ਪ੍ਰੇਮ ਦੇ ਪੈਗੰਬਰ ਹਜ਼ਰਤ ਈਸਾ
ਹਜ਼ਰਤ ਈਸਾ ਜੀ ਤੁਰੇ ਜਾ ਰਹੇ ਹਨ | ਰਸਤੇ ਦੇ ਵਿਚ ਇਕ ਜਗ੍ਹਾ ਲੋਗ ਇੱਕਠੇ ਹੋਏ ਹਨ, ਇਕ ਔਰਤ ਵਿਚ ਖੜ੍ਹੀ ਹੈ | ਸਾਰਿਆਂ ਨੇ ਆਲੇ-ਦੁਆਲੇ ਪੱਥਰ ਪਕੜੇ ਹੋਏ ਹਨ |
ਉਥੇ ਪਾਦਰੀ ਵੀ ਖੜ੍ਹੇ ਹਨ, ਔਰ ਹੁਕਮ ਦਿੱਤਾ ਗਿਆ ਕਿ- ਇਸ ਔਰਤ ਨੂੰ ਪੱਥਰਾਂ ਨਾਲ ਮਾਰੋ, ਉਸ ਨੇ ਇਕ ਪਾਪ ਕੀਤਾ ਹੈ |
ਉਹ ਹਜ਼ਰਤ ਈਸਾ ਜੀ ਨਾਲ ਖੁੰਦਕ ਖਾਂਦੇ ਸੀ | ਉਨ੍ਹਾਂ ਨੇ ਆਪਣੇ ਹਥ ਇਕ ਸੁਨਹਿਰੀ ਮੌਕਾ ਦੇਖਿਆ ਅਤੇ ਉਨਾਂ ਨੂੰ ਵੀ ਬੁਲਾ ਲਿਆ |
ਜਦੋਂ ਬੁਲਾ ਲਿਆ ਤੇ ਕਿਹਾ ਕਿ- ਇਹ ਪਾਪ ਇਸਨੇ ਕੀਤਾ ਹੈ, ਤੁਸੀਂ ਵੀ ਰੱਬ ਨੂੰ ਮੰਨਣ ਵਾਲੇ ਹੋ,
ਇਸ ਤਰ੍ਹਾਂ ਇਸਨੂੰ ਮਾਰਨਾ ਹੈ, ਤੁਸੀਂ ਵੀ ਪੱਥਰ ਚੁਕੋ |
ਉਨ੍ਹਾਂ ਨੇ ਜਦੋਂ ਉਸ ਬੀਬੀ ਵੱਲ ਦੇਖਿਆ ਕਿ ਉਹ ਕਿੰਨੀ ਸਹਮੀ ਹੈ | ਉਸ ਗਰੀਬਣੀ ਨੂੰ ਨਜ਼ਰ ਆ ਗਿਆ ਕਿ ਮੇਰਾ ਅੰਤ ਆ ਗਿਆ ਹੈ, ਉਹ ਮੌਤ ਤੋਂ ਡਰੀ ਹੋਈ ਹੈ, ਔਰ ਦੇਖ ਰਹੀ ਹੈ ਹਜ਼ਰਤ ਈਸਾ ਸਾਹਿਬ ਵੱਲ ਕਿ ਇਹੀ ਪੈਗੰਬਰ ਹੈ ਜਿਸਨੂੰ ਕਹਿੰਦੇ ਹਨ ਕਿ ਉਹ ਆ ਗਿਆ ਹੈ |
ਜਿਸ ਤਰਸ ਦੀਆਂ ਨਜਰਾਂ ਨਾਲ ਉਹ ਦੇਖ ਰਹੀ ਹੈ ਕਿ- ਹੇ ਗਰੀਬ ਨਿਵਾਜ਼ ਮੇਰੇ ਤੇ ਮਿਹਰ ਕਰੋ |
ਹੁਣ ਅਰਦਾਸ ਦੇ ਵਿਚ ਹਜ਼ਰਤ ਈਸਾ, ਸਾਹਿਬ ਜੀ ਉਸ ਬੀਬੀ ਦੇ ਗੁਰੂ ਨਾਨਕ ਹਨ | ਹਜਰਤ ਈਸਾ ਦੇ ਸਰੂਪ ਵਿਚ ਹਨ |
ਉਹ ਇਕ ਬੇਨਤੀ ਕਰ ਰਹੀ ਹੈ ਕਿ- ਹੇ ਗਰੀਬ ਨਿਵਾਜ ! ਮੈਨੂੰ ਬਖਸ਼ ਦਿਉ |
ਮੇਰੇ ਸਤਿਗੁਰੂ ਜੀ (ਹਜ਼ਰਤ ਈਸਾ) ਮੈਂ ਤਾਂ ਬਹੁਤ ਗਰੀਬ ਹਾਂ|ਬਾਬਾ ਜੀ ਮੈਂ ਤਾਂ ਬਹੁਤ ਗਰੀਬ ਹਾਂ |
ਨਾਂ ਵੇਖੋ ਲੇਖ ਮੱਥੇ ਦੇ, ਮੇਰੇ ਕਰਮਾਂ ਵੱਲ ਨਾਂ ਜਾਇਓ |ਰਹਿਮਤ ਦੀ ਭਰ ਕਾਹਨੀ ਬਾਬਾ ਜੀ, ਲੀਕ ਇਹਨਾਂ ਤੇ ਵਾਹਿਓ |
ਬਖਸ਼ੋ ਬਖਸ਼ੋ ਮੇਰੇ ਗੁਨਾਹ, ਮੈਂ ਤਾਂ ਬਹੁਤ ਗਰੀਬ ਹਾਂ |ਮੈਨੂੰ ਰੱਖ ਲਓ ਬਾਬਾ ਜੀ, ਮੈਂ ਤਾਂ ਬਹੁਤ ਗਰੀਬ ਹਾਂ,
ਹਜ਼ਰਤ ਈਸਾ ਦੀ ਤਕਣੀ ਦੇ ਵਿਚ ਬਖਸ਼ਿਸ਼ ਸੀ, ਉਨ੍ਹਾਂ ਨੇ ਉਸਦੇ ਵੱਲ ਦੇਖਿਆ |
ਜਦੋਂ ਸਾਰਿਆਂ ਨੇ ਕਿਹਾ ਕਿ ਪੱਥਰ ਚੁੱਕ ਕੇ ਉਸ ਔਰਤ ਨੂੰ ਮਾਰੋ|
ਉਹਨਾਂ ਨੇ ਆਲੇ ਦੁਆਲੇ ਦੇਖਿਆ ਤੇ ਬਚਨ ਕੀਤਾ ਕਿ-
ਸਭ ਤੋਂ ਪਹਿਲਾਂ ਪੱਥਰ ਉਸ ਨੂੰ ਮਾਰਨਾ ਚਾਹੀਦਾ ਹੈ ਜਿਸ ਨੇ ਕਦੀ ਕੋਈ ਪਾਪ ਨਹੀਂ ਕੀਤਾ |
ਸਭ ਦੇ ਸਿਰ ਝੁੱਕ ਗਏ, ਸਭ ਆਪਣੇ ਪਿੱਛੇ ਦੇਖ ਰਹੇ ਹਨ ਕਿ ਸਾਡੀ ਜਿੰਦਗੀ ਕੀ ਸੀ | ਸਭ ਦੇ ਹੱਥਾਂ ਵਿਚੋਂ ਪੱਥਰ ਡਿਗ ਗਏ, ਤੇ ਸਾਰੇ ਆਪਣੇ ਘਰਾਂ ਨੂੰ ਚਲੇ ਗਏ | ਖੁੰਦਕ ਵਿਚ ਆ ਕੇ ਕਿਹਾ ਇਹ ਸਾਡੇ ਨਾਲ ਕੀ ਹੋਇਆ ਇਹ ਆਪਣੇ ਦਿਲਾਂ ਵਿਚ ਸੋਚਦੇ ਹੋਏ ਚਲੇ ਗਏ |
ਉਸ ਬੀਬੀ ਨੇ ਮੱਥਾ ਟੇਕਿਆ ਤੇ ਕਿਹਾ- ਹੇ ਮੇਰੇ ਗੁਰੂ ਨਾਨਕ! ਤੂੰ ਮੈਨੂੰ ਬਚਾ ਲਿਆ, ਇਹ ਧੰਨਵਾਦ ਕਰ ਰਹੀ ਹੈ|
ਉਹ (ਹਜ਼ਰਤ ਈਸਾ) ਕਹਿੰਦੇ ਹਨ- ਜਾ ਪੁੱਤ ਤੂੰ ਬਖਸ਼ੀ ਗਈ, ਪਰ ਅਗੇ ਤੋਂ ਕੋਈ ਪਾਪ ਨਾ ਕਰੀ |
ਸਾਧ ਸੰਗਤ ਜੀ ਜਰ੍ਹਾ ਸੋਚੋ ਕਿ-
ਉਹ ਜਦੋਂ ਵੀ ਆਉਂਦਾ ਹੈ ਬਖਸ਼ਣ ਵਾਸਤੇ ਹੀ ਆਉਂਦਾ ਹੈ |
ਇਕ ਦਫਾ ਬਾਬਾ ਨੰਦ ਸਿੰਘ ਸਾਹਿਬ ਨੇ ਫੁਰਮਾਇਆ ਕਿ-
ਉਹ ਸਰੂਪ ਲੈ ਕੇ ਆਉਂਦਾ ਹੈ, ਜਦੋਂ ਉਸ ਨੇ ਕਿਸੇ ਪਾਪੀ ਨੂੰ ਵੇਖਦੇ ਹੋਏ ਬਖਸ਼ਿਸ਼ ਕਰਨੀ ਹੋਵੇ| ਜਦੋਂ ਉਸ ਦੇ ਪਾਪਾਂ ਨੂੰ ਵੇਖਦੇ ਹੋਏ ਬਖਸ਼ਿਸ਼ ਕਰਨੀ ਹੋਵੇ, ਜਦੋਂ ਉਸ ਨੇ ਕਿਸੇ ਦੇ ਪਾਪ ਬਖਸ਼ਣੇ ਹੋਣ, ਜਦੋਂ ਉਸ ਨੇ ਪਾਪਾਂ ਨੂੰ ਆਪਣੇ ਉੱਤੇ ਲੈ ਕੇ ਉਹਨਾਂ ਦਾ ਭੁਗਤਾਨ ਕਰਨਾ ਹੋਵੇ, ਉਹ ਆਪ ਹੀ ਸਰੂਪ ਧਾਰ ਕੇ ਆ ਜਾਂਦਾ ਹੈ |
ਤੁਝ ਬਿਨੁ ਅਵਰੁ ਨ ਕੋਈ ਮੇਰੇ ਪਿਆਰੇ ਤੁਝ ਬਿਨੁ ਅਵਰੁ ਨ ਕੋਇ ਹਰੇ||ਸਰਬੀ ਰੰਗੀ ਰੂਪੀ ਤੂੰਹੈ, ਤਿਸੁ ਬਖਸੇ ਜਿਸੁ ਨਦਰਿ ਕਰੇ ||
ਸ੍ਰੀ ਗੁਰੂ ਨਾਨਕ ਦੇਵ ਜੀ
ਪਿਛਲੇ ਗੁਨਹ ਬਖਸ਼ਾਇ ਜੀਉ ਅਬ ਤੂੰ ਮਾਰਗਿ ਪਾਇ ||ਹਰਿ ਕੀ ਚਰਣੀ ਲਾਗਿ ਰਹਾ ਵਿਚਹੁ ਆਪੁ ਗਵਾਇ ||
ਸ੍ਰੀ ਗੁਰੂ ਅਮਰਦਾਸ ਜੀ
ਮੇਰੇ ਰਾਮ ਇਹ ਨੀਚ ਕਰਮ ਹਰਿ ਮੇਰੇ ||ਗੁਣਵੰਤਾ ਹਰਿ ਹਰਿ ਦਇਆਲੁ ਕਰਿ ਕਿਰਪਾ ਬਖਸਿ ਅਵਗਣ ਸਭਿ ਮੇਰੇ||
ਗੁਰੂ ਰਾਮਦਾਸ ਜੀ
ਗੁਰੂ ਨਾਨਕ ਦਾਤਾ ਬਖਸ਼ ਲੈ। ਬਾਬਾ ਨਾਨਕ ਬਖਸ਼ ਲੈ॥
(Smast Ilahi Jot Baba Nand Singh Ji Maharaj, Part 2)
www.SikhVideos.org
Comments
Post a Comment