ਸ਼ਰਧਾ ਤੇ ਮਰਯਾਦਾ

ਇਕ ਵਾਰੀ ਬਾਬਾ ਨਰਿੰਦਰ ਸਿੰਘ ਜੀ ਨੇ ਫੁਰਮਾਇਆ : ਸ਼ਰਧਾ ਤੋਂ ਮਰਯਾਦਾ ਬਣਦੀ ਹੈ ਅਤੇ ਮਰਯਾਦਾ ਤੋਂ ਸ਼ਰਧਾ ਬਣਦੀ ਹੈ। ਫਿਰ ਆਪ ਜੀ ਨੇ ਹੀ ਇਸ ਦਾ ਮਤਲਬ ਇਸ ਤਰ੍ਹਾਂ ਸਮਝਾਇਆ: ਬਾਬਾ ਨੰਦ ਸਿੰਘ ਜੀ ਮਹਾਰਾਜ ਦੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਬੇਮਿਸਾਲ ਤੇ ਸਿਖਰ ਵਾਲੀ ਸ਼ਰਧਾ ਆਪ ਹੀ ਮਰਯਾਦਾ ਦਾ ਰੂਪ ਧਾਰ ਗਈ | ਕਿਹੜੀ ਸ਼ਰਧਾ? ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ 'ਪ੍ਰਗਟ ਗੁਰਾਂ ਕੀ ਦੇਹ' ਦੀ ਸ਼ਰਧਾ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ 'ਜਿਊਂਦੇ ਜਾਗਦੇ ਬੋਲਦੇ ਗੁਰੂ ਨਾਨਕ ਦੀ ਸ਼ਰਧਾ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ 'ਹਲਤ ਪਲਤ ਕੇ ਰੱਖਿਅਕ ਲੋਕ ਪ੍ਰਲੋਕ ਦੇ ਸਹਾਇਕ' ਦੀ ਸ਼ਰਧਾ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ 'ਹਾਜ਼ਰ ਨਾਜ਼ਰ ਜਾਗਦੀ ਜੋਤ' ਦੀ ਸ਼ਰਧਾ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ 'ਨਾਮ ਕੇ ਜਹਾਜ਼ ਤੇ ਕਲਿਜੁਗ ਕੇ ਬੋਹਿਥ ਦੀ ਸ਼ਰਧਾ। ਇਹ ਸ਼ਰਧਾ ਹੀ ਬਾਬਾ ਨੰਦ ਸਿੰਘ ਜੀ ਮਹਾਰਾਜ ਦੀ ਮਰਯਾਦਾ ਦੀ ਰੂਪ ਰੇਖਾ ਧਾਰ ਗਈ। ਬਾਬਾ ਨੰਦ ਸਿੰਘ ਜੀ ਮਹਾਰਾਜ ਦਾ ਸਾਰਾ ਜੀਵਨ ਹੀ ਇਸ ਸ਼ਰਧਾ ਦਾ ਰੂਪ ਅਤੇ ਨਿਖਾਰ ਹੈ। ਬਾਬਾ ਨੰਦ ਸਿੰਘ ਜੀ ਮਹਾਰਾਜ ਦੇ ਲਾਸਾਨੀ ਪੂਰਨਿਆਂ ਤੇ ਚਲਦਿਆਂ ਹੋਇਆਂ ਇਸ ਪਾਵਨ ਮਰਯਾਦਾ ਦੇ ਵਿੱਚ ਹੀ ਇਕ ਸਾਧਾਰਨ ਪੁਰਸ਼ ਦੀ ਸ਼ਰਧਾ ਬੱਝ ਜਾਂਦੀ ਹੈ। ਬਾਬਾ ਨੰਦ ਸਿੰਘ ਜੀ ਮਹਾਰਾਜ ਦੇ ਮੁਬਾਰਿਕ ਬਚਨ ਢੁੱਕਣ ਲੱਗ ਪੈਂਦੇ ਹਨ। ਕਿਹੜੇ ...