ਸ੍ਰੀ ਹਰਿਕ੍ਰਿਸ਼ਨ ਧਿਆਈਐ, ਜਿਸ ਡਿਠੇ ਸਭਿ ਦੁਖਿ ਜਾਇ॥

 


ਬਾਬਾ ਨੰਦ ਸਿੰਘ ਸਾਹਿਬ ਨੇ ਫੁਰਮਾਇਆ-

ਨਿਰਗੁਣ ਦੀ ਸ਼ਕਤੀ ਸਭ ਥਾਈਂ ਵਰਤਦੀ ਹੈ। 
ਪਰ ਜਦੋਂ ਵੀ ਕੋਈ ਕੰਮ ਕਰਦੀ ਹੈ, ਸਰਗੁਣ ਦਾ ਰੂਪ ਧਾਰ ਲੈਂਦੀ ਹੈ।

ਪਿਤਾ ਜੀ ਨੇ ਇਹ ਸਮਝਾਉਂਦੇ ਹੋਏ ਦੱਸਿਆ ਕਿ-

ਨਿਰੰਕਾਰ ਪ੍ਰਕਾਸ਼ ਹੀ ਪ੍ਰਕਾਸ਼ ਹੈ। ਉਹ ਪਰਮ ਜੋਤ ਹੈ ਤੇ ਉਸ ਦਾ ਕੋਈ ਨਾਮ ਤੇ ਰੂਪ ਨਹੀਂ ਹੈ। ਪਰ ਜਿਸ ਵਕਤ ਇਸ ਜਗਤ ਵਿੱਚ ਕਿਸੇ ਕੰਮ ਵਾਸਤੇ ਉਹ ਸ਼ਕਤੀ ਆਉਂਦੀ ਹੈ, ਉਹ ਪ੍ਰਕਾਸ਼ ਆਉਂਦਾ ਹੈ, ਕੋਈ ਮਿਸ਼ਨ ਵਾਸਤੇ ਆਉਂਦੀ ਹੈ, ਉਸ ਪ੍ਰਕਾਸ਼ ਦਾ ਕੋਈ ਨਾਮ ਰੂਪ ਨਹੀਂ ਹੈ। ਪਰ ਸਰਗੁਣ ਦਾ ਨਾਮ ਅਤੇ ਰੂਪ ਹੈ। ਪਰ ਜਿਸ ਵਕਤ ਉਹ ਆਪਣਾ ਮਿਸ਼ਨ ਪੂਰਾ ਕਰਕੇ ਵਾਪਿਸ ਉਸ ਪ੍ਰਕਾਸ਼ ਵਿੱਚ ਸਮਾ ਜਾਂਦਾ ਹੈ, ਉਸ ਵੇਲੇ ਕੋਈ ਨਾਮ ਤੇ ਰੂਪ ਨਹੀਂ। ਨਿਰਾ ਪ੍ਰਕਾਸ਼ ਹੀ ਪ੍ਰਕਾਸ਼ ਹੈ।

ਅੱਠਵੇਂ ਪਾਤਸ਼ਾਹ ਸਾਹਿਬ ਗੁਰੂ ਹਰਿਕ੍ਰਿਸਨ ਸਾਹਿਬ ਇਸ ਜਗਤ ਵਿੱਚ ਤਸ਼ਰੀਫ ਲਿਆਏ।

ਸਾਹਿਬੁ ਮੇਰਾ ਨੀਤ ਨਵਾ ਸਦਾ ਸਦਾ ਦਾਤਾਰੁ
ਜਦੋਂ ਵੀ ਆਉਂਦਾ ਹੈ-
  • ਨਵੇਂ ਹੀ ਖ਼ੇਡ ਖ਼ੇਡਦਾ ਹੈ। 
  • ਨਵੀਆਂ ਹੀ ਦਾਤਾਂ ਬਖਸ਼ਦਾ ਹੈ। 
  • ਨਵੀਂ ਲੀਲ੍ਹਾ ਰਚਦਾ ਹੈ। 
ਸਾਹਿਬ ਨਾਮ ਤੇ ਰੂਪ ਲੈ ਕੇ ਏ ਹਨ। ਪੰਜ ਸਾਲ ਤੇ ਛੇ ਮਹੀਨੇ ਦੀ ਆਯੂ ਹੈ। ਗੁਰੂ ਨਾਨਕ ਪਾਤਸ਼ਾਹ ਦੀ ਗੱਦੀ ਤੇ ਬਿਰਾਜ਼ਮਾਨ ਹੋਏ ਹਨ। 
ਸੱਚੇ ਪਾਤਸ਼ਾਹ ਇੱਕ ਪ੍ਰੇਮ ਲੀਲ੍ਹਾ ਰਚ ਦਿੰਦੇ ਹਨ। 
ਜਿਸ ਵਕਤ ਨਾਮ ਅਤੇ ਰੂਪ ਲੈ ਕੇ ਆਉਂਦਾ ਹੈ, ਉਹ ਪ੍ਰੇਮ ਦੀ ਲੀਲ੍ਹਾ ਰਚ ਦਿੰਦਾ ਹੈ। ਜਿਹੜੀ ਉਹ ਪ੍ਰੇਮ ਲੀਲ੍ਹਾ ਰਚ ਦਿੰਦਾ ਹੈ ਉਹੀ ਇਸ ਜਗਤ ਵਾਸਤੇ ਚਾਨਣ-ਮੁਨਾਰਾ ਬਣ ਜਾਂਦੀ ਹੈ। ਉਹ ਲੀਲ੍ਹਾ ਇਸ ਜਗਤ ਵਾਸਤੇ ਇੱਕ ਪ੍ਰਕਾਸ਼ਮਈ ਆਧਾਰ ਬਣ ਜਾਂਦੀ ਹੈ। ਇਸ ਜਗਤ ਵਾਸਤੇ ਅੰਮ੍ਰਿਤਮਈ ਪ੍ਰੇਰਨਾ ਬਣ ਜਾਂਦੀ ਹੈ। ਸਾਧ ਸੰਗਤ ਜੀ, ਉਹੀ ਪ੍ਰੇਮ ਲੀਲ੍ਹਾ ਇਸ ਜਗਤ ਨੂੰ ਜੀਵਨ ਪ੍ਰਦਾਨ ਕਰਦੀ ਹੈ।
ਜਉ ਮੈਂ' ਅਪੁਨਾ ਸਤਿਗੁਰੁ ਧਿਆਇਆ॥
ਤਬ ਮੇਰੈ ਮਨਿ ਮਹਾ ਸੁਖੁ ਪਾਇਆ॥
ਮਿਟਿ ਗਈ ਗਣਤ ਬਿਨਾਸਿਉ ਸੰਸਾ॥
ਨਾਮਿ ਰਤੇ ਜਨ ਭਏ ਭਗਵੰਤਾ॥ ਰਹਾਉ॥

ਜਉ ਮੈਂ' ਅਪੁਨਾ ਸਾਹਿਬੁ ਚੀਤਿ॥

ਤਉ ਭਉ ਮਿਟਿਓ ਮੇਰੇ ਮੀਤ॥
ਜਉ ਮੈਂ' ਓਟ ਗਹੀ ਪ੍ਰਭ ਤੇਰੀ॥
ਤਾਂ ਪੂਰਨ ਹੋਈ ਮਨਸਾ ਮੇਰੀ॥
ਦੇਖਿ ਚਲਿਤ ਮਨਿ ਭਏ ਦਿਲਾਸਾ॥
ਨਾਨਕ ਦਾਸ ਤੇਰਾ ਭਰਵਾਸਾ॥
(www.SikhVideos.org)

ਗੁਰੂ ਨਾਨਕ ਦਾਤਾ ਬਖਸ਼ ਲੈ ਬਾਬਾ ਨਾਨਕ ਬਖਸ਼ ਲੈ


Comments

Popular Posts