Posts

Showing posts with the label guru gobind singh ji

ਗ੍ਰਿਹਸਥ ਮਾਰਗ - ਸਨਿਆਸੀ ਕੌਣ ਹੈ?

Image
ਇਹ ਸਾਖੀ ਸਮੱਸਤ ਇਲਾਹੀ ਜੋਤ ਬਾਬਾ ਨੰਦ ਸਿੰਘ ਜੀ ਮਹਾਰਾਜ ਭਾਗ-3 ਵਿਚੋਂ ਲਈ ਗਈ ਹੈ|   ਬਾਬਾ ਨੰਦ ਸਿੰਘ ਜੀ ਮਹਾਰਾਜ ਭਾਵੇਂ ਆਪ ਸਾਰੀ ਉਮਰ ਜਤੀ ਸਤੀ ਰਹੇ ਪ੍ਰੰਤੂ ਦੂਸਰਿਆਂ ਨੂੰ ਹਮੇਸ਼ਾ ਗ੍ਰਹਿਸਥ ਜੀਵਨ ਵਿਚ ਰਹਿਣ ਦਾ ਉਪਦੇਸ਼ ਦਿਤਾ | ਸੰਸਾਰ ਦੇ ਸਾਰੇ ਮਹਾਨ ਤਿਆਗੀਆਂ ਵਿਚ ਭਾਵੇਂ ਉਹ ਸ਼ਹਿਨਸ਼ਾਹ ਰਹੇ, ਉਹਨਾਂ ਨੇ ਹਮੇਸ਼ਾ ਦੂਸਰਿਆਂ ਨੂੰ ਸਚਾਈ, ਪਵਿੱਤਰਤਾ ਅਤੇ ਇਮਾਨਦਾਰੀ ਦੇ ਉਚ ਸਿਧਾਂਤਾਂ ਦਾ ਅਨੁਕਰਣ ਕਰਦੇ ਹੋਏ ਆਪਣੇ ਕੰਮਾਂ ਕਾਰਾਂ ਵਿਚ ਰਹਿਣ ਅਤੇ ਆਪਣੀ ਰੋਜ਼ੀ ਰੋਟੀ ਕਮਾਉਣ ਦਾ ਉਪਦੇਸ਼ ਦਿੱਤਾ |  ਬਾਬਾ ਨੰਦ ਸਿੰਘ ਜੀ ਮਹਾਰਾਜ ਨੇ ਇਕ ਵਾਰ ਇਕ ਸਾਖੀ ਸਣਾਈ:-  ਦਸਮੇਸ਼ ਪਿਤਾ ਜੀ ਦਾ ਦਰਬਾਰ ਸਜਿਆ ਹੋਇਆ ਹੈ | ਕੁਝ ਬਾਣ-ਪ੍ਰਸਤਾਂ ਦੀ ਟੋਲੀ ਉੱਥੇ ਪਹੁੰਚੀ, ਬੜੇ ਸਤਿਕਾਰ ਨਾਲ ਉਹਨਾਂ ਨੂੰ ਬਿਠਾਇਆ ਗਿਆ |  ਦੀਵਾਨ ਦੇ ਬਾਅਦ ਉਹਨਾਂ ਨੇ ਕਲਗੀਧਰ ਪਾਤਸ਼ਾਹ ਨੂੰ ਇਕ ਪ੍ਰਸ਼ਨ ਕੀਤਾ -   ਕੀ ਗ੍ਰਹਿਸਥ ਆਸ਼ਰਮ ਵਿਚ ਵੀ ਮੁਕਤੀ ਮਿਲ ਸਕਦੀ ਹੈ?    ਅਗੋਂ ਸੱਚੇ ਪਾਤਸ਼ਾਹ ਨੇ ਫੁਰਮਾਇਆ ਕਿ - ਤੁਸੀਂ ਹੁਣ ਸਾਰੇ ਗ੍ਰਹਿਸਥ ਆਸ਼ਰਮ ਤਿਆਗ ਕੇ ਬਾਣ ਪ੍ਰਸਤ ਆਸ਼ਰਮ ਵਿਚ ਹੋ, ਤੁਸੀਂ ਹੁਣ ਕੀ-ਕੀ ਵਸਤੂਆਂ ਤਿਆਗ ਕੇ ਆਏ ਹੋ ?    ਅਗੋਂ ਆਪ ਹੀ ਸੋਝੀ ਪਾਉਂਦੇ ਹੋਏ ਫੁਰਮਾਇਆ : - ਕੀ ਤੁਸੀਂ ਆਪਣੇ ਤਨ (ਸਰੀਰ) ਦੇ ਸਾਰੇ ਸੁਖ ਤਿਆਗ ਦਿੱਤੇ? ਤਾਂ ਉਹਨਾਂ ਉੱਤਰ ਦਿਤਾ "ਜੀ ਮਹਾਰਾਜ |" -ਆਪਣਾ ਧਨ ਵੀ ਤਿਆਗ ਦਿੱਤਾ ?  ...