ਪ੍ਰੇਮ ਦੇ ਪੈਗੰਬਰ ਹਜ਼ਰਤ ਈਸਾ
। ਸਾਧ ਸੰਗਤ ਜੀ ! ਹਜ਼ਰਤ ਈਸਾ ਜੀ ਤੁਰੇ ਜਾ ਰਹੇ ਹਨ। ਰਸਤੇ ਦੇ ਵਿਚ ਇਕ ਜਗ੍ਹਾ ਲੋਗ ਇੱਕਠੇ ਹੋਏ ਹਨ, ਇਕ ਔਰਤ ਵਿਚ ਖੜ੍ਹੀ ਹੈ। ਸਾਰਿਆਂ ਨੇ ਆਲੇ-ਦੁਆਲੇ ਪੱਥਰ ਪਕੜੇ ਹੋਏ ਹਨ। ਉਥੇ ਪਾਦਰੀ ਵੀ ਖੜ੍ਹੇ ਹਨ, ਔਰ ਹੁਕਮ ਦਿੱਤਾ ਗਿਆ ਕਿ- ਇਸ ਔਰਤ ਨੂੰ ਪੱਥਰਾਂ ਨਾਲ ਮਾਰੋ, ਉਸ ਨੇ ਇਕ ਪਾਪ ਕੀਤਾ ਹੈ। ਉਹ ਹਜ਼ਰਤ ਈਸਾ ਜੀ ਨਾਲ ਖੁੰਦਕ ਖਾਂਦੇ ਸੀ। ਉਨ੍ਹਾਂ ਨੇ ਆਪਣੇ ਹਥ ਇਕ ਸੁਨਹਿਰੀ ਮੌਕਾ ਦੇਖਿਆ ਅਤੇ ਉਨਾਂ ਨੂੰ ਵੀ ਬੁਲਾ ਲਿਆ। ਜਦੋਂ ਬੁਲਾ ਲਿਆ ਤੇ ਕਿਹਾ ਕਿ- ਇਹ ਪਾਪ ਇਸਨੇ ਕੀਤਾ ਹੈ, ਤੁਸੀਂ ਵੀ ਰੱਬ ਨੂੰ ਮੰਨਣ ਵਾਲੇ ਹੋ, ਇਸ ਤਰ੍ਹਾਂ ਇਸਨੂੰ ਮਾਰਨਾ ਹੈ, ਤੁਸੀਂ ਵੀ ਪੱਥਰ ਚੁਕੋ। ਉਨ੍ਹਾਂ ਨੇ ਜਦੋਂ ਉਸ ਬੀਬੀ ਵੱਲ ਦੇਖਿਆ ਕਿ ਉਹ ਕਿੰਨੀ ਸਹਮੀ ਹੈ। ਉਸ ਗਰੀਬਣੀ ਨੂੰ ਨਜ਼ਰ ਆ ਗਿਆ ਕਿ ਮੇਰਾ ਅੰਤ ਆ ਗਿਆ ਹੈ, ਉਹ ਮੌਤ ਤੋਂ ਡਰੀ ਹੋਈ ਹੈ, ਔਰ ਦੇਖ ਰਹੀ ਹੈ ਹਜ਼ਰਤ ਈਸਾ ਸਾਹਿਬ ਵੱਲ ਕਿ ਇਹੀ ਪੈਗੰਬਰ ਹੈ ਜਿਸਨੂੰ ਕਹਿੰਦੇ ਹਨ ਕਿ ਉਹ ਆ ਗਿਆ ਹੈ। ਜਿਸ ਤਰਸ ਦੀਆਂ ਨਜਰਾਂ ਨਾਲ ਉਹ ਦੇਖ ਰ...