ਬਾਬਾ ਨੰਦ ਸਿੰਘ ਜੀ ਮਹਾਰਾਜ ਦੇ (13) ਸੰਕਲਪ

 


ਬਾਬਾ ਨੰਦ ਸਿੰਘ ਜੀ ਮਹਾਰਾਜ ਦੇ (13) ਸੰਕਲਪ

(1) ਕਿਸੇ ਪਾਸੋਂ ਕੋਈ ਚੀਜ਼ ਨਹੀਂ ਮੰਗਣੀ। 

(2) ਪੇਸੇ ਨੂੰ ਹੱਥ ਨਹੀਂ ਲਾਉਣਾ।

(3) ਨਗਰ ਦੇ ਵਿੱਚ ਨਹੀਂ ਰਹਿਣਾ।

(4) ਕਿਸੇ ਦੇ ਚਿੱਠੀ ਪੱਤਰ ਭੇਜਣ ਤੇ ਨਹੀਂ ਜਾਣਾ।

(5) ਕਿਸੇ ਪਾਰਟੀ ਵਿੱਚ ਸ਼ਾਮਿਲ ਨਹੀਂ ਹੋਣਾ।

(6) ਕਿਸੇ ਧਰਮ ਅਸਥਾਨ ਤੋਂ ਸਿਰੋਪਾ ਨਹੀਂ ਲੈਣਾ।

(7) ਆਪਣੇ ਨਾਮ ਕੋਈ ਜਗੀਰ ਨਹੀਂ ਲੁਆਉਣੀ।

(8) ਦਸਤਖ਼ਤ ਨਹੀਂ ਕਰਨੇ।

(9) ਇਕੱਲੀ ਇਸਤਰੀ ਨੂੰ ਦਰਸ਼ਨ ਨਹੀਂ ਦੇਣੇ ।

(10) ਕਿਸੇ ਦੇ ਘਰ ਅਖੰਡ ਪਾਠ ਤੇ ਨਹੀਂ ਜਾਣਾ।

(11) ਸੰਗਤ ਦੇ ਵਿੱਚ ਰਾਗੀਆਂ ਅਤੇ ਸੰਗਤ ਨਾਲੋਂ ਟੋਆ ਪੁੱਟ ਕੇ ਨੀਵੇਂ ਥਾਂ ਬੈਠਣਾ।

(12) ਕਿਸੇ ਦੀਵਾਨ ਜਾਂ ਇਕੱਠ ਤੇ ਨਹੀਂ ਜਾਣਾ।

(13) ਸ੍ਰੀ ਗੁਰੂ ਨਾਨਕ ਪਾਤਸ਼ਾਹ ਤੋਂ ਬਗੈਰ ਕਿਸੇ ਜੀਅ ਦੀ ਉਸਤੱਤ ਨਹੀਂ ਕਰਨੀ।

ਕਲਿਜੁਗ ਦੇ ਭਿਆਨਕ ਸਮੇਂ ਵਿੱਚ ਸੱਚਾਈ ਦੇ ਮਾਰਗ ਲਈ ਬਣਾਏ ਗਏ ਇਹ ਦ੍ਰਿੜ੍ਹ ਨਿਯਮ ਇਕ ਅਧਿਆਤਮਿਕ ਮਹਾਂ ਸੂਰਬੀਰ ਦੇ ਸਨ। ਸੂਰਬੀਰ ਕਾਮਿਨੀ ਅਤੇ ਕੰਚਨ ਤੋਂ ਪੂਰੀ ਤਰਾਂ ਨਿਰਲੇਪ ਸਨ। ਆਪਣੇ ਨਾਮ, ਆਪਣੀ ਵਡਿਆਈ, ਆਪਣੇ ਪ੍ਰਚਾਰ, ਧੜੇਬੰਦੀ ਅਤੇ ਰਾਜਨੀਤਿਕ ਸਿਆਸਤ ਤੋਂ ਪੂਰਨ ਤੌਰ ਤੇ ਮੁਕਤ ਸਨ। ਦੁਨਿਆਵੀ ਖ਼ਾਹਿਸ਼ਾਂ ਅਤੇ ਸੰਸਾਰ ਦੀ ਕੋਈ ਵੀ ਵਸਤੂ ਊਨ੍ਹਾਂ ਨੂੰ ਆਕਰਸ਼ਿਤ ਨਹੀਂ ਕਰ ਸਕਦੀ ਸੀ। ਇਹ ਮਾਇਆਵੀ ਚੀਜ਼ਾਂ ਤਾਂ ਉਨ੍ਹਾਂ ਦੇ ਪਾਵਨ ਅਸਥਾਨ ਦੇ ਨੇੜੇ ਵੀ ਨਹੀਂ ਢੁਕਦੀਆਂ ਸੀ। ਸਰੀਰਕ ਤੌਰ ਤੇ ਤਾਂ ਨੇੜੇ ਕੀ ਢੁੱਕਣਾ ਸੀ ਉਨ੍ਹਾਂ ਦੀ ਮਾਨਸਿਕ ਤੇ ਅਧਿਆਤਮਿਕ ਦੌੜ ਵੀ ਇਹ ਪਵਿੱਤਰ ਅਸਥਾਨਾਂ ਦੇ ਬਾਹਰ ਹੀ ਖਤਮ ਹੋ ਜਾਂਦੀ ਸੀ। ਮਾਇਆ ਦੀ ਸੀਮਾਂ ਬਾਬਾ ਨੰਦ ਸਿੰਘ ਜੀ ਮਹਾਰਾਜ ਦੇ ਸਚਖੰਡ ਦੀ ਸੀਮਾਂ ਤਕ ਪਹੁੰਚ ਨਹੀਂ ਸਕਦੀ ਸੀ।

ਅਜਿਹੇ ਅਦਭੁਤ ਅਤੇ ਬੇਮਿਸਾਲ ਤਿਆਗ ਦੇ ਬਾਵਜੂਦ ਉਹ ਹਮੇਸ਼ਾ ਸਾਧ-ਸੰਗਤ ਦੇ ਪੈਰਾਂ ਦੀ ਸਤਿਹ ਤੋਂ ਨੀਵੇਂ ਬੈਠਦੇ ਸਨ। ਉਹ ਮਨ ਅਤੇ ਆਤਮਾ ਨੂੰ ਹਿਲਾ ਦੇਣ ਵਾਲੇ ਨਿਰਮਾਣਤਾ, ਨਿਮਰਤਾ ਅਤੇ ਗਰੀਬੀ ਦੇ ਉਦਾਹਰਣ ਦਿਆ ਕਰਦੇ ਸਨ ਅਤੇ ਆਪ ਹੀ ਉਸ ਨਿਰਮਾਣਤਾ ਨਿਮਰਤਾ ਤੇ ਗਰੀਬੀ ਦੇ ਪੂਰਨਿਆਂ ਦਾ ਪ੍ਰਤੱਖ ਸਰੂਪ ਸਨ। ਉਨ੍ਹਾਂ ਲਈ ਇਨ੍ਹਾਂ ਨਿਯਮਾਂ ਦੇ ਉਲਟ ਲਿਆ ਗਿਆ ਕੋਈ ਕਦਮ ਸਰਵ ਉਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਤੀ (ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪ੍ਰਤੀ) ਇਕ ਸੱਚੇ ਪ੍ਰੇਮੀ ਦੇ ਸੱਚੇ ਪਿਆਰ ਵਿੱਚ ਭਾਰੀ ਘਾਟ ਸੀ।

ਇਸ ਅੰਧਕਾਰ ਕਲਿਯੁਗ ਦੇ ਵਿੱਚ ਇਨ੍ਹਾਂ ਨੇਮਾਂ ਅਤੇ ਇਨ੍ਹਾਂ ਸਿਧਾਂਤਾਂ ਦਾ ਕਾਲ ਪੈ ਗਿਆ ਹੈ। 

ਸੱਚੇ ਤੇ ਸੁੱਚੇ ਤੌਰ ਤੇ ਜੇ ਤੁਸੀਂ ਕਿਸੇ ਅਜਿਹੇ ਸੰਤ ਦੇ ਦਰਸ਼ਨ ਕਰਦੇ ਹੋ ਜਿਹੜਾ ਇਨ੍ਹਾਂ ਇਲਾਹੀ ਨੇਮਾਂ ਦੇ ਵਿੱਚੋਂ ਕਿਸੇ ਇਕ ਜਾਂ ਦੋ ਵਿੱਚ ਵੀ ਸੰਪੰਨ ਹੈ ਤਾਂ ਪੂਰੀ ਸ਼ਰਧਾ ਨਾਲ ਉਸਦੇ ਚਰਨਾਂ ਤੇ ਮਸਤਕ ਰੱਖ ਦਿਉ।

ਬਾਬਾ ਨਰਿੰਦਰ ਸਿੰਘ ਜੀ

ਗੁਰੂ ਨਾਨਕ ਦਾਤਾ ਬਖਸ਼ ਲੈ। ਬਾਬਾ ਨਾਨਕ ਬਖਸ਼ ਲੈ॥

(Smast Ilahi Jot Baba Nand Singh Ji Maharaj, Part 2)


Comments

Popular posts from this blog

ਮੈਂ ਕਿਹੜੇ ਮਾਲਕ ਦਾ ਕੁੱਤਾ ਹਾਂ |

ਸਭ ਤੋਂ ਵੱਡੀ ਕਰਾਮਾਤ

अपने स्वामी की प्रशंसा में सब कुछ दांव पर लगा दो।