ਸਾਹਿਬੁ ਮੇਰਾ ਨੀਤ ਨਵਾ ਸਦਾ ਸਦਾ ਦਾਤਾਰੁ

ਹਰ ਜੁਗ ਦੇ ਵਿੱਚ ਆਉਂਦਾ ਹੈ ਨਵੀਂ ਹੀ ਪ੍ਰੇਮ ਲੀਲ੍ਹਾ ਰਚ ਦਿੰਦਾ ਹੈ, ਨਵੇਂ ਹੀ ਰੰਗ ਦਿਖਾਉਂਦਾ ਹੈ। ਸਾਹਿਬੁ ਮੇਰਾ ਨੀਤ ਨਵਾ ਸਦਾ ਸਦਾ ਦਾਤਾਰੁ ॥ ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ 660 ਉਹ ਬੇਅੰਤ ਹੈ ਉਸ ਦੇ ਚੋਜਾਂ, ਰੰਗਾਂ ਦਾ, ਖੇਡਾਂ ਦਾ ਕੋਈ ਅੰਤ ਨਹੀਂ। ਭਗਵਾਨ ਰਾਮ ਤਸ਼ਰੀਫ ਲਿਆਏ ਤ੍ਰੇਤੇ ਵਿੱਚ, ਬਨਵਾਸ ਹੋ ਗਿਆ ਚਿਤਰਕੋਟ ਵਿੱਚ ਬਿਰਾਜਮਾਨ ਹਨ। ਮਾਤਾ ਸੀਤਾ ਜੀ ਨੂੰ ਇੱਕ ਦਿਨ ਆਖਦੇ ਹਨ ਕਿ- ਸੀਤਾ ਹੁਣ ਆਪਾਂ ਜਿਸ ਖੇਡ ਵਾਸਤੇ ਇਸ ਮਾਤਲੋਕ ਵਿੱਚ ਆਏ ਹਾਂ ਉਹ ਖੇਡ ਆਰੰਭ ਕਰੀਏ। ਸਾਧ ਸੰਗਤ ਜੀ ਖੇਡ ਆਰੰਭ ਹੋ ਗਿਆ ਹੈ ਦਿਲ ਨੂੰ ਹਿਲਾਉਣ ਵਾਲਾ ਖੇਡ, ਇਸ ਮਾਤ ਲੋਕ ਨੂੰ ਜਗਾਉਣ ਵਾਲਾ ਖੇਡ। ਉਸ ਖੇਡ ਦੇ ਵਿੱਚ ਭਰਤ ਜੀ, ਵਿਛੋੜੇ ਵਿੱਚ ਜਿਸ ਬਿਰਹਾ ਨੂੰ, ਵੈਰਾਗ ਨੂੰ, ਜਿਸ ਪ੍ਰੇਮ ਨੂੰ ਪ੍ਰਗਟ ਕਰਦੇ ਹਨ, ਕਿਹੜੀ ਬਿਰਹਾ? ਕਿਹੜਾ ਵੈਰਾਗ? ਕਿਹੜਾ ਪ੍ਰੇਮ? ਜਿਹੜਾ ਸਾਰੇ ਸੰਸਾਰ ਨੂੰ ਪ੍ਰਕਾਸ਼ ਕਰ ਸਕਦਾ ਹੈ। ਐਸੀ ਬਿਰਹਾ, ਐਸਾ ਪ੍ਰੇਮ, ਐਸਾ ਵੈਰਾਗ। ਜਿਸ ਤਰ੍ਹਾਂ ਲਛਮਣ ਜੀ ਆਪਣੇ ਵੀਰ ਵਾਸਤੇ, ਆਪਣੇ ਭਗਵਾਨ ਵਾਸਤੇ ਆਪਣਾ ਆਰਾਮ, ਸੁੱਖ ਸਭ ਕੁੱਝ ਤਿਆਗ ਦਿੰਦੇ ਹਨ। ਉਹ ਰਾਮਾਇਣ, ਪ੍ਰੇਮ ਭਰੀ ਰਾਮਾਇਣ ਬਣੀ ਅਤੇ ਇੱਕ ਪ੍ਰੇਮ ਦੀ ਮਹਾਨ ਪ੍ਰੇਰਨਾ ਬਣ ਗਈ। ਇਸ ਸੰਸਾਰ ਵਾਸਤੇ ਇੱਕ ਜੀਵਨ ਪ੍ਰਦਾਨ ਕੀਤਾ ਹੈ ਅਤੇ ਇਸ ਸੰਸਾਰ ਨੂੰ ਕਰ ਰਹੀ ਹੈ। ਦੁਆਪਰ ਆ ਗਿਆ ਭਗਵਾਨ ਕ੍ਰਿਸ਼ਨ ਆਏ। ਭਗਵਾਨ ਕ੍ਰਿਸ਼ਨ ਅਤਿ ਤੋਂ ਜ਼ਿਆਦਾ ਪ੍ਰੇਮ ਕਰਦੇ ਹਨ ਅਰਜਨ ਨੂ...