ਮੈਂ ਕੁੱਤਾ ਬਾਬੇ ਨੰਦ ਸਿੰਘ ਦਾ ਡਿੱਪਟੀ ਮੇਰਾ ਨਾਉਂ |
ਵਿਸ਼ੇ ਵਿਕਾਰਾਂ ਦਾ ਜ਼ਹਿਰ
ਨਿਓਲਾ, ਸੱਪ ਨਾਲ ਲੜ ਕੇ ਸੱਪ ਨੂੰ ਮਾਰ ਦਿੰਦਾ ਹੈ। ਸੱਪ ਦਾ ਜ਼ਹਿਰ
ਨਿਓਲੇ ਨੂੰ ਵੀ ਚੜ੍ਹਦਾ ਹੈ ਪਰ ਉਸ ਨੂੰ ਜੰਗਲ ਦੀ ਇਕ ਬੂਟੀ ਯਾਦ ਹੈ, ਜਾ ਕੇ
ਸੁੰਘ ਲੈਂਦਾ ਹੈ ਤੇ ਸੱਪ ਦੀ ਜ਼ਹਿਰ ਉਤਰ ਜਾਂਦੀ ਹੈ। ਜੇ ਉਹ ਬੂਟੀ ਨੇੜੇ ਨਾ ਹੋਵੇ ਤਾਂ ਨਿਓਲਾ ਉਸ ਦਾ ਬਿਰਤੀ ਦੁਆਰਾ ਸੇਵਨ ਕਰਦਾ
ਹੈ ਤੇ ਜ਼ਹਿਰ ਉਤਰ ਜਾਂਦਾ ਹੈ। ਅਸੀਂ ਦੁਨੀਆਂ
ਵਿੱਚ ਕੰਮ ਕਾਰ ਕਰਦੇ ਹਾਂ, ਵਿਸ਼ੇ ਵਿਕਾਰਾਂ ਦੀ ਜ਼ਹਿਰ ਹਰ ਦਮ ਚੜ੍ਹੀ ਰਹਿੰਦੀ ਹੈ। ਇਹ ਜ਼ਹਿਰ ਉਤਾਰਨ
ਦਾ ਢੰਗ ਹੈ, ਉਸ ਵੇਲੇ ਇਸ਼ਟ ਦੇ ਚਰਨਾਂ ਵਿੱਚ ਬੈਠ ਕੇ ਨਾਮ ਦਾ ਸਿਮਰਨ ਕਰਨਾ ਅਤੇ ਇਸ਼ਟ ਦੇ
ਦਰਸ਼ਨ ਕਰਨਾ, ਇਨ੍ਹਾਂ ਵਿਸ਼ੇ ਵਿਕਾਰਾਂ ਦਾ ਜ਼ਹਿਰ ਉਤਰ ਜਾਂਦਾ ਹੈ,
ਜੇ ਨੇੜੇ ਇਸ਼ਟ ਦਾ ਸਰੂਪ ਸੰਭਵ ਨਾ ਹੋਵੇ ਤਾਂ ਬਿਰਤੀ ਦੁਆਰਾ ਉਸ ਦੇ ਚਰਨਾਂ ਦਾ ਧਿਆਨ
ਧਰ ਕੇ ਉਹਦਾ ਸਿਮਰਨ ਕਰਨਾ ਤੇ ਇੰਝ ਵੀ ਜ਼ਹਿਰ ਉਤਰ ਜਾਂਦੀ ਹੈ ਤੇ ਬਿਰਤੀ ਨੌਂ-ਬਰ-ਨੌਂ ਹੋ ਜਾਂਦੀ ਹੈ।
ਲੈ ਡਿੱਪਟੀ ਹੁਣ ਖੀਸਾ ਗੁਰੂ ਨਾਨਕ ਦਾ ਤੇ ਹੱਥ ਤੇਰਾ ਕਦੀ ਤੋਟ ਨਹੀਂ ਆਵੇਗੀ
ਇਕ ਵਾਰੀ ਅੰਮ੍ਰਿਤਸਰ ਤੋਂ ਬਹੁਤ ਗਿਣਤੀ ਵਿੱਚ ਸੰਗਤ ਰਾਤ ਨੂੰ ਦੇਰ ਨਾਲ
ਬਾਬਾ ਜੀ ਦੇ ਦਰਸ਼ਨ ਕਰਨ ਵਾਸਤੇ ਠਾਠ ਤੇ ਪਹੁੰਚੀ। ਦੇਰ ਹੋਣ ਕਾਰਨ ਪਰਸ਼ਾਦਾ ਨਾ ਛਕਣ ਕਾਰਨ ਸੰਗਤ ਭੁੱਖੀ ਸੀ। ਬਾਬਾ ਨਰਿੰਦਰ
ਸਿੰਘ ਜੀ ਨੇ ਬਾਬਾ ਨੰਦ ਸਿੰਘ ਜੀ ਮਹਾਰਾਜ ਪਾਸੋਂ ਬੇਨਤੀ ਕਰਕੇ ਲੰਗਰ ਦੀ ਸੇਵਾ ਲੈ ਲਈ। ਪਿਤਾ ਜੀ ਨੇ ਇਕ
ਦਮ ਤੇਜੀ ਨਾਲ ਆਪਣੀ ਮੋਟਰ ਮੋਗੇ ਨੂੰ ਭਜਾਈ। ਬਹੁਤ ਜਲਦੀ ਹੀ ਸਾਰੇ ਪਦਾਰਥ, ਪੂੜੀਆਂ, ਹਲਵਾ, ਛੋਲੇ, ਆਲੂ, ਹੋਰ ਚੀਜ਼ਾਂ ਅਤੇ ਫਲਫਰੂਟ ਤਿਆਰ ਕਰਵਾ ਕੇ ਵਾਪਸ ਪਹੁੰਚੇ।
ਬਾਬਾ ਨੰਦ ਸਿੰਘ ਜੀ ਮਹਾਰਾਜ ਨੇ ਆਪਣੀ ਪਵਿੱਤਰ ਸੋਟੀ ਸਾਰੀਆਂ ਚੀਜ਼ਾਂ ਨੂੰ ਲਾਈ ਅਤੇ ਦੇਖ ਕੇ ਬਹੁਤ ਪ੍ਰਸੰਨ ਹੋਏ। ਬਾਬਾ ਨਰਿੰਦਰ ਸਿੰਘ ਜੀ ਵੱਲ ਬਹੁਤ ਮਿਹਰ ਭਰੀ ਨਿਗਾਹ ਨਾਲ ਦੇਖਿਆ ਅਤੇ ਮਿਹਰਾਂ ਦੀ ਵਰਖਾ ਕਰ ਦਿੱਤੀ । ਉਸ ਅਰਸ਼ੀ ਅੰਮ੍ਰਿਤ ਵਰਖਾ ਦੇ ਦੋ ਅਨਮੋਲ ਮੋਤੀ ਇਹ ਸਨ-
ਡਿੱਪਟੀ ਤੂੰ ਅੱਜ ਅਸਲੀ ਡਾਕੂ ਫੜ੍ਹ ਲਿਆ ਹੈ।
ਲੈ ਪੁੱਤ ਹੁਣ ਖੀਸਾ ਗੁਰੂ ਨਾਨਕ ਦਾ ਤੇ ਹੱਥ ਤੇਰਾ, ਕਦੀ ਤੋਟ ਨਹੀਂ ਆਵੇਗੀ।
ਜਿਉਂ ਜਿਉਂ ਬਾਬਾ ਨੰਦ ਸਿੰਘ ਜੀ ਮਹਾਰਾਜ ਦੇ ਮੁਖਾਰਬਿੰਦ 'ਚੋਂ ਅੰਮ੍ਰਿਤ ਦੀ ਵਰਖਾ ਹੁੰਦੀ ਰਹੀ। ਪਿਤਾ ਜੀ (ਬਾਬਾ ਨਰਿੰਦਰ ਸਿੰਘ ਜੀ) ਉਸ ਅੰਮ੍ਰਿਤ ਵਿੱਚ ਇਸ਼ਨਾਨ ਕਰਦੇ ਹੋਏ ਅੰਤਰ ਆਤਮੇ ਵਿੱਚ ਆਪਣੇ ਮਾਲਕ,
ਦਇਆ ਦੇ ਸਾਗਰ ਬਾਬਾ ਨੰਦ ਸਿੰਘ ਜੀ ਮਹਾਰਾਜ ਦੇ ਚਰਨਾਂ ਵਿੱਚ ਇਹ ਧੁਨੀਂ ਗਾ ਰਹੇ ਸਨ।
ਮੈਂ ਕੁੱਤਾ ਬਾਬੇ ਨੰਦ ਸਿੰਘ ਦਾ ਡਿੱਪਟੀ ਮੇਰਾ ਨਾਉਂ ।
ਅਤਿਅੰਤ ਨਿਮਰਤਾ, ਗਰੀਬੀ ਅਤੇ ਪ੍ਰੇਮ ਦੇ ਕੇਸਰ ਵਿੱਚ ਇਸ਼ਨਾਨ
ਬਾਬਾ ਨੰਦ ਸਿੰਘ ਜੀ ਮਹਾਰਾਜ ਨੇ ਜਦ ਚਾਰੋਂ ਤਰੋ ਨਜ਼ਰ ਮਾਰ ਕੇ ਦੇਖਿਆ
ਤਾਂ ਵੱਡੇ ਵੱਡੇ ਮਹਾਤਮਾ ਭਜਨ ਕਰ ਰਹੇ ਸਨ। ਫਿਰ ਥੱਲੇ
ਨਜ਼ਰ ਮਾਰੀ ਤਾਂ ਸਭ ਤੋਂ ਹੇਠਾਂ ਬਾਬਾ ਨੰਦ ਸਿੰਘ ਜੀ ਮਹਾਰਾਜ ਦੇ ਕੁੱਤੇ ਦੀ ਚਰਨਾਂ ਦੀ ਧੂੜੀ ਨਾਲ
ਚੰਗੀ ਤਰ੍ਹਾਂ ਲਿਬੜਿਆ ਹੋਇਆ 'ਡਿੱਪਟੀ' ਨਿਮਰਤਾ ਅਤੇ
ਗਰੀਬੀ ਦਾ ਮਹਾਨ ਰਸ ਮਾਣ ਰਿਹਾ ਸੀ। ਉਸ ਆਪਣੇ ਕੁੱਤੇ ਦੀ ਧੂੜੀ ਵਿੱਚ ਲਿੱਬੜੇ ਹੋਏ 'ਡਿੱਪਟੀ'
ਨੂੰ ਬਾਬਾ ਨੰਦ ਸਿੰਘ ਜੀ ਮਹਾਰਾਜ ਨੇ ਹੱਥ ਫੜ੍ਹ ਕੇ ਉਠਾਇਆ। ਆਪਣੇ ਪਾਵਨ
ਸੀਨੇ ਨਾਲ ਲਗਾ ਲਿਆ ਤੇ ਆਪਣੀ ਬਖਸ਼ਿਸ਼ ਵਿੱਚ ਰੰਗ ਕੇ, ਨਿਮਰਤਾ, ਗਰੀਬੀ ਤੇ
ਪ੍ਰੇਮ ਦਾ 'ਤਿਲਕ' ਮਸਤਕ ਤੇ ਲਾ ਦਿੱਤਾ। ਉਸ ਵਕਤ ਬਾਬਾ
ਨਰਿੰਦਰ ਸਿੰਘ ਜੀ ਦੇ ਰੋਮ ਰੋਮ ਵਿੱਚੋਂ ਇਹੀ ਧੁਨੀਂ ਨਿਕਲ ਰਹੀ ਸੀ।
ਮੈਂ ਕੁੱਤਾ ਬਾਬੇ ਨੰਦ ਸਿੰਘ ਦਾ ਡਿੱਪਟੀ ਮੇਰਾ ਨਾਉਂ।
www.SikhVideos.org
Comments
Post a Comment