ਗੁਰੂ ਅਰਜਨ ਪਾਤਸ਼ਾਹ ਦੀ ਨਿਮਰਤਾ

ਬਾਬਾ ਨੰਦ ਸਿੰਘ ਸਾਹਿਬ ਨੇ ਇਕ ਦਫਾ ਇਕ ਪਾਵਨ ਸਾਖਾ ਸੁਣਾਇਆ- ਗੁਰੂ ਅਰਜਨ ਪਾਤਸ਼ਾਹ ਅਠਾਰਾਂ ਸਾਲ ਦੀ ਆਯੂ ਵਿਚ ਗੁਰੂ ਨਾਨਕ ਪਾਤਸ਼ਾਹ ਦੀ ਗਦੀ ਤੇ ਬਿਰਾਜਮਾਨ ਹੋਏ। ਦੂਰੋਂ-ਦੂਰੋਂ ਸੰਗਤਾਂ ਹੁਮ-ਹੁਮਾਂ ਕੇ ਪੰਜਵੇਂ ਗੁਰੂ ਨਾਨਕ ਦੇ ਦਰਸ਼ਨਾਂ ਵਾਸਤੇ ਚਲ ਪਈਆਂ। ਕਾਬਲ ਤੋਂ ਵੀ ਸੰਗਤ ਤੁਰੀ ਹੈ। ਰੋਜ਼ ਸ਼ਾਮ ਨੂੰ ਪੜਾਵ ਕਰਦੇ ਹਨ ਤੇ ਸਵੇਰੇ ਫੇਰ ਅਰਦਾਸਾ ਸੋਧ ਕੇ ਚਾਲੇ ਪਾ ਦਿੰਦੇ ਹਨ। ਆਖਿਰੀ ਦਿਨ ਦਰਬਾਰ ਸਾਹਿਬ ਪਹੁੰਚਨਾ ਹੈ , ਪ੍ਰਣ ਕੀਤਾ ਕਿ ਅਜ ਸੱਚੇ ਪਾਤਸ਼ਾਹ ਦੇ ਦਰਸ਼ਨ ਕਰਕੇ ਹੀ ਪਰਸ਼ਾਦਾ ਛਕਾਂਗੇ। ਪਰ ਜਿਥੇ ਅਜ ਕਲ ਗੁਰੂ ਦੁਆਰਾ ਪਿਪਲੀ ਸਾਹਿਬ ਹੈ (ਉਹਨਾਂ ਦੀ ਯਾਦ ਦੇ ਵਿਚ) ਉਥੇ ਪਹੁੰਚੇ ਤਾਂ ਹਨੇਰਾਂ ਹੋ ਗਿਆ। ਉਹਨਾਂ ਸੋਚਿਆ ਕਿ ਹੁਣ ਸਾਹਿਬ ਦੇ ਦਰਸ਼ਨ ਨਹੀਂ ਹੋ ਸਕਣਗੇ। ਉਥੇ ਭੁੱਖੇ ਹੀ ਆਰਾਮ ਕਰਣ ਵਾਸਤੇ ਲੇਟ ਗਏ। ਪ੍ਰਣ ਜੁ ਕੀਤਾ ਸੀ ਕਿ ਸਾਹਿਬ ਦੇ ਦਰਸਨ ਕਰਕੇ ਹੀ ਪਰਸ਼ਾਦਾ ਛਕਾਂਗੇ। ਉਧਰ ਗੁਰੂ ਅਰਜਨ ਪਾਤਸ਼ਾਹ ਉਠ ਕੇ ਮਹਿਲਾਂ ਵਿਚ ਜਾਂਦੇ ਹਨ ਤੇ ਮਾਤਾ ਗੰਗਾ ਜੀ ਨੂੰ ਅਵਾਜ਼ ਦਿੰਦੇ ਹਨ- ਗੰਗਾ ਜੀ, ਪਰਸ਼ਾਦਾ ਤਿਆਰ ਕਰੋ। ਮਾਤਾ ਗੰਗਾ ਜੀ ਕਹਿਣ ਲਗੇ - ਗਰੀਬ ਨਿਵਾਜ਼ ਹੁਕਮ ਦਿਉ ਜਿਨਿੰਆਂ ਦਾ ਵੀ ਪਰਸ਼ਾਦਾ ਤਿਆਰ ਕਰਨਾ ਹੈ ਮੈਂ ਹੁਣੇ ਤਿਆਰ ਕਰਵਾ ਦਿੰਦੀ ਹਾਂ। ਸਚੇ ਪਾਤਸ਼ਾਹ ਨੇ ਫੁਰਮਾਇਆ ਕਿ- ਨਹੀਂ ਗੰਗਾ ਜੀ, ਅਜ ਸਾਨੂੰ ਗੁ...