ਬਾਬਾ ਨੰਦ ਸਿੰਘ ਜੀ ਮੇਰਾ ਤਾਂ ਸਭ ਕੁੱਛ ਤੂੰਹੀਓਂ ਤੂੰ

ਇਕੁ ਤਿਲੁ ਨਹੀ ਭੰਨੇ ਘਾਲੇ ਬਾਬਾ ਨੰਦ ਸਿੰਘ ਜੀ ਮਹਾਰਾਜ ਦੇਹਰਾਦੂਨ ਦੇ ਜੰਗਲਾਂ ਵਿੱਚ ਬਿਰਾਜਮਾਨ ਸਨ | ਪਿਤਾ ਜੀ ਨੇ 6-7 ਦਿਨ ਦੀ ਛੁੱਟੀ ਲਈ ਤੇ ਪੂਰਨਮਾਸ਼ੀ ਦੇ ਦਿਹਾੜੇ ਤੋਂ ਪਹਿਲਾਂ ਹੀ ਉੱਥੇ ਪਹੁੰਚ ਗਏ | ਪਹਿਲਾਂ ਉਨ੍ਹਾਂ ਦੀ ਸਲਾਹ ਸਾਰੇ ਬੱਚਿਆਂ ਨੂੰ ਨਾਲ ਲਿਜਾਣ ਦੀ ਸੀ, ਕਿਸੇ ਕਾਰਨ ਕਰਕੇ ਉਹ ਸਲਾਹ ਬਦਲ ਗਈ, ਦੋ ਤਿੰਨ ਦਿਨ ਬਾਬਿਆਂ ਦੀ ਯਾਦ ਅਤੇ ਵੈਰਾਗ ਵਿੱਚ ਬੀਤ ਗਏ | ਗਰਮੀ ਦਾ ਮੌਸਮ ਸੀ ਤੇ ਸਾਡੇ ਸੌਣ ਵਾਸਤੇ ਮੰਜੇ ਕੋਠੀ ਦੇ ਪਿਛਲੇ ਪਾਸੇ ਬਾਹਰ ਹੀ ਲੱਗੇ ਹੋਏ ਸਨ| ਅਸੀਂ ਸਾਰੇ ਜਣੇ ਬਾਬਿਆਂ ਦੇ ਬਚਨ ਕਰਕੇ ਬਾਬਿਆਂ ਨੂੰ ਯਾਦ ਕਰ ਰਹੇ ਸੀ - ਹੋਰ ਭੈਣ-ਭਰਾ ਤਾਂ ਸਾਰੇ ਸੌਂ ਗਏ - ਮੇਰੀ ਛੋਟੀ ਭੈਣ ਬੀਬੀ “ਭੋਲਾਂ ਰਾਣੀ” ਅਤੇ ਮੈਂ ਬਚਨ ਕਰਦੇ ਰਹੇ ਅਤੇ ਵੈਰਾਗ ਵਿੱਚ ਰੋਂਦੇ ਰਹੇ| ਪਤਾ ਨਹੀਂ ਲੱਗਿਆ ਕਿ ਕਦੋ ਸਵੇਰ ਹੋ ਗਈ| ਬਾਬਾ ਨੰਦ ਸਿੰਘ ਜੀ ਮਹਾਰਾਜ ਨੇ ਉਸੇ ਸਵੇਰ ਪਿਤਾ ਜੀ ਨੂੰ ਆਪਣੇ ਕੋਲ ਬੁਲਾਇਆ ਤੇ ਪੁੱਛਿਆ- ਬੱਚਿਆਂ ਨੂੰ ਨਾਲ ਕਿਉਂ ਨਹੀਂ ਲੈ ਕੇ ਆਇਆ? ਪਿਤਾ ਜੀ ਨੇ ਹੱਥ ਜੋੜ ਕੇ ਖਿਮਾਂ ਮੰਗੀ ਤੇ ਬੇਨਤੀ ਕੀਤੀ- ਗਰੀਬ ਨਿਵਾਜ਼ ਅੱਗੇ ਤੋਂ ਇਹ ਭੁੱਲ ਨਹੀਂ ਹੋਵੇਗੀ | ਫਿਰ ਦੂਸਰੀ ਵਾਰ ਇਹੀ ਬਚਨ ਦੁਹਰਾਇਆ- ਇਸ ਵਾਰੀ ਕਿਉਂ ਨਹੀਂ ਲੈ ਕੇ ਆਇਆ | ਪਿਤਾ ਜੀ ਨੇ ਫਿਰ ਭੁੱਲ ਦੀ ਮਾਫੀ ਵਾਸਤੇ ਅਰਜੋਈ ਤੇ ਜੋਦੜੀ ਕੀਤੀ| ਬਾਬਾ ਨੰਦ ਸਿੰਘ ਜੀ ਮਹਾਰਾਜ ਨੇ ਫਿਰ ਫੁਰਮਾਇਆ- ਡਿੱਪਟੀ, ਚੰਗਾ ਨਹੀ...