ਸ੍ਰੀ ਹਰਿਕ੍ਰਿਸ਼ਨ ਧਿਆਈਐ, ਜਿਸ ਡਿਠੇ ਸਭਿ ਦੁਖਿ ਜਾਇ॥

 


ਬਾਬਾ ਨੰਦ ਸਿੰਘ ਸਾਹਿਬ ਨੇ ਫੁਰਮਾਇਆ-

ਨਿਰਗੁਣ ਦੀ ਸ਼ਕਤੀ ਸਭ ਥਾਈਂ ਵਰਤਦੀ ਹੈ। 
ਪਰ ਜਦੋਂ ਵੀ ਕੋਈ ਕੰਮ ਕਰਦੀ ਹੈ, ਸਰਗੁਣ ਦਾ ਰੂਪ ਧਾਰ ਲੈਂਦੀ ਹੈ।

ਪਿਤਾ ਜੀ ਨੇ ਇਹ ਸਮਝਾਉਂਦੇ ਹੋਏ ਦੱਸਿਆ ਕਿ-

ਨਿਰੰਕਾਰ ਪ੍ਰਕਾਸ਼ ਹੀ ਪ੍ਰਕਾਸ਼ ਹੈ। ਉਹ ਪਰਮ ਜੋਤ ਹੈ ਤੇ ਉਸ ਦਾ ਕੋਈ ਨਾਮ ਤੇ ਰੂਪ ਨਹੀਂ ਹੈ। ਪਰ ਜਿਸ ਵਕਤ ਇਸ ਜਗਤ ਵਿੱਚ ਕਿਸੇ ਕੰਮ ਵਾਸਤੇ ਉਹ ਸ਼ਕਤੀ ਆਉਂਦੀ ਹੈ, ਉਹ ਪ੍ਰਕਾਸ਼ ਆਉਂਦਾ ਹੈ, ਕੋਈ ਮਿਸ਼ਨ ਵਾਸਤੇ ਆਉਂਦੀ ਹੈ, ਉਸ ਪ੍ਰਕਾਸ਼ ਦਾ ਕੋਈ ਨਾਮ ਰੂਪ ਨਹੀਂ ਹੈ। ਪਰ ਸਰਗੁਣ ਦਾ ਨਾਮ ਅਤੇ ਰੂਪ ਹੈ। ਪਰ ਜਿਸ ਵਕਤ ਉਹ ਆਪਣਾ ਮਿਸ਼ਨ ਪੂਰਾ ਕਰਕੇ ਵਾਪਿਸ ਉਸ ਪ੍ਰਕਾਸ਼ ਵਿੱਚ ਸਮਾ ਜਾਂਦਾ ਹੈ, ਉਸ ਵੇਲੇ ਕੋਈ ਨਾਮ ਤੇ ਰੂਪ ਨਹੀਂ। ਨਿਰਾ ਪ੍ਰਕਾਸ਼ ਹੀ ਪ੍ਰਕਾਸ਼ ਹੈ।

ਅੱਠਵੇਂ ਪਾਤਸ਼ਾਹ ਸਾਹਿਬ ਗੁਰੂ ਹਰਿਕ੍ਰਿਸਨ ਸਾਹਿਬ ਇਸ ਜਗਤ ਵਿੱਚ ਤਸ਼ਰੀਫ ਲਿਆਏ।

ਸਾਹਿਬੁ ਮੇਰਾ ਨੀਤ ਨਵਾ ਸਦਾ ਸਦਾ ਦਾਤਾਰੁ
ਜਦੋਂ ਵੀ ਆਉਂਦਾ ਹੈ-
  • ਨਵੇਂ ਹੀ ਖ਼ੇਡ ਖ਼ੇਡਦਾ ਹੈ। 
  • ਨਵੀਆਂ ਹੀ ਦਾਤਾਂ ਬਖਸ਼ਦਾ ਹੈ। 
  • ਨਵੀਂ ਲੀਲ੍ਹਾ ਰਚਦਾ ਹੈ। 
ਸਾਹਿਬ ਨਾਮ ਤੇ ਰੂਪ ਲੈ ਕੇ ਏ ਹਨ। ਪੰਜ ਸਾਲ ਤੇ ਛੇ ਮਹੀਨੇ ਦੀ ਆਯੂ ਹੈ। ਗੁਰੂ ਨਾਨਕ ਪਾਤਸ਼ਾਹ ਦੀ ਗੱਦੀ ਤੇ ਬਿਰਾਜ਼ਮਾਨ ਹੋਏ ਹਨ। 
ਸੱਚੇ ਪਾਤਸ਼ਾਹ ਇੱਕ ਪ੍ਰੇਮ ਲੀਲ੍ਹਾ ਰਚ ਦਿੰਦੇ ਹਨ। 
ਜਿਸ ਵਕਤ ਨਾਮ ਅਤੇ ਰੂਪ ਲੈ ਕੇ ਆਉਂਦਾ ਹੈ, ਉਹ ਪ੍ਰੇਮ ਦੀ ਲੀਲ੍ਹਾ ਰਚ ਦਿੰਦਾ ਹੈ। ਜਿਹੜੀ ਉਹ ਪ੍ਰੇਮ ਲੀਲ੍ਹਾ ਰਚ ਦਿੰਦਾ ਹੈ ਉਹੀ ਇਸ ਜਗਤ ਵਾਸਤੇ ਚਾਨਣ-ਮੁਨਾਰਾ ਬਣ ਜਾਂਦੀ ਹੈ। ਉਹ ਲੀਲ੍ਹਾ ਇਸ ਜਗਤ ਵਾਸਤੇ ਇੱਕ ਪ੍ਰਕਾਸ਼ਮਈ ਆਧਾਰ ਬਣ ਜਾਂਦੀ ਹੈ। ਇਸ ਜਗਤ ਵਾਸਤੇ ਅੰਮ੍ਰਿਤਮਈ ਪ੍ਰੇਰਨਾ ਬਣ ਜਾਂਦੀ ਹੈ। ਸਾਧ ਸੰਗਤ ਜੀ, ਉਹੀ ਪ੍ਰੇਮ ਲੀਲ੍ਹਾ ਇਸ ਜਗਤ ਨੂੰ ਜੀਵਨ ਪ੍ਰਦਾਨ ਕਰਦੀ ਹੈ।
ਜਉ ਮੈਂ' ਅਪੁਨਾ ਸਤਿਗੁਰੁ ਧਿਆਇਆ॥
ਤਬ ਮੇਰੈ ਮਨਿ ਮਹਾ ਸੁਖੁ ਪਾਇਆ॥
ਮਿਟਿ ਗਈ ਗਣਤ ਬਿਨਾਸਿਉ ਸੰਸਾ॥
ਨਾਮਿ ਰਤੇ ਜਨ ਭਏ ਭਗਵੰਤਾ॥ ਰਹਾਉ॥

ਜਉ ਮੈਂ' ਅਪੁਨਾ ਸਾਹਿਬੁ ਚੀਤਿ॥

ਤਉ ਭਉ ਮਿਟਿਓ ਮੇਰੇ ਮੀਤ॥
ਜਉ ਮੈਂ' ਓਟ ਗਹੀ ਪ੍ਰਭ ਤੇਰੀ॥
ਤਾਂ ਪੂਰਨ ਹੋਈ ਮਨਸਾ ਮੇਰੀ॥
ਦੇਖਿ ਚਲਿਤ ਮਨਿ ਭਏ ਦਿਲਾਸਾ॥
ਨਾਨਕ ਦਾਸ ਤੇਰਾ ਭਰਵਾਸਾ॥
(www.SikhVideos.org)

ਗੁਰੂ ਨਾਨਕ ਦਾਤਾ ਬਖਸ਼ ਲੈ ਬਾਬਾ ਨਾਨਕ ਬਖਸ਼ ਲੈ


श्रदालु सिक्ख भाई गोइन्दा जी

 



एक दिन बाबा नंद सिंह जी महाराज ने निम्नलिखित पवित्र घटना का उल्लेख किया-

एक जंगल में वृक्ष के नीचे एक श्रद्धालु सिक्ख भाई गोइन्दा (कोठाजी) समाधि में लीन था। भक्ति में लीन वह दिन, महीनों और वर्षों की गिनती तक भूल चुका था। यहाँ तक कि उसे अपने-आप की भी सुध नहीं थी। अपने प्रिय सतिगुरु के प्रेम में मस्त वह गुरु-चेतना में पूरी तरह लीन था। सतिगुरु के दर्शन पाने की उसकी प्रबल इच्छा और व्याकुलता इस सीमा तक पहुँच गई कि परमप्रिय, परमदयालु व अन्तर्यामी सतिगुरु अपने-आप को अब और रोक नहीं सके। 

घोड़े पर सवार होकर श्री गुरु हरगोबिन्द साहिब अपने कई सिक्खों के साथ उस पवित्र स्थान की ओर तेज़ी से चल पड़ते हैं, जहाँ उनका प्यारा सिक्ख कई वर्षों से ईश्वर-स्वरूप छठे गुरु नानक जी के दर्शनों की एक झलक पाने के लिए आतुर था। श्री गुरु हरगोबिन्द साहिब अपने प्रिय भक्त को आदेश देते हैं कि प्रिय दर्शनों की जिस प्रबल इच्छा के पूरा होने की प्रतीक्षा करते हुए उन्होंने भक्ति में लीन रह कर अनेक वर्ष साधना की है, अब वह इस को संतुष्ट करें, अपनी इच्छा को पूरा होते हुए देखें। श्री सतिगुरु के आशीर्वाद से अंधे गोइन्दा को नेत्र-ज्योति मिल गयी। दीर्घकाल की भक्ति-समाधि से जाग कर गोइन्दा दौड़ पड़े और सीधे सतिगुरु के पवित्र चरणों में आ गिरे। तब उन्हें अपनी निर्मल भक्ति, तपस्या और प्रेम के उपहारस्वरूप एक दिव्य स्वरूप के दर्शन हुए।
परम दयालु गुरु जी ने अपने सच्चे भक्त को इच्छित वर मांग लेने को कहा। परन्तु भाई गोइन्दा जी मौन रहे। कृपालु गुरु जी ने पुनः मनवांछित वर मांगने के लिए कहा।

भाई गोइन्दा अति विनम्रता से उत्तर देते हैं-
हे दयानिधान! आपने कृपापूर्वक जिन दिव्य दर्शनों की एक झलक दिखाई है। उन दिव्य दर्शनो को सदा के लिए वैसे ही बना रहने दे। आपके अलौकिक स्वरूप को मैंने अपने मन मंदिर में उतार लिया है। आपके दिव्य चरण-कमलों की छवि को मैंने अपने नेत्रों में बसा लिया है। यह दिव्य स्वरूप किसी अन्य दर्शनों से मलिन न हो जाए इसलिए मुझे फिर से दृष्टिहीन कर दीजिऐ। यही नेत्र आपके दिव्य दर्शनों के लिए खुले थे। इन्हें संसार के लिए बंद ही रहने दीजिए। 
मेरी ये सौभाग्यशाली आँखें और हृदय आप की अलौकिक सुन्दरता के प्रति आकृष्ट होने के बाद अब किसी भी सांसारिक वस्तु पर केन्द्रित नहीं हो सकते। मेरे साहिब, मैं विनती करता हूँ कि मुझे फिर से पूर्ण रूप से दृष्टिहीन कर दीजिऐ।
परमात्मा के दिव्य स्वरूप की झलक पा जाने का सौभाग्य प्राप्त होने के पश्चात भाई गोइन्दा जी अब पूरे अन्धेपन की याचना कर रहे है। मन-मन्दिर में अपने प्रियतम की छवि को स्थापित कर अब वह किसी और को देखना ही नहीं चाहते।
भाई गोइन्दा जी फिर से दृष्टिहीन हो गए तथा गुरु-कृपा से कृतज्ञ वह पुनः उस परम आनन्द में लीन होकर उनके दिव्य स्वरूप का रसपान करने लगे।
सतिगुरु उनके शरीर के रोम-रोम में बस चुके थे। गुरु की दृष्टि और कृपा ने उन्हें परमानन्द से सराबोर कर दिया था। श्री हरगोबिन्द साहिब ने भाई गोइन्दा पर अपनी दया दृष्टि डालते हुए उन से कोई और मनवांछित फल मांग लेने को कहा।
दिव्य दर्शनों के बाद किसी और की ओर देखने का अर्थ था- पवित्र दर्शनों की पवित्रता को कम कर के आंकना। उनका अगाध़ प्रेम केवल परमात्मा के लिए था, इसलिए वे सतिगुरु से बार-बार दृष्टिहीनता का ही वरदान मांगते रहे।
ऐसे दिव्य आशिकों की आंखे सिर्फ़ ईश्वरीय दर्शनों के लिए ही होती हैं। प्यारे सतिगुरु के पवित्र दर्शन ही उनके जीवन-उद्देश्य की सच्ची प्राप्ति है।
सभु दिनसु रैणि देखउ गुरु अपुना विचि अखी गुर पैर धराई ॥
श्री गुरु ग्रन्थ साहिब, अंग 758
मैं अपने प्यारे गुरु के दर्शन दिन-रात करता रहूँ और गुरु के पवित्र चरणों को ही अपनी आँखों में संजोये रखूँ।
रैणि दिनसु गुर चरण अराधी दइआ करहु मेरे साई ॥
नानक का जीउ पिंडु गुरू है गुर मिलि त्रिपति अघाई ॥
श्री गुरु ग्रन्थ साहिब, अंग 758
(हे मेरे प्रभु!, मुझे ऐसा आशीर्वाद दीजिए कि मैं रात-दिन सतिगुरु के पवित्र-चरणों की भक्ति कर सकूं। गुरु तो श्री गुरु
नानक का शरीर और आत्मा दोनो ही गुरु हैं और गुरु का मिलाप ही सम्पूर्ण परमानन्द की प्राप्ति है।)

याद रखें कि-

  • जब भी आप गुरु नानक साहिब के पवित्र स्वरूप के दर्शन करते हैं तो उस समय सच्चे-पातशाह भी आप ही को निहार रहे होते हैं।

  • जब आप उनके दर्शन करते हैं तो सर्व-दयालु परमात्मा भी अपनी दया-दृष्टि आप पर डालते हैं।

  • जब आप उनका मनन करते हैं, उनका ध्यान करते हैं तो वह परम दयालु, करूणा स्वरूप सतिगुरु आपको अपनी पवित्र शरण में ले लेता है।

इस संपूर्ण पवित्र प्रक्रिया में महान जगत गुरु आप को अंधकार से प्रकाश तथा मृत्यु से अमरता की ओर ले जाते हैं। 

बाबा नरिन्दर सिंह जी
गुरु नानक पातशाह का पावन स्वरूप नेत्रों और मन को आनंद प्रदान करता है। उनका प्रकाशमय स्वरूप सब प्रकार से आनन्द और आह्लादों का प्रदाता है।
बाबा नरिन्दर सिंह जी

बाबा नंद सिंह जी महाराज ने फ़रमाया-
सिक्खी की यह कितनी बड़ी लीला है, कितना बड़ा कमाल है कि जिन नेत्रों ने सतिगुरु के दर्शन किए हैं, अब वे नेत्र किसी और को देखना ही नहीं चाहते। वह नेत्र अब इस दुनिया के वास्ते बंद हो जाना चाहते हैं।

गुरु नानक दाता बख़्श लै, बाबा नानक बख़्श लै।

                      (Smast Ilahi Jot Baba Nand Singh Ji Maharaj, Part 2)

ਸ਼ਰਧਾਲੂ ਸਿੱਖ ਭਾਈ ਗੋਇੰਦਾ ਜੀ




ਇਕ ਵਾਰ ਬਾਬਾ ਨੰਦ ਸਿੰਘ ਜੀ ਮਹਾਰਾਜ ਨੇ ਨਿਮਨ-ਲਿਖਤ ਪਵਿੱਤਰ ਘਟਨਾ ਦਾ ਵਰਣਨ ਕੀਤਾ-

ਇਕ ਜੰਗਲ ਵਿੱਚ ਇਕ ਸ਼ਰਧਾਲੂ ਸਿੱਖ ਭਾਈ ਗੋਇੰਦਾ ਜੀ ਇਕ ਦਰਖ਼ਤ ਹੇਠਾਂ ਡੂੰਘੀ ਸਮਾਧੀ ਵਿੱਚ ਬੈਠਾ ਹੈ।ਸੱਚੀ ਭਗਤੀ ਦੀ ਅਵਸਥਾ ਵਿੱਚ ਉਹ ਦਿਨਾਂ, ਮਹੀਨਿਆਂ ਅਤੇ ਸਾਲਾਂ ਦੀ ਗਿਣਤੀ ਪੂਰੀ ਤਰ੍ਹਾਂ ਭੁੱਲ ਗਿਆ।  ਉਹ ਆਪਣਾ ਆਪ ਵੀ ਭੁੱਲ ਗਿਆ ਹੈ।  ਪਿਆਰ ਵਿੱਚ ਮਸਤ ਆਪਣੇ ਪ੍ਰੇਮੀ ਸਤਿਗੁਰੂ ਦੇ ਇਲਾਵਾ ਕਿਸੇ ਹੋਰ ਨੂੰ ਦ੍ਰਿਸ਼ਟੀਗੋਚਰ ਨਹੀਂ ਕਰਦਾ।  ਉਹ ਗੁਰੂ-ਚੇਤਨਾ ਵਿੱਚ ਪੂਰੀ ਤਰ੍ਹਾਂ ਲੀਨ ਹੋ ਜਾਂਦਾ ਹੈ। 

ਉਸਦੀ ਪ੍ਰਬਲ ਇੱਛਾ ਅਤੇ ਵਿਆਕੁਲਤਾ ਇਸ ਸੀਮਾਂ ਤਕ ਪਹੁੰਚ ਚੁੱਕੀ ਹੈ ਕਿ ਸਰਬ ਪਿਆਰੇ, ਸਰਬ ਦਿਆਲੂ, ਸਰਬ ਗਿਆਤਾ ਸਤਿਗੁਰੂ ਆਪਣੇ ਆਪ ਨੂੰ ਹੋਰ ਰੋਕ ਨਹੀਂ ਸਕਦੇ।  ਉਹ ਆਪਣਾ ਘੋੜਾ ਲਿਆਉਣ ਲਈ ਹੁਕਮ ਦਿੰਦੇ ਹਨ।  

ਸ੍ਰੀ ਗੁਰੂ ਹਰਿ ਗੋਬਿੰਦ ਸਾਹਿਬ ਜੀ ਘੋੜ ਸਵਾਰੀ ਕਰਦੇ ਹੋਏ ਆਪਣੇ ਕਈ ਸਿੱਖਾਂ ਨਾਲ ਉਸ ਪਵਿੱਤਰ ਅਸਥਾਨ ਵੱਲ ਤੇਜ਼ੀ ਨਾਲ ਜਾਂਦੇ ਹਨ ਜਿੱਥੇ ਉਨ੍ਹਾਂ ਦਾ ਪਿਆਰਾ ਸਿੱਖ ਤੀਬਰਤਾ ਨਾਲ ਸ੍ਰੀ ਗੁਰੂ ਨਾਨਕ ਜੀ ਦੀ ਇਕ ਝਲਕ ਦੇ ਦਰਸ਼ਨ ਕਰਨ ਲਈ ਕਈ ਸਾਲਾਂ ਤੋਂ ਇੰਤਜ਼ਾਰ ਕਰ ਰਿਹਾ ਸੀ। 

ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਆਪਣੇ ਪਿਆਰੇ ਭਗਤ ਨੂੰ ਆਦੇਸ਼ ਦਿੰਦੇ ਹਨ ਕਿ ਜਿਸ ਪ੍ਰਬਲ ਇੱਛਾ ਲਈ ਉਸਨੇ ਇੰਤਜ਼ਾਰ ਅਤੇ ਭਗਤੀ ਵਿੱਚ ਕਈ ਸਾਲ ਬਿਤਾ ਦਿੱਤੇ ਹਨ, ਉਸਨੁੰ ਉਹ ਸੰਤੁਸ਼ਟ ਕਰਨ।  ਪਵਿੱਤਰ ਸਤਿਗੁਰੂ ਦੇ ਆਦੇਸ਼ ਅਨੁਸਾਰ ਅੰਨ੍ਹੇ ਗੋਇੰਦੇ ਨੂੰ ਅੱਖਾਂ ਦੀ ਜੋਤੀ (ਦ੍ਰਿਸ਼ਨਪ) ਪ੍ਰਦਾਨ ਹੋਈ ਅਤੇ ਆਪਣੀ ਭਗਤੀ ਦੇ ਲੰਮੇ ਸਮੇਂ ਤੋਂ ਜਾਗਰਿਤ ਹੋ ਕੇ ਉਹ ਦੌੜਿਆ ਅਤੇ ਸਤਿਗੁਰੂ ਜੀ ਦੇ ਪਵਿੱਤਰ ਚਰਨਾਂ ਚ' ਢਹਿ ਪਿਆ।  ਖੁਸ਼ੀ ਨਾਲ ਮਸਤ ਹੋਏ ਉਨ੍ਹਾਂ ਨੂੰ ਆਪਣੀ ਭਗਤੀ ਅਤੇ ਪਿਆਰ ਦੇ ਕੇਵਲ ਇਕ ਹੀ ਪ੍ਰਕਾਸ਼ਮਈ ਰੂਪ ਦੇ ਦਰਸ਼ਨ ਹੋਏ। 
ਤਦ ਦਿਆਲੂ ਗੁਰੂ ਜੀ ਨੇ ਆਪਣੇ ਸੱਚੇ ਭਗਤ ਨੂੰ ਕੋਈ ਵੀ ਆਸ਼ੀਰਵਾਦ ਜਿਸਦੀ ਉਸਨੂੰ ਇੱਛਾ ਹੋਵੇ ਲੈਣ ਲਈ ਕਿਹਾ।  ਭਾਈ ਗੋਇੰਦਾ ਚੁੱਪ ਰਹਿੰਦੇ ਹਨ।  ਕਿਰਪਾਲੂ ਗੁਰੂ ਜੀ ਫਿਰ ਉਹੀ ਪਵਿੱਤਰ ਬਚਨ, ਮਨ-ਇੱਛਤ ਮੁਰਾਦ ਦੀ ਪ੍ਰਾਪਤੀ ਬਾਰੇ ਦੁਹਰਾਉਂਦੇ ਹਨ। 

ਭਾਈ ਗੋਇੰਦਾ ਅਤਿ ਨਿਮਰਤਾ ਨਾਲ ਉੱਤਰ ਦਿੰਦੇ ਹਨ-

ਹੇ ਦਇਆ ਨਿਧਾਨ! ਜਿਵੇਂ ਕਿ ਤੁਸੀਂ ਆਪਣੀ ਕਿਰਪਾ ਨਾਲ ਆਪ ਆਪਣੀ ਇਕ ਝਲਕ ਦੇ ਦਰਸ਼ਨ ਕਰਾਏ ਹਨ। ਕਿਰਪਾ ਕਰਕੇ ਇਹ ਇਲਾਹੀ-ਦ੍ਰਿਸ਼ਟੀ ਸਦੀਵੀ ਰਹੇ।  ਇਹ ਇਲਾਹੀ-ਦ੍ਰਿਸ਼ਟੀ ਕਿਸੇ ਹੋਰ ਦ੍ਰਿਸ਼ਟੀ ਨਾਲ ਘਟ ਨਾ ਜਾਵੇ।  ਮੈਂ ਆਪਣੇ ਮਨ ਵਿੱਚ ਆਪ ਦੀ ਅਮਰ ਦ੍ਰਿਸ਼ਟੀ ਦੀ ਤਸਵੀਰ ਉਤਾਰ ਲਈ ਹੈ ਅਤੇ ਆਪ ਦੇ ਚਰਨ-ਕਮਲਾਂ ਨੂੰ ਆਪਣੀਆਂ ਅੱਖਾਂ ਵਿੱਚ ਵਸਾ ਲਿਆ ਹੈ।  ਮੈਂ ਬੇਨਤੀ ਕਰਦਾ ਹਾਂ ਕਿ ਆਪਣੇ ਇਸ ਨਿਮਾਣੇ ਭਗਤ ਨੂੰ ਦੁਬਾਰਾ ਅੰਨ੍ਹੇਪਣ ਦੀ ਅਨੁਮਤੀ ਦਿਉ ਕਿਉਂਕਿ ਇਹ ਸੁਭਾਗਸ਼ਾਲੀ ਅੱਖਾਂ ਆਪ ਦੀ ਮਿਹਰ ਨਾਲ ਖੁੱਲ੍ਹੀਆਂ ਹਨ, ਹੁਣ ਇਨ੍ਹਾਂ ਨੂੰ ਸੰਸਾਰ ਵਾਸਤੇ ਹਮੇਸ਼ਾ ਲਈ ਬੰਦ ਕਰ ਦਿਉ। 
 

ਮੇਰੀਆਂ ਇਹ ਸੁਭਾਗਸ਼ਾਲੀ ਅੱਖਾਂ ਅਤੇ ਦਿਲ ਆਪ ਦੀ ਚਮਕਦਾਰ ਇਲਾਹੀ ਸੁੰਦਰਤਾ ਤੋਂ ਆਕਰਸ਼ਤ ਹੋਣ ਤੋਂ ਬਾਅਦ ਕਿਸੇ ਵੀ ਸੰਸਾਰਕ ਵਸਤੂ ਉੱਤੇ ਕੇਂਦਰਿਤ ਨਹੀਂ ਹੋ ਸਕਦੀਆਂ।  ਮੇਰੇ ਸਾਹਿਬ ਮੈਂ ਬੇਨਤੀ ਕਰਦਾ ਹਾਂ ਕਿ ਮੈਨੂੰ ਫਿਰ ਤੋਂ ਪੂਰਾ ਦ੍ਰਿਸ਼ਟੀਹੀਨ ਕਰ ਦਿਉ। 

ਭਾਈ ਗੋਇੰਦਾ ਜੋ ਕਿ ਪਹਿਲਾਂ ਪਰਮਾਤਮਾ ਦੀ ਇਲਾਹੀ ਸੁੰਦਰਤਾ ਦੇ ਸੁਭਾਗਸ਼ਾਲੀ ਨਜ਼ਾਰੇ ਦੀ ਕਾਮਨਾ ਕਰ ਰਹੇ ਸਨ, ਹੁਣ ਪਰਮਾਤਮਾ ਦੇ ਆਨੰਦਮਈ ਨਜ਼ਾਰੇ ਦੇ ਦਰਸ਼ਨਾਂ ਤੋਂ ਬਾਅਦ ਪੂਰੇ ਅੰਨ੍ਹੇਪਣ ਦੀ ਯਾਚਨਾ ਕਰਦੇ ਹਨ।  ਆਪਣੇ ਮਨ-ਮੰਦਰ ਵਿੱਚ ਆਪਣੇ ਪ੍ਰੀਤਮ ਭਗਵਾਨ ਨੂੰ ਬਿਠਾ ਕੇ ਉਹ ਕਿਸੇ ਹੋਰ ਨੂੰ ਦੇਖਣਾ ਨਹੀਂ ਚਾਹੁੰਦੇ ਸਨ। 

ਅੰਨ੍ਹਾਪਣ ਆਉਣ ਤੇ, ਸ਼ੁਕਰਗੁਜ਼ਾਰ ਭਾਈ ਗੋਇੰਦਾ ਹੌਲੀ ਹੌਲੀ ਅਲੌਕਿਕ ਦ੍ਰਿਸ਼ ਵਿੱਚ ਲੀਨ ਹੋ ਗਏ। 
ਪਰਮਾਤਮਾ, ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ਮਈ ਸਰੂਪ ਦੀ ਝਲਕ, ਦਰਸ਼ਨ ਅਤੇ ਇਕ ਨਜ਼ਾਰੇ ਮਾਤਰ ਦਾ ਸਹੀ ਅਰਥ ਉਸਦੇ ਸੱਚੇ ਪ੍ਰੇਮੀਆਂ ਲਈ ਹੈ। 

ਅੱਖਾਂ ਦੀ ਜੋਤੀ ਮਿਲਣ ਤੇ ਭਾਈ ਗੋਇੰਦਾ ਪਵਿੱਤਰ ਚਰਨਾਂ ਵਿੱਚ ਢਹਿ ਪਏ ਅਤੇ ਫਿਰ ਸਿਰ ਚੁੱਕ ਕੇ ਸਤਿਗੁਰੂ ਦੇ ਪਵਿੱਤਰ ਨਜ਼ਾਰੇ ਦੇ ਦਰਸ਼ਨ ਕਰਦੇ ਹੋਏ ਵਿਲੱਖਣ ਅੰਮ੍ਰਿਤਪਾਨ ਕਰਨ ਲੱਗ ਪਏ। 

ਨੂਰੀ ਗੁਰੂ ਉਸਦੇ ਸਮੁੱਚੇ ਸ਼ਰੀਰ ਵਿੱਚ ਵਸ ਗਏ ਸਨ | ਗੁਰੂ ਦੀ ਦ੍ਰਿਸ਼ਟੀ ਅਤੇ ਕਿਰਪਾ ਨੇ ਉਸਨੂੰ ਭਰਪੂਰ ਕਰ ਦਿੱਤਾ ਅਤੇ ਦਇਆ ਦ੍ਰਿਸ਼ਟੀ ਨਾਲ ਪ੍ਰਭੂ ਨੇ ਭਾਈ ਗੋਇੰਦਾ ਨੂੰ ਕਿਸੇ ਹੋਰ ਮਨ-ਇੱਛਤ ਬਖਸ਼ਿਸ਼ ਬਾਰੇ ਵੀ ਪੁੱਛਿਆ। 

ਸਰਬ-ਸ੍ਰੇਸ਼ਟ ਦਰਸ਼ਨਾਂ ਦੇ ਬਾਅਦ ਕਿਸੇ ਹੋਰ ਵੱਲ ਦੇਖਣ ਦਾ ਮਤਲਬ ਪਵਿੱਤਰ ਦਰਸ਼ਨਾਂ ਦੀ ਪਵਿੱਤਰਤਾ ਵਿੱਚ ਘਾਟ ਲਿਆਉਣੀ ਹੈ।  ਉਨ੍ਹਾਂ ਦਾ ਪੂਰਾ ਪਿਆਰ ਸਿਰੋ ਪਰਮਾਤਮਾ ਲਈ ਹੀ ਸੀ ਅਤੇ ਉਨ੍ਹਾਂ ਨੇ ਬਾਰ ਬਾਰ ਪੂਰੇ ਅੰਨ੍ਹੇਪਣ ਦਾ ਉਪਹਾਰ ਮੰਗਿਆ ਜਦ ਤਕ ਕਿ ਪ੍ਰਾਪਤ ਨਹੀਂ ਹੋ ਗਿਆ। 

ਅਜਿਹੇ ਪ੍ਰੇਮੀਆਂ ਦੀਆਂ ਅੱਖਾਂ ਸਿਰੋ ਰੱਬੀ-ਦਰਸ਼ਨਾਂ ਲਈ ਹੀ ਹੁੰਦੀਆਂ ਹਨ। ਪਿਆਰੇ ਸਤਿਗੁਰੂ ਦੇ ਪਵਿੱਤਰ ਦਰਸ਼ਨ ਹੀ ਉਨ੍ਹਾਂ ਦੇ ਜੀਵਨ ਦੇ ਉਦੇਸ਼ ਦੀ ਸੱਚੀ ਪ੍ਰਾਪਤੀ ਹੈ। 
ਸਭੁ ਦਿਨਸੁ ਰੈਣਿ ਦੇਖਉ ਗੁਰੁ ਅਪੁਨਾ ਵਿਚਿ ਅਖੀ ਗੁਰ ਪੈਰ ਧਰਾਈ ॥

ਸ੍ਰੀ ਗੁਰੂ ਗ੍ਰੰਥ ਸਾਹਿਬ ਅੰਗ 758
ਮੈਂ ਆਪਣੇ ਪਿਆਰੇ ਗੁਰੂ ਦੇ ਦਿਨ ਰਾਤ ਦਰਸ਼ਨ ਕਰਦਾ ਰਹਾਂ ਅਤੇ ਗੁਰੂ ਦੇ ਪਵਿੱਤਰ ਚਰਨਾਂ ਨੂੰ ਆਪਣੀਆਂ ਅੱਖਾਂ ਵਿੱਚ ਸਮਾਈ ਰੱਖਾਂ।  
ਸ੍ਰੀ ਗੁਰੂ ਗ੍ਰੰਥ ਸਾਹਿਬ ਅੰਗ 758
(ਅਜਿਹਾ ਹੋਵੇ ਕਿ ਮੈਂ ਰਾਤ ਦਿਨ ਗੁਰੂ ਦੇ ਪਵਿੱਤਰ ਚਰਨਾਂ ਦੀ ਭਗਤੀ ਕਰਾਂ  ਮੇਰੇ ਪਰਮਾਤਮਾ! ਮੈਨੂੰ ਇਕ ਅਜਿਹਾ ਅਸ਼ੀਰਵਾਦ ਦਿਉ ਗੁਰੂ, ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸਰੀਰ ਅਤੇ ਆਤਮਾ ਹੈ ਅਤੇ ਗੁਰੂ ਮਿਲਾਪ ਸੰਪੂਰਨ ਵਿਸਮਾਦ ਪੂਰਵਕ ਮਿਲਾਪ ਹੈ) 
ਆਪਾਂ, ਇਹ ਗੱਲ ਯਾਦ ਰੱਖੀਏ ਜਦੋਂ ਤੁਸੀਂ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਦਰਸ਼ਨ ਕਰਦੇ ਹੋ ਤਾਂ ਉਹ ਵੀ ਤੁਹਾਨੂੰ ਦੇਖਦੇ ਹਨ ਜਦੋਂ ਤੁਸੀਂ ਉਨ੍ਹਾਂ ਦੇ ਦਰਸ਼ਨ ਕਰਦੇ ਹੋ ਤਾਂ ਸਰਬ-ਕਿਰਪਾਲੂ ਪਰਮਾਤਮਾ ਆਪਣੀ ਦਇਆ-ਦ੍ਰਿਸ਼ਟੀ ਤੁਹਾਡੇ ਉੱਤੇ ਪਾਉਂਦੇ ਹਨ। ਜਦੋਂ ਤੁਸੀਂ ਉਨ੍ਹਾਂ ਦਾ ਧਿਆਨ ਧਰਦੇ ਹੋ ਅਤੇ ਬੰਦਗੀ ਕਰਦੇ ਹੋ ਤਾਂ ਸਰਬ-ਪਿਆਰਾ ਗੁਰੂ ਦਇਆ ਭਾਵਨਾ ਨਾਲ ਤੁਹਾਨੂੰ ਆਪਣੀ ਪਵਿੱਤਰ ਸ਼ਰਣ ਵਿੱਚ ਲੈ ਲੈਂਦਾ ਹੈ ਇਸ ਸਾਰੀ ਪਵਿੱਤਰ ਪ੍ਰਕਿਰਿਆ ਵਿੱਚ ਮਹਾਨ ਜਗਤ ਗੁਰੂ ਹਨੇਰੇ ਤੋਂ ਪ੍ਰਕਾਸ਼ ਵੱਲ, ਮੌਤ ਤੋਂ ਅਮਰ-ਜੀਵਨ ਵੱਲ ਲੈ ਜਾਂਦੇ ਹਨ

ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਆਨੰਦ ਰੂਪ ਹਨ ਤੇ ਆਨੰਦ ਦੀ ਦਾਤ ਦੇ ਦਾਤਾ ਤੇ ਬਖਸ਼ਿੰਦ ਹਨ। ਉਨ੍ਹਾਂ ਦਾ ਪ੍ਰਕਾਸ਼ਮਈ ਸਰੂਪ ਚਾਰੋਂ ਪਾਸੇ ਆਨੰਦ ਹੀ ਆਨੰਦ ਬਖੇਰਦਾ ਹੈ
ਬਾਬਾ ਨਰਿੰਦਰ ਸਿੰਘ ਜੀ 

ਹੇ ਸੱਚੇ ਪਾਤਸ਼ਾਹ ਜੇ ਤੁਸੀਂ ਕੁਝ ਬਖਸ਼ਿਸ਼ ਕਰਨਾ ਹੀ ਚਾਹੁੰਦੇ ਹੋ, ਤੁਸੀਂ ਤੁੱਠੇ ਹੋ ਤਾਂ ਇਸ ਗਰੀਬ ਦੀ ਇੱਕੋ ਹੀ ਜਾਚਨਾ ਹੈ, ਇੱਕੋ ਹੀ ਇੱਛਾ ਹੈ, ਇੱਕੋ ਹੀ ਮੰਗ ਹੈ| 
ਇਹ ਨੇਤਰ ਤੇਰੀ ਮਿਹਰ ਨਾਲ ਤੇਰੇ ਦਰਸ਼ਨਾਂ ਵਾਸਤੇ ਖੁੱਲ੍ਹੇ ਸਨ ਇਹ ਫਿਰ ਮੁੰਦੇ ਜਾਣ  ਜਿਨ੍ਹਾਂ ਨੇਤਰਾਂ ਨੇ ਤੇਰੇ ਦਰਸ਼ਨ ਕਰ ਲਏ, ਹੁਣ ਕਿਸੇ ਹੋਰ ਨੂੰ ਨਾ ਦੇਖਣ ਸੱਚੇ ਪਾਤਸ਼ਾਹ ਇਹ ਨੇਤਰ ਗੁਰੂ ਦੇ ਚਰਨਾਂ ਦਾ ਘਰ ਬਣ ਚੁੱਕੇ ਹਨ ਇਨ੍ਹਾਂ ਦੇ ਵਿੱਚ ਗੁਰੂ ਦੇ ਚਰਨਾਂ ਦਾ ਹੀ ਵਾਸ ਰਹੇ ਗਰੀਬ ਨਿਵਾਜ 

ਬਾਬਾ ਨੰਦ ਸਿੰਘ ਮਹਾਰਾਜ ਜੀ ਨੇ ਫੁਰਮਾਇਆ-
ਸਿੱਖੀ ਦੀ ਕਿੱਡੀ ਵੱਡੀ ਖੇਡ ਹੈ, ਸਿੱਖੀ ਦਾ ਕਿੱਡਾ ਵੱਡਾ ਕਮਾਲ ਹੈ ਕਿ ਜਿਹੜੇ ਨੇਤਰਾਂ ਨੇ ਸਤਿਗੁਰੂ ਦੇ ਦਰਸ਼ਨ ਕੀਤੇ ਹਨ ਹੁਣ ਕਿਸੇ ਹੋਰ ਨੂੰ ਨਾ ਦੇਖਣ ਸੱਚੇ ਪਾਤਸ਼ਾਹ ਇਹ ਦੁਨੀਆਂ ਵਾਸਤੇ ਸਦਾ ਲਈ ਮੁੰਦੇ ਜਾਣ
ਗੁਰੂ ਨਾਨਕ ਦਾਤਾ ਬਖਸ਼ ਲੈ। ਬਾਬਾ ਨਾਨਕ ਬਖਸ਼ ਲੈ॥ 
(Smast Ilahi Jot Baba Nand Singh Ji Maharaj, Part 2)

इलाही वाणी की शक्ति व सामर्थ्य

  जहाँ तक मुझे याद आता है, 13 या 14 दिसम्बर 1971 की सुबह का समय रहा होगा। तब हम पठानकोट में रहते थे। पठानकोट की संगत के कुछ लोगों ने पिता जी...