ਦਰਵੇਸੀ ਕੋ ਜਾਣਸੀ ਵਿਰਲਾ ਕੋ ਦਰਵੇਸੁ

ਸਾਧ ਸੰਗਤ ਜੀ ਮੇਰੇ ਬਾਬਾ ਨੰਦ ਸਿੰਘ ਸਾਹਿਬ ਦਾ ਜਿਹੜਾ ਪਹਿਲਾ ਨੇਮ ਸੀ ਉਹ ਸੀ ਕਿਸੇ ਕੋਲੋਂ ਕਦੇ ਕੋਈ ਚੀਜ਼ ਨਹੀਂ ਮੰਗਣੀ। ਬਾਬਾ ਨੰਦ ਸਿੰਘ ਸਾਹਿਬ ਜੰਗਲ ਵਿੱਚ ਤੁਰੇ ਜਾ ਰਹੇ ਹਨ ਇਕ ਚਾਦਰਾ ਓੜਿਆ ਹੋਇਆ ਹੈ। ਇਕ ਨਾਲਾ ਹੈ, ਪਾਣੀ ਨਾਲ ਭਰਿਆ ਹੋਇਆ ਹੈ ਬੜਾ ਤੇਜ਼ ਚਲ ਰਿਹਾ ਹੈ ਅਤੇ ਰਸਤੇ ਵਿੱਚ ਆ ਗਿਆ ਹੈ। ਸਾਹਿਬ ਖੜ੍ਹੇ ਹੋ ਗਏ, ਪਾਰ ਕਰਨਾ ਹੈ। ਇੰਨੀ ਦੇਰ ਨੂੰ ਪਿੱਛੋਂ ਦੀ ਇਕ ਹੋਰ ਜਣਾ ਆ ਕੇ ਉੱਥੇ ਨਾਲੇ ਤੇ ਖੜ੍ਹਾ ਹੋ ਕੇ ਨਾਲੇ ਨੂੰ ਪਾਰ ਕਰਨ ਲੱਗਾ, ਦੇਖਿਆ ਬਾਬਾ ਜੀ ਦੀ ਤਰਫ਼, ਪੁੱਛਿਆ ਕਿ ਤੁਸੀਂ ਵੀ ਨਾਲਾ ਪਾਰ ਕਰਨਾ ਹੈ ? ਬਾਬਾ ਜੀ ਨੇ ਹਾਂ ਕਹੀ। ਕਹਿਣ ਲੱਗਾ ਜੀ ਮੈਂ ਪਾਰ ਕਰਵਾ ਦਿੰਦਾ ਹਾਂ। ਉਸਨੇ ਉਹ ਨਾਲਾ ਪਾਰ ਕਰਵਾਇਆ ਹੈ ਅਤੇ ਕਿਨਾਰੇ ਤੇ ਪਹੁੰਚਦੇ ਹੀ ਉਸਨੇ ਕਿਹਾ ਕਿ ਮੇਰੀ ਮਜ਼ਦੂਰੀ। ਸਾਹਿਬ ਨੇ ਦੇਖਿਆ ਉਹਦੇ ਵਲ। ਚਾਦਰ ਉੱਤੇ ਓੜ੍ਹੀ ਹੋਈ ਸੀ ਉਹ ਉਤਾਰੀ ਹੈ ਉਸਨੂੰ ਦੇਣ ਲੱਗੇ ਅਤੇ ਫੁਰਮਾਇਆ- ਦੇਖ ਭਲੇ ਲੋਕਾ ਅਸੀਂ ਫ਼ਕੀਰ ਲੋਕ ਹਾਂ, ਦਰਵੇਸ਼ ਹਾਂ ਅਸੀਂ ਆਪਣੇ ਪਾਸ ਪੈਸਾ ਨਹੀਂ ਰੱਖਦੇ, ਆਹ ਸਾਡੇ ਪਾਸ ਇੱਕੋ ਚਾਦਰ ਹੈ ਇਹ ਚਾਦਰ ਤੂੰ ਲੈ ਲੈ। ਬਾਬਾ ਜੀ ਨੇ ਜਿਸ ਵਕਤ ਉਹ ਚਾਦਰ ਉਤਾਰੀ ਤਾਂ ਉਸ ਨੇ ਦੇਖਿਆ ਕਿ ਇਕ ਲੰਬਾ ਸਿੱਖੀ ਕਛੈਹਿਰਾ ਪਾਇਆ ਹੋਇਆ ਹੈ। ਉਸਦੇ ਮੁੱਖੋਂ ਸੁਭਾਵਿਕ ਹੀ ਨਿਕਲਿਆ ਕਿ ਤੁਸੀਂ ਤਾਂ ਸਿੱਖ ਹੋ ਤੇ ਉਹਦਾ ਜਵਾਬ ਬਾਬਾ ਨੰਦ ਸਿੰਘ ਸਾਹਿਬ ਦੇ ਰਹੇ ਹਨ- ਦੇਖ ਅਸੀਂ ਗੁ...