ਗੁਰਮੁਖਿ ਰੋਮਿ ਰੋਮਿ ਹਰਿ ਧਿਆਵੈ||
ਗੁਰਮੁਖਿ ਰੋਮਿ ਰੋਮਿ ਹਰਿ ਧਿਆਵੈ
ਇਕ ਦਫ਼ਾ ਛੋਟੇ ਠਾਠ ਤੇ ਸ਼ਾਮ ਦੇ ਕੀਰਤਨ ਦੇ ਦੀਵਾਨ ਦਾ ਜਿਸ ਵਕਤ ਭੋਗ ਪਿਆ ਹੈ ਤਾਂ ਬਾਬਾ ਨੰਦ ਸਿੰਘ ਸਾਹਿਬ ਆਪਣੇ ਆਸਣ ਤੋਂ ਉੱਠ ਕੇ ਬਾਹਰ ਆਏ ਹਨ, ਤਲਾਈ ਦੇ ਕੋਲ ਪਹੁੰਚੇ ਹਨ ਤੇ ਪਿਤਾ ਜੀ ਨੇ ਉਨ੍ਹਾਂ ਦਾ ਜੋੜਾ ਉਨ੍ਹਾਂ ਦੇ ਚਰਨ ਕਮਲਾਂ ਦੇ ਅੱਗੇ ਕਰ ਦਿੱਤਾ। ਬਾਬਾ ਨੰਦ ਸਿੰਘ ਸਾਹਿਬ ਉਹ ਜੋੜਾ ਪਾਉਣ ਲੱਗੇ ਹਨ ਤੇ ਉਨ੍ਹਾਂ ਨੇ ਆਪਣਾ ਮੁਬਾਰਕ ਹੱਥ ਪਿਤਾ ਜੀ ਦੇ ਮੋਢੇ ਤੇ ਰੱਖਿਆ। ਮੋਢੇ ਤੇ ਹੱਥ ਰੱਖ ਕੇ ਉਹ ਜੋੜਾ ਪਾਉਣ ਲੱਗੇ ਹਨ। ਜਿਸ ਵਕਤ ਜੋੜਾ ਪਾਇਆ ਹੈ ਜੋੜਾ ਪਾਉਂਦੇ ਹੀ ਉਨ੍ਹਾਂ ਦਾ ਜਿਹੜਾ ਚੋਲਾ ਸਾਹਿਬ ਸੀ ਉਸ ਦਾ ਬਾਜੂ ਖਿਸਕ ਕੇ ਥੋੜ੍ਹਾ ਉੱਤੇ ਨੂੰ ਹੋ ਗਿਆ ਤੇ ਬਾਬਾ ਨੰਦ ਸਿੰਘ ਸਾਹਿਬ ਦੀ ਪਾਵਨ ਕਲਾਈ ਪਿਤਾ ਜੀ ਦੇ ਕੰਨ ਨਾਲ ਛੂਈ ਹੈ। ਜਿਸ ਵਕਤ ਕੰਨ ਨਾਲ ਛੂਈ ਹੈ ਇਕ ਐਸਾ ਨਿਰੰਕਾਰੀ ਚਮਤਕਾਰ, ਇਲਾਹੀ ਚਮਤਕਾਰ ਹੋਇਆ...। ਉਸ ਵੇਲੇ ਪਿਤਾ ਜੀ ਜਿਸ ਤਰ੍ਹਾਂ ਆਪਣੀ ਜ਼ੁਬਾਨੀ ਉਨ੍ਹਾਂ ਨੇ ਇਹ ਚੀਜ਼ ਦਸੀ ਕਿ ਵਾਹਿਗੁਰੂ ਸ਼ਬਦ ਦੀ ਧੁਨੀਂ ਬਾਬਾ ਨੰਦ ਸਿੰਘ ਸਾਹਿਬ ਦੇ ਰੋਮ ਰੋਮ ਵਿੱਚੋਂ ਗੂੰਝ ਰਹੀ ਸੀ...
ਉਹ ਧੁਨੀਂ ਜਿਹੜੀ ਰੋਮ ਰੋਮ ਵਿੱਚੋਂ ਗੂੰਝਦੀ ਹੈ... ਇਕ ਤਾਂ ਆਪਾਂ ਆਪਣੀ ਰਸਨਾਂ ਦੇ ਨਾਲ ਕੋਈ ਧੁਨੀਂ ਉਚਾਰਦੇ ਹਾਂ, ਕੀਰਤਨ ਕਰਦੇ ਹਾਂ, ...ਰੋਮ ਰੋਮ ਵਿੱਚੋਂ ਜਿਹੜੀ ਧੁਨੀਂ ਗੂੰਝ ਰਹੀ ਸੀ ਉਸ ਇਲਾਹੀ ਧੁਨੀਂ...ਅਤੇ ਉਹ ਵੀ ਕੋਈ ਇਕ ਰੋਮ ਵਿੱਚੋਂ ਨਹੀਂ ਸਾਰੇ ਰੋਮਾਂ ਦੀ... ਉਹ ਧੁਨੀਂ ਜਿਸ ਵਕਤ ਪਿਤਾ ਜੀ ਦੇ ਕੰਨਾਂ ਵਿੱਚ ਪਈ ਹੈ ਤਾਂ ਪਿਤਾ ਜੀ ਕਹਿਣ ਲਗੇ ਕਿ-
ਮੈਂ ਪੂਰੀ ਸੁਧ-ਬੁਧ ਭੁੱਲ ਗਿਆ, ਉਸ ਵੇਲੇ ਹੋਸ਼ ਹੀ ਨਹੀਂ ਰਹੀ। ਮੈਂ ਉਹ ਸੁਆਦ ਦੇ ਵਿੱਚ ਉਹ ਸਰੂਰ, ਉਹ ਨਸ਼ਾ ਜਿਹੜਾ ਉਸ ਵੇਲੇ ਆਇਆ ਹੈ ਉਸਨੂੰ ਕੋਈ ਬਿਆਨ ਕਰ ਹੀ ਨਹੀਂ ਸਕਦਾ, ਮੈਂ ਉਸ ਵੇਲੇ ਡਿੱਗਣ ਲੱਗਾ। ਜਦੋਂ ਡਿੱਗਣ ਲੱਗਾ (ਆਪਣੀ ਹੋਸ਼ ਗੁਆ ਬੈਠਾ ਸੀ)..
..ਤਾਂ ਬਾਬਾ ਨੰਦ ਸਿੰਘ ਸਾਹਿਬ ਨੇ ਆਪਣਾ ਉਹੀ ਮੁਬਾਰਕ ਹੱਥ ਜਿਹੜਾ ਮੋਢੇ ਤੇ ਸੀ, ਮੋਢੇ ਨੂੰ ਘੁੱਟ ਕੇ ਫੜ੍ਹ ਕੇ ਕਹਿਣ ਲੱਗੇ- ਪੁੱਤ ਆਪਣੇ ਆਪ ਨੂੰ ਸੰਭਾਲ।
ਉਨ੍ਹਾਂ ਨੇ ਆਪ ਹੀ ਸੰਭਾਲਿਆ। ਉਸ ਦੇ ਬਾਅਦ ਉਸ ਮਦਹੋਸ਼ੀ ਦੀ ਹਾਲਤ ਇਸ ਤਰ੍ਹਾਂ ਦੀ ਸੀ ਕਿ ਇੱਕੋ ਹੀ ਚੀਜ਼ ਗੂੰਝ ਰਹੀ ਸੀ, ਉਹ ਹਿਰਦੇ ਵਿੱਚ ਉਸੇ ਤਰ੍ਹਾਂ ਗੂੰਝ ਰਹੀ ਸੀ ਜਿਸ ਤਰ੍ਹਾਂ ਬਾਬਾ ਨੰਦ ਸਿੰਘ ਸਾਹਿਬ ਦੇ ਉਸ ਵੇਲੇ ਕਲਾਈ ਤੋਂ ਸੁਣੀ ਸੀ।
ਸਾਧ ਸੰਗਤ ਜੀ ਫਿਰ ਉਸ ਮਦਹੋਸ਼ੀ ਦਾ ਅਸਰ ਪਿਤਾ ਜੀ ਤੇ ਦੇਖਿਆ ਹੈ ਉਹ ਚੀਜ਼ ਇਸ ਵੇਲੇ ਵਾਝੇ ਕਰਨਾ ਚਾਹੁੰਦਾ ਹਾਂ...
ਉਸ ਵੇਲੇ ਪਿਤਾ ਜੀ ਕਹਿਣ ਲੱਗੇ- ਕਾਕਾ ਤੂੰ ਇਸ ਦਾ ਮੱਤਲਬ ਸਮਝਦਾ ਹੈ?
www.SikhVideos.org
For Video visit:-
www.SikhVideos.org
Comments
Post a Comment