ਵਿਦਾਇਗੀ
ਮਾਰਚ 1983 ਨੂੰ ਆਪਣੀ ਭੌਤਿਕ ਉਪਸਥਿਤੀ ਦੇ ਅੰਤਿਮ ਪਲਾਂ ਦੌਰਾਨ ਮੇਰੇ ਪਿਤਾ ਜੀ ਨੇ ਮੇਰੀ ਵੱਡੀ ਭੈਣ ਬੀਬੀ ਅਜੀਤ ਕੌਰ ਨੂੰ ਬਾਬਾ ਨੰਦ ਸਿੰਘ ਜੀ ਮਹਾਰਾਜ ਦੇ ਪਵਿੱਤਰ ਜੋੜਿਆਂ ਨੂੰ ਲਿਆਉਣ ਵਾਸਤੇ ਕਿਹਾ। ਇਨ੍ਹਾਂ ਜੋੜਿਆਂ ਨੂੰ ਲਿਆਉਣ ਤੇ ਮੇਰੇ ਪੂਜਯ ਪਿਤਾ ਜੀ ਨੇ ਲੇਟੇ ਲੇਟੇ ਹੀ ਆਪਣੇ ਚਮਕਦੇ ਚੌੜੇ ਮੱਥੇ ਉੱਤੇ ਅਤਿ ਸ਼ਰਧਾ ਨਾਲ ਇਨ੍ਹਾਂ ਨੂੰ ਸੁਸ਼ੋਭਿਤ ਕੀਤਾ ਅਤੇ ਆਪਣੀ ਆਖ਼ਰੀ ਨਿਮਰ ਸ਼ਰਧਾਂਜਲੀ ਭੇਂਟ ਕਰਦੇ ਹੋਏ ਉਹ ਅਲੋਪ ਹੋ ਗਏ ਅਤੇ ਆਪਣਾ ਆਖਰੀ ਸਵਾਸ ਇਨ੍ਹਾਂ ਦੇ ਸਨਮੁਖ ਲੈਂਦੇ ਹੋਏ ਇਨ੍ਹਾਂ ਪਵਿੱਤਰ ਜੋੜਿਆਂ ਵਿੱਚ ਵਿਲੀਨ ਹੋ ਗਏ।
ਇਸ ਤਰ੍ਹਾਂ ਉਨ੍ਹਾਂ ਨੇ ਆਨੰਦਤ ਹੋ ਕੇ ਆਪਣੇ ਜੀਵਨ ਦਾ ਅੰਤਿਮ ਸਵਾਸ ਵੀ ਬਾਬਾ ਨੰਦ ਸਿੰਘ ਜੀ ਮਹਾਰਾਜ ਦੇ ਪਵਿੱਤਰ ਚਰਨ-ਕਮਲਾਂ ਦੇ ਪਵਿੱਤਰ ਜੋੜਿਆਂ ਵਿੱਚ ਲਿਆ। ਉਨ੍ਹਾਂ ਨੇ ਆਪਣੇ ਆਪ ਨੂੰ ਅਤਿ-ਪਵਿੱਤਰ ਚਰਨ-ਧੂੜ ਵਿੱਚ ਸਮਾ ਦਿੱਤਾ ਜਿਸ ਵਿੱਚ ਕਿ ਉਹ ਆਪਣਾ ਸੰਪੂਰਨ ਜੀਵਨ ਵਿੱਚਰਦੇ ਰਹੇ ਸਨ। ਉਹ ਬਾਬਾ ਨੰਦ ਸਿੰਘ ਜੀ ਮਹਾਰਾਜ ਦੇ ਚਰਨ-ਕਮਲਾਂ ਵਿੱਚ ਸਰੀਰਕ, ਮਾਨਸਿਕ ਅਤੇ ਆਤਮਿਕ ਰੂਪ ਵਿੱਚ ਅਭੇਦ ਹੋ ਗਏ। ਇਹ ਚਰਨ ਉਨ੍ਹਾਂ ਲਈ ਅਤਿ ਪਿਆਰੇ ਅਤੇ ਸਰਬ ਉੱਚ ਅਸਥਾਨ ਰੱਖਦੇ ਸਨ।
ਉਸ ਸਮੇਂ ਇਹ ਪ੍ਰਤੀਤ ਹੁੰਦਾ ਸੀ ਕਿ ਉਹ ਬਾਬਾ ਨੰਦ ਸਿੰਘੰ ਜੀ ਮਹਾਰਾਜ ਦੇ ਪਵਿੱਤਰ ਚਰਨ-ਕਮਲਾਂ ਵਿੱਚ ਹੀ ਵਿਲੀਨ ਹੋ ਗਏ ਸਨ ਜਿਹੜੇ ਕਿ ਉਨ੍ਹਾਂ ਦੇ ਆਪਣੇ ਜੀਵਨ ਦਾ ਅਸਲੀ ਸੋਮਾਂ ਸਨ। ਇਸ ਤਰ੍ਹਾਂ ਵੀ ਲਗਦਾ ਸੀ ਕਿ ਉਨ੍ਹਾਂ ਨੇ ਆਖਰੀ ਪਵਿੱਤਰ ਇਸ਼ਨਾਨ ਬਾਬਾ ਨੰਦ ਸਿੰਘ ਜੀ ਮਹਾਰਾਜ ਦੇ ਪਵਿੱਤਰ ਚਰਨਾਂ ਦੀ ਧੂੜ ਵਿੱਚ ਕੀਤਾ।
ਬਾਬਾ ਨਰਿੰਦਰ ਸਿੰਘ ਜੀ ਨੇ ਆਪਣਾ ਸਰੀਰਕ ਚੋਲਾ ਤਿਆਗਣ ਤੋਂ ਪਹਿਲਾਂ ਇਹ ਕਾਮਨਾ ਕੀਤੀ ਸੀ ਕਿ ਉਨ੍ਹਾਂ ਦੇ ਪਵਿੱਤਰ ਸਰੀਰ ਨੂੰ ਪੰਜ ਦਿਨਾਂ ਤਕ ਹੱਥ ਨਾ ਲਗਾਇਆ ਜਾਵੇ ਅਤੇ ਉਸ ਤੋਂ ਬਾਅਦ ਉਨ੍ਹਾਂ ਦਾ ਸਰੀਰ ਨੰਗਲ ਵਿੱਚ ਬਿਭੌਰ ਸਾਹਿਬ ਵਿਖੇ ਸਤਲੁਜ ਦਰਿਆ ਵਿੱਚ ਜਲ-ਪ੍ਰਵਾਹ ਕਰ ਦਿੱਤਾ ਜਾਵੇ। ਹੁਕਮ ਅਨੁਸਾਰ ਮਾਰਚ ਦੇ ਮਹੀਨੇ 12 ਤੋਂ 16 ਮਾਰਚ ਤਕ ਪੰਜ ਦਿਨਾਂ ਲਈ ਅਸੀਂ ਪਵਿੱਤਰ ਦੇਹ ਨੂੰ ਬਿਨਾਂ ਬਰਫ ਦੇ ਹੀ ਰੱਖਿਆ। ਇਸ ਅਰਸੇ ਵਿੱਚ ਸਰੀਰ ਦੇ ਵਿਘਟਨ ਦਾ ਕੋਈ ਵੀ ਚਿੰਨ ਨਹੀਂ ਸੀ। ਪਵਿੱਤਰ ਦੇਹ ਸਜੀਵ ਪ੍ਰਤੀਤ ਹੁੰਦੀ ਸੀ। ਰੂਹਾਨੀ ਚਮਕ ਕਰਕੇ ਉਨ੍ਹਾਂ ਦਾ ਪਵਿੱਤਰ ਚਿਹਰਾ ਸੂਰਜ ਦੇ ਪ੍ਰਕਾਸ਼ ਵਾਂਗ ਪ੍ਰਕਾਸ਼ਮਈ ਸੀ।
ਬਾਬਾ ਨੰਦ ਸਿੰਘ ਜੀ ਮਹਾਰਾਜ ਦੇ ਪਵਿੱਤਰ ਚਰਨ-ਕਮਲਾਂ ਦੀ ਪਵਿੱਤਰ ਧੂੜ ਵਿੱਚ ਵਿਲੀਨਤਾ ਦਾ ਅਭਿਪ੍ਰਾਏ ਇਸ ਅਤਿ ਪਵਿੱਤਰ ਵਿਸਰਜਨ ਸਮੇਂ ਸਾਹਮਣੇ ਆਇਆ।
ਇਸ ਤੋਂ ਬਾਅਦ ਇਕ ਸ਼ਾਨਦਾਰ ਇਲਾਹੀ ਜਲੂਸ ਅਰੰਭ ਹੋਇਆ ਜਿਸ ਦੀ ਅਗਵਾਈ ਕਈ ਦਰਗਾਹੀ ਬੈਂਡ ਕਰ ਰਹੇ ਸਨ। ਸਭ ਧਰਮਾਂ ਦੇ ਤੀਰਥ ਅਸਥਾਨਾਂ ਦੇ ਕੇਂਦਰ ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਗੋਇੰਦਵਾਲ ਸਾਹਿਬ ਅਤੇ ਦੂਸਰੇ ਸਾਰੇ ਇਤਿਹਾਸਕ ਗੁਰਦੁਆਰੇ, ਮਹਾਨ ਇਤਿਹਾਸਕ ਮੰਦਰ, ਮਹਾਨ ਮੱਕਾ ਅਤੇ ਭਗਵਾਨ ਯਸੂ ਮਸੀਹ ਦੇ ਗਿਰਜਾ ਘਰਾਂ (ਚਰਚਾਂ) ਤੋਂ ਹੁੰਦਾ ਹੋਇਆ ਜਲੂਸ ਗੁਜ਼ਰ ਰਿਹਾ ਸੀ ਤਾਂ ਸਾਰੇ ਰਸਤੇ ਭਗਤੀ ਸੰਗੀਤ ਬਿਨਾਂ ਰੁਕੇ ਦਰਗਾਹੀ ਬੈਂਡ ਦੁਆਰਾ ਵਜਾਇਆ ਜਾ ਰਿਹਾ ਸੀ। ਦੇਵਤੇ ਅਤੇ ਫਰਿਸ਼ਤੇ ਖੁਸ਼ਬੂਦਾਰ ਫੁੱਲਾਂ ਦੀ ਲਗਾਤਾਰ ਬਰਖਾ ਕਰ ਰਹੇ ਸਨ। ਇਹ ਪਵਿੱਤਰ ਜਲੂਸ 16 ਮਾਰਚ 1983 ਨੂੰ ਸੱਚ ਖੰਡ ਵਿਖੇ ਸਮਾਪਤ ਹੋਇਆ ਜਦੋਂ ਕਿ ਪਵਿੱਤਰ ਸਰੀਰ ਨੂੰ ਜਲ-ਪ੍ਰਵਾਹ ਕੀਤਾ ਗਿਆ।
ਬਾਬਾ ਨੰਦ ਸਿੰਘ ਜੀ ਮਹਾਰਾਜ ਦੇ ਇਕ ਸੱਚੇ ਪ੍ਰੇਮੀ ਦੇ ਲਈ ਐਸੀ ਇਕ ਵਿਸ਼ਾਲ ਸ਼ੋਭਾ ਯਾਤਰਾ ਦਾ ਪ੍ਰਬੰਧ ਸੀ | ਪਿਤਾ ਜੀ ਨੂੰ ਇਕ ਸੁੰਦਰ ਪ੍ਰਕਾਸ਼ ਦੀ ਪਾਲਕੀ, ਜਿਹੜੀ ਦਰਗਾਹੀ ਹੀਰਿਆਂ ਅਤੇ ਜਵਾਹਰਾਤਾਂ ਨਾਲ ਸਜੀ ਹੋਈ ਸੀ, ਵਿੱਚ ਸੁਸ਼ੋਭਿਤ ਕੀਤਾ ਗਿਆ।ਸ਼ੋਭਾ ਯਾਤਰਾ ਦੀ ਅਗਵਾਈ ਦਰਗਾਹੀ ਬੈਂਡ ਭਗਤੀ ਸੰਗੀਤ ਦੀਆਂ ਧੁਨਾਂ ਅਲਾਪਦੇ ਹੋਏ ਕਰ ਰਹੇ ਸਨ ਅਤੇ ਫਰਿਸ਼ਤਿਆਂ ਦਾ ਸਮੂਹ ਉਨ੍ਹਾਂ ਦਾ ਅਨੁਸਰਣ ਕਰ ਰਿਹਾ ਸੀ। ਇਕਮੱਤ ਹੋਈ ਇਲਾਹੀ ਆਵਾਜ਼ ਗੂੰਜੀ ਅਤੇ ਰੱਬੀ ਆਤਮਾ ਨੇ ਸਮੁੱਚੇ ਵਾਤਾਵਰਣ ਨੂੰ ਆਪਣੀ ਗਰਜ ਨਾਲ ਪ੍ਰਭਾਵਿਤ ਕੀਤਾ।
ਢੋਲ ਦੀ ਤਾਲ ਨਾਲ ਤਾਲ ਮਿਲਾਉਂਦੇ ਹੋਏ ਬੈਂਡ ਵਜ ਰਹੇ ਸਨ। ਢਾਡੀ ਗਾ ਰਹੇ ਸਨ ਅਤੇ ਧਾਰਮਿਕ ਵਿਅਕਤੀ ਬਾਬਾ ਨੰਦ ਸਿੰਘ ਜੀ ਮਹਾਰਾਜ ਦੀ ਸ਼ਾਨ ਦੀ ਮਹਿਮਾਂ ਦਾ ਵਿਖਿਆਨ ਇਕਮੱਤ ਹੋ ਕੇ ਕਰ ਰਹੇ ਸਨ-
ਬਾਬਾ ਨੰਦ ਸਿੰਘ ਜੀ ਤੇਰੀ ਜੈ ਹੋਵੇ। ਬਾਬਾ ਨੰਦ ਸਿੰਘ ਜੀ ਤੇਰੀ ਜੈ ਹੋਵੇ।
ਅਨੰਦਿਤ, ਅਨੋਖੇ ਵਿਸਮਾਦ ਵਿੱਚ ਉਨ੍ਹਾਂ ਸਭ ਨੇ ਬਾਬਾ ਨੰਦ ਸਿੰਘ ਜੀ ਮਹਾਰਾਜ ਦੀ ਮਹਿਮਾਂ ਦਾ ਗੁਣ-ਗਾਇਨ ਕੀਤਾ।
ਆਪਣੇ ਪਿਆਰੇ ਨਾਲ ਲੱਗਾ ਦਿਲ ਅਤੇ ਦਿਮਾਗ ਸਿਰਫ ਇਕ ਹੀ ਆਸ ਤੇ ਨਿਰਭਰ ਕਰ ਸਕਦਾ ਹੈ ਤੇ ਉਹ ਹੈ ਆਪਣੇ ਪਿਆਰੇ ਪਰਮਾਤਮਾ ਨਾਲ ਮਿਲਾਪ। ਨਹੀਂ ਤਾਂ ਕੋਈ ਵੀ ਆਪਣੀ ਮੌਤ ਰੂਪੀ ਦੁੱਖ ਤੋਂ ਛੁਟਕਾਰਾ ਨਹੀਂ ਪਾ ਸਕਦਾ। ਸਰੀਰ ਵਿੱਚ ਕੈਦ ਹੋਈ ਆਤਮਾ ਦਾ ਆਪਣੇ ਪਿਆਰੇ ਨੂੰ ਭੌਤਿਕ ਰੂਪ ਵਿੱਚ ਮਿਲਣਾ ਹੀ ਸਭ ਕੁਝ ਹੈ।
ਇਸ ਤਰ੍ਹਾਂ ਬਾਬਾ ਨੰਰਿਦਰ ਸਿੰਘ ਜੀ ਮਹਾਰਾਜ ਸਰੀਰਕ ਰੂਪ ਤੋਂ ਇਸ ਸੰਸਾਰ ਤੋਂ ਵਿਦਾ ਹੋਏ ਤਾਂ ਕਿ ਉਹ ਆਪਣੇ ਪਰਮ ਪਿਆਰੇ ਬਾਬਾ ਨੰਦ ਸਿੰਘ ਜੀ ਮਹਾਰਾਜ ਦੇ ਪਵਿੱਤਰ ਚਰਨ-ਕਮਲਾਂ ਵਿੱਚ ਹਮੇਸ਼ਾ ਲਈ ਰਹਿ ਸਕਣ।
ਧੰਨ ਧੰਨ ਬਾਬਾ ਨੰਦ ਸਿੰਘ ਜੀ ਮਹਾਰਾਜ ਤੇਰੀ ਜੈ ਹੋਵੇ, ਤੇਰੀ ਜੈ ਹੋਵੇ।
ਬਾਬਾ ਨੰਦ ਸਿੰਘ ਜੀ ਮਹਾਰਾਜ ਦੇ ਪ੍ਰਮੁੱਖ ਰੱਬੀ ਪ੍ਰੇਮੀ ਦੀ ਇਸ ਤਰ੍ਹਾਂ ਇਹ ਅਦਭੁਤ ਅੰਤਿਮ ਅਲੌਕਿਕ ਯਾਤਰਾ ਸੀ। ਇਹ ਧਰਤੀਂ ਤੋਂ ਆਕਾਸ਼ ਵੱਲ ਸਭ ਤੋਂ ਪ੍ਰਸ਼ੰਸਾ ਯੋਗ ਅਲੌਕਿਕ ਉਡਾਣ ਸੀ। ਇਹ ਧਰਤੀ ਤੋਂ ਰੱਬੀ ਮੰਜ਼ਿਲ ਵੱਲ ਮਨ ਨੂੰ ਹਿਲਾ ਦੇਣ ਵਾਲੀ ਇਕ ਇਲਾਹੀ ਪਰਵਾਜ਼ ਸੀ।
ਧੰਨ ਧੰਨ ਬਾਬਾ ਨੰਦ ਸਿੰਘ ਜੀ ਮਹਾਰਾਜ ਤੇਰੀ ਜੈ ਹੋਵੇ, ਤੇਰੀ ਜੈ ਹੋਵੇ।

Comments
Post a Comment