ਖ਼ੁਦਾ ਦਾ ਨੂਰ ਪਟਨਾ ਸਾਹਿਬ ਵਿੱਚ

 



ਜੋਤਿ ਰੂਪਿ ਹਰਿ ਆਪਿ ਗੁਰੂ ਨਾਨਕੁ ਕਹਾਯਉ।
ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ-1408
ਆਪਿ ਨਰਾਇਣੁ ਕਲਾ ਧਾਰਿ ਜਗ ਮਹਿ ਪਰਵਰਿਯਉ॥
ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ-1395

ਗੁਰੂ ਨਾਨਕ ਪਾਤਸ਼ਾਹ ਦਸਵੇਂ ਜਾਮੇਂ ਦੇ ਵਿੱਚ ਪ੍ਰਗਟ ਹੋ ਰਹੇ ਹਨ। ਇੱਕ ਦਰਵੇਸ਼ ਫਕੀਰ ਅਨੁਭਵ ਪ੍ਰਕਾਸ਼ ਵਾਲਾ ਪੀਰ ਹੈ, ਨਾਮ ਹੈ ਪੀਰ 'ਭੀਖਣਸ਼ਾਹ'। ਸ਼ਾਮ ਦਾ ਵਕਤ ਹੈ, ਪੀਰ ਭੀਖਣਸ਼ਾਹ ਨੂੰ ਜਿਸ ਵਕਤ ਅਨੁਭਵ ਹੋਇਆ ਹੈ ਤੇ ਸਜਦਾ ਪਟਨਾ ਸਾਹਿਬ ਵੱਲ ਕੀਤਾ। ਮੁਰੀਦ ਪੁੱਛਦੇ ਹਨ ਕਿ ਪੀਰ ਸਾਹਿਬ ਅੱਜ ਤੁਸੀ ਸਜਦਾ ਇਸ ਪਾਸੇ ਕੀਤਾ ਹੈ? 

ਅਗੋਂ ਪੀਰ ਸਾਹਿਬ ਫੁਰਮਾਉਂਦੇ ਹਨ ਕਿ ਅਜ ਖ਼ੁਦਾ ਦਾ ਨੂਰ ਇਸ ਪਾਸੇ ਪ੍ਰਗਟ ਹੋ ਗਿਆ ਹੈ, “ਭਰਦ ਜਤ ;ਰਡਕ .ਅਦ ;ਰਡਕ ਜਤ ਭਰਦerror” ਉਸ ਪ੍ਰੇਮ ਦਾ ਪ੍ਰਕਾਸ਼ ਪਟਨਾ ਸਾਹਿਬ ਵਿੱਚ ਪ੍ਰਗਟ ਹੋ ਗਿਆ ਹੈ।

ਰੱਬ ਨਿਰਾ ਪਿਆਰ ਹੀ ਪਿਆਰ ਹੈ। ਰੱਬ ਨੂੰ, ਨਿਰੰਕਾਰ ਨੂੰ, ਅਸੀਂ ਗਿਆਨ ਇੰਦਰੀਆਂ ਨਾਲ ਨਹੀਂ ਦੇਖ ਸਕਦੇ, ਉਹ ਅਪਹੁੰਚ ਹੈ, ਅਗਮ ਅਗੋਚਰ ਹੈ।
ਆਪ ਨਰਾਇਣੁ ਕਲਾ ਧਾਰਿ ਜਗ ਮਹਿ ਪਰਵਰਿਯਉ

ਪਰ ਜਿਸ ਵਕਤ ਉਹ ਇਸ ਮਾਤਲੋਕ ਵਿੱਚ ਸਰੂਪ ਧਾਰ ਕੇ ਪ੍ਰਗਟ ਹੁੰਦਾ ਹੈ ਉਸ ਵੇਲੇ ਖੁਸ਼ਕਿਸਮਤੀ ਹੈ ਇਸ ਲੁਕਾਈ ਦੀ, ਜਿਹੜੀ ਉਸ ਪ੍ਰਕਾਸ਼ ਦੇ, ਉਸ ਖ਼ੁਦਾ ਦੇ ਨੂਰ ਦੇ, ਦਰਸ਼ਨ ਕਰ ਸਕਦੇ ਹਨ।

ਅਸੀਂ ਸਾਰੇ ਕਰਮ ਬੱਧ੍ਹੇ ਆਉਂਦੇ ਹਾਂ, ਉਹ ਪ੍ਰੇਮ ਬੱਧ੍ਹਾ ਆਉਂਦਾ ਹੈ, ਉਹ ਪ੍ਰੇਮ ਦਾ ਹੀ ਖੇਡ ਖੇਡਦਾ ਹੈ।

ਪੀਰ ਸਾਹਿਬ ਉਸ ਸੀਧ ਵਿੱਚ ਤੁਰ ਪਏ ਹਨ, ਪਹੁੰਚੇ ਹਨ ਪਟਨਾ ਸਾਹਿਬ। ਘਰ ਪਹੁੰਚੇ, ਦੋ ਕਟੋਰੇ ਦੁੱਧ ਦੇ ਭਰੇ ਹੋਏ ਜਾ ਕੇ ਉਸ ਰੱਬੀ ਬਾਲ ਦੇ ਅੱਗੇ ਰੱਖ ਦਿੱਤੇ, ਪੇਸ਼ ਕੀਤੇ ਹਨ। ਮੇਰੇ ਸਾਹਿਬ ਗਰੀਬ ਨਿਵਾਜ ਸੱਚੇ ਪਾਤਸ਼ਾਹ, ਗੁਰੂ ਗੋਬਿੰਦ ਸਿੰਘ ਸਾਹਿਬ, ਉਸ ਰੱਬੀ ਬਾਲ ਨੇ ਆਪਣੇ ਛੋਟੇ-ਛੋਟੇ ਕੋਮਲ ਅਤੇ ਪਾਵਨ ਹੱਥ ਦੋਨੋਂ ਕਟੋਰਿਆਂ ਤੇ ਰੱਖ ਦਿੱਤੇ। ਪੀਰ ਸਾਹਿਬ ਦਾ ਸੀਸ ਝੁੱਕ ਗਿਆ।

ਜਿਸ ਵਕਤ ਦੁਨੀਆਂ ਤੇ ਪ੍ਰੇਮ ਬਿਖਰਦਾ ਹੈ ਉਹ ਸਾਰਿਆਂ ਵਾਸਤੇ ਸਾਂਝਾ ਹੁੰਦਾ ਹੈ। ਜਿਸ ਤਰ੍ਹਾਂ ਸੂਰਜ ਦਾ ਪ੍ਰਕਾਸ਼ ਸਭ ਵਾਸਤੇ ਸਾਂਝਾ ਹੈ, ਅਕਾਲ ਪੁਰਖ ਦਾ ਨੂਰ, ਖ਼ੁਦਾ ਦਾ ਨੂਰ, ਉਸਦਾ ਜਹੂਰ ਵੀ ਸਭ ਦੇ ਵਾਸਤੇ ਸਾਂਝਾ ਹੈ।

ਪੀਰ ਸਾਹਿਬ ਨੇ ਇਹ ਦੋਨੋਂ ਇਸਲਾਮ ਮਜ਼੍ਹਬ ਅਤੇ ਹਿੰਦੂ ਧਰਮ ਦੇ ਦੋ ਕਟੋਰੇ ਦੁੱਧ ਦੇ ਅੱਗੇ ਰੱਖੇ ਹਨ ਅਤੇ ਸੱਚੇ ਪਾਤਸ਼ਾਹ ਦਸਵੇਂ ਗੁਰੂ ਨਾਨਕ ਆਪਣੇ ਦੋਨੋਂ ਛੋਟੇ-ਛੋਟੇ ਮੁਬਾਰਕ ਪਾਵਨ ਹੱਥ ਦੋਨੇਂ ਕਟੋਰਿਆਂ ਤੇ ਰੱਖਦੇ ਹਨ। ਪੀਰ ਸਾਹਿਬ ਨੂੰ ਸੰਦੇਸ਼ ਦੇ ਰਹੇ ਹਨ ਕਿ ਅਸੀਂ ਦੋਨੋਂ ਧਰਮਾਂ ਦੇ ਸਾਂਝੇ ਹਾਂ। ਫਿਰ ਉਹ ਜਗਤ ਗੁਰੂ, ਉਹ ਸਾਂਝੇ ਪਰਮੇਸਰ, ਉਹ ਖੁਦਾ ਦੇ ਨੂਰ ਦੇ ਅੱਗੇ ਪੀਰ ਸਾਹਿਬ ਸੀਸ ਝਕਾਉਂਦੇ ਹੋਏ। ਇਹ ਐਲਾਨ ਕਰਦੇ ਹਨ ਕਿ ਉਹ ਪ੍ਰੇਮ ਦਾ ਪੈਗੰਬਰ, ਉਹ ਪ੍ਰੇਮ ਦਾ ਮਸੀਹਾ, ਉਹ ਪ੍ਰੇਮ ਦਾ ਔਲੀਆ ਦੁਨੀਆਂ ਤੇ ਪ੍ਰਗਟ ਹੋ ਗਿਆ ਹੈ।

ਇਕ ਪ੍ਰੇਮ ਦਾ ਖੇਡ ਉਸ ਦਿਨ ਆਰੰਭ ਹੋ ਗਿਆ, ਇੱਕ ਪ੍ਰੇਮ ਦੀ ਅਮਰਗਾਥਾ ਉਸ ਦਿਨ ਸ਼ੁਰੂ ਹੋ ਗਈ ਦਸਮੇਸ਼ ਪਿਤਾ ਦੇ ਪ੍ਰਗਟ ਹੋਣ ਨਾਲ। ਪ੍ਰੇਮ ਆਪ ਹੀ ਪ੍ਰਗਟ ਹੋ ਗਿਆ। ਉਸ ਪ੍ਰੇਮ ਦੀ ਅਮਰਗਾਥਾ ਨੂੰ ਹੀ ਅਸੀਂ ਗ੍ਰਹਿਣ ਕਰਨਾ ਹੈ। ਉਸ ਪ੍ਰੇਮ ਦੀ ਖੇਡ ਜੋ ਉਨ੍ਹਾਂ ਨੇ ਖੇਡਿਆ, ਜਿਹੜੀ ਪ੍ਰੇਮ ਦੀ ਰੱਬੀ ਲੀਲ੍ਹਾ ਉਨ੍ਹਾਂ ਨੇ ਰਚੀ ਹੈ, ਉਸ ਲੀਲ੍ਹਾ ਦੇ ਕੁੱਛ ਲਸ਼ਕਾਰੇ ਯਾਦ ਕਰਨੇ ਹਨ। ਜਿਹੜਾ ਪੀਰ ਸਾਹਿਬ ਦੇ ਦਿਲ ਵਿੱਚ ਉਸ ਵੇਲੇ ਉਸ ਪ੍ਰੇਮ ਦੇ ਪੈਗੰਬਰ ਦੇ ਨਾਲ ਪਿਆਰ ਉਠ ਰਿਹਾ ਹੈ।

ਗੁਰੂ ਨਾਨਕ ਦਾਤਾ ਬਖਸ਼ ਲੈ ਬਾਬਾ ਨਾਨਕ ਬਖਸ਼ ਲੈ 
Gobind Prem

Comments