂ ਦਾ ਗਿਆਤਾ ਸੀ, ਬੜਾ ਤਪੱਸਵੀ ਸੀ। ਇੰਨੀ ਸ਼ਕਤੀ ਹੁੰਦੇ ਹੋਏ ਵੀ ਉਸ ਵਿੱਚ ਨਿਮਰਤਾ ਅਤੇ ਗਰੀਬੀ ਨਹੀਂ ਸੀ ਤੇ ਦੇਖੋ ਉਸ ਦਾ ਕੀ ਬਣਿਆ?
  • ਹਰਨਾਖਸ਼ (ਪ੍ਰਹਿਲਾਦ ਭਗਤ ਦਾ ਪਿਤਾ) ਨੇ ਕਠਿਨ ਤਪੱਸਿਆ ਕੀਤੀ ਤੇ ਸਾਰੇ ਵਰ ਲਏ ਇੰਨੀ ਸ਼ਕਤੀ ਹੁੰਦੇ ਹੋਏ ਨਿਮਰਤਾ ਤੇ ਗਰੀਬੀ ਨਹੀਂ ਸੀ ਤੇ ਕੀ ਬਣਿਆ ?
  • ਔਰੰਗਜ਼ੇਬ ਦੇ ਹੱਥ ਵਿੱਚ ਵੀ ਬਹੁਤ ਸ਼ਕਤੀ ਸੀ, ਖ਼ੁਦਾ ਦੀ ਇਬਾਦਤ ਕਰਦਾ ਸੀ ਪਰ ਨਿਮਰਤਾ ਅਤੇ ਗਰੀਬੀ ਨਹੀਂ ਸੀ ਤੇ ਕੀ ਬਣਿਆ ?

ਬਾਬਾ ਨਰਿੰਦਰ ਸਿੰਘ ਜੀ
ਮੈਂ' ਤੇ 'ਮੈਂ' (ਹਉਮੈਂ) ਵਿੱਚ ਕੀਤੀ ਹੋਈ ਭਗਤੀ ਕਦੇ ਉਪਰ ਨਹੀਂ ਜਾਂਦੀ। ਜਿਸ ਤਰ੍ਹਾਂ ਪਹਾੜ ਦੇ ਉੱਪਰ ਵੀ ਪਾਣੀ ਹੈ ਤੇ ਥੱਲੇ ਵੀ ਪਾਣੀ ਹੈ ਪਰ ਪਹਾੜ ਦੇ ਥੱਲੇ ਗੰਦਾ ਪਾਣੀ ਹੈ। ਜਦੋਂ ਪਹਾੜ ਦੇ ਉਪਰਲਾ ਪਾਣੀ ਥੱਲੇ ਵਗਦਾ ਹੈ ਤਾਂ ਥੱਲੇ ਵਾਲੇ ਗੰਦੇ ਪਾਣੀ ਨੂੰ ਸਾਫ ਕਰੀ ਜਾਂਦਾ ਹੈ ਪਰ ਪਹਾੜ ਦੇ ਥੱਲੇ ਵਾਲਾ ਗੰਦਾ ਪਾਣੀ ਉੱਪਰ ਨਹੀਂ ਜਾ ਸਕਦਾ।
ਇਸੇ ਤਰ੍ਹਾਂ ਇਨਸਾਨ ਗੰਦੇ ਪਾਣੀ ਵਾਂਗ ਥੱਲੇ ਪਿਆ ਹੈ ਸਤਿਗੁਰੂ ਦੀ ਮਿਹਰ ਪਹਾੜ ਦੇ ਉਪਰਲੇ ਪਾਣੀ ਦੀ ਨਿਆਈਂ ਹੈ ਜਿਸ ਵਕਤ ਸਤਿਗੁਰੂ ਦੀ ਮਿਹਰ ਦਾ ਨਿਰਮਲ ਅੰਮ੍ਰਿਤ, ਉਸ ਉਪਰਲੇ ਨਿਰਮਲ ਜਲ ਦੇ ਵਾਂਗ, ਗੰਦੇ ਚਸ਼ਮੇ ਵਿੱਚ ਆ ਕੇ ਮਿਲਦਾ ਹੈ ਤਾਂ ਉਹ ਗੰਦਾ ਜਲ ਵੀ ਨਿਰਮਲ ਹੋਣਾ ਸ਼ੁਰੂ ਹੋ ਜਾਂਦਾ ਹੈ ਹਉਮੈਂ ਰੂਪੀ ਜੀਵ ਨਿਮਰਤਾ ਦਾ ਸਰੂਪ ਅਖਤਿਆਰ ਕਰਨਾ ਸ਼ੁਰੂ ਕਰ ਦਿੰਦਾ ਹੈ। ਜਿਸ ਤਰ੍ਹਾਂ ਸਤਿਗੁਰੂ ਦੀ ਮਿਹਰ ਆਈ ਜਾਂਦੀ ਹੈ ਉਹ ਨਿਰਮਲ ਹੋਈ ਜਾਂਦਾ ਹੈ। ਜਦੋਂ ਉਹ ਨਿਰਮਲ ਬਣ ਜਾਂਦਾ ਹੈ (ਨਿਮਰਤਾ ਦੇ ਵਿੱਚ ਬਦਲ ਜਾਂਦਾ ਹੈ) ਤਾਂ ਜਿਸ ਪਾਸੇ ਦੀ ਵੀ ਲੰਘਦਾ ਹੈ, ਪਿਆਸਿਆਂ ਦੀ ਪਿਆਸ ਬੁਝਾਈ ਜਾਂਦਾ ਹੈ ਤੇ ਧਰਤੀ ਨੂੰ ਭਾਗ ਲਾਈ ਜਾਂਦਾ ਹੈ।

ਬਾਬਾ ਨਰਿੰਦਰ ਸਿੰਘ ਜੀ

ਗੁਰੂ ਨਾਨਕ ਜੀ ਦੇ ਦਰ ਤੋਂ, ਮਿਲਦੀ ਦਾਤ ਗਰੀਬੀ ਦੀ। ਇਥੋਂ ਲੁੱਟ ਲਉ ਦਾਤ ਗਰੀਬੀ ਦੀ
ਬਾਬਾ ਜੀ ਨੇ ਫੁਰਮਾਇਆ- ਰਿਦੈ ਦੀ ਗਰੀਬੀ ਹੀ ਸਭ ਤੋਂ ਵੱਡੀ ਹੈ ਇਸ ਦਾ ਦਿਖਾਵੇ ਦੀ ਨਿਮਰਤਾ ਨਾਲ ਕੋਈ ਸਬੰਧ ਨਹੀਂ
ਆਪਣੇ ਹੱਥ ਦੇ ਵਿੱਚ ਪੂਰੀ ਤਾਕਤ ਹੋਵੇ, ਪੂਰੀ ਸ਼ਕਤੀ ਹੋਵੇ ਫਿਰ ਦੂਜੇ ਦਾ ਕਸੂਰ ਮਾਫ ਕਰ ਦੇਣਾ ਤੇ ਉਹਦੇ ਉੱਪਰ ਬਖਸ਼ਿਸ਼ ਵੀ ਕਰ ਦੇਣਾ ਹੀ ਸਭ ਤੋਂ ਵੱਡੀ ਨਿਮਰਤਾ ਹੈ
ਬਾਬਾ ਨੰਦ ਸਿੰਘ ਜੀ ਮਹਾਰਾਜ ਦੇ ਇਸ ਬਚਨ ਤੋਂ ਪਤਾ ਲਗਦਾ ਹੈ ਕਿ ਕਿਸ ਤਰ੍ਹਾਂ ਜਦੋਂ ਲਾਰਡ ਕਰਾਈਸਟ ਦੇ ਤੌਰ ਤੇ ਆਏ ਤਾਂ ਜਦੋਂ ਉਨ੍ਹਾਂ ਨੂੰ ਕਰਾਸ ਦੇ ਉਪਰ ਸੂਲੀ ਚੜ੍ਹਾਇਆ ਜਾ ਰਿਹਾ ਸੀ ਤੇ ਉਸ ਵੇਲੇ ਆਪਣੇ ਨਿਰੰਕਾਰ ਪਿਤਾ ਨੂੰ ਇਹੀ ਅਰਦਾਸ ਕਰ ਰਹੇ ਸਨ ਕਿ ਇਨ੍ਹਾਂ (ਤਸੀਹੇ ਦੇਣ ਵਾਲਿਆਂ) ਨੂੰ ਮਾਫ ਕਰ ਦਿਉ, ਇਨ੍ਹਾਂ ਨੂੰ ਕੁਝ ਵੀ ਪਤਾ ਨਹੀਂ ਹੈ ਕਿ ਇਹ ਕੀ ਕਰ ਰਹੇ ਹਨ
ਧੰਨ ਧੰਨ ਬਾਬਾ ਨੰਦ ਸਿੰਘ ਜੀ ਮਹਾਰਾਜ ਜਿਨ੍ਹਾਂ ਨੇ ਆਪਣੇ ਨਿੰਦਕਾਂ, ਦੋਖੀਆਂ ਤੇ ਬੇਮੁਖਾਂ ਦਾ ਕਸੂਰ ਹੀ ਨਹੀਂ ਮਾਫ ਕੀਤਾ ਸਗੋਂ ਐਸੇ ਮਹਾਂ ਪਾਪੀਆਂ ਦਾ ਨਿਸਤਾਰਾ ਤੇ ਕਲਿਆਣ ਵੀ ਕੀਤਾ
ਸਤਿਗੁਰੁ ਅੰਦਰਹੁ ਨਿਰਵੈਰੁ ਹੈ ਸਭੁ ਦੇਖੈ ਬ੍ਰਹਮੁ ਇਕੁ ਸੋਇ 
ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ 273


ਗੁਰ ਪੂਰਾ ਨਿਰਵੈਰੁ ਹੈ ਨਿੰਦਕ ਦੋਖੀ ਬੇਮੁਖ ਤਾਰੇ 
ਭਾਈ ਗੁਰਦਾਸ ਜੀ

ਕੀ ਐਸਾ ਮਹਾਨ ਪਰਉਪਕਾਰੀ ਨਿਸਤਾਰਿਕ ਤੇ ਕਲਿਆਣਕਾਰੀ ਕੋਈ ਦੁਨੀਆਂ ਤੇ ਹੋਇਆ ਹੈ?
ਬਾਬਾ ਨੰਦ ਸਿੰਘ ਜੀ ਮਹਾਰਾਜ ਦੀ ਅਰਦਾਸ ਕਿਤਨੀ ਪਰਉਪਕਾਰੀ, ਕਲਿਆਣਕਾਰੀ ਹੁੰਦੀ ਸੀ ਜਿਸ ਵਿੱਚ ਜੀਅ-ਜੰਤੂ, ਪਸ਼ੂ-ਪੰਛੀ, ਕੀੜੇ-ਪਤੰਗੇ, ਸਾਰੀ ਬਨਸਪਤੀ ਦਾ ਕਲਿਆਣ ਸ਼ਾਮਲ ਸੀ
ਬਾਬਾ ਨੰਦ ਸਿੰਘ ਜਿਹਾ ਰਿਸ਼ੀ ਨਾ ਕੋਈ ਹੋਇਆ ਨਾ ਕੋਈ ਹੋਸੀ

गुरु नानक दाता बख़्श लै, बाबा नानक बख़्श लै।

(Smast Ilahi Jot Baba Nand Singh Ji Maharaj, Part 3)

Comments

Popular posts from this blog

ਭਾਵਨਾ ਦਾ ਫਲ

अपने स्वामी की प्रशंसा में सब कुछ दांव पर लगा दो।

ਪਿੰਗੁਲ ਪਰਬਤ ਪਾਰਿ ਪਰੇ