ਸ਼ਹੀਦੀ

ਸ੍ਰੀ ਗੁਰੂ ਅਰਜਨ ਦੇਵ ਜੀ ਆਪਣੇ ਪਾਕ ਜੀਵਨ ਦੇ ਪਰਮ ਉਦੇਸ਼ ਅਨੁਸਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਿਰਜਣਾ ਅਤੇ ਫਿਰ ਸ੍ਰੀ ਹਰਿਮੰਦਰ ਸਾਹਿਬ ਵਿੱਚ ਇਸ ਦਾ ਪ੍ਰਕਾਸ਼ ਕਰਕੇ ਅਦੁੱਤੀ ਮਹਾਨ ਸ਼ਹਾਦਤ ਦਾ ਮਾਰਗ ਅਪਣਾਉਂਦੇ ਹਨ । ਗੁਰੂ ਨਾਨਕ ਜੀ ਦੇ ਦਰ ਘਰ ਵਿੱਚ ਪੰਜਵੇਂ ਗੁਰੂ ਨਾਨਕ ਸਭ ਤੋਂ ਪਹਿਲਾਂ ਮਹਾਨ ਸ਼ਹੀਦੀ ਦੇ ਮਾਰਗ ਤੇ ਚਲਦੇ ਹਨ । ਗੁਰੂ ਜੀ ਤੱਤੀ ਤਵੀ ਉੱਤੇ ਰੱਬੀ ਅਨੰਦ ਅਤੇ ਵਿਸਮਾਦੀ ਧੀਰਜ ਨਾਲ ਬੈਠੇ ਹਨ, ਉਨ੍ਹਾਂ ਦੇ ਪਾਕ ਸੀਸ ਤੇ ਨਿਰੰਤਰ ਤੱਤੀ ਰੇਤਾ ਪਾਈ ਜਾ ਰਹੀ ਹੈ, ਆਪ ਦੇ ਮਨ ਵਿੱਚ ਕੋਈ ਰੋਸ ਜਾਂ ਗੁੱਸਾ ਨਹੀਂ ਹੈ, ਵੈਰਭਾਵ ਨਹੀਂ ਹੈ । ਪਰਮਾਤਮਾ ਦੇ ਮਿੱਠੇ ਭਾਣੇ ਨਾਲ ਚਿਹਰੇ ਤੇ ਨੂਰ ਚਮਕ ਰਿਹਾ ਹੈ । ਆਪ ਮਨੁੱਖ ਜਾਤੀ ਦਾ ਇਹ ਸਾਰਾ ਜ਼ੁਲਮ, ਦੁੱਖ ਅਤੇ ਪੀੜਾ ਖਿੜ੍ਹੇ ਮੱਥੇ ਸਹਾਰ ਰਹੇ ਹਨ । ਜ਼ਮਾਨੇ ਦੀਆਂ ਦੁਸ਼ਟ ਤੇ ਤਬਾਹਕਾਰੀ ਸ਼ਕਤੀਆਂ ਨੂੰ ਠਲ੍ਹ ਪਾਉਣ ਲਈ ਪੈਗੰਬਰ ਦੇ ਮਹਾਨ ਬਲੀਦਾਨ ਦੀ ਜ਼ਰੂਰਤ ਪੈਦਾ ਹੋਇਆ ਕਰਦੀ ਹੈ । ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਇਹ ਵਿਚਾਰ ਉਸ ਸਮੇਂ ਪ੍ਰਗਟਾਇਆ ਸੀ ਜਦੋਂ ਪੰਡਤ ਕਿਰਪਾ ਰਾਮ ਦੀ ਅਗਵਾਈ ਹੇਠ ਪੰਜ ਸੌ ਕਸ਼ਮੀਰੀ ਪੰਡਤਾਂ ਨੇ ਆਪਣੀ ਰੱਖਿਆ ਲਈ ਬੇਨਤੀ ਕੀਤੀ ਸੀ । ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਬਾਲੜੀ ਉਮਰ ਵਿੱਚ ਉਸ ਸਮੇਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਆਪ ਮਹਾਨ ਬਲੀਦਾਨ ਦੇਣ ਦੇ ਸੰਕਲਪ ਨੂੰ ਵਿਚਾਰ ਗੋਚਰੇ ਲਿਆਂਦਾ ਸੀ । ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਪਣੇ ਅਤੀ ਲਾਡਲੇ...