ਗੁਰਦਛਣਾ

ਬਾਬਾ ਨੰਦ ਸਿੰਘ ਸਾਹਿਬ ਨੇ ਬਚਨ ਸ਼ੁਰੂ ਕੀਤੇ- ਰਾਜ ਹੈ ਜੀ ਰਾਜ । ਰਾਜਾ ਬੜਾ ਧਰਮੀ ਹੈ। ਰਾਜ ਮੇਂ ਵਰਤ ਰੱਖਿਆ ਹੋਇਆ ਹੈ, ਸਾਰੇ ਰਾਜ ਮੇਂ ਸਾਰੀ ਪ੍ਰਜਾ ਨੇ ਵਰਤ ਰੱਖਿਆ ਹੋਇਆ ਹੈ। ਵਜ਼ੀਰ ਨੇ ਆ ਕੇ ਸ਼ਕਾਇਤ ਕੀਤੀ- ਰਾਜਨ ਇੱਕ ਘਰ ਵਿੱਚੋਂ ਧੂੰਆ ਨਿਕਲ ਰਿਹਾ ਹੈ। ਰਾਜੇ ਨੇ ਬੁਲਾ ਭੇਜਿਆ, ਉਹ ਆ ਕੇ ਹੱਥ ਜੋੜ ਕੇ ਖੜ੍ਹਾ ਹੋ ਗਿਆ । ਪੁੱਛਣ ਲੱਗੇ - ਬਈ ਅੱਜ ਸਾਡੀ ਸਾਰੀ ਪ੍ਰਜਾ ਨੇ ਵਰਤ ਰੱਖਿਆ ਹੋਇਆ ਹੈ ਪਰ ਇੱਕ ਤੂੰ ਹੈਂ ਜਿਸ ਦੇ ਘਰੋਂ ਧੂੰਆ ਨਿਕਲ ਰਿਹਾ ਹੈ, ਅਸੀਂ ਤੈਨੂੰ ਪੁੱਛ ਸਕਦੇ ਹਾਂ ਕੀ ਵਜ੍ਹਾ ਹੈ ? ਹੱਥ ਜੋੜ ਕੇ ਬੇਨਤੀ ਕਰਦਾ ਹੈ - ਹੇ ਰਾਜਨ ! ਮੈਨੂੰ ਪੂਰੇ ਗੁਰੂ ਦੀ ਪ੍ਰਾਪਤੀ ਹੋਈ ਹੈ, ਰਾਜਾ ਬੜਾ ਹੈਰਾਨ ਹੈ ਕਿ ਪੂਰੇ ਗੁਰੂ ਦੀ ਪ੍ਰਾਪਤੀ ਹੋਈ ਹੈ। ਉਹ ਕਹਿਣ ਲਗਾ- ਰਾਜਨ, ਮੇਰੇ ਗੁਰੂ ਨੇ ਮੇਰੇ ਕੋਲੋਂ ਸਦਾ ਲਈ ਵਰਤ ਰਖਾ ਦਿੱਤਾ ਹੈ। ਰਾਜਾ ਬੜਾ ਹੈਰਾਨ ਸਦਾ ਲਈਂ ਵਰਤ, ਰੋਜ ਦਾ ਵਰਤ!!! ਕਹਿਣ ਲਗਾ- ਜੀ ਹਾਂ ! ਰਾਜਨ ਮੈਨੂੰ ਮੇਰੇ ਪੂਰੇ ਗੁਰੂ ਨੇ ਭੈੜੇ ਕੰਮਾ ਤੋਂ ਸਦਾ ਲਈ ਵਰਤ ਰਖਾ ਦਿੱਤਾ ਹੈ, ਰਾਜਾ ਬੜਾ ਹੈਰਾਨ ਹੈ। ਕਹਿਣ ਲਗਾ- ਮੇਰੇ ਗੁਰੂ ਦਾ ਉਪਦੇਸ਼ ਹੈ ਥੋੜ੍ਹਾ ਬੋਲਣਾ, ਥੋੜ੍ਹਾ ਸੌਣਾ ਅਤੇ ਥੋੜ੍ਹਾ ਖਾਣਾ। 'ਮੈਂ'' ਇੱਕ ਪਰਸ਼ਾਦਾ ਰੋਜ ਛਕਦਾ ਹਾਂ, ਇਹ ਮੇਰਾ ਰੋਜ ਦਾ ਆਹਾਰ ਹੈ। ਫਿਰ ਗੁਰੂ ਦਾ ਉਪਦੇਸ਼ ਹੈ ਹਰ ਵੇਲੇ ਸਾਹਿਬ ਦੇ, ਸਤ...