ਸਤਿਗੁਰੁ ਸੁਖ ਸਾਗਰੁ ਜਗ ਅੰਤਰਿ
ਇਸ ਜੁਗ ਵਿੱਚ ਨਿਰੰਕਾਰ ਨੇ 'ਪੋਥੀ ਸਾਹਿਬ' ਦਾ ਰੂਪ ਧਾਰਿਆ ਹੈ। 'ਪੋਥੀ ਪਰਮੇਸਰ ਕਾ ਥਾਨੁ' ਪਰਮੇਸਰ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਰੂਪ ਧਾਰਿਆ ਹੈ। (ਇਸ ਸ੍ਰਿਸ਼ਟੀ ਦੇ ਉੱਤੇ, ਸੰਸਾਰ ਵਿੱਚ ਇਹ ਸਭ ਤੋਂ ਅਸਚਰਜ ਘਟਨਾ ਹੈ)।
ਸਾਧ ਸੰਗਤ ਜੀ, ਨਿਰੰਕਾਰ ਨਿਰਾਕਾਰ ਹੈ ਉਸ ਦਾ ਕੋਈ ਆਕਾਰ ਨਹੀਂ, ਪਰ ਜਿਸ ਵਕਤ ਵੀ ਨਿਰੰਕਾਰ ਇਸ ਮਾਤ-ਲੋਕ ਵਿੱਚ, ਇਸ ਸੰਸਾਰ ਦੇ ਵਿੱਚ ਅਵਤਾਰ ਧਾਰ ਕੇ, ਰੂਪ ਲੈ ਕੇ ਆਉਂਦਾ ਹੈ ਤਾਂ ਸਤਿਗੁਰੂ ਦੇ ਸਰੂਪ ਚ' ਆਉਂਦਾ ਹੈ। ਪਹਿਲੇ ਗੁਰੂ ਨਾਨਕ ਪਾਤਸ਼ਾਹ ਦੇ ਰੂਪ ਵਿੱਚ ਆਏ ਫਿਰ ਪੋਥੀ ਸਾਹਿਬ (ਸ੍ਰੀ ਗੁਰੂ ਗ੍ਰੰਥ ਸਾਹਿਬ) ਦਾ ਰੂਪ ਧਾਰਿਆ ਹੈ।
ਹਉਮੈਂ' ਜਗਤੁ ਦੁਖਿ ਰੋਗਿ ਵਿਆਪਿਆ ਮਰਿ ਜਨਮੈਂ' ਰੋਵੈ ਧਾਹੀ॥
ਥਲਿ ਮਹੀ ਅਲਿ ਸੋਈ॥
ਅਵਰੁ ਨਾ ਕੋਈ॥
ਜਿਸ ਵਕਤ ਨਿਰੰਕਾਰ ਸਤਿਗੁਰੂ ਦਾ ਸਰੂਪ ਧਾਰ ਕੇ ਸੰਸਾਰ ਵਿੱਚ ਆਉਂਦਾ ਹੈ ਤਾਂ ਸਤਿਗੁਰੂ ਆਪ ਹੀ ਉਹੀ ਸੁਖਸਾਗਰ ਹੈ। ਮੇਰੇ ਸਾਹਿਬ, ਸਰਤਾਜ ਸ੍ਰੀ ਗੁਰੂ ਅਮਰਦਾਸ ਜੀ ਆਪਣੀ ਅੰਮ੍ਰਿਤ ਬਾਣੀ ਵਿੱਚ ਇਸ ਤਰ੍ਹਾਂ ਫੁਰਮਾਉਂਦੇ ਹਨ-
ਕੋਈ ਚੰਗੇ ਮੰਦੇ ਜਿੰਨੇ ਵੀ ਕਰਮ ਕਰਦਾ ਹੈ ਸਭ ਦੇ ਵਿੱਚ ਸੁੱਖ ਨੂੰ ਲਭਦਾ ਹੈ।
ਕੋਈ ਇੱਲਤ ਲੱਗੀ ਹੋਈ ਹੈ ਉਸ ਵਿੱਚ ਵੀ ਸੁੱਖ ਹੀ ਲਭ ਰਿਹਾ ਹੈ ਪਰ ਅਸਲੀ ਸੁੱਖ ਸਾਗਰ ਉਹ ਸਤਿਗੁਰੂ ਨਿਰੰਕਾਰ ਹੈ।
ਨਿਰੰਕਾਰ, ਉਹ ਸਾਰੇ ਸੁੱਖ ਲੈ ਕੇ ਸਤਿਗੁਰੂ ਦੇ ਸਰੂਪ ਵਿੱਚ ਇਸ ਜਗਤ ਵਿੱਚ ਆਉਂਦਾ ਹੈ, ਉਹ ਨਿਰਗੁਣ ਹੈ, ਸਰਗੁਣ ਦਾ ਸਰੂਪ ਧਾਰ ਕੇ ਸਾਰੇ ਗੁਣਾਂ ਨੂੰ ਲੈ ਕੇ ਸੰਸਾਰ ਵਿੱਚ ਆਉਂਦਾ ਹੈ। ਹੁਣ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਅਮਰਦਾਸ ਜੀ ਸੱਚੇ ਪਾਤਸ਼ਾਹ ਫਿਰ ਫੁਰਮਾ ਰਹੇ ਹਨ-
ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ, ਗੁਰੂ ਨਾਨਕ ਪਾਤਸ਼ਾਹ, ਉਹ ਸੁੱਖਾਂ ਦਾ ਸਾਗਰ ਹੈ ਕਿਉਂਕਿ ਜਿਸ ਵਕਤ ਵੀ ਸਤਿਗੁਰੂ ਦੇ ਸਰੂਪ ਵਿੱਚ ਨਿਰੰਕਾਰ ਆਉਂਦਾ ਹੈ ਤੇ ਉਹ ਸੁੱਖਾਂ ਦਾ ਸਾਗਰ, ਉਹ ਸਤਿਗੁਰੂ ਦੇ ਰੂਪ ਵਿੱਚ ਇਸ ਧਰਤੀ ਤੇ ਉਤਰ ਕੇ ਆ ਜਾਂਦਾ ਹੈ।
ਸਰਬ ਥੋਕ ਸੁਨੀਅਹਿ ਘਰਿ ਤਾ ਕੈ॥
ਉਹ ਅਨੰਦ ਰੂਪ ਹੈ।
ਗੁਰੂ ਅਮਰਦਾਸ ਜੀ ਸੱਚੇ ਪਾਤਸ਼ਾਹ ਫੁਰਮਾਉਂਦੇ ਹਨ-
ਸਾਧ ਸੰਗਤ ਜੀ ਉਹ ਸੁੱਖ ਸਾਗਰ, ਉਹ ਅਨੰਦ ਰੂਪ, ਉਹ ਰਸ ਸਰੂਪ ਸਾਰੇ ਰਸ ਉਹਦੇ ਵਿੱਚ ਹਨ।
ਗੁਰੂ ਨਾਨਕ ਦਾਤਾ ਬਖਸ਼ ਲੈ। ਬਾਬਾ ਨਾਨਕ ਬਖਸ਼ ਲੈ॥
(Nanak Leela, Part 1)
Comments
Post a Comment