ਸੋਚੈ ਸੋਚਿ ਨ ਹੋਵਈ ਜੇ ਸੋਚੀ ਲਖ ਵਾਰ॥
ਸੋਚੈ ਸੋਚਿ ਨ ਹੋਵਈ ਜੇ ਸੋਚੀ ਲਖ ਵਾਰ॥
ਇਸ ਨੂੰ ਸਮਝਾਉਂਣ ਵਾਸਤੇ ਪੂਜਯ ਪਿਤਾ ਜੀ ਨੇ ਇੱਕ ਪਾਵਨ ਸਾਖਾ ਸੁਣਾਇਆ-
ਫੁਰਮਾਉਣ ਲੱਗੇ ਕਿ-
ਗੁਰੂ ਨਾਨਕ ਪਾਤਸ਼ਾਹ ਅੰਦਰ (ਕਮਰੇ ਵਿੱਚ) ਬਿਰਾਜਾਮਾਨ ਹਨ, ਸੰਗਤ ਬੈਠੀ ਹੈ ਦਿਨ ਦਾ ਸਮਾਂ ਹੈ।
ਫੁਰਮਾਇਆ ਕਿ- ਰਾਤ ਹੈ ।
ਸੰਗਤ ਵੱਲ ਦੇਖਿਆ...
ਸੰਗਤ : ਸੱਚੇ ਪਾਤਸ਼ਾਹ ਦਿਨ ਹੈ।
ਫਿਰ ਫੁਰਮਾਇਆ- ਰਾਤ ਹੈ।
ਸੰਗਤ : ਸੱਚੇ ਪਾਤਸ਼ਾਹ ਦਿਨ ਹੈ।
ਲਹਿਣਾ ਜੀ ਵੱਲ ਦੇਖ ਕੇ ਕਹਿਣ ਲੱਗੇ ਕਿ- ਜਾਓ ਬਾਹਰ ਦੇਖੋ ਕਿ ਰਾਤ ਹੈ।
ਗੁਰੂ ਅੰਗਦ ਸਾਹਿਬ (ਭਾਈ ਲਹਿਣਾ ਜੀ) ਬਾਹਰ ਤਸ਼ਰੀਫ ਲੈ ਗਏ। ਦੇਖਿਆ ਹੈ ਦਿਨ ਹੈ, ਅੰਦਰ ਆਏ ਹੱਥ ਜੋੜ ਕੇ ਸੀਸ ਨਿਵਾਇਆ ਚਰਨਾਂ ਵਿਚ ਬੈਠ ਕੇ ਕਹਿਣ ਲੱਗੇ ਕਿ- ਸੱਚੇ ਪਾਤਸ਼ਾਹ ਰਾਤ ਹੈ।
ਸੰਗਤ ਦੇਖ ਰਹੀ ਹੈ ਕਿ ਦਿਨ ਨੂੰ ਰਾਤ ਕਹਿ ਰਹੇ ਹਨ ਗੁਰੂ ਅੰਗਦ ਸਾਹਿਬ। ਪਰ ਗੁਰੂ ਅੰਗਦ ਸਾਹਿਬ ਆਪਣੀ ਸਾਰੀ ਸੋਚ ਛੱਡੀ ਬੈਠੇ ਹਨ। ਗੁਰੂ ਅੰਗਦ ਸਾਹਿਬ ਦੀ ਸਾਰੀ ਸੋਚ ਗੁਰੂ ਨਾਨਕ ਪਾਤਸ਼ਾਹ ਦੀ ਸੋਚ ਵਿੱਚ ਸਮਾ ਚੁੱਕੀ ਹੈ। ਗੁਰੂ ਨਾਨਕ ਪਾਤਸ਼ਾਹ ਦੀ ਸੋਚ ਵਿੱਚ ਆ ਚੁੱਕੇ ਹਨ। ਜੇ ਗੁਰੂ ਨਾਨਕ ਪਾਤਸ਼ਾਹ ਦਿਨ ਨੂੰ ਰਾਤ ਕਹਿ ਰਹੇ ਹਨ, ਫਿਰ ਗੁਰੂ ਅੰਗਦ ਸਾਹਿਬ ਵੀ ਦਿਨ ਨੂੰ ਰਾਤ ਕਹਿ ਰਹੇ ਹਨ।
ਸਾਧ ਸੰਗਤ ਜੀ ਪਿਤਾ ਜੀ ਕਹਿਣ ਲੱਗੇ ਕਿ- ਜਿਹੜੀ ਇਸ ਮਿਰਤਲੋਕ ਤੇ ਰਾਤ ਹੈ...
ਗੁਰੂ ਅੰਗਦ ਸਾਹਿਬ ਆਪਣੀ ਹੀ ਬਾਣੀ ਵਿੱਚ ਕਿਸ ਤਰ੍ਹਾਂ ਉਸ ਨੂੰ ਸਪਸ਼ਟ ਕਰਦੇ ਹਨ।
ਸ੍ਰੀ ਗੁਰੂ ਅੰਗਦ ਦੇਵ ਜੀ
ਇੱਕ ਸੂਰਜ ਤਾਂ ਕੀ ਇਸ ਤਰ੍ਹਾਂ ਦੇ ਹਜ਼ਾਰਾਂ ਸੂਰਜ ਵੀ ਚੜ੍ਹ ਜਾਣ ਤੇ ਜਿਹੜਾ ਇਸ ਅਗਿਆਨ ਦਾ ਅੰਧਕਾਰ ਹੈ, ਜੋ ਇਸ ਅਗਿਆਨ ਦੀ ਰਾਤ ਹੈ, ਉਸ ਨੂੰ ਇੱਕ ਮੋਮਬੱਤੀ ਵਰਗਾ ਪ੍ਰਕਾਸ਼ ਵੀ ਨਹੀਂ ਦੇ ਸਕਦੇ। ਸਾਧ ਸੰਗਤ ਜੀ ਉਹ ਪ੍ਰਕਾਸ਼, ਉਹ ਜਿਹੜੀ ਮੱਸਿਆ ਦੀ ਰਾਤ ਵਿੱਚ, ਮਿਰਤਲੋਕ ਘਿਰਿਆ ਪਿਆ ਹੈ, ਉਸ ਰਾਤ ਨੂੰ ਤਾਂ ਚਾਨਣ ਕਰਨ ਵਾਸਤੇ ਸਤਿਗੁਰੂ ਦੇ ਇਲਾਵਾ ਕੋਈ ਅੰਧੇਰਾ ਦੂਰ ਨਹੀਂ ਕਰ ਸਕਦਾ।
ਪਿਤਾ ਜੀ ਕਹਿਣ ਲੱਗੇ ਫਿਰ-
ਸੋਚੈ ਸੋਚਿ ਨ ਹੋਵਈ ਜੇ ਸੋਚੀ ਲਖ ਵਾਰ॥
ਪਿਤਾ ਜੀ ਨੇ ਉਸ ਵੇਲੇ ਦੋ-ਚਾਰ ਬਚਨ ਐਸੇ ਕੀਤੇ ਕਿ ਕਹਿਣ ਲੱਗੇ-
ਦੇਖੋ ਪੁੱਤ, ਸੋਚ ਦੇ ਵਿੱਚ ਦੋ ਚੀਜ਼ਾਂ ਬਿਲਕੁਲ ਨਹੀਂ ਹੋ ਸਕਦੀਆਂ। ਆਪਣੀ ਸੋਚ ਦੇ ਵਿੱਚ ਸਤਿਗੁਰੂ ਨਾਲ ਪਿਆਰ ਨਹੀਂ ਹੋ ਸਕਦਾ। ਨਿਰੰਕਾਰ ਨਾਲ ਪਿਆਰ ਨਹੀਂ ਹੋ ਸਕਦਾ।
ਫਿਰ ਕਹਿਣ ਲੱਗੇ ਕਿ-
ਆਪਣੀ ਸੋਚ ਦੇ ਵਿੱਚ ਕੁਰਬਾਨੀ ਨਹੀਂ ਦਿੱਤੀ ਜਾ ਸਕਦੀ।
ਜੇ ਆਪਣੀ ਸੋਚ ਹੈ ਤੇ ਕੁਰਬਾਨੀ ਨਹੀਂ ਦਿੱਤੀ ਜਾ ਸਕਦੀ। ਜਦ ਤੱਕ ਗੁਰੂ ਦੀ ਸੋਚ ਵਿੱਚ ਨਹੀਂ ਆਉਂਦਾ ਹੈ ਆਪਣੀ ਸੋਚ ਵਿੱਚ ਹੈ, ਉਸ ਨੂੰ ਇਸ ਸੰਸਾਰ ਦੇ ਸਾਰੇ ਹੀ ਫਿਕਰ ਚਿੰਬੜੇ ਰਹਿਣਗੇ। ਉਸ ਨੂੰ ਕਾਮ, ਕ੍ਰੋਧ, ਲੋਭ, ਮੋਹ ਅਤੇ ਅਹੰਕਾਰ ਚਿੰਮੜੇ ਰਹਿਣਗੇ।
ਫੁਰਮਾਇਆ-
ਜਿਸ ਵਕਤ ਗੁਰੂ ਦੀ ਸੋਚ ਵਿੱਚ ਆ ਜਾਂਦਾ ਹੈ, ਉਸ ਵੇਲੇ ਉਸ ਦੀ ਸਾਰੀ ਸੋਚ ਉਹਦਾ ਸਾਰਾ ਫਿਕਰ ਗੁਰੂ ਨੂੰ ਹੈ। ਇਸ ਕਰਕੇ ਪੁੱਤ ਗੁਰੂ ਦੀ ਸੋਚ ਵਿੱਚ ਆ ਜਾਵੋ, ਬਾਬਿਆਂ ਦੀ ਸੋਚ ਵਿੱਚ ਆ ਜਾਵੋ।
Comments
Post a Comment