ਗੁਰਮੁਖ ਤੇ ਸਨਮੁਖ - ਸਤਿਗੁਰੁ ਮੇਰਾ ਮਾਰਿ ਜੀਵਾਲੈ॥

ਬਾਬਾ ਨੰਦ ਸਿੰਘ ਸਾਹਿਬ, 'ਨਾਮ' ਨੂੰ ਉਜ਼ਾਗਰ ਕਰ ਰਹੇ ਹਨ। ਨਾਮ ਦੇ ਉੱਤੇ ਸਾਹਿਬ ਨੇ ਇੱਕ ਪਾਵਨ ਸਾਖਾ ਸੁਣਾਇਆ ਉਹ ਆਪ ਦੇ ਨਾਲ ਸਾਂਝਾ ਕਰਦਾ ਹਾਂ। ਇੱਕ ਪਿੰਡ ਦੇ ਵਿੱਚ ਦੋ ਸਿੱਖ ਰਹਿੰਦੇ ਹਨ ਨਾਮ ਹੈ 'ਗੁਰਮੁਖ' ਤੇ 'ਸਨਮੁਖ'। 'ਤਰਨਤਾਰਨ ਸਾਹਿਬ' ਕਾਰ ਸੇਵਾ ਖੁੱਲ੍ਹੀ ਹੋਈ ਹੈ। ਦੋਵੇਂ ਆਪਸ ਵਿੱਚ ਸਲਾਹ ਕਰਦੇ ਹਨ ਕਿ ਆਪਾਂ 15 ਦਿਨ ਵਾਸਤੇ ਚੱਲੀਏ ਗੁਰੂ ਸਾਹਿਬ ਸੱਚੇ ਪਾਤਸ਼ਾਹ ਦੇ ਦਰਸ਼ਨ ਕਰੀਏ, ਉਨ੍ਹਾਂ ਦੇ ਚਰਨਾਂ ਦੇ ਵਿੱਚ 15 ਕੁ ਦਿਨ ਕਾਰ ਸੇਵਾ ਕਰਕੇ ਆਪਣਾ ਜਨਮ ਸਫਲ ਕਰੀਏ। ਘਰਵਾਲੀਆਂ ਨਾਲ ਸਲਾਹ ਕੀਤੀ ਉਹ ਬਹੁਤ ਖੁਸ਼ ਹੋਈਆਂ। ਉਨ੍ਹਾਂ ਦਾ ਸਮਾਨ ਬੰਨ੍ਹ ਦਿੱਤਾ ਅਤੇ ਰਸਤੇ ਵਾਸਤੇ ਪਰਸ਼ਾਦਾ ਤਿਆਰ ਕਰਕੇ ਹੱਥ ਵਿੱਚ ਫੜਾ ਦਿੱਤਾ। ਚਾਲੇ ਪਾਏ ਹਨ, ਸ਼ਾਮ ਵੇਲੇ ਹਨੇਰਾ ਹੋਇਆ ਤਾਂ ਇੱਕ ਪਿੰਡ ਪਹੁੰਚੇ ਹਨ, ਜਦੋਂ ਅੱਗੇ ਤੁਰਨ ਲੱਗੇ ਤਾਂ ਇੱਕ ਸੱਜਣ ਮਿਲਿਆ। ਉਸਨੇ ਕਿਹਾ ਕਿ ਤੁਸੀਂ ਇਸ ਵੇਲੇ ਰਾਤ ਨੂੰ ਕਿਉਂ ਸਫਰ ਕਰਦੇ ਹੋ, ਮੇਰੇ ਘਰ ਠਹਿਰੋ ਸਵੇਰੇ ਅੰਮ੍ਰਿਤ ਵੇਲੇ ਤੁਰ ਪੈਣਾ। ...ਸਲਾਹ ਕੀਤੀ ਅਤੇ ਉਸ ਪਾਸ ਰੁਕ ਗਏ। ਬਾਬਾ ਨੰਦ ਸਿੰਘ ਸਾਹਿਬ ਨੇ ਫੁਰਮਾਇਆ- ਉਹ ਚੋਰ ਸੀ, ਨੀਅਤ ਉਸਦੀ ਖ਼ਰਾਬ ਸੀ। ਉਹ ਘਰ ਲੈ ਗਿਆ, ਘਰਵਾਲੀ ਨੂੰ ਕਹਿੰਦਾ ਹੈ ਕਿ ਅੱਜ ਮਾਲ ਚੰਗਾ ਹੱਥ ਆਇਆ ਹੈ, ਇਨ੍ਹਾਂ ਦੇ ਪਾਸ ਚੰਗਾ ਮਾਲ ਲੱਗਦਾ ਹੈ, ਇਨ੍ਹਾਂ ਨੂੰ ਖਾਣੇ ਵਿੱਚ ਜ਼ਹਿਰ ਪਾ ਕੇ ਇਨ੍ਹਾਂ ਨੂੰ ਲੁੱਟ ਲਵਾਂਗੇ। ਉਹ ਮੰਨੇ ਨਾ, ਮਜ਼ਬੂਰ ਕੀਤਾ, ਮ...