ਵਿਦਾਇਗੀ ਦਾ ਇਲਾਹੀ ਤੋਹਫ਼ਾ - ਪਵਿੱਤਰ ਜੋੜੇ
ਆਪਣੇ ਪਿਆਰੇ ਮਾਲਕ ਤੋਂ ਵਿਛੜਣ ਦੀ ਅਕਿਹ ਅਤੇ ਅਸਹਿ ਪੀੜ ਸਾਡੇ ਸਭ ਲਈ ਅਤਿਅੰਤ ਦੁਖਦਾਈ ਸੀ ਅਤੇ ਸਾਡੇ ਸਭ ਦੀਆਂ ਅੱਖਾਂ ਵਿੱਚ ਅੱਥਰੂ ਸਨ। ਖਾਸ ਕਰਕੇ ਮੇਰੇ ਪਿਤਾ ਜੀ ਦੀ ਹਾਲਤ ਤਰਸਯੋਗ ਸੀ। ਉਹ ਇਕ ਬੱਚੇ ਵਾਂਗ ਵਿਲਕਦੇ ਹੋਏ ਵਿਰਲਾਪ ਕਰ ਰਹੇ ਸਨ। ਉਨ੍ਹਾਂ ਲਈ ਇਸ ਸਰੀਰਕ ਵਿਛੋੜੇ ਦਾ ਦੁੱਖ ਅਸਹਿ ਸੀ। ਉਨ੍ਹਾਂ ਲਈ ਹੁਣ ਜ਼ਿੰਦਗੀ ਮੌਤ ਤੋਂ ਵੀ ਜ਼ਿਆਦਾ ਦੁਖਦਾਈ ਸੀ ਅਤੇ ਉਹ ਮੌਤ ਦੇ ਕਿਨਾਰੇ ਬੈਠੇ ਲਗਦੇ ਸਨ ਅਤੇ ਸ੍ਰੀ ਗੁਰੂ ਅੰਗਦ ਸਾਹਿਬ ਜੀ ਦੇ ਪਵਿੱਤਰ ਸ਼ਬਦ ਦਾ ਅਲਾਪ ਕਰ ਰਹੇ ਸਨ :
ਇਹ ਬਿਲਕੁਲ ਸਪਸ਼ਟ ਸੀ ਕਿ ਮੇਰੇ ਪੂਜਯ ਪਿਤਾ ਜੀ ਬਾਬਾ ਨੰਦ ਸਿੰਘ ਜੀ ਮਹਾਰਾਜ ਜੋ ਕਿ ਉਨ੍ਹਾਂ ਦੇ ਸਰਬ-ਉਚ ਪ੍ਰੇਮ, ਪੂਜਾ, ਭਗਤੀ ਅਤੇ ਪ੍ਰਸ਼ੰਸਾ ਦਾ ਆਦਰਸ਼ ਸਨ, ਤੋਂ ਬਗੈਰ ਜੀਵਤ ਨਹੀਂ ਰਹਿ ਸਕਦੇ ਸਨ।
ਪਿਤਾ ਜੀ ਦੀ ਇਸ ਦੁਖਭਰੀ ਅਤਿਅੰਤ ਔਖੀ ਘੜੀ ਵਿੱਚ ਬਾਬਾ ਨੰਦ ਸਿੰਘ ਜੀ ਮਹਾਰਾਜ ਨੇ ਅਚਾਨਕ ਆਪਣੇ ਦਿਆਲੂ ਪਵਿੱਤਰ ਨੇਤਰ ਖੋਲ੍ਹੇ ਅਤੇ ਅੰਮ੍ਰਿਤ ਦੇ ਇਨ੍ਹਾਂ ਝਰਨਿਆਂ'ਚੋਂ ਦਇਆ ਦਾ ਅੰਮ੍ਰਿਤ ਉਨ੍ਹਾਂ ਦੇ ਅਤਿ ਪਿਆਰੇ ਸੇਵਕ ਵੱਲ ਵਹਿ ਤੁਰਿਆ ਅਤੇ ਇਸ ਤਰ੍ਹਾਂ ਉਨ੍ਹਾਂ ਤੇ ਇਲਾਹੀ ਸਹਾਨੁਭੂਤਿ (ਕਿਰਪਾ) ਦਾ ਮੀਂਹ ਵਰ੍ਹ ਗਿਆ ਜਿਸ ਦੀ ਪਿਤਾ ਜੀ ਨੂੰ ਸਖ਼ਤ ਜ਼ਰੂਰਤ ਸੀ।
ਬਾਬਾ ਜੀ ਨੇ ਫਿਰ ਆਪਣੇ ਸੱਜੇ ਹੱਥ ਨਾਲ ਆਪਣੇ ਜੋੜਿਆਂ ਵੱਲ ਇਸ਼ਾਰਾ ਕੀਤਾ ਜਿਹੜੇ ਕਿ ਉਨ੍ਹਾਂ ਦੇ ਕੋਲ ਸੱਜੇ ਪਾਸੇ ਥੱਲੇ ਪਏ ਹੋਏ ਸਨ।
ਮੇਰੇ ਪਿਤਾ ਜੀ ਨੇ ਇਸੇ ਤਰ੍ਹਾਂ ਮੈਨੂੰ ਇਸ਼ਾਰਾ ਕੀਤਾ। ਮੈਂ ਮਹਾਨ ਬਾਬਾ ਜੀ ਦੇ ਪਵਿੱਤਰ ਜੋੜਿਆਂ ਨੂੰ ਉਠਾਇਆ ਅਤੇ ਆਪਣੀ ਦਸਤਾਰ ਵਿੱਚ ਲਪੇਟ ਕੇ ਆਪਣੇ ਸਿਰ ਉੱਤੇ ਰੱਖ ਲਏ। ਪਿਤਾ ਜੀ ਨੇ ਉੱਥੇ ਹਾਜ਼ਰ ਸੇਵਾਦਾਰਾਂ ਨੂੰ ਇਸ ਪ੍ਰਤੀ ਸੂਚਿਤ ਕੀਤਾ ਅਤੇ ਫਿਰ ਆਗਿਆ ਲੈ ਕੇ ਇਨ੍ਹਾਂ ਪਵਿੱਤਰ ਜੋੜਿਆਂ ਨੂੰ ਆਪਣੇ ਨਾਲ ਲੈ ਆਏ।
ਬਾਬਾ ਨਰਿੰਦਰ ਸਿੰਘ ਜੀ ਲਈ ਆਪਣੇ ਪਿਆਰੇ ਮਾਲਿਕ ਦੇ ਪਵਿੱਤਰ ਜੋੜੇ ਹੀ ਉਨ੍ਹਾਂ ਦੀ ਜਿੰਦਗੀ ਬਣ ਗਏ ਸਨ। ਬਾਕੀ ਸਾਰਾ ਜੀਵਨ ਉਨ੍ਹਾਂ ਨੇ ਬਾਬਾ ਨੰਦ ਸਿੰਘ ਜੀ ਮਹਾਰਾਜ ਦੇ ਪਵਿੱਤਰ ਜੋੜਿਆਂ ਦੀ ਹੀ ਪੂਜਾ ਕੀਤੀ। ਬਾਬਾ ਨੰਦ ਸਿੰਘ ਜੀ ਮਹਾਰਾਜ ਦੇ ਇਹ ਪਵਿੱਤਰ ਜੋੜੇ ਬਾਬਾ ਨਰਿੰਦਰ ਸਿੰਘ ਜੀ ਦੇ ਜੀਵਨ ਦੀ ਸੱਭ ਤੋਂ ਵੱਡੀ ਉਪਲਬਧੀ ਸੀ ਅਤੇ ਇਹ ਪ੍ਰਾਪਤੀ ਸਵਰਗ ਅਤੇ ਧਰਤੀ ਦੇ ਕਿਸੇ ਵੀ ਰਾਜ ਤੋਂ ਵੱਧ ਕੀਮਤੀ ਸੀ।
ਬਾਬਾ ਜੀ ਦੇ ਜੋੜਿਆਂ ਲਈ ਉਨ੍ਹਾਂ ਦੀ ਭਗਤੀ, ਪੂਜਾ ਅਤੇ ਪ੍ਰੇਮ ਉਨ੍ਹਾਂ ਦੇ ਅੱਥਰੂ ਸਨ, ਜਿਹੜੇ ਕਿ ਅਮੁੱਕ ਨਦੀਆਂ ਦੀ ਤਰ੍ਹਾਂ ਵਹਿੰਦੇ ਸਨ।
ਮੇਰੇ ਪੂਜਯ ਪਿਤਾ ਜੀ ਅਤਿ ਵਿਸਮਾਦ ਵਿੱਚ ਵਿਖਿਆਨ ਕਰਿਆ ਕਰਦੇ ਸਨ ਕਿ -
ਕਿਵੇਂ ਭਰਤ ਜੀ ਨੇ ਆਪਣੇ ਵੱਡੇ ਭਰਾ ਭਗਵਾਨ ਰਾਮ ਜੀ ਦੀ ਗੈਰਹਾਜ਼ਰੀ ਵਿੱਚ ਚੌਹਦਾਂ ਸਾਲ ਤਕ ਉਨ੍ਹਾਂ ਦੀਆਂ ਪਵਿੱਤਰ ਖੜਾਵਾਂ ਦੀ ਪੂਜਾ ਕੀਤੀ ਸੀ।
ਇਸੇ ਤਰ੍ਹਾਂ ਅਮੀਰ ਖੁਸਰੋ ਦੀ ਕੀਤੀ ਗਈ ਉਸ ਮਹਾਨ ਕੁਰਬਾਨੀ ਦਾ ਦ੍ਰਿਸ਼ਟਾਂਤ ਜੋ ਕਿ ਹਜ਼ਰਤ ਨਿਜ਼ਾਮੁਦੀਨ ਔਲੀਆਂ ਦਾ ਵਿਸ਼ੇਸ਼ ਸ਼ਰਧਾਲੂ ਸੀ ਉਨ੍ਹਾਂ ਨੇ ਆਪਣੀ ਸਾਰੀ ਦੌਲਤ ਦੇ ਬਦਲੇ ਆਪਣੇ ਪੀਰ ਮੁਰਸ਼ਦ (ਹਜ਼ਰਤ ਨਿਜ਼ਾਮੁਦੀਨ ਔਲੀਆ) ਦੇ ਪੁਰਾਣੇ ਅਤੇ ਟੁੱਟੇ ਜੋੜਿਆਂ ਨੂੰ ਇਕ ਨਿਰਾਸ਼ ਸ਼ਰਧਾਲੂ ਤੋਂ ਖਰੀਦ ਲਿਆ ਸੀ।
ਜਦੋਂ ਦਾਸ ਉਨ੍ਹਾਂ ਦੇ ਮੁਬਾਰਕ ਮੁਖਾਰਬਿੰਦ ਤੋਂ ਉਪਰੋਕਤ ਘਟਨਾਵਾਂ ਸੁਣਦਾ ਸੀ ਤਾਂ ਮੈਨੂੰ ਬਾਬਾ ਨੰਦ ਸਿੰਘ ਜੀ ਮਹਾਰਾਜ ਦੇ ਪਵਿੱਤਰ ਜੋੜਿਆਂ ਪ੍ਰਤੀ ਪ੍ਰਸ਼ੰਸਾਯੋਗ ਇਲਾਹੀ ਪ੍ਰੇਮ ਦਾ ਅਨੁਭਵ ਹੋ ਜਾਂਦਾ ਸੀ।
ਮਾਰਚ 1983 ਨੂੰ ਆਪਣੀ ਭੌਤਿਕ ਉਪਸਥਿਤੀ ਦੇ ਅੰਤਿਮ ਪਲਾਂ ਦੌਰਾਨ ਮੇਰੇ ਪਿਤਾ ਜੀ ਨੇ ਮੇਰੀ ਵੱਡੀ ਭੈਣ ਬੀਬੀ ਅਜੀਤ ਕੌਰ ਨੂੰ ਬਾਬਾ ਨੰਦ ਸਿੰਘ ਜੀ ਮਹਾਰਾਜ ਦੇ ਪਵਿੱਤਰ ਜੋੜਿਆਂ ਨੂੰ ਲਿਆਉਣ ਵਾਸਤੇ ਕਿਹਾ। ਇਨ੍ਹਾਂ ਜੋੜਿਆਂ ਨੂੰ ਲਿਆਉਣ ਤੇ ਮੇਰੇ ਪੂਜਯ ਪਿਤਾ ਜੀ ਨੇ ਲੇਟੇ ਲੇਟੇ ਹੀ ਆਪਣੇ ਚਮਕਦੇ ਚੌੜੇ ਮੱਥੇ ਉੱਤੇ ਅਤਿ ਸ਼ਰਧਾ ਨਾਲ ਇਨ੍ਹਾਂ ਨੂੰ ਸੁਸ਼ੋਭਿਤ ਕੀਤਾ ਅਤੇ ਆਪਣੀ ਆਖ਼ਰੀ ਨਿਮਰ ਸ਼ਰਧਾਂਜਲੀ ਭੇਂਟ ਕਰਦੇ ਹੋਏ ਉਹ ਅਲੋਪ ਹੋ ਗਏ ਅਤੇ ਆਪਣਾ ਆਖਰੀ ਸਵਾਸ ਇਨ੍ਹਾਂ ਦੇ ਸਨਮੁਖ ਲੈਂਦੇ ਹੋਏ ਇਨ੍ਹਾਂ ਪਵਿੱਤਰ ਜੋੜਿਆਂ ਵਿੱਚ ਵਿਲੀਨ ਹੋ ਗਏ।
ਗੁਰੂ ਨਾਨਕ ਦਾਤਾ ਬਖਸ਼ ਲੈ। ਬਾਬਾ ਨਾਨਕ ਬਖਸ਼ ਲੈ॥
(Smast Ilahi Jot Baba Nand Singh Ji Maharaj, Part 2)
ਵਲੋਂ- ਬ੍ਰਿ. ਪ੍ਰਤਾਪ
ਸਿੰਘ ਜੀ ਜਸਪਾਲ
Comments
Post a Comment