गुरु नानक दाता बख्श लै, बाबा नानक बख्श लै।


मेरे सरताज बाबा नन्द सिंह साहिब ने एक पावन साखी सुनाई-

एक योगी को शंका के आधार पर बंदी बना लिया गया।  राजा ने उसे सूली की सज़ा सुनाई।  उस ने बहुत विचार किया कि मैंने तो ज़िंदगी-भर कोई पाप नहीं किया, फिर यह सूली की सज़ा मुझे क्यों मिली है ? ज़रूर मुझ से पिछले जन्म में कोई पाप हो गया होगा। 


यह विचार आते ही उसने अपनी योग शक्ति द्वारा अपने पिछले सौ जन्मों को देखा।  हैरानी की बात थी कि उसने पिछले सौ जन्मों में  से किसी भी जन्म में कोई पाप नहीं किया है।  वह पिछले सौ जन्मों में केवल भक्ति ही कर रहा है, योग कर रहा है, प्रभु-नाम की कमाई कर रहा है।  


योगी फिर सोच में पड़ गया कि जब मैंने पिछले सौ जन्मों में  कोई पाप ही नहीं किया है तो मुझे यह सूली की सज़ा क्यों मिली है ? 

उसने फिर अपने पिछले १०१ जन्म को अपनी योग शक्ति द्वारा देखा तो पाया कि- वह एक नौ साल का बालक है और एक बबूल के वृक्ष के नीचे बैठा है।  बबूल का एक शूल हाथ में लिए एक टिड्डे के साथ  खेल रहा है।  खेलते-खेलते उसने उस टिड्डे को शूल से भेद दिया।  यह दृश्य देखते ही उसे एकदम ज्ञान हुआ कि १०१ जन्म पहले किये हुए कर्म का हिसाब अभी शेष है।  उस हिसाब का कर्ज़ा अब इस सूली की सज़ा से  बराबर होगा, समाप्त होगा। यह सूली की सज़ा उस पाप की ही सज़ा है जो उसने १०१ जन्म पहले किया था।    


हज़ूर ने एक और इलाही वचन सुनाया -

 एक तपस्वी शिला पर बैठा भक्ति कर रहा है।  उस ने १०० साल कठिन तपस्या की। उस की  तपस्या से प्रसन्न हो कर निरंकार ने उसे दर्शन दिए और प्रसन्न हो कर पूछा -

 तूने १०० साल मेरी भक्ति की है, बता तुझे बख्शीश में क्या चाहिए ?

उसने हाथ जोड़ कर विनती की कि-

गरीब निवाज़, मैं १०० साल से इस शिला पर बैठा आप की भक्ति कर रहा हूँ, बहुत ही कठिन तपस्या की है।  गरीब निवाज़, मुझे बख्शीश नहीं बल्कि अपनी १०० साल की तपस्या का फल चाहिए।  

निरंकार ने पुनः फ़रमाया -

एक बार फिर से सोच लो, तुम्हें  इस १०० साल की कठिन तपस्या का फल चाहिए या बख्शीश?

तपस्वी ने फिर वही उत्तर दिया-

गरीब निवाज़, इस कठिन तपस्या का फल दे दीजिये।  

उसे हिसाब-किताब में फसा देख कर निरंकार ने फ़रमाया-

तेरा तो हिसाब ही बहुत है।  जिस शिला पर बैठ कर तूने १०० साल तपस्या की है, 

तुम इस शिला के  कर्ज़दार हो, देनदार हो।  क्योंकि इस ने १०० साल तेरा वज़न उठाया है।   

अब ऐसा करो कि तुम इस शिला को अपने शीश पर उठा लो और १०० साल तक उठाये रखो ताकि तुम्हारा हिसाब बराबर हो सके।  इस शिला का क़र्ज़ उतार दो।  जब तेरा यह क़र्ज़ उतर जाये, तब फिर से भक्ति कर के मुझे प्रसन्न करोगे, तब तुम्हे तुम्हारी भक्ति के हिसाब से उसका फल मिलेगा। 

यह सुनते ही तपस्वी एक दम चरणों में गिर पड़ा और गिड़गिड़ाने लगा-  

गरीब निवाज़, मेरा हिसाब मत करो, मुझे फल नहीं चाहिए। गरीब निवाज़, मुझे बख्श दो।  

बाबा नन्द सिंह साहिब ने फ़रमाया कि-

      हमारी हिसाब से  नहीं  ख़त्म होगी, हमारी कमाई पर्याप्त नहीं है।  

        सिक्ख गुरु नानक के आगे, गले में पल्ला डाल कर, हाथ जोड़ कर

        एक ही प्रार्थना करे, विनती करे-

        हे गुरु नानक, सच्चे पातशाह, मेरा हिसाब ना  पूछना। 

गरीब निवाज़, मेरे अवगुणों पर ध्यान ना  देना । 

हे सच्चे पातशाह, मेरे बुरे कर्मों को ना देखना।

हे गरीब निवाज़, मुझे बख्श दो! 

मुझे बख्श  दो ! मुझे बख्श  दो!

लेखै कतहि न छूटीअै, खिनु खिनु भूलनहार

(श्री गुरु ग्रंथ साहिब, अंग 261)

 

गुरु नानक दाता बख़्श लै, बाबा नानक बख़्श लै। 

{ये प्रसंग ब्रि. प्रताप सिंह जी जसपाल द्वारा जारी "गुरु नानक दाता बख्श लै , बाबा नानक बख्श लै" से लिए गए हैं।} 

 www.Sikh Videos.org

www.SriGuruGranthSahib.org

www.BabaNandSinghSahib.org  



भेष की लाज

बाबा नंद सिंह साहिब ने एक पावन वचन सुनाया-

एक बहुरूपिए ने राजा के समक्ष स्वांग रचाया और अपनी कला दिखाकर वह अपनी बख़्शीश माँगता है। 

ऐसा सुनकर राजा ने कहा - तुम हमारे दरबार के बहुरूपिया हो और हम तुम्हें इसी रूप में जानते हैं। यदि कोई ऐसा स्वांग बनाओ कि हम तुम्हें पहचान न सकें फिर तो तुम बख़्शीश  के पात्र हो।

'सत्य वचन’ कहकर बहरूपिया वहाँ से चला  गया।

कुछ समय बीत गया, मंत्री ने राजा के पास आकर विनती की कि एक संत पधारे हैं जो बाहर के बाग में ठहरे हैं। उनकी बहुत प्रशंसा सुनी है। एक बड़े आश्चर्य की बात है कि वे कभी किसी से कोई भी वस्तु स्वीकार नहीं करते। कई लोग उनके चरणों में वस्तुएँ रख आते हैं और कई अन्य उठाकर ले जाते हैं। 

राजा बहुत प्रसन्न हुआ कि ऐसे सन्त ने हमारे राज्य में चरण डाले हैं, हमारे धन्य भाग्य है। क्यों न  हम भी वहाँ चलकर उनके दर्शनों का लाभ उठाएँ। 

राजा की ओर से यथायोग्य भेंट सामग्री तैयार करवाई गई। हीरे, जवाहरात और कीमती वस्त्र थाल में सजा कर राजा अपने अहलकार एवं मंत्रियों के साथ वहाँ पहुँचा। राजा ने वहाँ पहुँचकर सन्तों के चरणों में सामग्री के थाल रखवा दिए और विनती की कि हे गरीबनिवाज! हमारी ओर से यह प्रेम, भेंट स्वीकार कीजिए। 

सन्त जी ने राजा की ओर देखा, पर कोई वस्तु स्वीकार नहीं की। वहाँ कुछ देर बैठने के बाद राजा और अहलकार सब उठकर वापस आ गए और कीमती सामान से भरे थाल भी वापस ले आए, क्योंकि वे स्वीकार नहीं किए गए थे।

वे थोड़ी ही दूर आ पाए थे कि वह बहुरूपिया सन्त का भेष उतारकर, हाथ जोड़कर राजा के समक्ष आकर खड़ा हो गया। 

आश्चर्यचकित राजा ने कहा कि तुम तो वही बहुरूपिया हो। तुमने ही सन्त का स्वांग धारण किया हुआ था? 

जी हाँ! गरीबनिवाज!  

राजा ने कहा कि मैंने तुम्हारे सामने हीरे-जवाहरात रखे और साथ में और कीमती वस्तुएं भी रखीं,  उस समय तुम उन सब को ले सकते थे, और अब तुम थोड़ी सी बख़्शीश ही माँग रहे हो? मुझे अब यह बताओ कि उस समय तुमने यह सब क्यों नहीं लीं? 

इस पर बहरूपिया कहने लगा- ‘हे राजन! मैंने एक बहुत ही पावन और पवित्र भेष धारण किया था। मैंने एक सन्त का स्वांग रचाया था। यदि उस भेष में कोई भी वस्तु  ले लेता तो सन्त के नाम पर धब्बा लग जाता। मैं  उस पवित्र भेष को कलंकित नहीं कर सकता था। अब अगर आप थोड़ी-सी बख़्शीश भी देंगे तो मैं स्वयं को धन्य समझूँगा।’ 

फिर बाबा नंद सिंह साहिब ने दो बार दोहराया-

सन्त क्या और हीरे-जवाहारात क्या? सन्त क्या और हीरे-जवाहारात क्या?

 हम जैसे लोग सन्त बन गए हैं। सन्त के भेष की भी लाज नहीं है। 

हमारे कर्म क्या हैं! 

फरमाने लगे- 

यह ‘सिक्खी’ का पावन भेष हमें जो गुरु गोबिंद सिंह साहिब ने बख़्शा हुआ है... 

 

हम अपने आप को  गुरु नानक पातशाह और गुरु गोबिंद साहिब के सिक्ख कहते हैं, पर हमारे कर्म क्या हैं? हमारी करतूतें केसी हैं?’

फिर बाबा नंद सिंह साहिब फरमाने लगे-

हमसे अच्छा तो वह बहुरूपिया है जिसे भेष की लाज है, शर्म है। 

हम इस सिक्खी के भेष की तो लाज रखें, हममें इस भेष की शर्म तो हो। 

हम इस पर दाग तो न लगने दें।’

(यदि आप को यह प्रसंग पसंद आया हो तो कृपया इसे लाइक, शेयर और कमेंट करें।)

गुरु नानक दाता बख़्श लै।।

बाबा नानक बख़्श लै।।


ਭੇਖ ਦੀ ਲਾਜ

ਬਾਬਾ ਨੰਦ ਸਿੰਘ ਸਾਹਿਬ ਨੇ ਇੱਕ ਪਾਵਨ ਬਚਨ ਸੁਣਾਇਆ-


ਬਹੁਰੂਪੀਆ ਹੈ, ਸਵਾਂਗ ਧਾਰਿਆ ਹੈ, ਰਾਜੇ ਤੋਂ ਆਪਣੀ ਬਖਸਿਸ਼ ਮੰਗਦਾ ਹੈ ਅੱਗੋਂ ਰਾਜੇ ਨੇ ਕਿਹਾ ਕਿ- ਤੂੰ ਸਾਡੇ ਦਰਬਾਰ ਦਾ ਬਹੁਰੂਪੀਆ ਹੈਂ ਅਤੇ ਅਸੀਂ ਤੈਨੂੰ ਜਾਣਦੇ ਹਾਂ। ਜੇਕਰ ਕੋਈ ਐਸਾ ਸਵਾਂਗ ਵਰਤਾਵੇਂ ਜਿਸ ਨਾਲ ਅਸੀਂ ਤੈਨੂੰ ਪਛਾਣ ਨ ਸਕੀਏ, ਫਿਰ ਤੂੰ ਬਖਸ਼ਿਸ਼ ਦਾ ਹੱਕਦਾਰ ਹੈਂ"। ਸੱਤ ਬਚਨ ਕਹਿ ਕੇ ਇੱਕ ਪਾਸੇ ਹੋ ਗਿਆ।

ਕੁੱਝ ਸਮਾਂ ਲੰਘ ਗਿਆ ਵਜ਼ੀਰ ਨੇ ਆ ਕੇ ਰਾਜੇ ਪਾਸ ਬੇਨਤੀ ਕੀਤੀ ਕਿ ਇੱਕ ਸੰਤ ਆਏ ਹਨ। ਬਾਹਰ ਬਾਗ ਵਿੱਚ ਠਹਿਰੇ ਹਨ। ਉਨ੍ਹਾਂ ਦੀ ਬਹੁਤ ਉਸਤਤ ਸੁਣੀ ਹੈ। ਇੱਕ ਬੜੀ ਅਚੰਭੇ ਵਾਲੀ ਗੱਲ ਹੈ ਕਿ ਉਹ ਸੰਤ ਕਦੇ ਵੀ ਕੋਈ ਚੀਜ਼ ਪ੍ਰਵਾਨ ਨਹੀਂ ਕਰਦੇ, ਸਵੀਕਾਰ ਨਹੀਂ ਕਰਦੇ, ਕੋਈ ਚੀਜ਼ ਅੰਗੀਕਾਰ ਨਹੀਂ ਕਰਦੇ। ਕਈ ਜਾ ਕੇ ਉਨ੍ਹਾਂ ਦੇ ਚਰਨਾਂ ਵਿੱਚ ਚੀਜ਼ਾਂ ਰੱਖ ਆਉਂਦੇ ਹਨ ਅਤੇ ਕਈ ਜਾ ਕੇ ਚੁੱਕ ਲਿਆਉਂਦੇ ਹਨ। 

ਰਾਜਾ ਬੜਾ ਖੁਸ਼ ਹੋਇਆ ਕਿ ਐਸੇ ਸੰਤਾਂ ਨੇ ਸਾਡੇ ਰਾਜ ਵਿੱਚ ਚਰਨ ਪਾਏ ਹਨ, ਸਾਡੇ ਧੰਨ ਭਾਗ ਹਨ, ਚੱਲੋ ਅਸੀ ਵੀ ਚੱਲ ਕੇ ਲਾਭ ਉਠਾਈਏ। 

ਜੋ ਰਾਜੇ ਵਲੋਂ ਬਣਦਾ ਸੀ ਉਸੇ ਤਰ੍ਹਾਂ ਦੀਆਂ ਭੇਟਾਂ ਤਿਆਰ ਕੀਤੀਆਂ ਹਨ। ਹੀਰੇ, ਜਵਾਹਰਾਤ, ਕੀਮਤੀ ਬਸਤਰ, ਥਾਲ ਸਜਾ ਕੇ ਰਾਜਾ, ਅਹਿਲਕਾਰ, ਵਜ਼ੀਰ ਨਾਲ ਲੈ ਕੇ ਗਿਆ। ਜਦੋਂ ਰਾਜਾ ਪੁੱਜਿਆ, ਥਾਲ ਅੱਗੇ ਰੱਖੇ, ਬੇਨਤੀ ਕੀਤੀ ਗਰੀਬ ਨਿਵਾਜ਼ ਪ੍ਰਵਾਨ ਕਰੋ। 

ਸੰਤ ਜੀ ਨੇ ਰਾਜੇ ਵੱਲ ਵੇਖਿਆ ਅਤੇ ਕੋਈ ਚੀਜ਼ ਅੰਗੀਕਾਰ ਨਹੀ ਕੀਤੀ, ਸਵੀਕਾਰ ਨਹੀ ਕੀਤੀ। ਕੁੱਝ ਦੇਰ ਬੈਠਣ ਤੋਂ ਬਾਅਦ ਰਾਜਾ ਅਹਿਲਕਾਰ ਸਾਰੇ ਉੱਠ ਕੇ ਵਾਪਸ ਆ ਰਹੇ ਹਨ, ਸਭ ਥਾਲ ਵੀ ਚੁੱਕ ਲਿਆਏ ਹਨ ਕਿਉਂਕਿ ਉਨ੍ਹਾਂ ਨੇ ਅੰਗੀਕਾਰ ਨਹੀਂ ਕੀਤੇ। 

ਥੋੜ੍ਹੀ ਦੂਰ ਹੀ ਆਏ ਤੇ ਉਹੀ ਬਹੁਰੂਪੀਆ ਸੰਤ ਦਾ ਭੇਖ ਉਤਾਰ ਕੇ ਰਾਜੇ ਦੇ ਅੱਗੇ ਹੱਥ ਜੋੜ ਕੇ ਖੜ੍ਹਾ ਹੋ ਗਿਆ। ਰਾਜਾ ਬੜ੍ਹਾ ਹੀ ਹੈਰਾਨ ਹੋਇਆ ਕਿਹਾ ਤੂੰ ਉਹੀ ਬਹੁਰੂਪੀਆ ਹੈਂ, ਇਹ ਸੰਤ ਦਾ ਸਵਾਂਗ ਤੂੰ ਹੀ ਧਾਰਿਆ ਹੋਇਆ ਸੀ? 

“ਜੀ ਹਾਂ ਗਰੀਬ ਨਿਵਾਜ਼"। 

ਤੇਰੇ ਅੱਗੇ ਮੈਂ ਹੀਰੇ ਜਵਾਹਰਾਤ ਰੱਖੇ, ਇੰਨੀਆਂ ਕੀਮਤੀ ਚੀਜ਼ਾਂ ਰੱਖੀਆਂ ਤੂੰ ਉਸ ਵੇਲੇ ਉਨ੍ਹਾਂ ਨੂੰ ਚੁੱਕ ਸਕਦਾ ਸੀ ਪਰ ਹੁਣ ਤੂੰ ਥੋੜ੍ਹੀ ਜਿਹੀ ਬਖਸ਼ਿਸ਼ ਮੰਗ ਰਿਹਾ ਹੈ। ਤੂੰ ਉਹ ਕਿਉਂ ਨਹੀਂ ਚੁੱਕੀਆਂ ਮੈਨੂੰ ਇਹ ਦੱਸ ?

ਕਹਿਣ ਲੱਗਾ- ਹੇ ਰਾਜਨ ! ਇੱਕ ਪਾਵਨ, ਬੜਾ ਪਵਿੱਤਰ ਭੇਖ ਮੈਂ ਧਾਰਿਆ ਸੀ, 'ਮੈਂ' ਇੱਕ ਸੰਤ ਦਾ ਪਾਵਨ ਭੇਖ, ਸਵਾਂਗ ਬਣਾਇਆ ਸੀ। ਜੇ ਉਸ ਭੇਖ ਵਿੱਚ ਕੋਈ ਵੀ ਚੀਜ਼ ਚੁੱਕ ਲੈਂਦਾ ਤਾਂ ਸੰਤ ਦੇ ਭੇਖ ਨੂੰ ਵੱਟਾ ਲੱਗ ਜਾਣਾ ਸੀ, ਮੈਂ ਉਸ ਨੂੰ ਕਲੰਕਿਤ ਨਹੀਂ ਕਰ ਸਕਦਾ ਸੀ, ਅਗਰ ਹੁਣ ਤੁਸੀ ਥੋੜ੍ਹੀ ਜਿਹੀ ਬਖਸ਼ਿਸ਼ ਦਿਓਗੇ ਉਹ ਮੇਰੇ ਧੰਨ ਭਾਗ ਹਨ।
ਬਾਬਾ ਨੰਦ ਸਿੰਘ ਸਾਹਿਬ ਨੇ ਦੋ ਦਫਾ ਦੋਹਰਾਇਆ-

ਸੰਤ ਕੀ ਤੇ ਹੀਰੇ ਜਵਾਹਰਾਤ ਕੀ ? ਸੰਤ ਕੀ ਤੇ ਹੀਰੇ ਜਵਾਹਰਾਤ ਕੀ ?
ਇਹ ਭੇਖ ਸੰਤ ਦਾ, ਮਾਤੜ ਲੋਗ ਸੰਤ ਬਣ ਗਏ ਹਨ ਪਰ ਭੇਖ ਦੀ ਲਾਜ਼ ਨਹੀਂ ਹੈ, ਸਾਡੇ ਕੰਮ ਕੀ ਹਨ?

ਕਹਿਣ ਲੱਗੇ-

ਇਹ ਜਿਹੜਾ ਪਾਵਨ ਭੇਖ ਸਿੱਖੀ ਦਾ ਸਾਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਬਖਸ਼ਿਆ ਹੋਇਆ ਹੈ, ਅਸੀਂ ਅਖਵਾਂਦੇ ਹਾਂ ਗੁਰੂ ਨਾਨਕ ਪਾਤਸ਼ਾਹ ਦੇ, ਗੁਰੂ ਗੋਬਿੰਦ ਸਿੰਘ ਸਾਹਿਬ ਦੇ ਸਿੱਖ ਤੇ ਸਾਡੇ ਕੰਮ ਕੀ ਹਨ, ਸਾਡੀਆਂ ਕਰਤੂਤਾਂ ਕੀ ਹਨ।

ਫਿਰ ਬਾਬਾ ਨੰਦ ਸਿੰਘ ਸਾਹਿਬ ਫੁਰਮਾਉਂਣ ਲੱਗੇ-

ਸਾਡੇ ਨਾਲੋਂ ਤਾਂ ਉਹ ਬਹੁਰੂਪੀਆ ਚੰਗਾਂ ਹੈ
ਜਿਸ ਨੂੰ ਭੇਖ ਦੀ ਲਾਜ ਹੈ, ਭੇਖ ਦੀ ਸ਼ਰਮ ਹੈ।

ਅੱਗੇ ਫੁਰਮਾਉਂਣ ਲੱਗੇ-

ਇਸ ਸਿੱਖੀ ਦੇ ਭੇਖ ਦੀ ਤਾਂ ਆਪਾਂ ਲਾਜ ਰੱਖੀਏ, ਇਸ ਦੀ ਤਾਂ ਸਾਨੂੰ ਸ਼ਰਮ ਹੋਵੇ। ਅਸੀ ਇਸਨੂੰ ਨਾ ਵੱਟਾ ਲਗਣ ਦਈਏ।

ਸਾਰੀਆਂ ਘਟਾਂ ਦੇ ਵਿੱਚ ਗੁਰੂ ਗੋਬਿੰਦ ਸਿੰਘ ਬੋਲਦਾ
ਮੇਰਾ ਕਲਗੀਆਂ ਵਾਲਾ ਬੋਲਦਾ
ਮੇਰਾ ਬਾਂਜਾਂ ਵਾਲਾ ਬੋਲਦਾ॥

ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ॥
ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ॥
ਗੁਰੂ ਨਾਨਕ ਦਾਤਾ ਬਖਸ਼ ਲੈ।
ਬਾਬਾ ਨਾਨਕ ਬਖਸ਼ ਲੈ॥



ਤਵ ਚਰਨਨ ਮਨ ਰਹੈ ਹਮਾਰਾ


 ਸਾਧ ਸੰਗਤ ਜੀ ਬਾਬਾ ਨੰਦ ਸਿੰਘ ਸਾਹਿਬ ਨੇ ਦੂਜੀ ਸਾਖੀ ਸੁਣਾਈ-

ਪਹਾੜੀ ਵਜ਼ੀਰ ਹੈ, ਰਾਜੇ ਨੇ ਉਸ ਨੂੰ ਮੁਖਬਰ ਬਣਾ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਦਰਬਾਰ ਵਿੱਚ ਭੇਜਿਆ ਹੈ। ਕਿ ਜਾਹ ! ਜਾਕੇ ਸਾਰੀ ਫੌਜ ਦਾ, ਸ਼ਸਤਰਾਂ ਦਾ, ਹਰ ਇੱਕ ਚੀਜ਼ ਦਾ ਪਤਾ ਕਰਕੇ ਆ। ਸੰਗਤ ਵਿੱਚ ਰਲ ਗਿਆ ਹੈ। ਦਰਬਾਰ ਵਿੱਚ ਪਹੁੰਚਿਆ ਹੈ।

ਕਿਹੜੀ ਅੰਮ੍ਰਿਤ ਦ੍ਰਿਸਟੀ ਗੁਰੂ ਦੀ ਤੱਕਣੀ ਵਿੱਚ ਹੈ ?
“ਅੰਮ੍ਰਿਤ ਦ੍ਰਿਸਟਿ ਪੇਖੈ ਹੋਇ ਸੰਤ”
ਜਿਸ ਵੱਲ ਵੀ ਸਤਿਗੁਰੂ ਅੰਮ੍ਰਿਤ ਦ੍ਰਿਸਟੀ ਪਾਉਂਦਾ ਹੈ ਉਸ ਨੂੰ ਸੰਤ ਬਣਾ ਦਿੰਦਾ ਹੈ।

ਗਿਆ ਤਾਂ ਮੁਕਖਰੀ ਕਰਨ ਵਾਸਤੇ ਸੀ, ਜਦੋਂ ਜਾ ਕੇ ਮੱਥਾ ਟੇਕਿਆ ਹੈ, ਜਦੋਂ ਸਾਹਿਬ ਵੱਲ ਵੇਖਿਆ ਹੈ ਤਾਂ ਅੰਤਰਜਾਮੀ ਪਾਤਸ਼ਾਹ ਫਿਰ ਜਿਹੜੀ ਦ੍ਰਿਸਟੀ ਉਸ ਉੱਤੇ ਪਾਉਂਦੇ ਹਨ, ਉਸ ਦ੍ਰਿਸਟੀ ਨਾਲ ਉਹ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਅਨਨ ਭਗਤ ਬਣ ਗਿਆ।

ਬਾਬਾ ਨੰਦ ਸਿੰਘ ਸਾਹਿਬ ਫੁਰਮਾਉਣ ਲੱਗੇ ਕਿ-

ਅਨਨ ਭਗਤ ਬਣ ਗਿਆ ਹੈ। ਸਾਧ ਸੰਗਤ ਜੀ ! ਅਨਨ ਭਗਤ ਦਾ ਮਤਲਬ ਕੀ ਹੈ ? ਜਿਸ ਵਕਤ ਪ੍ਰੇਮ ਦਾ ਨਿਸ਼ਾਨਾ ਸਿਰਫ ਇੱਕ ਹੈ, ਸਿਰਫ ਇੱਕੋ ਦੀ ਪਛਾਣ ਹੈ, ਇੱਕ ਨੂੰ ਹੀ ਦੇਖਦਾ ਹੈ, ਇੱਕ ਨੂੰ ਹੀ ਜਾਣਦਾ ਹੈ, ਉਸ ਇੱਕ ਦੇ ਇਲਾਵਾ ਇਸ ਸੰਸਾਰ ਵਿੱਚ ਦੂਜਾ ਕੋਈ ਨਹੀਂ, ਐਸਾ ਅਨਨ ਭਗਤ ਬਣਿਆ।

ਜਿਸ ਤਰ੍ਹਾਂ ਸਾਹਿਬ ਫੁਰਮਾਉਂਦੇ ਹਨ-

ਅੰਤਰਿ ਗੁਰੁ ਆਰਾਧਣਾ ਜਿਹਵਾ ਜਪਿ ਗੁਰ ਨਾਉ॥
ਨੇਤ੍ਰੀ ਸਤਿਗੁਰੁ ਪੇਖਣਾ ਸ੍ਰਵਣੀ ਸੁਨਣਾ ਗੁਰ ਨਾਉ॥
ਸਤਿਗੁਰ ਸੇਤੀ ਰਤਿਆ ਦਰਗਹ ਪਾਈਐ ਠਾਉ॥
ਕਹੁ ਨਾਨਕ ਕਿਰਪਾ ਕਰੇ ਜਿਸ ਨੋ ਏਹ ਵਥੁ ਦੇਇ॥
ਜਗ ਮਹਿ ਉਤਮ ਕਾਢੀਅਹਿ ਵਿਰਲੇ ਕੇਈ ਕੇਇ॥
ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ-517

ਫਿਰ ਉਹ ਅੰਤਰ ਮੁਖੀ ਵੀ ਗੁਰੂ ਗੋਬਿੰਦ ਸਾਹਿਬ ਦੇ ਚਰਨਾਂ ਨੂੰ ਵਸਾਈ ਬੈਠਾ ਹੈ ਅਤੇ ਨੇਤਰਾਂ ਵਿੱਚ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਵਸਾਈ ਬੈਠਾ ਹੈ। ਅੰਤਰਮੁੱਖੀ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਪਿਆਰ ਕਰ ਰਿਹਾ ਹੈ, ਬਾਹਰਮੁਖੀ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਪਿਆਰ ਕਰ ਰਿਹਾ ਹੈ। ਉਸ ਦੀਆਂ ਅੱਖਾਂ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਦਰਸ਼ਨ ਕਰਦੀਆਂ ਰੱਜਦੀਆਂ ਨਹੀਂ, ਉਸਦੇ ਕੰਨ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਅਨਮੋਲ ਬਚਨ ਸੁਣਦੇ ਥੱਕਦੇ ਨਹੀਂ, ਉਸ ਦੀ ਰਸਨਾ ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਕਹਿੰਦੀ ਥੱਕਦੀ ਨਹੀਂ।

ਕਾਫੀ ਦੇਰ ਹੋ ਗਈ ਹੋਸ਼, ਸੁੱਧ-ਬੁੱਧ ਭੁੱਲੀ ਹੋਈ ਹੈ। ਉਸ ਪਾਸੇ ਰਾਜੇ ਨੇ ਦਰਬਾਰ ਵਿੱਚ ਕਿਹਾ ਕਾਫੀ ਦੇਰ ਹੋ ਗਈ ਅਜੇ ਆਇਆ ਨਹੀਂ। ਇੱਕ ਹੋਰ ਨੂੰ ਮੁਖਬਰ ਬਣਾ ਕੇ ਭੇਜਿਆ ਹੈ ਕਿ ਜਾ, ਉਸ ਨੂੰ ਚਿਤਾਵਨੀ ਦੇ ਹੁਣ, ਸਭ ਪਤਾ ਕਰ ਲਿਆ ਹੋਵੇਗਾ ਹੁਣ ਵਾਪਸ ਆ ਜਾਏ। ਜਦ ਸੰਗਤ ਵਿੱਚ ਆਇਆ ਉਸ ਨੇ ਕਿਹਾ ਕਿ ਰਾਜੇ ਨੇ ਤੁਹਾਨੂੰ ਵਾਪਸ ਬੁਲਾਇਆ ਹੈ। 

ਆਗਿਆ ਲੈ ਕੇ ਗਿਆ ਦਰਬਾਰ ਦੇ ਵਿੱਚ। ਰਾਜੇ ਨੇ ਉਸ ਦੇ ਔਹਦੇ ਦੇ ਹਿਸਾਬ ਨਾਲ ਬਿਠਾਇਆ ਹੈ, ਸਤਿਕਾਰ ਕੀਤਾ ਹੈ। ਪੁੱਛਿਆ ਹੈ ਕਿ ਤੁਸੀਂ ਬੜੀ ਦੇਰ ਲਗਾ ਦਿੱਤੀ। ਹੁਣ ਸਾਰਾ ਪਤਾ ਜੋ ਲੈ ਕੇ ਆਏ ਹੋ, ਦੱਸੋ।

 ਉਹ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਚਰਨਾਂ ਦਾ ਆਸ਼ਿਕ, ਉਹ ਚਰਨਾਂ ਵਿੱਚ ਕੈਦ ਹੋਇਆ ਦੇਵੀ ਚੰਦ ਵਜ਼ੀਰ ਜਿਹੜੇ ਬਚਨ ਕਰਦਾ ਹੈ, ਫਿਰ ਉਹ ਗੁਰੂ ਦਾ ਪ੍ਰੇਮ.... 

ਜਿਹੜਾ ਗੁਰੂ ਦਾ ਆਸ਼ਿਕ ਹੋਵੇ ਉਸ ਤੋਂ ਤਾਂ ਸਿਵਾਏ ਪ੍ਰੇਮ ਦੇ, ਆਪਣੇ ਗੁਰੂ ਦੀ ਉਸਤਤ ਅਤੇ ਉਸ ਦੀ ਵਡਿਆਈ ਦੇ ਹੋਰ ਕੀ ਬਚਨ ਹੋਣੇ ਸੀ ? ਜਿਸ ਵਕਤ ਉਸ ਰੰਗਤ ਦੇ ਵਿੱਚ ਰੰਗਿਆ ਹੋਇਆ ਗੁਰੂ ਦੇ ਪ੍ਰੇਮ ਨੂੰ ਪ੍ਰਗਟ ਕਰਦਾ ਹੈ, ਰਾਜਾ ਹੰਕਾਰ ਵਿੱਚ ਆ ਗਿਆ, ਗੁੱਸੇ ਵਿੱਚ ਆ ਗਿਆ ਅਤੇ ਹੁਕਮ ਦਿੱਤਾ ਇਸਨੂੰ ਤਸੀਹਾ ਦੇਵੋ, ਇਹ ਸ਼ਤਰੂ ਨਾਲ ਮਿਲ ਗਿਆ ਹੈ। ਇਸ ਨੂੰ ਬਾਹਰ ਪਹਾੜੀ ਤੇ ਲੈ ਜਾਵੋ, ਦੋ ਸਲਾਖਾਂ ਭਖਦੀਆਂ ਲਾਲ ਕਰਕੇ ਇਸ ਦੇ ਨੇਤਰਾਂ ਵਿੱਚ ਚੋਭ ਦਿਉ, ਇਸ ਨੂੰ ਅੰਨ੍ਹਾ ਕਰਕੇ ਬਾਹਰ ਸੁਟ ਆਓ, ਇਸ ਨੂੰ ਪਤਾ ਲੱਗੇ ਸ਼ਤਰੂ ਨਾਲ ਮਿਲਣ ਦੀ ਕੀ ਸਜ਼ਾ ਹੈ।

ਬਾਬਾ ਨੰਦ ਸਿੰਘ ਸਾਹਿਬ ਫੁਰਮਾਉਂਣ ਲੱਗੇ ਕਿ-

ਮੂਰਖ ਲੋਕ ਉਸੇ ਤਰ੍ਹਾਂ ਉਹ ਸਲਾਖਾਂ ਉਸਦੇ ਨੇਤਰਾਂ ਵਿੱਚ ਖੋਭਦੇ ਹਨ, ਉਸ ਨੂੰ ਉਥੇ ਸੁੱਟ ਕੇ ਵਾਪਸ ਆ ਗਏ। ਹੁਣ ਥੋੜ੍ਹੀ ਦੇਰ ਬਾਅਦ ਵਜੀਰ ਉਠਦਾ ਹੈ ਜਦੋਂ ਨੇਤਰ ਖੋਲ੍ਹਦਾ ਹੈ, ਨੇਤਰ ਨੌ ਬਰ ਨੌ ਹਨ। ਜਿਹੜੇ ਸਾਹਿਬ ਦੇ ਚਰਨ ਨੇਤਰਾਂ ਵਿੱਚ ਵਸਾਏ ਹੋਏ ਸੀ ਉਸਦੀ ਪ੍ਰੀਤੀ ਦੇ ਵਿੱਚ ਅਨੰਦਪੁਰ ਸਾਹਿਬ ਵੱਲ ਤੁਰ ਪਿਆ ਹੈ।

 ਪਹੁੰਚਿਆ ਹੈ, ਦਰਬਾਰ ਸਜਿਆ ਹੋਇਆ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਦਾ। ਗੁਰੂ ਗੋਬਿੰਦ ਸਿੰਘ ਸਾਹਿਬ ਬਿਰਾਜਮਾਨ ਹਨ ਆਪਣੇ ਆਸਣ ਤੇ। ਜਾ ਚਰਨਾਂ ਤੇ ਮਸਤਕ ਰੱਖਿਆ ਪਰ ਬੜਾ ਹੈਰਾਨ ਹੋ ਕੇ ਸਾਹਿਬ ਦੇ ਮੁੱਖ ਵੱਲ ਵੇਖ ਕੇ ਕਹਿੰਦਾ ਹੈ-

ਸੱਚੇ ਪਾਤਸ਼ਾਹ ਇਹ ਚਰਨ ਤਾਂ ਹਰ ਵੇਲੇ ਮੇਰੇ ਨੇਤਰਾਂ ਵਿੱਚ ਵਸੇ ਹੋਏ ਹਨ, ਇਹ ਹਰ ਵੇਲੇ ਮੇਰੇ ਹਿਰਦੇ ਵਿੱਚ ਵੱਸੇ ਹੋਏ ਹਨ ਫਿਰ ਜਿਹੜੇ ਚਰਨ ਵੱਸੇ ਹੋਏ ਸੀ ਇਨ੍ਹਾਂ ਦੀ ਫੋਟੋ ਸਾਫ ਸੀ, ਇਹ ਪੱਟੀਆਂ ਨਹੀਂ ਸੀ ਬੰਨ੍ਹੀਆਂ ਹੋਈਆਂ। 

ਦਸ਼ਮੇਸ਼ ਪਿਤਾ ਨੂੰ ਪੁੱਛਦਾ ਹੈ ਕਿ ਤੁਹਾਡੇ ਦੋਨਾਂ ਚਰਨਾਂ ਤੇ ਪੱਟੀਆਂ ਬੰਨ੍ਹੀਆਂ ਹੋਈਆਂ ਹਨ ਇਹ ਪੱਟੀਆਂ ਨਹੀਂ ਸੀ ਬੰਨ੍ਹੀਆਂ ਹੋਈਆਂ। ਸਿੱਖ ਦਾ ਪਿਆਰ ਵੇਖੋ ਉਹ ਪ੍ਰੇਮ ਦੁਆਰਾ, ਉਸ ਧਿਆਨ ਦੇ ਵਿੱਚ ਜਿਹੜੇ ਚਰਨ ਉਸ ਦੀਆਂ ਅੱਖਾਂ ਦੇ ਵਿੱਚ ਵੱਸੇ ਹੋਏ ਹਨ, ਉਹ ਫੋਟੋ ਸਾਫ ਹੈ।

ਗੁਰੂ ਗੋਬਿੰਦ ਸਿੰਘ ਸਾਹਿਬ ਉਸ ਵੱਲ ਵੇਖ ਕੇ ਮੁਸਕਰਾਏ ਹਨ। ਕਹਿੰਦ- ਓਏ ਗੁਰਸਿੱਖਾ ਇਹ ਤੇਰੀ ਹੀ ਮਿਹਰਬਾਨੀ ਹੈ। ਹੈਰਾਨ ਹੋ ਕੇ ਵੇਖ ਰਿਹਾ ਹੈ। ਫੁਰਮਾਉਂਣ ਲੱਗੇ- ਓਏ ਤੂੰ ਕੀ ਕਿਹਾ, ਵਸਾਏ ਕਿੱਥੇ ਹੋਏ ਸਨ ? ਸੱਚੇ ਪਾਤਸ਼ਾਹ ! ਨੇਤਰਾਂ ਵਿੱਚ।

ਇੱਕ ਗੁਰਮੁਖ ਦੀ ਅਵਸਥਾ ਕੀ ਹੈ ? ਇੱਕ ਗੁਰਸਿੱਖ ਦੀ ਕੀ ਅਰਦਾਸ ਹੈ ? ਕੀ ਬੇਨਤੀ ਹੈ ? ਕੀ ਅਰਜੋਈ ਹੈ ? ਕੀ ਉਤਸ਼ਾਹ ਹੈ?

ਦਿਨਸੁ ਰੈਣਿ ... ਦਿਨ ਰਾਤ, ਸਵਾਸ ਸਵਾਸ, ਸੱਚੇ ਪਾਤਸ਼ਾਹ ਤੇਰੇ ਦਰਸ਼ਨ ਹੁੰਦੇ ਰਹਿਣ। ਤੇਰੇ ਚਰਨ ਕਮਲ ਮੇਰੇ ਨੇਤਰਾਂ ਵਿੱਚ ਵਸੇ ਰਹਿਣ। ਇਹ ਨੇਤਰ ਤੇਰੇ ਚਰਨਾਂ ਦਾ ਨਿਵਾਸ ਅਸਥਾਨ ਬਣ ਜਾਣ, ਘਰ ਬਣ ਜਾਏ।

ਫਿਰ ਫੁਰਮਾਉਂਣ ਲੱਗੇ- ਕਿੱਥੇ ਵਸਾਏ ਹਨ? 

-ਜੀ 'ਨੇਤਰਾਂ ਵਿੱਚ' 

ਇੱਕ ਦਮ ਸਮਝਿਆ ਫਿਰ ਉਹ ਭਖਦੀਆਂ ਸਲਾਖਾਂ, ਉਹ ਭਖਦੇ ਤੂੰਬੇ ਖੁੱਭੇ ਕਿੱਥੇ ਹਨ? 

ਇਸ ਪਾਸੇ ਕੀ ਹੋਇਆ ਉਸ ਵੇਲੇ, ਜਿਸ ਵਕਤ ਉਸਦੇ ਸੱਜੇ ਅਤੇ ਖੱਬੇ ਨੇਤਰਾਂ ਵਿੱਚ ਉਹ ਖੁਭ ਰਹੇ ਹਨ ਉਸੇ ਵੇਲੇ ਮੇਰੇ ਸਾਹਿਬ ਦਸ਼ਮੇਸ਼ ਪਿਤਾ ਦੇ ਚਰਨਾਂ ਵਿੱਚੋਂ ਸੱਜੇ ਅਤੇ ਖੱਬੇ ਪਾਸੇ ਤੋਂ ਖੂਨ ਦੇ ਦੋ ਫੁਹਾਰੇ ਫੁੱਟੇ ਹਨ ਤਾਂ ਸੰਗਤ ਵੇਖ ਰਹੀ ਹੈ ਕਿ ਅਚਾਨਕ ਕੀ ਹੋਇਆ ਹੈ ਅਤੇ ਭੱਜੀ ਹੈ ਭੱਜ ਕੇ ਪੱਟੀਆਂ ਕੀਤੀਆਂ ਸੱਚੇ ਪਾਤਸ਼ਾਹ ਦੇ ਚਰਨਾਂ ਤੇ। ਸੰਗਤ ਪੁੱਛਦੀ ਹੈ ਇਹ ਕੀ ਕੌਤਕ ਹੈ ? ਸੱਚੇ ਪਾਤਸ਼ਾਹ, ਸਾਹਿਬ ਨੇ ਕੋਈ ਜਵਾਬ ਨਹੀਂ ਦਿੱਤਾ। ਉਥੇ ਹੁਣ ਸੰਗਤ ਸਮਝ ਗਈ ਹੈ ਕਿ ਇਸ ਨੂੰ ਇਹ ਸਜਾ ਮਿਲੀ ਹੈ ਅਤੇ ਇਹ ਘਟਨਾ ਜਦੋਂ ਵਰਤੀ ਹੈ, ਉਥੇ ਉਸ ਵੇਲੇ ਚਰਨਾਂ ਵਿੱਚੋਂ ਕੀ ਭਾਣਾ ਵਰਤਿਆ।

ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਕੀ ਫੁਰਮਾਉਂਦੇ ਹਨ-

ਰੈਣਿ ਦਿਨਸੁ ਗੁਰ ਚਰਣ ਅਰਾਧੀ
ਦਇਆ ਕਰਹੁ ਮੇਰੇ ਸਾਈ॥
ਨਾਨਕ ਕਾ ਜੀਉ ਪਿੰਡੁ ਗੁਰੂ ਹੈ
ਗੁਰ ਮਿਲਿ ਤ੍ਰਿਪਤਿ ਅਘਾਈ॥
ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ-758
ਸਭੁ ਦਿਨਸੁ ਰੈਣਿ ਦੇਖਉ ਗੁਰੁ ਅਪੁਨਾ
ਵਿਚਿ ਅਖੀ ਗੁਰ ਪੈਰ ਧਰਾਈ॥
ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ-758
ਚਰਨ ਕਮਲ ਸਿਉ ਲਾਗੀ ਪ੍ਰੀਤਿ॥
ਗੁਰ ਪੂਰੇ ਕੀ ਨਿਰਮਲ ਰੀਤਿ॥

ਭਉ ਭਾਗਾ ਨਿਰਭਉ ਮਨਿ ਬਸੈ॥
ਅੰਮ੍ਰਿਤ ਨਾਮੁ ਰਸਨਾ ਨਿਤ ਜਪੈ॥
ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ-893
ਚਰਨ ਕਮਲ ਸਿਉ ਰੰਗੁ ਲਗਾ ਅਚਰਜ ਗੁਰਦੇਵ॥
ਜਾ ਕਉ ਕਿਰਪਾ ਕਰਹੁ ਪ੍ਰਭ ਤਾ ਕਉ ਲਾਵਹੁ ਸੇਵ॥
ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ-814
ਗੁਰ ਕੇ ਚਰਨ ਹਿਰਦੈ ਵਸਾਏ॥
ਮਨ ਚਿੰਤਤ ਸਗਲੇ ਫਲ ਪਾਏ॥

ਅਗਨਿ ਬੁਝੀ ਸਭ ਹੋਈ ਸਾਂਤਿ॥
ਕਰਿ ਕਿਰਪਾ ਗੁਰਿ ਕੀਨੀ ਦਾਤਿ॥
ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ-395
ਰਾਜੁ ਨ ਚਾਹਉ ਮੁਕਤਿ ਨ ਚਾਹਉ
ਮਨਿ ਪ੍ਰੀਤਿ ਚਰਨ ਕਮਲਾਰੇ॥
ਬ੍ਰਹਮ ਮਹੇਸ ਸਿਧ ਮੁਨਿ ਇੰਦ੍ਰਾ
ਮੋਹਿ ਠਾਕੁਰ ਹੀ ਦਰਸਾਰੇ॥
ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ-534
ਮਾਈ ਚਰਨ ਗੁਰ ਮੀਠੇ॥
ਵਡੈ ਭਾਗਿ ਦੇਵੈ ਪਰਮੇਸੁਰ
ਕੋਟਿ ਫਲਾ ਦਰਸਨ ਗੁਰ ਡੀਠੇ॥
ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ-717
ਗੁਰੂ ਨਾਨਕ ਦਾਤਾ ਬਖਸ਼ ਲੈ ਬਾਬਾ ਨਾਨਕ ਬਖਸ਼ ਲੈ 
Gobind Prem 

तव चरनन मन रहै हमारा


साध संगत जी, बाबा नंद सिंह साहिब ने दूसरी साखी सुनाई- 

पहाड़ी वजीर है, जिसे उसके राजा ने गुप्तचर बनाकर गुरु गोबिंद सिंह साहिब के दरबार में भेजा कि जा, जाकर उनकी सारी फौज का, शस्त्रों का और हर एक वस्तु का पता करके आ। वह संगत में घुल-मिल कर गुरु दरबार में पहुँच गया है। 

गुरु की अमृत दृष्टि का कमाल है-

अम्रित द्रिसट पेखै होइ संत 

जिसकी ओर भी सतगुरु अमृत दृष्टि डालता है, उसे संत बना डालता है। 

वह वजीर गया तो भेद लेने था, पर जब जाकर माथा टेका और साहिब की ओर देखा तो अन्तर्यामी पातशाह ने जो दृष्टि उस पर डाली, उस दृष्टि के पड़ते ही वह श्री गुरु गोबिंद साहिब का अनन्य भक्त बन गया। 

बाबा नंद सिंह साहिब फ़रमाने लगे कि अब वह गुरु साहिब का अनन्य भक्त बन गया है। साध् संगत जी, अनन्य का अर्थ क्या है? जिस समय प्रेम का लक्ष्य सिर्फ एक है, सिर्फ एक ही पहचान है, एक को ही देखना, एक को ही जानना है, उस एक के अतिरिक्त इस संसार में दूसरा कोई नहीं है। 
ऐसे ही अनन्य भक्त बना जाता है जिस तरह साहिब श्री गुरु ग्रंथ साहिब में फ़रमाते हैं।

अंतरि गुरु आराधणा जिहवा जपि गुर नाउ 
नेत्राी सतिगुरु पेखणा ड्डवणी सुनणा गुर नाउ
सतिगुरु सेती रतिआ दरगाह पाईऐ ठाउ
कहु नानक किरपा करे जिस नो एह वथु देइ
जग महि उत्तम काढ़ीअहि विरले केई केई
श्री गुरु ग्रंथ साहिब, अंग-517

फिर उसने अन्तर्मुख होकर गुरु गोबिंद साहिब के चरणों को अपने हृदय में बसा लिया है। उसने अपने नेत्रों में भी गुरु गोबिंद साहिब को बसा लिया है। वह अन्तर्मुखी होकर भी गुरु गोबिंद साहिब को प्यार कर रहा है तो बहिर्मुखी होकर भी श्री गुरु गोबिंद सिंह साहिब को ही प्यार कर रहा है। 
उसके नेत्र  श्री गुरु गोबिंद सिंह साहिब के दर्शन करते हुए कभी तृप्त नहीं होते 
उसके कान श्री गुरु गोबिंद सिंह साहिब के अनमोल वचन सुनते हुए थकते नहीं। 
धन्न-धन्न गुरु गोबिंद सिंह साहिब कहते हुए उसकी जिह्वा (रसना) कभी थकती नहीं।

काफी समय बीत गया लेकिन वह गुप्तचर बनकर आया वज़ीर अपनी सुध-बुध खो बैठा है। उसे कोई होश ही नहीं है। उधर पहाड़ी राजे ने दरबार में कहा कि काफी देर हो गई है, अभी तक गुप्तचर को वापिस आ जाना चाहिए था। राजा ने एक और गुप्तचर भेजा और कहा कि उसे चेतावनी दो कि अब तक उसने वहाँ के सारे भेद पा लिए होंगे, वापिस आ जाए। 


नया गुप्तचर संगत में आकर वह पहले वाले गुप्तचर से मिला और कहा कि आपको राजा ने वापिस बुलाया है। वजीर गुरुजी से अनुमति लेकर वापिस राजा के दरबार में लौट गयाराजा ने उसके पद के अनुरूप उसे दरबार में स्थान दिया, उसका सत्कार किया और पूछा कि आपने इतनी देर लगा दी। अब जो सारी जानकारी ले आए हो, हमें बताओ। 

गुरु गोबिंद साहिब के चरणों का आशिक और उन चरणों में कैद पहाड़ी वजीर देवीचंद जो कहा उसमें गुरु का प्रेम झलक रहा था। क्योंकि गुरु का आशिक तो सिवाय प्रेम, अपने गुरु की स्तुति और उनकी बड़ाई छोड़कर और कौन से वचन कह सकता है? जिस समय उसने प्रेम के रंग में रंग कर गुरु के प्रेम को प्रकट किया है तो राजा अहंकार में आ गया, वह क्रोध में आ गया और उसने हुक्म दिया कि इसे यातनाएँ दी जाएँ। यह जाकर शत्रु से मिल गया है। इसको दूर पहाड़ी पर ले जाओ, दो सलाखें गरम करके इसके नेत्रों में चुभो दो। इसे अंधा करके बाहर फैंक आओ, ताकि इसे पता लगे कि शत्रु से मिल जाने की सजा क्या होती है?

बाबा नंद सिंह साहिब फ़रमाने लगे कि आदेशानुसार उसकी आँखों में सलाखें घोंप दी गईं और उसे अंधा करके फैंक दिया गया। थोड़ी देर के बाद वजीर उठता है और अपने नेत्र खोलता है तो महसूस करता है कि उसके नेत्र जस-के-तस बिल्कुल ठीक हैं।  जि साहिब के चरणों को उसने अपने नेत्रों में बसाया हुआ था, उनकी प्रीति में वह आनन्दपुर साहिब की ओर चल पड़ता है।

वहाँ जाकर उसने देखा कि गुरु गोबिंद सिंह साहिब का दरबार सजा हुआ है। गुरु गोबिंद सिंह साहिब अपने आसन पर विराजमान् हैं। उसने जाकर गुरु चरणों में मस्तक रखा, पर बड़ा हैरान होकर साहिब के मुख की तरफ देखकर कहने लगा- कि सच्चे पातशाह, ये चरण तो हर समय मेरे नेत्रों में समाए हुए हैं। हर समय मेरे हृदय में बसे हुए हैं फिर जो चरण मेरे नेत्रों और हृदय में बसे हैं उनका तस्वीर तो साफ है। उन चरणों पर तो ये पट्टियाँ नहीं बँधी हुई  थीं। 

वह दशमेश पिताजी से पूछ रहा है कि आज इन दोनों चरणों पर जो पट्टियाँ बँधी हैं, वह उन चरणों पर तो नहीं बँधी नहीं थीं, जो मेरे हृदय में बसे हैं। उस सिख का प्यार, उस प्रेम के द्वारा वह जो देख रहा है, उस ध्यान के द्वारा कि जो गुरु चरण उसकी आँखों में बसे हैं, उनका तस्वीर तो बिल्कुल साफ है। 

गुरु गोबिंद सिंह साहिब उसकी ओर देखकर मुस्कराये और कहने लगे-
यह सब तेरी ही मेहरबानी है। जब हैरान होकर उस सिक्ख ने गुरु की ओर देखा तो उन्होंने फ़रमाया कि-
अभी तूने क्या कहा है कि मेरे चरण बसा कहाँ रखे थे? 
कहा - सच्चे पातशाह! नेत्रों में। 
फिर उसे एकदम समझ आया कि वो तपती सलाखें, वे तपते तूम्बे (सलाखें) आखिर कहाँ जा खुभे थे। 

उस समय इस ओर क्या घटित हुआ?
जिस समय उसके दाहिने और बाएँ नेत्रों में वे तपती सलाखें घोपी जा रही थीं उस समय मेरे साहिब दशमेश पिताजी के दाएँ और बाएँ दोनों चरणों से खून के फव्वारे फूटे हैं। 

संगत देख रही है कि अचानक क्या हो रहा है? हड़बड़ी में भागकर संगत ने सच्चे पातशाह के चरणों पर पट्टियाँ बाँधी हैं। संगत पूछती है कि सच्चे पातशाह ! यह क्या कौतुक है? साहिब ने कोई जवाब नहीं दिया। अब संगत समझ गई है कि इस गुरमुख को यह सजा मिली है। जिस समय यह घटना घटी है उसी समय दशमेश पिता के चरणों में अचानक रक्त-प्रवाह की घटना घटी है।

साहिब श्री गुरु ग्रंथ साहिब क्या फ़रमाते हैं-

रैणि दिनसु गुर चरण अराधी दइआ करहु मेरे साई
नानक का जीउ पिंडु गुरु है गुर मिलि त्रिपति अघाई
                                                                     श्री गुरु ग्रंथ साहिब, अंग-758

सभु दिनसु रैणि देखउ गुर अपुना विचि अखी गुर पैर धराई
                                                                   श्री गुरु ग्रंथ साहिब, अंग-758

चरन कमल सिउ लागी प्रीति।। गुर पूरे की निरमल रीति
भउ भागा निरभउ मनि बसै।। अम्रित नामु रसना नित जपै
                                                                  श्री गुरु ग्रंथ साहिब, अंग-893

चरन कमल सिउ रंगु लगा अचरज गुरदेव
जा कउ किरपा करहु प्रभ ता कउ लावहु सेव
                                                                  श्री गुरु ग्रंथ साहिब, अंग-814

गुर के चरन हिरदै बसाए।। मन चिंतत सगले फल पाए 
अगनि बुझी सभ होई सांति।। करि किरपा गुरि कीनी दाति
                                                                  श्री गुरु ग्रंथ साहिब, अंग-395
 
राजु न चाहउ मुकति न चाहउ मनि प्रीति चरन कमलारे 
ब्रहम महेस सिध मुनि इंद्रा मोहि ठाकुर ही दरसारे
                                                                श्री गुरु ग्रंथ साहिब, अंग-534


माई चरन गुर मीठे
वडै भागि देवै परमेसरु कोटि फला दरसन गुर डीठे
                                                              श्री गुरु ग्रंथ साहिब, अंग-717

एक गुरमुख की अवस्था सी होती है? गुरमुख की क्या अरदास है? क्या विनती है? क्या निवेदन है? सा उत्साह है? 
दिन-रात श्वास-श्वास में, सच्चे पातशाह तेरे दर्शन होते रहें, तेरे चरणकमल मेरे नेत्रों में बसे रहें। मेरे नेत्रा तुम्हारे चरणों का निवास-स्थान बन जाएँ, घर बन जाएँ। 
पिताजी एक दिन कहने लगे-
चरण मिलते नहीं, जिसको मिलते हैं वह उसके प्रारब्ध् में मूलतः ही (धुरों) होते हैं।

माई चरन गुर मीठे 
वडै भागि देवै परमेसरु कोटि फला दरसन गुर डीठे रहाउ 
गुन गावत अचुत अबिनासी काम क्रोध बिनसे मद ढीठे
असथिर भए साच रंगि राते जनम मरन बाहुरि नहीं पीठे
बिनु हरि भजन रंग रस जेते संत दइआल जाने सभि झूठे
नाम रतनु पाइओ जन नानक नाम बिहून चले सभि मूठे                                                                                        श्री गुरु ग्रंथ साहिब, अंग-717

गुरु नानक दाता बख़्श लै, बाबा नानक बख़्श लै।

Gobind Prem

भाई कैंठा जी

 भाई कैंठा जी


बाबा नंद सिंह जी ने एक पावन साखी सुनाई कि-

काबुल की संगत गुरु हरि राय साहिब के पास कीरतपुर साहिब पहुँचती है। उनकी उत्साहपूर्ण इच्छा यह है कि वे गुरु साहिब को अपने साथ ले चलें ताकि काबुल की बाकी संगत भी उनके दर्शन कर के अपने जीवन को सफल कर सके। 

उन्होंने जाकर यह विनती गुरु जी के समक्ष रखी। गुरु साहिब ने बहुत ही प्रेम से यह विनती सुनी। कुछ दिनों बाद उन्होंने उस संगत को वापिस काबुल जाने की अनुमति दी और उनकी विनती स्वीकार करते हुए अपना एक अतिप्रिय सिक्ख साथ भेजा और कहा कि यह आपको मेरी कमी महसूस नहीं होने देगा। इसकी सेवा हमारी सेवा होगी। यह कहकर के उन्होंने भाई कैंठा जी को संगत के साथ भेज दिया। 

जब भाई कैंठा जी संगत सहित काबुल पहुँचे तो क्या घटना घटती है? 

कीरतपुर साहिब में सुबह का दीवान लगा है, दीवान की समाप्ति हो चुकी है और संगत बाहर जाकर लंगर के लिए पंगत के रूप में सज गई है। प्रतिदिन गुरु साहिब स्वयं उठते और संगत में जाकर परशादा बँटवाते, पर आज गुरु साहिब नहीं उठे। पंगत के रूप में बैठी संगत को काफी देर हो गई और इधर परशादा भी ठंडा हो गया। 

सेवादार ने जाकर विनती की-
सच्चे पातशाह बहुत देर से आपकी प्रतीक्षा हो रही है। गरीब-निवाज, नियमानुसार आप स्वयं पंगत में आकर  परशादा बटवाने की आज्ञा देते हैं।  

साहिब ने सेवक (हजूरिए) की ओर देखा और फ़रमाया कि- 
काबुल में बैठा भाई कैंठा हमारे चरणों को जकड़े बैठा है। वह जब हमारे चरणों को छोड़ेगा, तभी हम उठ सकते हैं। जैसे ही यह होगा, हम बाहर आ जाएँगे।

उधर काबुल में क्या हो रहा है ! 
सवेरे के दीवान का भोग पड़ गया है। भाई कैंठा जी गुरु के ध्यान में पूरी तरह लीन हैं।  पूर्ण रूप से गुरु प्रेम में वशीभूत हैं। 

यह गुरु प्रेम का कैसा वशीकरण है? आखिर किस सुरूर, किस दीवानगी, किस नशे और गुरु के किन चरणों की प्रीति में भाई कैंठा जी डूबे हुए हैं ! 

वहाँ की संगत देख रही है कि भाई कैंठा जी गुरु के ध्यान में झूम रहे हैं। उस प्रेम में उन्हें अपना कोई होश ही नहीं है। प्रेम की उस खुमारी में वे अपने ही चरण पकड़े हुए हैं और जोर-जोर से अपने ही चरणों को दबा रहे हैं। 

इस तरफ गुरु साहिब कह रहे हैं कि हमारे चरणों को भाई कैंठा ने जकड़ लिया है। सही अर्थों में जकड़ा तो उन्होेंने गुरु साहिब के चरणों को था, पर संगत मस्ती में देख रही है कि उन्हें तो अपना होश ही नहीं है। 

साधसंगत जी, गुरु चरणों का आशिक, गुरु चरणों का प्रेमी कई हजार मील की दूरी से भी गुरु को अपने प्रेम में जकड़े बैठा है। 

यहाँ बाबा नंद सिंह साहिब का एक वचन ध्यान में आ रहा है।

इंजन है, इंजन में कोयला डाला जाता है। पानी डाला जाता है तो भाप बनती है, वह भाप सलाखों के बीच से निकलकर सूक्ष्म होती जाती है। भाप जितनी सूक्ष्म होती जाती है, उतना अधिक बल पकड़ती जाती है

फिर वह किस सीमा तक बल पकड़ती है!!!!!!!!

यह कोयले और पानी से बनी भाप इतना अधिक बल पकड़ती है कि इंजन को खींचती है, पूरी गाड़ी को खींचती है।

बाबाजी फिर फ़रमाने लगे-
यही हाल एक गुरसिक्ख, एक गुरमुख की वृत्ति का है। जिस समय वह वृत्ति गुरु चरणों में लीन हो जाती है तो वह सूक्ष्म होती जाती है। गुरु परायण होकर चरणों में लीन रहती है। चरण-कमलों में सूक्ष्म होती जाती है। जैसे-जैसे वह सूक्ष्म होती जाती हैं, बल पकड़ती जाती है। 

जरा सोच के देखिए, भाई कैंठा जी की वृत्ति, जो गुरु नानक सच्चे पातशाह, सातवें गुरु नानक जी के चरण कमलों में लीन हो गई है, कितना बल पकड़ चुकी है। वह गुरु नानक पातशाह को जकड़कर बैठी है। देखिए तो उस वृत्ति ने कितना बल पकड़ लिया है।

गुर के चरन रिदै लै धारउ ॥ गुरु पारब्रहमु सदा नमसकारउ ॥

श्री गुरु ग्रंथ साहिब, अंग 864

साधसंगत जी, इस अवस्था को महसूस करना भी बहुत मुश्किल है। बाबा नंद सिंह साहिब गुरु चरणों की प्राप्ति पर वचन करते हुए फ़रमाने लगे-
चरणों की प्रीति, चरणों की प्राप्ति के लिए जितने भी साधन किए जाते हैं, जो जप-तप किया जाता है तो यह सब अपने प्रियतम के चरणों की प्राप्ति हेतु ही किए जाते हैं।
जब गुरु चरणों की प्राप्ति हो जाए, चरण मिल जाएँ तो सारे जप-तप का फल उसी में समाहित हो जाता है। 

फिर बाबा नंद सिंह जी आगे फ़रमाने लगे- 
चरण मिल जाएँ तो चरणों से माँगना क्या है? 
फिर स्वयं फ़रमाया- 
चरणों से चरण ही माँगने हैं, चरणों की प्रीति माँगनी है। 
पुनः कहने लगे- 
चरणों ने करना क्या कुछ है? फिर अपने गुरु, अपने साहिब, सतिगुरु श्री गुरु नानक के चरणों ने जन्म-जन्म के युगों-युगों के पापों को चर जाना हैं। चरणों ने पापों को चर जाना है।

गुरु नानक दाता बख्श लै।  बाबा नानक बख्श लै।
 (Gobind Prem)

ਭਾਈ ਕੈਂਠਾ ਜੀ

 ਭਾਈ ਕੈਂਠਾ ਜੀ


ਬਾਬਾ ਨੰਦ ਸਿੰਘ ਸਾਹਿਬ ਨੇ ਇੱਕ ਪਾਵਨ ਸਾਖੀ ਸੁਣਾਈ ਕਿ-

ਕਾਬਲ ਦੀ ਸੰਗਤ ਗੁਰੂ ਹਰਿ ਰਾਏ ਸਾਹਿਬ ਪਾਸ ਕੀਰਤਪੁਰ ਸਾਹਿਬ ਪਹੁੰਚਦੀ ਹੈ। ਉਤਸ਼ਾਹ ਹੈ ਕਿ ਗੁਰੂ ਸਾਹਿਬ ਨੂੰ ਨਾਲ ਲੈ ਚੱਲੀਏ ਤਾਂ ਕਿ ਕਾਬਲ ਜਾ ਕੇ ਗੁਰੂ ਸਾਹਿਬ ਸਾਰੀ ਸੰਗਤ ਨੂੰ ਨਿਵਾਜਨ। ਜਾ ਕੇ ਬੇਨਤੀ ਕੀਤੀ, ਸਾਹਿਬ ਨੇ ਬੜੇ ਪਿਆਰ ਨਾਲ ਸੁਣੀ। ਥੋੜ੍ਹੇ ਹੀ ਦਿਨਾਂ ਬਾਅਦ ਉਨ੍ਹਾਂ ਨੂੰ ਜਾਣ ਦੀ ਇਜਾਜ਼ਤ ਦਿੱਤੀ ਹੈ ਪਰ ਉਨ੍ਹਾਂ ਦੀ ਬੇਨਤੀ ਪਰਵਾਨ ਕਰਦੇ ਹੋਏ ਆਪਣੇ ਇੱਕ ਅਤੀ ਪਿਆਰੇ ਸਿੱਖ ਨੂੰ ਨਾਲ ਭੇਜਿਆ ਕਿ ਇਹ ਤੁਹਾਨੂੰ, ਸਾਡੀ ਕਮੀ ਮਹਿਸੂਸ ਨਹੀਂ ਹੋਣ ਦੇਵੇਗਾ, ਇਸ ਦੀ ਸੇਵਾ ਸਾਡੀ ਸੇਵਾ ਹੋਵੇਗੀ, ਇਹ ਕਹਿ ਕੇ ਭਾਈ ਕੈਂਠਾ ਜੀ ਨੂੰ ਭੇਜਿਆ ਹੈ।

ਜਿਸ ਵਕਤ ਕਾਬਲ ਪਹੁੰਚ ਗਏ, ਕੀ ਘਟਨਾ ਘਟਦੀ ਹੈ?

ਕੀਰਤਪੁਰ ਸਾਹਿਬ ਸਵੇਰ ਦਾ ਦੀਵਾਨ ਲੱਗਿਆ ਹੋਇਆ ਹੈ, ਦੀਵਾਨ ਦਾ ਭੋਗ ਪਿਆ ਹੈ, ਸੰਗਤ ਬਾਹਰ ਜਾਕੇ ਪੰਗਤ ਬਣਾ ਕੇ ਸਜ ਗਈ ਹੈ। ਹਰ ਰੋਜ਼ ਗੁਰੂ ਸਾਹਿਬ ਉੱਠਦੇ, ਜਾ ਕੇ ਸੰਗਤ ਵਿੱਚ ਆਪ ਪਰਸ਼ਾਦਾ ਵਰਤਾਂਦੇ ਸਨ ਪਰ ਅੱਜ ਗੁਰੂ ਸਾਹਿਬ ਨਹੀਂ ਉੱਠੇ। ਸੰਗਤ ਨੂੰ ਉੱਥੇ ਪੰਗਤ ਵਿੱਚ ਬੈਠਿਆਂ ਬੜੀ ਦੇਰ ਹੋ ਗਈ, ਪਰਸ਼ਾਦਾ ਵੀ ਠੰਡਾ ਹੋ ਗਿਆ। ਸੇਵਾਦਾਰ ਜਾ ਕੇ ਬੇਨਤੀ ਕਰਦਾ ਹੈ ਕਿ ਸੱਚੇ ਪਾਤਸ਼ਾਹ ਬਹੁਤ ਦੇਰ ਤੋਂ ਤੁਹਾਡਾ ਇੰਤਜ਼ਾਰ ਹੋ ਰਿਹਾ ਹੈ, ਗਰੀਬ ਨਿਵਾਜ਼ ਨੇਮ ਅਨੁਸਾਰ ਤੁਸੀਂ ਹੀ ਆ ਕੇ ਆਗਿਆ ਬਖਸ਼ਦੇ ਹੋ ਅਤੇ ਵਰਤਾਉਂਦੇ ਹੋ। ਸਾਹਿਬ ਨੇ ਹਜ਼ੂਰੀਏ ਵੱਲ ਵੇਖਿਆ, ਫੁਰਮਾਇਆ, ਕਾਬਲ ਬੈਠਾ ਭਾਈ ਕੈਂਠਾ ਸਾਡੇ ਚਰਨਾਂ ਨੂੰ ਜਕੜੀਂ ਬੈਠਾ ਹੈ, ਸਾਡੇ ਚਰਨਾਂ ਨੂੰ ਛੱਡੇਗਾ ਤਦ ਹੀ ਅਸੀਂ ਉਠ ਸਕਦੇ ਹਾਂ, ਜਦੋਂ ਹੀ ਛੱਡੇਗਾ ਅਸੀਂ ਬਾਹਰ ਆ ਜਾਵਾਂਗੇ।

ਉਸ ਪਾਸੇ ਕੀ ਹੋ ਰਿਹਾ ਹੈ ? 

ਦੀਵਾਨ ਦਾ ਭੋਗ ਪਿਆ ਸਵੇਰੇ ਭਾਈ ਕੈਂਠਾ ਜੀ ਗੁਰੂ ਲਿਵ ਵਿੱਚ ਪੂਰੇ ਲੀਨ ਹਨ। ਗੁਰੂ ਪ੍ਰੇਮ ਦੇ ਵਜਿਦ ਵਿੱਚ ਆਏ ਹੋਏ ਹਨ। 

ਕਿਹੜੇ ਵਜਿਦ ਵਿੱਚ ਆਏ ਹਨ, ਕਿਸ ਸਰੂਰ ਦੇ ਵਜਿਦ ਵਿੱਚ, ਕਿਹੜੇ ਸਰੂਰ, ਕਿਹੜੇ ਨਸ਼ੇ ਵਿੱਚ, ਉਹ ਚਰਨਾਂ ਦੇ ਪ੍ਰੇਮ, ਚਰਨਾਂ ਦੀ ਪ੍ਰੀਤੀ ਵਿੱਚ ਭਾਈ ਕੈਂਠਾ ਜੀ ਮਖਮੂਰ ਹਨ।

 ਸੰਗਤ ਵੇਖ ਰਹੀ ਹੈ ਕਿ ਗੁਰੂ ਲਿਵ ਦੇ ਵਿੱਚ, ਝੂਮ ਰਹੇ ਹਨ। ਉਸਦੇ ਪਿਆਰ ਵਿੱਚ ਆਪਣੀ ਕੋਈ ਹੋਸ਼ ਨਹੀਂ ਹੈ। ਉਸ ਪਿਆਰ ਦੇ ਵਿੱਚ, ਆਪਣੇ ਹੀ ਚਰਨ ਫੜੇ ਹੋਏ ਹਨ ਤੇ ਜੋਰ-ਜੋਰ ਦੀ ਉਨ੍ਹਾਂ ਨੂੰ ਘੁਟ ਰਹੇ ਹਨ। 

ਉਸ ਤਰਫ ਗੁਰੂ ਸਾਹਿਬ ਕੀ ਕਹਿ ਰਹੇ ਹਨ ਸਾਡੇ ਚਰਨਾਂ ਨੂੰ ਜਕੜਿਆ ਹੋਇਆ ਹੈ, ਜਕੜਿਆ ਤਾਂ ਗੁਰੂ ਸਾਹਿਬ ਦੇ ਚਰਨਾਂ ਨੂੰ ਸੀ, ਆਪਣੀ ਹੋਸ਼ ਨਹੀਂ, ਸੰਗਤ ਮਸਤੀ ਵਿੱਚ ਦੇਖ ਰਹੀ ਹੈ। 

ਸਾਧ ਸੰਗਤ ਜੀ ਇੱਕ ਚਰਨ ਕਮਲਾਂ ਦਾ ਆਸ਼ਿਕ, ਗੁਰੂ ਦੇ ਚਰਨਾਂ ਦਾ ਪ੍ਰੇਮੀ, ਕਿਸ ਤਰ੍ਹਾਂ ਗੁਰੂ ਨੂੰ ਆਪਣੇ ਪ੍ਰੇਮ ਵਿੱਚ ਕਈ ਹਜ਼ਾਰ ਮੀਲ ਦੀ ਦੂਰੀ ਤੋਂ ਜਕੜ ਕੇ ਬੈਠਾ ਹੈ।

ਬਾਬਾ ਨੰਦ ਸਿੰਘ ਸਾਹਿਬ ਦਾ ਇੱਕ ਬਚਨ ਚੇਤੇ ਆਉਂਦਾ ਹੈ।

ਬਾਬਾ ਨੰਦ ਸਿੰਘ ਸਾਹਿਬ ਸੰਗਤ ਵਿੱਚ ਬੈਠੇ ਬਚਨ ਕੀ ਕਰ ਰਹੇ ਹਨ-

ਇੰਜਣ ਹੈ, ਇੰਜਣ ਦੇ ਵਿੱਚ ਕੋਇਲਾ ਪੈਂਦਾ ਹੈ। ਪਾਣੀ ਪੈਂਦਾ ਹੈ ਤੇ ਭਾਫ ਬਣਦੀ ਹੈ, ਉਹ ਭਾਫ ਸਲਾਖਾਂ ਦੇ ਵਿੱਚ ਦੀ ਨਿਕਲ ਕੇ ਸੂਖਸ਼ਮ ਹੋਈ ਜਾਂਦੀ ਹੈ। ਜਿੰਨੀ ਸੂਖਸ਼ਮ ਹੋਈ ਜਾਂਦੀ ਹੈ, ਉਹ ਭਾਫ ਬਲ ਫੜੀ ਜਾਂਦੀ ਹੈ। ਫਿਰ ਕਿੰਨਾਂ ਕੁ ਬਲ ਫੜਦੀ ਹੈ?

ਬਾਬਾ ਨੰਦ ਸਿੰਘ ਸਾਹਿਬ ਕਹਿਣ ਲੱਗੇ-

ਇੰਨਾਂ ਬਲ ਫੜਦੀ ਹੈ ਕਿ ਇੰਜਣ ਨੂੰ ਖਿੱਚਦੀ ਹੈ, ਗੱਡੀ ਨੂੰ ਖਿੱਚਦੀ ਹੈ, ਉਹ ਕੋਇਲੇ ਤੇ ਪਾਣੀ ਦੀ ਬਣੀ ਹੋਈ ਭਾਫ ਇੰਨਾ ਬਲ ਫੜਦੀ ਹੈ 

ਫੁਰਮਾਉਂਣ ਲੱਗੇ-

ਇਹੀ ਹਾਲ ਇੱਕ ਗੁਰਸਿੱਖ ਇੱਕ ਗੁਰਮੁੱਖ ਦੀ ਬਿਰਤੀ ਦਾ ਹੈ। ਜਿਸ ਵਕਤ ਚਰਨਾਂ ਵਿੱਚ ਖੁਭਦੀ ਹੈ ਤਾਂ ਫਿਰ ਜਿਸ ਤਰ੍ਹਾਂ ਸੂਖਸ਼ਮ ਹੋਈ ਜਾਂਦੀ ਹੈ, ਗੁਰੂ ਪਰਾਇਣ ਰਹਿੰਦੀ ਹੈ, ਚਰਨਾਂ ਦੇ ਵਿੱਚ ਰਹਿੰਦੀ ਹੈ, ਗੁਰੂ ਦੇ ਚਰਨਾਂ ਵਿੱਚ, ਚਰਨ ਕਮਲਾਂ ਵਿੱਚ ਸੂਖਸ਼ਮ ਹੋਈ ਜਾਂਦੀ ਹੈ। ਜਿੱਦਾਂ ਜਿੱਦਾਂ ਸੂਖਸ਼ਮ ਹੋਈ ਜਾਂਦੀ ਹੈ ਬਲ ਫੜੀ ਜਾਂਦੀ ਹੈ।

ਜਰਾ ਸੋਚ ਕੇ ਦੇਖੋ ਭਾਈ ਕੈਂਠਾ ਜੀ ਦੀ ਬਿਰਤੀ, ਜਿਹੜੀ ਗੁਰੂ ਨਾਨਕ ਸੱਚੇ ਪਾਤਸ਼ਾਹ, ਸਤਵੇਂ ਗੁਰੂ ਨਾਨਕ ਦੇ ਚਰਨ ਕਮਲਾਂ ਵਿੱਚ ਖੁਭੀ ਹੋਈ ਹੈ ਕਿੰਨਾ ਕੁ ਬਲ ਫੜ ਚੁੱਕੀ ਹੈ। ਉਹ ਨਿਰੰਕਾਰ ਸਰੂਪ, ਗੁਰੂ ਨਾਨਕ ਪਾਤਸ਼ਾਹ ਨੂੰ ਜਕੜ ਕੇ ਬੈਠੀ ਹੈ ਉਸਦੀ ਬਿਰਤੀ ਕਿੰਨਾ ਕੁ ਬਲ ਫੜ ਚੁਕੀ ਹੈ।

ਗੁਰੁ ਕੇ ਚਰਨ ਰਿਦੈ ਲੈ ਧਾਰਉ॥  ਗੁਰੁ ਪਾਰਬ੍ਰਹਮੁ ਸਦਾ ਨਮਸਕਾਰਉ॥
ਸ੍ਰੀ ਗੁਰੂ ਗ੍ਰੰਥ ਸਾਹਿਬ,ਅੰਗ 864

ਸਾਧ ਸੰਗਤ ਜੀ! ਇਸ ਅਵਸਥਾ ਨੂੰ ਅਨੁਭਵ ਕਰਨਾ ਵੀ ਬੜਾ ਹੀ ਮੁਸ਼ਕਿਲ ਹੈ।


ਬਾਬਾ ਨੰਦ ਸਿੰਘ ਸਾਹਿਬ ਚਰਨਾਂ ਦੀ ਪ੍ਰੀਤੀ, ਚਰਨਾਂ ਦੀ ਪ੍ਰਾਪਤੀ ਦੇ ਉੱਤੇ ਬਚਨ ਕਰਦੇ ਹੋਏੇ ਫੁਰਮਾਉਣ ਲੱਗੇ-

ਚਰਨਾਂ ਦੀ ਪ੍ਰੀਤੀ, ਚਰਨਾਂ ਦੀ ਪ੍ਰਾਪਤੀ ਦੇ ਜਿੰਨੇ ਵੀ ਸਾਧਨ ਕੀਤੇ ਜਾਂਦੇ ਹਨ, ਜੋ ਜਪ ਤਪ ਕੀਤਾ ਜਾਂਦਾ ਹੈ ਇਹ ਆਪਣੇ ਪ੍ਰੀਤਮ ਦੇ ਚਰਨਾਂ ਦੀ ਪ੍ਰਾਪਤੀ ਵਾਸਤੇ ਹੀ ਕੀਤੇ ਜਾਦੇ ਹਨ।
ਜਿਸ ਵਕਤ ਚਰਨਾਂ ਦੀ ਪ੍ਰਾਪਤੀ ਹੋ ਜਾਏੇ, ਚਰਨ ਮਿਲ ਜਾਣ, ਸਾਰੇ ਜਪਾਂ ਤਪਾਂ ਦਾ ਫਲ ਉਸ ਦੇ ਵਿੱਚ ਆ ਜਾਂਦਾ ਹੈ।

ਫਿਰ ਅੱਗੇ ਫੁਰਮਾਉਣ ਲੱਗੇ-
ਜੇ ਚਰਨ ਮਿਲ ਜਾਣ ਤਾਂ ਚਰਨਾਂ ਵਿੱਚੋਂ ਮੰਗਣਾ ਕੀ ਹੈ?

ਫਿਰ ਬਾਬਾ ਨੰਦ ਸਿੰਘ ਸਾਹਿਬ ਫੁਰਮਾਉਣ ਲੱਗੇ-
ਚਰਨਾਂ ਵਿੱਚੋਂ ਚਰਨ ਹੀ ਮੰਗਣੇ ਹਨ, ਚਰਨਾਂ ਦਾ ਪ੍ਰੇਮ, ਚਰਨਾਂ ਦੀ ਪ੍ਰੀਤੀ ਮੰਗਣੀ ਹੈ।

ਕਹਿਣ ਲੱਗੇ-
ਚਰਨਾਂ ਨੇ ਕਰਨਾ ਕੀ ਕੁੱਝ ਹੈ? ਆਪਣੇ ਗੁਰੂ, ਆਪਣੇ ਸਾਹਿਬ, ਸਤਿਗੁਰੂ, ਗੁਰੂ ਨਾਨਕ ਦੇ ਚਰਨਾਂ ਨੇ ਜਨਮਾਂ-ਜਨਮਾਂ ਦੇ, ਜੁਗਾਂ-ਜੁਗਾਂ ਦੇ ਪਾਪ ਚਰ ਜਾਣੇ ਹਨ। ਚਰਨਾਂ ਨੇ ਪਾਪਾਂ ਨੂੰ ਚਰ ਜਾਣਾ ਹੈ।

 

ਗੁਰੂ ਨਾਨਕ ਦਾਤਾ ਬਖਸ਼ ਲੈ। ਬਾਬਾ ਨਾਨਕ ਬਖਸ਼ ਲੈ॥

(Gobind Prem)

इलाही वाणी की शक्ति व सामर्थ्य

  जहाँ तक मुझे याद आता है, 13 या 14 दिसम्बर 1971 की सुबह का समय रहा होगा। तब हम पठानकोट में रहते थे। पठानकोट की संगत के कुछ लोगों ने पिता जी...