ਗੁਰੁ ਅਰਜੁਨੁ ਪਰਤਖ੍ਹ ਹਰਿ

 



ਭਨਿ ਮਥੁਰਾ ਕਛੁ ਭੇਦੁ ਨਹੀ ਗੁਰੁ ਅਰਜੁਨੁ ਪਰਤਖ੍ਹ ਹਰਿ 

ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ 1409

ਭਟੁ ਮਥੁਰਾ ਜੀ ਫੁਰਮਾਉਂਦੇ ਹਨ- 

ਸ੍ਰੀ ਗੁਰੂ ਅਰਜਨ ਦੇਵ ਜੀ ਅਤੇ ਅਕਾਲ ਪੁਰਖ ਵਿੱਚ ਕੋਈ ਅੰਤਰ ਨਹੀਂ ਹੈ।

ਮੈਨੂੰ ਡੂੰਘਾ ਅਹਿਸਾਸ ਹੈ ਕਿ ਮਹਾਂ ਪ੍ਰਕਾਸ਼, ਮਹਾਂ ਗਿਆਨ ਅਤੇ ਪਰਮ ਸ੍ਰੇਸ਼ਟ ਸੱਤ ਸਰੂਪ ਸਤਿਗੁਰੂ ਪਰਤਖ੍ਹ ਹਰਿ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਅਗਾਧ ਗਤੀ ਦੀਆਂ ਕੁਝ ਦਰਸ਼ਨ ਝਲਕੀਆਂ ਬਾਰੇ ਲਿਖਣਾ ਬਹੁਤ ਕਠਿਨ ਹੈ, ਕਿਉਂ ਜੋ ਕੋਈ ਵੀ ਅਕਲ, ਵਿਦਵਤਾ ਅਤੇ ਕਿਤਾਬੀ ਗਿਆਨ ਭਾਵੇਂ ਕਿੰਨਾ ਵੀ ਜ਼ਿਆਦਾ ਹੋਵੇ, ਉਹ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਅਪਾਰ ਲੀਲ੍ਹਾ ਦਾ ਕੁਝ ਵੀ ਥਾਹ ਨਹੀਂ ਪਾ ਸਕਦਾ। ਉਨ੍ਹਾਂ ਦੀ ਮਹਿਮਾ ਅਪਾਰ ਹੈ ਅਤੇ ਕੋਈ ਸੰਸਾਰਕ ਦ੍ਰਿਸ਼ਟੀ ਉਨ੍ਹਾਂ ਦੀ ਜੁਗੋ ਜੁਗ ਅਟੱਲ ਇਲਾਹੀ ਸ਼ਾਨ ਦਾ ਰਤੀ ਭਰ ਵੀ ਅੰਦਾਜ਼ਾ ਨਹੀਂ ਲਾ ਸਕਦੀ।

ਪ੍ਰਕਾਸ਼ਾਂ ਦੇ ਮਹਾਂ ਪ੍ਰਕਾਸ਼ ਸ੍ਰੀ ਗੁਰੂ ਅਰਜਨ ਦੇਵ ਜੀ ਸਾਰੇ ਜਗ ਵਿੱਚ ਰੁਸ਼ਨਾਈ ਕਰ ਰਹੇ ਹਨ। ਆਪ ਸਰਬ ਸਾਂਝੀਵਾਲਤਾ, ਪਿਆਰ ਅਤੇ ਹਮਦਰਦੀ ਦੀਆਂ ਸ਼ਕਤੀਸ਼ਾਲੀ ਕਿਰਨਾਂ ਰਾਹੀਂ ਸਾਰੀ ਮਨੁੱਖ ਜਾਤੀ ਦਾ ਉਧਾਰ ਕਰਦੇ ਹਨ।

ਮੇਰੀ ਇਹ ਖੁਸ਼ਨਸੀਬੀ ਹੈ ਕਿ ਮੈਨੂੰ ਪਹਿਲਾਂ ਬਾਬਾ ਨੰਦ ਸਿੰਘ ਜੀ ਮਹਾਰਾਜ ਕਲੇਰਾਂ ਵਾਲਿਆਂ ਦੇ ਰੂ-ਬ-ਰੂ ਹੋ ਕੇ ਉਨ੍ਹਾਂ ਦੇ ਪ੍ਰਵਚਨ ਸ੍ਰਵਣ ਕਰਨ ਅਤੇ ਫਿਰ ਕੀ ਅਰਸਾ ਆਪਣੇ ਪੂਜਨੀਕ ਪਿਤਾ ਬਾਬਾ ਨਰਿੰਦਰ ਸਿੰਘ ਜੀ ਦੀ ਪਵਿੱਤਰ ਸੰਗਤ ਕਰਨ ਦਾ ਸੁਭਾਗ ਪ੍ਰਾਪਤ ਹੋਇਆ। ਰੂਹਾਨੀ ਤੌਰ ਤੇ ਇਹ ਮੇਰੇ ਜੀਵਨ ਦੀਆਂ ਅਮੋਲਕ ਅਤੇ ਪਵਿੱਤਰ ਘੜੀਆਂ ਸਨ। ਇਨ੍ਹਾਂ ਮਹਾਨ ਇਲਾਹੀ ਹਸਤੀਆਂ ਦੇ ਮੁਬਾਰਕ ਮੁਖਾਰਬਿੰਦ ਤੋਂ ਰੱਬੀ ਗਿਆਨ ਅਤੇ ਪ੍ਰੇਮਾ ਭਗਤੀ ਦਾ ਮਾਰਗ ਰੋਸ਼ਨ ਕਰਨ ਵਾਲੇ ਸੁਣੇ ਇਲਾਹੀ ਬਚਨ, ਹੁਣ ਤਕ ਮੇਰੇ ਰੂਹਾਨੀ ਸੋਰ ਦਾ ਆਸਰਾ ਬਣੇ ਹੋਏ ਹਨ।

ਬਾਬਾ ਨੰਦ ਸਿੰਘ ਜੀ ਮਹਾਰਾਜ ਦੀ ਪਵਿੱਤਰ ਅਤੇ ਪ੍ਰਤੱਖ ਹਜ਼ੂਰੀ ਵਿੱਚ ਮੈਨੂੰ ਪਿਆਰੇ ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਦੁਆਰਾ ਸਿਰਜਣ ਕੀਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਇਲਾਹੀ ਚਮਤਕਾਰੀ ਮਿਹਰ ਦਾ ਅਨੁਭਵ ਹੋਇਆ।

ਰੱਬ ਜਿਸ ਵੇਲੇ ਕੋਈ ਗ੍ਰੰਥ  ਲਿਖਦਾ ਹੈ ਤਾਂ ਆਪ ਵਿੱਚ ਸਮਾ ਜਾਂਦਾ ਹੈ।

ਬਾਬਾ ਨਰਿੰਦਰ ਸਿੰਘ ਜੀ

ਮੈਂ ਇਹ ਆਪਣਾ ਨਿਮਾਣਾ ਜਿਹਾ ਜਤਨ ਬਾਬਾ ਨੰਦ ਸਿੰਘ ਜੀ ਮਹਾਰਾਜ ਦੀ ਬੇਅੰਤ ਮਿਹਰ ਅਤੇ ਆਪਣੇ ਪੂਜਨੀਕ ਪਿਤਾ ਬਾਬਾ ਨਰਿੰਦਰ ਸਿੰਘ ਜੀ ਵੱਲੋਂ ਮਿਲੀ ਰੂਹਾਨੀ ਰਹਨੁਮਾਈ ਦੀ ਪਵਿੱਤਰ ਯਾਦ ਨੂੰ ਸਮੱਰਪਤ ਕਰਦਿਆਂ ਫਖਰ ਮਹਿਸੂਸ ਕਰ ਰਿਹਾ ਹਾਂ।

ਗੁਰੂ ਨਾਨਕ ਦਾਤਾ ਬਖਸ਼ ਲੈ। ਬਾਬਾ ਨਾਨਕ ਬਖਸ਼ ਲੈ॥ 

(Nanak Leela, Part 3)

ਦਾਸਨ ਦਾਸ

ਪ੍ਰਤਾਪ ਸਿੰਘ

203, ਸੈਕਟਰ 33 ਏ,

ਚੰਡੀਗੜ੍ਹ


Comments

Popular Posts