ਦਰਵੇਸੀ ਕੋ ਜਾਣਸੀ ਵਿਰਲਾ ਕੋ ਦਰਵੇਸੁ

 



ਸਾਧ ਸੰਗਤ ਜੀ ਮੇਰੇ ਬਾਬਾ ਨੰਦ ਸਿੰਘ ਸਾਹਿਬ ਦਾ ਜਿਹੜਾ ਪਹਿਲਾ ਨੇਮ ਸੀ ਉਹ ਸੀ ਕਿਸੇ ਕੋਲੋਂ ਕਦੇ ਕੋਈ ਚੀਜ਼ ਨਹੀਂ ਮੰਗਣੀ। 

ਬਾਬਾ ਨੰਦ ਸਿੰਘ ਸਾਹਿਬ ਜੰਗਲ ਵਿੱਚ ਤੁਰੇ ਜਾ ਰਹੇ ਹਨ ਇਕ ਚਾਦਰਾ ਓੜਿਆ ਹੋਇਆ ਹੈ।  ਇਕ ਨਾਲਾ ਹੈ, ਪਾਣੀ ਨਾਲ ਭਰਿਆ ਹੋਇਆ ਹੈ ਬੜਾ ਤੇਜ਼ ਚਲ ਰਿਹਾ ਹੈ ਅਤੇ ਰਸਤੇ ਵਿੱਚ ਆ ਗਿਆ ਹੈ। ਸਾਹਿਬ ਖੜ੍ਹੇ ਹੋ ਗਏ, ਪਾਰ ਕਰਨਾ ਹੈ। ਇੰਨੀ ਦੇਰ ਨੂੰ ਪਿੱਛੋਂ ਦੀ ਇਕ ਹੋਰ ਜਣਾ ਆ ਕੇ ਉੱਥੇ ਨਾਲੇ ਤੇ ਖੜ੍ਹਾ ਹੋ ਕੇ ਨਾਲੇ ਨੂੰ ਪਾਰ ਕਰਨ ਲੱਗਾ, ਦੇਖਿਆ ਬਾਬਾ ਜੀ ਦੀ ਤਰਫ਼, ਪੁੱਛਿਆ ਕਿ ਤੁਸੀਂ ਵੀ ਨਾਲਾ ਪਾਰ ਕਰਨਾ ਹੈ ? ਬਾਬਾ ਜੀ ਨੇ ਹਾਂ ਕਹੀ। 

ਕਹਿਣ ਲੱਗਾ ਜੀ ਮੈਂ ਪਾਰ ਕਰਵਾ ਦਿੰਦਾ ਹਾਂ। ਉਸਨੇ ਉਹ ਨਾਲਾ ਪਾਰ ਕਰਵਾਇਆ ਹੈ ਅਤੇ ਕਿਨਾਰੇ ਤੇ ਪਹੁੰਚਦੇ ਹੀ ਉਸਨੇ ਕਿਹਾ ਕਿ ਮੇਰੀ ਮਜ਼ਦੂਰੀ। ਸਾਹਿਬ ਨੇ ਦੇਖਿਆ ਉਹਦੇ ਵਲ। ਚਾਦਰ ਉੱਤੇ ਓੜ੍ਹੀ ਹੋਈ ਸੀ ਉਹ ਉਤਾਰੀ ਹੈ ਉਸਨੂੰ ਦੇਣ ਲੱਗੇ ਅਤੇ 

ਫੁਰਮਾਇਆ- ਦੇਖ ਭਲੇ ਲੋਕਾ ਅਸੀਂ ਫ਼ਕੀਰ ਲੋਕ ਹਾਂ, ਦਰਵੇਸ਼ ਹਾਂ ਅਸੀਂ ਆਪਣੇ ਪਾਸ ਪੈਸਾ ਨਹੀਂ ਰੱਖਦੇ, ਆਹ ਸਾਡੇ ਪਾਸ ਇੱਕੋ ਚਾਦਰ ਹੈ ਇਹ ਚਾਦਰ ਤੂੰ ਲੈ ਲੈ। 

ਬਾਬਾ ਜੀ ਨੇ ਜਿਸ ਵਕਤ ਉਹ ਚਾਦਰ ਉਤਾਰੀ ਤਾਂ ਉਸ ਨੇ ਦੇਖਿਆ ਕਿ ਇਕ ਲੰਬਾ ਸਿੱਖੀ ਕਛੈਹਿਰਾ ਪਾਇਆ ਹੋਇਆ ਹੈ।  ਉਸਦੇ ਮੁੱਖੋਂ ਸੁਭਾਵਿਕ ਹੀ ਨਿਕਲਿਆ ਕਿ ਤੁਸੀਂ ਤਾਂ ਸਿੱਖ ਹੋ ਤੇ ਉਹਦਾ ਜਵਾਬ ਬਾਬਾ ਨੰਦ ਸਿੰਘ ਸਾਹਿਬ ਦੇ ਰਹੇ ਹਨ- ਦੇਖ ਅਸੀਂ ਗੁਰੂ ਨਾਨਕ ਦੇ ਸਿੱਖ ਹਾਂ ਪਰ ਹਾਂ ਦਰਵੇਸ਼ ਤੇ ਫ਼ਕੀਰ। 

ਫਿਰ ਉਹ ਕਹਿਣ ਲੱਗਾ- ਜੀ ਫ਼ਕੀਰ ਦਾ ਕੀ ਮਤਲਬ ਹੋਇਆ? 

ਫੁਰਮਾਉਂਣ ਲੱਗੇ- ਦੇਖ! ਫ਼ਕੀਰ ਉਹ ਹੈ ਜਿਹੜਾ ਫ਼ਾਕਿਆਂ ਵਿੱਚ ਮੱਸਤ ਰਹੇ, ਫ਼ਾਕਿਆਂ ਵਿੱਚ ਤ੍ਰਿਪਤ ਰਹੇ ਉਹ ਫ਼ਕੀਰ ਹੈ |

ਜਿਸ ਨੇ ਇਹ ਸਾਰੇ ਸੰਸਾਰ ਤੋਂ, (ਜਿਸਨੂੰ ਗੁਰੂ ਤੇਗ ਬਹਾਦਰ ਸਾਹਿਬ ਜੰਜਾਲ ਕਹਿੰਦੇ ਹਨ, ਗੁਰੂ ਨਾਨਕ ਪਾਤਸ਼ਾਹ ਕੂੜ ਦਾ ਪਸਾਰਾ ਕਹਿੰਦੇ ਹਨ, ਜਿਹੜਾ ਸਿਰਫ਼ ਅਗਨ ਸਾਗਰ ਹੈ, ਅੱਗ ਦਾ ਹੀ ਸਮੁੰਦਰ ਹੈ) ਜਿਸ ਨੇ ਵੀ ਇਸ ਜੰਜਾਲ ਤੋਂ, ਇਹ ਪੂਰੇ ਸੰਸਾਰ ਤੋਂ ਕਿਨਾਰਾ ਕੀਤਾ ਹੋਏ ਉਹ ਫ਼ਕੀਰ ਹੈ।   .

ਉੰਨ੍ਹੇ ਪੁੱਛਿਆ- ਜੀ ਫਿਰ 'ਰ' ਦਾ ਮਤੱਲਬ ਕੀ ਹੈ?

ਬਾਬਾ ਨੰਦ ਸਿੰਘ ਸਾਹਿਬ ਫੁਰਮਾਉਂਣ ਲੱਗੇ- ਜਿਹੜਾ ਸਭ ਦੇ ਉੱਤੇ ਰਹਿਮ ਕਰਦਾ ਹੈ, ਦਯਾ ਕਰਦਾ ਹੈ। 

ਉਸ ਵੇਲੇ ਸਾਧ ਸੰਗਤ ਜੀ ਬਾਬਾ ਨੰਦ ਸਿੰਘ ਸਾਹਿਬ ਜਿਸ ਤਰ੍ਹਾਂ ਫੁਰਮਾ ਰਹੇ ਹਨ ਪਿਤਾ ਜੀ ਕਹਿਣ ਲੱਗੇ- ਮੇਰੇ ਸਾਹਿਬ ਬਾਬਾ ਨੰਦ ਸਿੰਘ ਸਾਹਿਬ, ਮੇਰੇ ਗੁਰੂ ਨਾਨਕ ਪਾਤਸ਼ਾਹ, ਦਸੋਂ ਪਾਤਸ਼ਾਹੀਆਂ ਦਯਾ ਅਤੇ ਤਰਸ ਨਾਲ ਭਰੇ ਹੋਏ ਹਨ।  ਉਨ੍ਹਾਂ ਦਾ ਸਰੂਪ ਹੀ ਦਯਾ ਹੈ, ਉਨ੍ਹਾਂ ਦਾ ਸਰੂਪ ਹੀ ਤਰਸ ਕਰਨਾ ਹੈ, ਰਹਿਮ ਕਰਨਾ ਹੈ, ਉਨ੍ਹਾਂ ਦਾ ਸਰੂਪ ਹੀ ਸਭ ਨੂੰ ਬਖਸ਼ਨਾ ਹੈ। 

ਉਸ ਵੇਲੇ ਬਾਬਾ ਨੰਦ ਸਿੰਘ ਸਾਹਿਬ ਕੀ ਫ਼ੁਰਮਾ ਰਹੇ ਹਨ-  ਉਹ ਸਭ ਦੇ ਉੱਤੇ ਰਹਿਮ ਕਰਦਾ ਹੈ, ਉਹ ਸਭ ਦੇ ਉੱਤੇ ਦਯਾ ਕਰਦਾ ਹੈ। 

ब्रहम गिआनी की सभ ऊपरि मइआ ॥
ब्रहम गिआनी ते कछु बुरा न भइआ ॥

ब्रहम गिआनी सगल की रीना ॥
आतम रसु ब्रहम गिआनी चीना ॥

ब्रहम गिआनी अनाथ का नाथु ॥
ब्रहम गिआनी का सभ ऊपरि हाथु ॥

ਸ੍ਰੀ ਗੁਰ ਅਰਜਨ ਦੇਵ ਜੀ

ਸ਼੍ਰੀ ਸੁਖਮਨੀ ਸਾਹਿਬ
ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ 272/273

ਸਾਰਿਆਂ ਦੇ ਚਰਨਾਂ ਦੀ ਧੂੜ ਬਣ ਕੇ, ਜਿਸ ਨਿਮਰਤਾ ਅਤੇ ਗਰੀਬੀ ਦੇ ਵਿੱਚ ਦਯਾ ਅਤੇ ਤਰਸ ਕਰਦਾ ਹੈ, ਸਭ ਨੂੰ ਬਖਸ਼ਦਾ ਜਾਂਦਾ ਹੈ। 

ਬਾਬਾ ਨੰਦ ਸਿੰਘ ਸਾਹਿਬ ਨੇ ਫੁਰਮਾਇਆ- ਸਭ ਦੇ ਉੱਤੇ ਰਹਿਮ ਕਰਦਾ ਹੈ, ਦਯਾ ਕਰਦਾ ਹੈ, ਤਰਸ ਕਰਦਾ ਹੈ।  

ਉਹ ਹੱਥ ਜੋੜ ਕੇ ਖੜ੍ਹਾ ਹੋ ਗਿਆ- ਗਰੀਬ ਨਿਵਾਜ ,ਮੇਰੇ ਉੱਤੇ ਦਯਾ ਕਰੋ, ਤਰਸ ਕਰੋ। 

ਬਾਬਾ ਨੰਦ ਸਿੰਘ ਸਾਹਿਬ ਨੇ ਉਹਦੇ ਵੱਲ ਦੇਖਿਆ, ਦਯਾ ਦੇ ਸਮੂੰਦਰ ਵਿੱਚ ਆਏ ਅਤੇ ਫੁਰਮਾਉਂਣ ਲੱਗੇ- ਦੇਖ ਭਲੇ ਲੋਕਾ ਤੂੰ ਸਾਨੂੰ ਇਹ ਨਾਲਾ ਪਾਰ ਕਰਵਾਇਆ ਹੈ ਅਸੀਂ ਤੈਨੂੰ ਇਹ ਭਵਸਾਗਰ ਪਾਰ ਕਰਵਾ ਦਵਾਂਗੇ। 

ਅਤੇ ਬਾਬਾ ਨੰਦ ਸਿੰਘ ਸਾਹਿਬ ਇਹ ਕਹਿ ਕੇ ਅੱਗੇ ਆਪਣੇ ਰਸਤੇ ਨੂੰ ਤੁਰ ਪਏ। 

ਬਾਬਾ ਨੰਦ ਸਿੰਘ ਜਿਹਾ ਰਿਸ਼ੀ ਨਾ ਕੋਈ ਹੋਇਆ ਨਾ ਕੋਈ ਹੋਸੀ

ਗੁਰੂ ਨਾਨਕ ਦਾਤਾ ਬਖਸ਼ ਲੈ। ਬਾਬਾ ਨਾਨਕ ਬਖਸ਼ ਲੈ॥

(Smast Ilahi Jot Baba Nand Singh Ji Maharaj, Part 4)

Comments

Popular posts from this blog

ਗੁਰੂ ਨਾਨਕ ਨੂੰ ਕਿਥੇ ਲੱਭੀਏ?

ਭਾਵਨਾ ਦਾ ਫਲ

अपने स्वामी की प्रशंसा में सब कुछ दांव पर लगा दो।