ਨਾਨਕ ਰੁੰਨਾ ਬਾਬਾ ਜਾਣੀਐ ਜੇ ਰੋਵੈ ਲਾਇ ਪਿਆਰੋ ॥

 


ਸਾਧ ਸੰਗਤ ਜੀ, ਇਹ ਕੈਸੀ ਸਿੱਖੀ ਹੈ!

ਇਕ ਵਾਕਿਆਤ ਹੰਡ ਬੀਤੀ ਜਿਹੜੀ ਮੈਂ' ਤੁਹਾਨੂੰ ਸੁਣਾ ਰਿਹਾ ਹਾਂ ਜਿਹਦੇ ਕਰਕੇ ਇਹ ਸਭ ਚੀਜਾਂ ਸਮਝ ਆਈਆਂ, ਸੋਝੀ ਪਈ, ਇਸ ਪ੍ਰੇਮ ਰਸ ਦਾ ਪਤਾ ਲੱਗਿਆ ਹੈ।

ਜਿੱਥੇ ਮੈਂ' ਇਸ ਵੇਲੇ ਖੜ੍ਹਾ ਹਾਂ, ਇਸ ਘਰ ਦੇ ਵਿੱਚ ਪੂਜੀਯ ਪਿਤਾ ਜੀ ਆਪਣਾ ਰੋਜ਼ ਦਾ ਨਿਤਨੇਮ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਕਮਰੇ ਵਿੱਚੋਂ ਬਾਹਰ ਆਏ ਹਨ ਅਤੇ ਇੱਥੇ ਹੀ ਆ ਕੇ ਬੈਠੇ ਹਨ। ਕਮਲਜੀਤ ਸੇਵਾ ਦੇ ਵਿੱਚ ਸੀ, ਨਾਸ਼ਤਾ ਲੈਕੇ ਆਇਆ, ਨਾਸ਼ਤਾ ਰੱਖਿਆ, ਅਸੀਂ ਵੀ ਆ ਕੇ ਬਾਹਰ ਬੈਠ ਗਏ। ਮੈਂ' ਤੇ ਮੇਰੀਆਂ ਦੋਨੋਂ ਭੈਣਾਂ ਬੀਬੀ ਭੋਲਾਂ ਤੇ ਬੀਬੀ ਅਜੀਤ ਤੇ ਸੰਗਤ ਦੇ ਪੰਜ ਕੁ ਜਣੇ ਹੋਰ ਸੀ ਅਸੀਂ ਬੈਠੇ ਸਾਂ।

ਜਦੋਂ ਨਾਸ਼ਤਾ ਆਇਆ ਹਸਬ ਦਸਤੂਰ ਪਿਤਾ ਜੀ ਨੇ ਹੱਥ ਜੋੜ ਕੇ ਬਾਬਾ ਨੰਦ ਸਿੰਘ ਸਾਹਿਬ ਨੂੰ ਚੇਤੇ ਕੀਤਾ। ਐਸਾ ਵੈਰਾਗ ਸ਼ੁਰੂ ਹੋਇਆ ਕਿ ਪਿਤਾ ਜੀ ਦੇ ਹੰਝੂ ਵਹਿਣੇ ਸ਼ੁਰੂ ਹੋ ਗਏ। ਅਸੀਂ ਦੇਖ ਰਹੇ ਹਾਂ ਨਾਸ਼ਤਾ ਠੰਡਾ ਹੋ ਗਿਆ। ਅੱਧਾ ਪੌਣਾ ਘੰਟਾ ਬੀਤ ਗਿਆ ਉਸ ਵੈਰਾਗ ਨੂੰ, ਅਸੀਂ ਚੁੱਪ ਕਰਕੇ ਸਾਰੇ ਉਸ ਅਵਸਥਾ ਨੂੰ ਦੇਖ ਰਹੇ ਹਾਂ। 

ਭੋਲਾਂ ਰਾਣੀ ਮੇਰੀ ਛੋਟੀ ਭੈਣ ਮੈਂਨੂੰ ਹੌਲੀ ਦੇ ਕੇ ਕਹਿੰਦੀ ਹੈ ਕਿ ਪਾਪਾ ਜੀ ਦੇ ਤਾਂ ਸਾਰੇ ਬਸਤਰ ਭਿੱਜ ਗਏ ਹਨ। ਪਰ ਪ੍ਰਤਾਪ ਇਕ ਚੀਜ਼ ਤਾਂ ਵੇਖ ਉਹ ਹੰਝੂ ਤਾਂ ਥੱਲੇ ਨੂੰ ਵਹਿ ਰਹੇ ਹਨ ਉਨ੍ਹਾਂ ਦੀ ਤਾਂ ਦਸਤਾਰ ਵੀ ਭਿੱਜੀ ਹੋਈ ਹੈ। ਦਸਤਾਰ ਭਿੱਜੀ ਨੂੰ ਵੇਖ ਕੇ ਮੈਂ' ਅਤੇ ਬੀਬੀ ਅਜੀਤ ਦੋਨੋ ਹੀ ਹੈਰਾਨ ਹੋ ਗਏ ਕਿ ਦਸਤਾਰ ਕਿੱਦਾਂ ਭਿੱਜ ਗਈ। 

ਜਿਸ ਵਕਤ ਪਿਤਾ ਜੀ ਆਪਣੇ ਵੈਰਾਗ ਤੋਂ ਆਪਣੀ ਉਸ ਅਵਸਥਾ ਵਿੱਚ ਆਏ ਫਿਰ ਨਾਸ਼ਤਾ ਉਨ੍ਹਾਂ ਨੇ ਸ਼ੁਰੂ ਕੀਤਾ ਤਾਂ ਬੀਬੀ ਅਜੀਤ, ਬੀਬੀ ਭੋਲਾਂ ਪੁੱਛੇ ਬਗੈਰ ਰਹਿ ਨਹੀਂ ਸਕੀਆਂ ਕਿ ਪਾਪਾ ਜੀ ਤੁਸੀਂ ਇਹ ਬਸਤਰ ਬਦਲ ਲਵੋ ਇਹ ਸਾਰੇ ਭਿੱਜ ਗਏ ਹਨ। ਪਾਪਾ ਜੀ ਇਕ ਚੀਜ ਨਹੀਂ ਸਮਝ ਆ ਰਹੀ ਕਿ ਇਹ ਤੁਹਾਡੀ ਦਸਤਾਰ ਕਿਸ ਤਰ੍ਹਾਂ ਭਿੱਜ ਗਈ, ਤੁਹਾਡੇ ਹੰਝੂ ਤਾਂ ਥੱਲੇ ਨੂੰ ਵਹਿ ਰਹੇ ਸਨ।

ਫਿਰ ਪਿਤਾ ਜੀ ਨੇ ਜੋ ਦੱਸਿਆ ਹੈ ਸਾਧ ਸੰਗਤ ਜੀ ਉਹ ਇਹ ਸੀ-

ਕਹਿਣ ਲੱਗੇ- ਜਿਸ ਵਕਤ ਅਸੀਂ ਬਾਬਾ ਨੰਦ ਸਿੰਘ ਸਾਹਿਬ ਦਾ ਚਿੰਤਨ ਕੀਤਾ, ਬਾਬਾ ਨੰਦ ਸਿੰਘ ਸਾਹਿਬ ਉੱਥੇ ਪ੍ਰਗਟ ਹੋ ਗਏ।

ਅਸੀਂ ਨਾਸ਼ਤਾ ਚਰਨਾਂ ਵਿੱਚ ਪੇਸ਼ ਕੀਤਾ ਕਿ ਛਕੋ ਸੱਚੇ ਪਾਤਸ਼ਾਹ! ਨਾਲ ਹੀ ਵੈਰਾਗ ਸ਼ੁਰੂ ਹੋ ਗਿਆ। ਜਦੋਂ ਹੀ ਅਸੀਂ ਬਾਬਿਆਂ ਦੇ ਦਰਸ਼ਨ ਕੀਤੇ ਕਹਿੰਦੇ ਸਾਡੇ ਹੰਝੂ ਵਹਿਣੇ ਸ਼ੁਰੂ ਹੋ ਗਏ। ਅਸੀਂ ਉਨ੍ਹਾਂ ਦੇ ਚਰਨਾਂ ਵਿੱਚ ਵਹਾਣੇ ਸ਼ੁਰੂ ਕਰ ਦਿੱਤੇ। 

ਬਾਬੇ ਫੁਰਮਾਉਣ ਲੱਗੇ- ਪੁੱਤ ਵੈਰਾਗ ਨਾ ਕਰ। 

ਸਾਡਾ ਹੋਰ ਵੈਰਾਗ ਸ਼ੁਰੂ ਹੋ ਗਿਆ। ਸਾਡੇ ਉਹ ਕੋਈ ਵਸ ਵਿੱਚ ਥੋੜਾ ਸੀ? ਜਿਸ ਵਕਤ ਹੋਰ ਸ਼ੁਰੂ ਹੋ ਗਿਆ ਤਾਂ ਬਾਬਾ ਨੰਦ ਸਿੰਘ ਸਾਹਿਬ ਫੁਰਮਾਉਣ ਲੱਗੇ- ਪੁੱਤ ਤੂੰ ਇਹ ਪ੍ਰੇਮ ਦੇ ਹੰਝੂਆਂ ਦੀ ਕੀਮਤ ਨੂੰ ਜਾਣਦਾ ਹੈ? ਤਾਂ ਅਸੀ ਵੈਰਾਗ ਨਾਲ ਚਰਨ ਧੋਈ ਜਾ ਰਹੇ ਹਾਂ। 

ਫੁਰਮਾਉਣ ਲੱਗੇ- ਪੁੱਤ ਤੇਰੇ ਇਹ ਵੈਰਾਗ ਦੇ ਦੋ ਹੰਝੂ ਸਾਰੇ ਕਲਿਯੁਗ ਦੇ ਪਾਪਾਂ ਨੂੰ ਧੋ ਸਕਦੇ ਹਨ

ਜਿਸ ਵਕਤ ਬਾਬਾ ਨੰਦ ਸਿੰਘ ਸਾਹਿਬ ਨੇ ਇਹ ਗੱਲ ਕਹੀ, ਕਹਿਣ ਲੱਗੇ ਉਸ ਵੇਲੇ ਉਨ੍ਹਾਂ ਦੇ ਹੰਝੂਆ ਦੀ ਅੰਮ੍ਰਿਤ ਧਾਰਾ ਚਲ ਪਈ। ਬਾਬਾ ਨੰਦ ਸਿੰਘ ਸਾਹਿਬ ਦਾ ਵੈਰਾਗ ਜੋ ਸਾਡੇ ਨਾਲੋਂ ਬਹੁਤ ਜਿਆਦਾ ਸੀ ਜਿਸ ਵਕਤ ਉਹ ਸ਼ੁਰੂ ਹੋਇਆ ਹੈ ਸਾਡੀ ਸਾਰੀ ਦਸਤਾਰ ਭਿੱਜ ਗਈ ਹੈ। ਇਹ ਜਿਹੜੇ ਸਾਡੇ ਕਪੜੇ ਭਿੱਜੇ ਹਨ ਕਿਉਂਕਿ ਅਸੀਂ ਤਾਂ ਚਰਨਾਂ ਨੂੰ ਇਸ਼ਨਾਨ ਕਰਵਾ ਰਹੇ ਸੀ। ਪਰ ਸਾਹਿਬ ਦੇ ਪਾਵਨ ਹੰਝੂ, ਵੈਰਾਗ ਦੇ ਹੰਝੂ ਸਾਡੇ ਉਪਰ ਬਰਸ ਰਹੇ ਸਨ।

ਸਾਧ ਸੰਗਤ ਜੀ ਪਤਾ ਹੀ ਉਦੋਂ ਲੱਗਿਆ ਕਿ ਇਹ ਹੰਝੂ ਹੈ ਕੀ?
ਸਵਾਲ ਇਹ ਪੈਦਾ ਹੁੰਦਾ ਹੈ ਕਿ ਇਸ ਪ੍ਰੇਮ ਦਾ ਸ਼ਿਖਰ ਕੀ ਹੈ?

  • ਜੇ ਪ੍ਰੇਮੀ ਸੌਂ ਨਹੀਂ ਸਕਦਾ ਤਾਂ ਤੁਹਾਡਾ ਕੀ ਖਿਆਲ ਹੈ ਕਿ ਪਿਆਰਾ ਸੌਂ ਸਕਦਾ ਹੈ?
  • ਜੇ ਪ੍ਰੇਮੀ ਤੜਪ ਰਿਹਾ ਹੈ ਤਾਂ ਪਿਆਰਾ ਨਹੀਂ ਤੜਪ ਰਿਹਾ?
  • ਜੇ ਪ੍ਰੇਮੀ, ਪ੍ਰੇਮ ਰਸ ਪੀ ਰਿਹਾ ਹੈ ਤਾਂ ਉਹ ਜਿਹੜਾ ਸਵਾਮੀ ਹੈ, ਮੁਰਸ਼ਦ ਹੈ, ਜਿਹੜਾ ਸਤਿਗੁਰੂ ਹੈ ਉਸ ਪ੍ਰੇਮ ਰਸ ਨੂੰ ਆਪਣੀ ਅਥਾਹ ਸ਼ਕਤੀ ਨਾਲ ਬਹੁਤ ਜਿਆਦਾ ਪੀ ਰਿਹਾ ਹੈ
  • ਉਹ ਪ੍ਰੇਮ ਵੱਸ ਹੈ, ਜਿਸ ਨੂੰ ਵੀ ਪ੍ਰੇਮ ਦੀ ਦਾਤ ਬਖਸ਼ ਦਿੰਦਾ ਹੈ ਉਸ ਦੇ ਅਧੀਨ ਹੋ ਜਾਂਦਾ ਹੈ
  • ਉਹ, ਉਸਦਾ ਪ੍ਰੇਮ ਰਸ ਸਾਡੇ ਨਾਲੋਂ ਬਹੁਤ ਜਿਆਦਾ ਚਖਦਾ ਹੈ।       
ਸਾਧ ਸੰਗਤ ਜੀ ਇਹ ਅਕੱਥ ਕਥਾ ਹੈ ਇਸ ਅਕੱਥ ਕਥਾ ਨੂੰ, ਇਸ ਅਮਰ ਗਾਥਾ ਨੂੰ ਅੱਜ ਤੱਕ ਕੋਈ ਪੂਰੀ ਤਰ੍ਹਾਂ ਦੱਸ ਨਹੀਂ ਸਕਿਆ

ਪ੍ਰੇਮ ਪਰਾਇਣ ਪ੍ਰੀਤਮ ਰਾਉ ॥
ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ 222

ਨਾਨਕ ਰੁੰਨਾ ਬਾਬਾ ਜਾਣੀਐ ਜੇ ਰੋਵੈ ਲਾਇ ਪਿਆਰੋ ॥
ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ 579

ਗੁਰੂ ਨਾਨਕ ਦਾਤਾ ਬਖਸ਼ ਲੈ। ਬਾਬਾ ਨਾਨਕ ਬਖਸ਼ ਲੈ॥

(Smast Ilahi Jot Baba Nand Singh Ji Maharaj, Part 5)



नानक रुंना बाबा जाणीऐ जे रोवै लाइ पिआरो ॥

 


साध संगत जी, सिक्खी का ये कैसा स्वरूप है। ये कैसी सिक्खी है। 

मैं एक आप बीती सुना रहा हूँ जिसके कारण ये सारी चीजें मेरी समझ में आईं, मुझे बोध हुआ और इस प्रेम रस का मुझे पता लगा। 

जहाँ मैं इस समय खड़ा हूँ, यह वो कमरा है जहाँ पूज्य पिताजी श्री गुरु ग्रंथ साहिब के दर्शन और पाठ का नित्य नेम पूरा करने के बाद आकर बैठा करते थे। कमलजीत सेवा कर रहा था, वह नाश्ता लेकरआया और नाश्ता रख दिया। हम भी आकर बाहर बैठ गए। मेरी दोनों बहनें बीबी भोलां और बीबी अजीत समेत संगत में पाँच और जन भी वहाँ बैठे थे।

जब नाश्ता आया तो नियम के अनुसार पिताजी ने हाथ जोड़कर बाबा नंद सिंह साहिब का ध्यान (चिंतन) किया।भक्ति भाव का ऐसा वैराग्य शुरु हुआ कि पिताजी की आँखों से अश्रु बहने शुरु हो गए। हम देख रहे हैं कि नाश्ता ठंडा हो गया है। आध-पौना घंटा व्यतीत हो गया, पिताजी विराग और ध्यान में डूबे हैं। हम सभी चुप करके उनकी इस अवस्था को देख रहे हैं। 

मेरी छोटी बहन भोलां रानी मुझसे धीरे से कहती है कि पिताजी के सारे वस्त्र अश्रुओं से भीग गए हैं।  परन्तु प्रताप, एक चीज़ तो देख ! उनके अश्रु तो नीचे को बह रहे हैं। पर उनकी तो दस्तार(पगड़ी) भी भीगी हुई है। ये देखकर मैं और बीबी अजीत दोनों हैरान हैं कि सिर पर बंधी दस्तार कैसे भीग गई।

जिस समय पिताजी विराग अवस्था से सचेत अवस्था में लौटे, फिर नाश्ता शुरु किया। इस समय बीबी अजीत और बीबी भोलां यह कहे बगैर नहीं रह सकीं कि पापा जी, आप अपने वस्त्र बदल लें।  यह सारे भीग गए हैं। पूछा कि पिताजी एक बात समझ नहीं आयी कि आप अश्रु तो नीचे की ओर बह रहे थे फिर आपकी ये दस्तार कैसे गीली हो गई? 

फिर पिताजी ने कहा- साध संगत जी, जिस समय हमने बाबा जी का ध्यान (चिंतन) किया तो बाबा नंद सिंह साहिब  प्रकट हो गए हैं। 

हमने नाश्ता उनके चरणों में प्रस्तुत किया और कहा कि सच्चे पातशाह! इस नाश्ते को ग्रहण कीजिए। इतना कहते ही हमारा मन उनके प्रेम वैराग्य में डूब गया, जैसे ही हमने बाबा जी के दर्शन किए तो अश्रुओं का प्रवाह फूट पड़ा। हमने उनके चरणों में गिरकर आँसू बहाने शुरु कर दिए।  

इस पर बाबा जी फरमाने लगे- पुत्र, हमारे विरह में अश्रु मत बहाओ। 

इससे ये सुनते ही विरह और बढ़ गया और अश्रु प्रवाह जारी रहा। ये सब कुछ हमारे वश में नहीं था जिस समय

विरह का प्रवाह बढ़ता जा रहा था तो 

बाबा नंद सिंह साहिब ने फरमाया - पुत्र, तुम इन प्रेम के आँसुओं का मूल्य जानते हो? 

हम तो इस अश्रु प्रवाह से उनके चरण धोए  जा रहे थे।

फरमाया- पुत! तेरे ऐ वैराग दे दो हंजू सारे कलयुग दे पापां नूं धो सकदे हन। 

(पुत्र तुम्हारे ये विरह के दोआँसु तो कलियुग के समस्त पापों को धो सकते हैं।)

जिस समय बाबा नंद सिंह साहिब ने यह बात कही तो पिताजी ने कहा कि स्वयं बाबा नंद सिंह साहिब के नेत्रों से अमृतधारा बह चली। बाबा नंद सिंह साहिब का प्रेम वैराग्य तो हमारी तुलना में बहुत ज्यादा था। जिस वक्त उनका अश्रु प्रवाह शुरु हुआ तो हमारी दस्तार भीग गई, हमारे सारे कपड़े भीग गए। क्योंकि हम तो चरणों को स्नान करा रहे थे। पर साहिब के पवित्र अश्रु, वैराग्य के अश्रु हमारे ऊपर बरस रहे थे।

साध संगत जी, ये अहसास तो उस समय हुआ कि ये अश्रु क्या हैं? 

सवाल यह पैदा होता है कि प्रेम का शिखर क्या है?

  • यदि प्रेमी, प्रेम में सो नहीं सकता तो आप को लगता है कि प्यारा सो सकता है?
  • यदि प्रेमी तड़प रहा है तो क्या प्यारा नहीं तड़प रहा? 
  • यदि प्रेमी प्रेम रस का आस्वादन कर रहा है, तो जो स्वामी है, गुरु है, जो सतिगुरु है तो वह अपनी अथाह शक्ति से उस प्रेम रस का आस्वादन कर रहा होता है। 
  • वह तो स्वयं प्रेम के वश है जिसको भी प्रेम की सौगात बक्श देता है, स्वयं उसी के अधीन  हो जाता है। 
  • वह, प्रेमी के प्रेम-रस का आस्वादन हमसे बहुत ज़्यादा लेता है। 

साध संगत जी, यह एक अकथनीय कथा है इस अकथनीय कथा को, इस अमरगाथा को सर्वांश रूप से कोई नहीं कह सका।

प्रेम पराइण प्रीतम राउ ॥

श्री गुरु ग्रंथ साहिब, अंग 222


नानक रुंना बाबा जाणीऐ जे रोवै लाइ पिआरो ॥

श्री गुरु ग्रंथ साहिब, अंग 579

गुरु नानक दाता बख़्श लै, बाबा नानक बख़्श लै।

(Sampooran Ishwariye Jyoti Baba Nand Singh Ji Maharaj, Part 5)

गुर पूरा निरवैर है निंदक दोखी बेमुख तारे॥





बाबा नरिंदर सिंह जी की पाँचवी चीज जो सबसे बड़ी देन के रूप में है, वह है-

गुरु नानक दाता बख़्श लै, नानक दाता बख़्श लै।

बाबा नंद सिंह साहिब को एक संगी ने कहा- एक व्यक्ति आपकी बहुत निंदा करता है।
बाबा नंद साहिब ने फरमाया- वह तेरे से पहले ही तर जाएगा । (उसका उद्धार तेरे से पहले होगा।) 
 
वह कहने लगा- मैं तो सारा दिन, आपकी सेवा करता हूँ और वह सारा दिन निंदा करता है फिर वह कैसे तरेगा? 
वह पूछता है- इसकी वजह क्या है?


बाबा नंद सिंह साहिब ने फरमाया -वह मुझे तुमसे ज्यादा याद करता है। वह हमारी निंदा इतनी अध्कि करता है कि वह हमें हर समय याद रखता है। हमें याद करने का लाभ तो उसे मिलेगा ही और निंदा करने में उसे कभी कष्ट नहीं होगा।


फिर उसने एक बात सुनाई, कहने लगा-

एक दिन गाँव की संगत बाबा जी के पास आई। पूरे गाँव की संगत थी और उनमें से कुछ लोग चारपाई पर एक 

व्यक्ति को लिटा कर लाए थे। 

आते ही उन लोगों ने कहा- चारपाई पर लेटा व्यक्ति न तो जीवित है और न मरे हुए व्यक्ति के समान है। इसका 

परिवार चीखें मारकर रो रहा है। अब परिवार को समझ नहीं आ रहा है कि इस व्यक्ति  का क्या करें? न तो यह 

जीवित है और न ही मरता है। 

उन्होंने बाबा जी से कहा- ये सदा आपकी निंदा करता था। 

बाबा जी बड़े हैरान हुए और फरमाया- हमारी निंदा करने से किसी को कष्ट क्यों हो? 

फिर उसके परिवार वाले कहने लगे- आप इस पर ऐसी बख्शिश करो कि ये मर जाए, क्योंकि यह बहुत तकलीफ में है। 

बाबा जी ने फरमाया- नहीं जो आपकी शंका है वह दूर होनी चाहिए। जाओ इसे वापस ले जाओ। 

वे कहने लगे- इसका करेंगे क्या?

बाबा जी ने फरमाया- आपकी शंका दूर हो जाएगी।

जिस वक्त वे अपने गाँव के निकट पहुँचे तो जो व्यक्ति चारपाई पर लेटा था वह व्यक्ति अचानक चारपाई

से कूदकर नीचे आ गया। ( बिलकुल स्वस्थ हो गया। )

गुर पूरा निरवैर है निंदक दोखी बेमुख तारे

भाई गुरुदास जी

सतिगुरु दाता दइआलु है जिस नो दइआ सदा होइ ॥

श्री गुरु ग्रंथ साहिब, अंग 302

ब्रहम गिआनी सगल की रीना ॥ आतम रसु ब्रहम गिआनी चीना ॥

श्री गुरु ग्रंथ साहिब, अंग 272

ब्रह्मज्ञानी के रोम-रोम में गरीबी (दीनता) समाई रहती है। वह दुनिया में सबसे बड़े परोपकार करता है। पर करता है वह सबके चरणों की धूलि  बनकर।

पहिला मरणु कबूलि जीवण की छडि आस ॥
होहु सभना की रेणुका तउ आउ हमारै पासि ॥

श्री गुरु ग्रंथ साहिब, अंग-1102

ईश्वर की राह में मरा हुआ सिर्फ उसी को समझो जो....।

मरि मरि जीवै ता किछु पाए नानक नामु वखाणे ॥

श्री गुरु ग्रंथ साहिब, अंग 360

श्री गुरु रामदास जी फरमाते हैं-

जीवन मुकति सो आखीऐ मरि जीवै मरीआ ॥

श्री गुरु ग्रंथ साहिब, अंग 449

बाबा नंद सिंह साहिब ने अपने जीवन काल मे 
  • कभी किसी को बुरा नहीं कहा
  • किसी के बारे में बुरा शब्द सुना भी नहीं। 
पिताजी कहने लगे- 
  • कोई बर्फ को हाथ लगाता है उसका हाथ ठंडा हो जाता है।
  • यदि आग को हाथ लगाएगा तो हाथ जल जाएगा।
  • बाबा नंद सिंह साहिब को कोई याद भी करता है तो उसे शीतलता का आभास होता है। मतलब कि अगर निंदा भी करता है या याद करता है।


फिर बाबा नंद सिंह साहिब उस संगी को कहा- 
वह तेरे से पहले तरेगा। (उसका उद्धार तेरे से पहले होगा।) सेवा तो आप सभी करते हो  पर बदले में कुछ न कुछ माँगते हो। सेवा का पारिश्रमिक माँगते हैं। जो निदंक है, वह निंदा तो करता ही जाएगा पर वह माँगता कुछ नहीं। 

बाबा नंद सिंह साहिब ने अपने साथ किसी को जोड़ा नहीं। जिन्होंने भी सत्कार में माथा टेका है, मजाल है कि उनका माथा (प्रणाम) कुछ देर के लिए ही अपने पास रखा हो। यदि अमृतसर साहिब से आई संगत ने माथा टेका है तो बाबा जी ने मुख से धनं गुरु रामदास जपते हुए दरबार साहिब का  ध्यान करके उनका प्रणाम गुरु रामदास जी के चरणों में पहुँचा दिया। इस तरह जहाँ से भी कोई माथा टेकने के लिए आया, उसका माथा गुरु साहिब के चरणों में पहुँचा दिया। बाबा नंद सिंह साहिब ने कोई मान  (महत्त्व) अपने ऊपर नहीं लिया।

गुरु नानक दाता बख़्श लै, बाबा नानक बख़्श लै।

(Sampooran Ishwariye Jyoti Baba Nand Singh Ji Maharaj, Part 5)

ਗੁਰ ਪੂਰਾ ਨਿਰਵੈਰੁ ਹੈ ਨਿੰਦਕ ਦੋਖੀ ਬੇਮੁਖ ਤਾਰੇ ॥






ਬਾਬਾ ਨਰਿੰਦਰ ਸਿੰਘ ਜੀ ਦੀ ਪੰਜਵੀ ਚੀਜ਼ ਜਿਹੜੀ ਸੱਭ ਤੋਂ ਵੱਡੀ ਦੇਣ ਹੈ, ਉਹ ਹੈ-
ਗੁਰੂ ਨਾਨਕ ਦਾਤਾ ਬਖਸ਼ ਲੈ, ਬਾਬਾ ਨਾਨਕ ਬਖਸ਼ ਲੈ।

ਬਾਬਾ ਨੰਦ ਸਿੰਘ ਸਾਹਿਬ ਨੂੰ ਇਕ ਸੰਗੀ ਨੇ ਕਿਹਾ- ਜੀ ਇਕ ਜਨਾ ਤੁਹਾਡੀ ਬਹੁਤ ਨਿੰਦਿਆ ਕਰਦਾ ਹੈ

ਬਾਬਾ ਨੰਦ ਸਿੰਘ ਸਾਹਿਬ ਨੇ ਫੁਰਮਾਇਆ- ਉਹ ਤੇਰੇ ਕੋਲੋਂ ਪਹਿਲੋਂ ਤਰੇਗਾ

(ਉਹ) ਕਹਿਣ ਲੱਗਾ ਜੀ- 
ਮੈਂ ਤਾਂ ਸਾਰਾ ਦਿਨ ਸੇਵਾ ਕਰਦਾ ਹਾਂ ਅਤੇ ਉਹ ਨਿੰਦਿਆ ਕਰੀ ਜਾਂਦਾ ਹੈ ਫਿਰ ਉਹ ਕਿਸ ਤਰ੍ਹਾਂ ਪਹਿਲੋਂ ਤਰੇ ਗਾ?  
ਪੁੱਛਦਾ ਹੈ            -    ਜੀ ਇਸ ਦੀ ਵਜਹ ਕੀ ਹੈ?

ਬਾਬਿਆਂ ਨੇ ਫੁਰਮਾਇਆ- 
ਉਹ ਸਾਨੂੰ ਯਾਦ ਤੇਰੇ ਨਾਲੋਂ ਜ਼ਿਆਦਾ ਕਰਦਾ ਹੈ ਸਾਡੀ ਨਿੰਦਿਆ ਇੰਨੀ ਕਰਦਾ ਹੈ ਕਿ ਸਾਨੂੰ ਹਰ ਵੇਲੇ ਹੀ ਯਾਦ ਕਰਦਾ ਹੈ। ਉਹਨੂੰ ਸਾਨੂੰ ਯਾਦ ਕਰਨ ਦਾ ਫਲ ਮਿਲ ਜਾਣਾ ਹੈ ਪਰ ਨਿੰਦਿਆ ਕਰਣ ਦਾ ਉਹਨੂੰ ਕੋਈ ਕਸ਼ਟ ਨਹੀਂ ਹੋਣਾ

ਫਿਰ ਉਹਨੇ ਇਕ ਗਲ ਸਣਾਈ, ਕਹਿਣ ਲੱਗਾ-

ਇਕ ਦਿਨ ਇਕ ਪਿੰਡ ਦੀ ਸੰਗਤ ਬਾਬਿਆਂ ਦੇ ਪਾਸ ਆਈ। ਪੂਰੇ ਪਿੰਡ ਦੀ ਸੰਗਤ ਸੀ ਅਤੇ ਇਕ ਜਨੇ ਨੂੰ ਮੰਜੇ ਤੇ ਚੁੱਕਿਆ
ਹੋਇਆ

ਸਾਰੇ ਜਨੇ ਕਹਿਣ ਲੱਗੇ - ਜੀ ਨਾਂ ਤਾਂ ਇਹ ਜਿਉਂਦਿਆਂ ਵਿੱਚ ਹੈ ਤੇ ਨਾਂ ਹੀ ਮਰਿਆਂ ਵਿੱਚ ਹੈ, ਇਹ ਇਸਦਾ ਪਰਿਵਾਰ
ਹੈ ਜਿਹੜਾ ਚੀਕਾਂ ਮਾਰ ਕੇ ਰੋ ਰਿਹਾ ਹੈ। ਹੁਣ ਪਰਿਵਾਰ ਨੂੰ ਸਮਝ ਨਹੀਂ ਆਉਂਦੀ ਕਿ ਇਹ ਕੀ ਕਰਨ ਕਿਉਂਕਿ ਇਹ ਮਰਦਾ
ਵੀ ਨਹੀਂ ਹੈ......ਇਹ ਤੁਹਾਡੀ ਨਿੰਦਿਆ ਕਰਦਾ ਸੀ

 ਬਾਬੇ ਬੜੇ ਹੈਰਾਨ ਹੋਏ, ਫੁਰਮਾਇਆ- ਸਾਡੀ ਨਿੰਦਿਆ ਦਾ ਕਿਸੇ ਨੂੰ ਕਸ਼ਟ ਆ ਜਾਏ?

 ਫਿਰ ਘਰ ਵਾਲੇ ਕਹਿਣ ਲੱਗੇ- ਜੀ, ਤੁਸੀਂ ਐਸੀ ਬਖਸ਼ਿਸ਼ ਕਰੋ ਕਿ ਇਹ ਮਰ ਜਾਏ ਕਿਉਂਕਿ ਇਹ ਬਹੁਤ ਤਕਲੀਫ਼ ਵਿੱਚ ਹੈ

 ਬਾਬਿਆਂ ਫੁਰਮਾਇਆ- ਨਹੀਂ, ਜਿਹੜਾ ਤੁਹਾਡਾ ਸ਼ੰਕਾ ਹੈ ਉਹ ਦੂਰ ਹੋਣਾ ਚਾਹੀਦਾ ਹੈ ਜਾਓ! ਇਹਨੂੰ ਵਾਪਿਸ ਲੈ ਜਾਓ

 ਉਹ ਕਹਿਣ ਲੱਗੇ- ਜੀ ਇਹਦਾ ਕਰਾਂਗੇ ਕੀ?

 ਬਾਬੇ ਫੁਰਮਾਉਂਣ ਲੱਗੇ- ਤੁਹਾਡਾ ਸ਼ੰਕਾ ਦੂਰ ਹੋ ਜਾਏਗਾ

 ਜਿਸ ਵਕਤ ਪਿੰਡ ਦੇ ਨੇੜੇ ਪਹੁੰਚੇ ਹਨ ਤਾਂ ਜਿਹੜਾ ਉਪਰ ਲੰਮਾ ਪਿਆ ਸੀ ਉਹ (ਬਿਲਕੁਲ ਠੀਕ ਹੋ ਗਿਆ) ਛਾਲ ਮਾਰਕੇ ਥੱਲੇ ਆ ਗਿਆ

 


ਗੁਰ ਪੂਰਾ ਨਿਰਵੈਰੁ ਹੈ ਨਿੰਦਕ ਦੋਖੀ ਬੇਮੁਖ ਤਾਰੇ ॥
ਭਾਈ ਗੁਰਦਾਸ ਜੀ

ਸਤਿਗੁਰੁ ਦਾਤਾ ਦਇਆਲੁ ਹੈ ਜਿਸ ਨੋ ਦਇਆ ਸਦਾ ਹੋਇ ॥

ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ 302

ਬ੍ਰਹਮ ਗਿਆਨੀ ਸਗਲ ਕੀ ਰੀਨਾ ॥ ਆਤਮ ਰਸੁ ਬ੍ਰਹਮ ਗਿਆਨੀ ਚੀਨਾ ॥

ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ 272

(ਬ੍ਰਹਮਗਿਆਨੀ ਦੇ ਰੋਮ-ਰੋਮ ਵਿੱਚ ਗਰੀਬੀ ਸਮਾਈ ਹੁੰਦੀ ਹੈ ਦੁਨੀਆਂ ਵਿੱਚ ਸਭ ਤੋਂ ਵੱਡੇ ਪਰਉਪਕਾਰ ਕਰਦਾ ਹੈ ਪਰ ਕਰਦਾ ਸਭ ਦੇ ਚਰਨਾਂ ਦੀ ਧੂੜ ਬਣਕੇ ਹੈ।)

ਪਹਿਲਾ ਮਰਣੁ ਕਬੂਲਿ ਜੀਵਣ ਕੀ ਛਡਿ ਆਸ ॥
ਹੋਹੁ ਸਭਨਾ ਕੀ ਰੇਣੁਕਾ ਤਉ ਆਉ ਹਮਾਰੈ ਪਾਸਿ ॥

ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ 1102

ਮਰਿਆ ਹੋਇਆ ਸਿਰਫ਼ ਉਹੀ ਹੈ ਜਿਹੜਾ....,


ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ 360

ਸ੍ਰੀ ਗੁਰੂ ਰਾਮਦਾਸ ਜੀ ਫੁਰਮਾਉਂਦੇ ਹਨ-

ਜੀਵਨ ਮੁਕਤਿ ਸੋ ਆਖੀਐ ਮਰਿ ਜੀਵੈ ਮਰੀਆ ॥

ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ 449


ਬਾਬਾ ਨੰਦ ਸਿੰਘ ਸਾਹਿਬ ਨੇ ਆਪਣੀ ਜਿੰਦਗੀ ਵਿੱਚ 
  • ਕਿਸੇ ਨੂੰ ਬੁਰਾ ਨਹੀਂ ਕਿਹਾ 
  • ਕਿਸੇ ਦੇ ਬਾਰੇ ਇਕ ਲਫ਼ਜ ਬੁਰਾ ਸੁਣਿਆ ਨਹੀਂ

ਪਿਤਾ ਜੀ ਕਹਿਣ ਲੱਗੇ-

  • ਜੇ ਕੋਈ ਬਰਫ ਨੂੰ ਹੱਥ ਪਾਉਂਦਾ ਹੈ ਤਾਂ ਉਸਦਾ ਹੱਥ ਠੰਡਾ ਹੀ ਹੋਣਾ ਹੈ
  • ਜੇ ਅੱਗ ਨੂੰ ਪਾਉਂਦਾ ਹੈ ਤਾਂ ਜਲ ਜਾਏਗਾ
  • ਬਾਬਾ ਨੰਦ ਸਿੰਘ ਸਾਹਿਬ ਨੂੰ ਅਗਰ ਕੋਈ ਯਾਦ ਵੀ ਕਰਦਾ ਹੈ ਤਾਂ ਉਹਨੂੰ ਵੀ ਠੰਡਕ ਪਹੁੰਚ ਜਾਂਦੀ ਹੈ। ਮਤਲਬ ਕਿ ਨਿੰਦਿਆ ਕਰਦਾ ਹੈ ਤਾਂ ਯਾਦ ਕਰਦਾ ਹੈ

....ਫਿਰ ਬਾਬਾ ਨੰਦ ਸਿੰਘ ਸਾਹਿਬ ਨੇ ਉਸ ਸੰਗੀ ਨੂੰ ਫੁਰਮਾਇਆ-

ਉਹ ਤੇਰੇ ਕੋਲੋਂ ਪਹਿਲੋਂ ਤਰੇਗਾ, ਤੁਸੀਂ ਸਾਰੇ ਸੇਵਾ ਕਰਦੇ ਹੋ ਪਰ ਸਾਰੇ ਹੀ ਕੁੱਛ ਨਾ ਕੁੱਛ ਮੰਗਦੇ ਹੋ, ਸੇਵਾ ਦਾ ਅਵਜਾਨਾ ਮੰਗਦੇ ਹੋ। ਨਿੰਦਕ ਜਿਹੜਾ ਹੈ ਉਹ ਨਿੰਦਿਆ ਕਰੀ ਜਾਏਗਾ, ਯਾਦ ਤੁਹਾਡੇ ਤੋਂ ਜ਼ਿਆਦਾ ਕਰਦਾ ਹੈ ਪਰ ਮੰਗਦਾ ਕੁੱਛ ਵੀ ਨਹੀਂ

ਬਾਬਾ ਨੰਦ ਸਿੰਘ ਸਾਹਿਬ ਜਿਨ੍ਹਾਂ ਨੇ ਇਕ ਜਨੇ ਨੂੰ ਵੀ ਆਪਣੇ ਨਾਲ ਨਹੀਂ ਜੋੜਿਆ 

ਜਿਨ੍ਹਾਂ ਨੇ ਵੀ ਸਤਿਕਾਰ ਵਿੱਚ ਮੱਥਾ ਟੇਕਿਆ ਹੈ ਕੀ ਮਜਾਲ ਹੈ ਉਨ੍ਹਾਂ ਦਾ ਮੱਥਾ ਕੁੱਛ ਦੇਰ ਹੀ ਆਪਣੇ ਪਾਸ ਰਖਿਆ ਹੋਵੇ ਜੇ ਅੰਮ੍ਰਿਤਸਰ ਸਾਹਿਬ ਤੋਂ ਆਈ ਸੰਗਤ ਜਿਸ ਵਕਤ ਉਨ੍ਹਾਂ ਮੱਥਾ ਟੇਕਿਆ ਹੈ ਤਾਂ ਬਾਬਿਆਂ ਮੁੱਖੋਂ ਧੰਨ ਗੁਰੂ ਰਾਮਦਾਸ ਕਿਹਾ ਤੇ ਧਿਆਨ ਦਰਬਾਰ ਸਾਹਿਬ ਦਾ ਕਰਕੇ ਉਨ੍ਹਾਂ ਦਾ ਮੱਥਾ ਗੁਰੂ ਰਾਮਦਾਸ ਜੀ ਦੇ ਚਰਨਾਂ 'ਚ ਪਹੁੰਚਾ ਦਿੱਤਾ ਇਸੇ ਤਰ੍ਹਾਂ ਜਿੱਥੋਂ ਕੋਈ ਆਇਆ ਉਸੇ ਗੁਰੂ ਸਾਹਿਬ ਦੇ ਚਰਨਾਂ 'ਚ ਉਨ੍ਹਾਂ ਦਾ ਮੱਥਾ ਪਹੁੰਚਾ ਦਿੱਤਾ ਹੈ ਜਿੰਦਗੀ ਵਿੱਚ ਕੋਈ 'ਮਾਣ' ਆਪਣੇ ਉਪਰ ਨਹੀਂ ਲਿਆ

ਬਾਬਾ ਨੰਦ ਸਿੰਘ ਜੀ ਤੂੰ ਕਮਾਲ ਹੀ ਕਮਾਲ ਹੈਂ। 
ਗੁਰੂ ਨਾਨਕ ਦਾਤਾ ਬਖਸ਼ ਲੈ ਬਾਬਾ ਨਾਨਕ ਬਖਸ਼ ਲੈ 

(Smast Ilahi Jot Baba Nand Singh Ji Maharaj, Part 5)


ਸਤਿਗੁਰ ਅਗੈ ਢਹਿ ਪਉ ਸਭੁ ਕਿਛੁ ਜਾਣੈ ਜਾਣੁ ॥



ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਤਕ 239 ਸਾਲ ਹੋਏ ਹਨ।  ਆਪਾਂ ਸਾਰੇ ਹੀ ਇਸ ਸੰਸਾਰ ਵਿੱਚ ਇਕ ਦੂਸਰੇ ਕੋਲੋਂ ਸੁੱਖ ਲੱਭਦੇ ਹਾਂ।  ਗੁਰੂ ਨਾਨਕ ਪਾਤਸ਼ਾਹ ਫੁਰਮਾਉਂਦੇ ਹਨ-

ਨਿਰਮਲੁ ਸਾਚਾ ਏਕੁ ਤੂ ਹੋਰੁ ਮੈਲੁ ਭਰੀ ਸਭ ਜਾਇ 

ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ 57

ਆਪਾਂ ਸਾਰੇ ਹੀ ਮੈਲ ਨਾਲ ਭਰੇ ਹੋਏ ਹਾਂ।  ਅਗਰ ਆਪਾਂ ਆਪਣੀ ਮੈਲ ਲਾਹਣਾ ਵੀ ਚਾਹੁੰਦੇ ਹਾਂ ਤਾਂ ਇਕ ਦੂਸਰੇ ਕੋਲੋਂ ਲਹਾਉਣਾ ਚਾਹੁੰਦੇ ਹਾਂ। ਇਕ ਦੁਖੀ ਦੂਜੇ ਦੁਖੀ ਕੋਲੋਂ ਮੰਗ ਰਿਹਾ ਹੈ ਕਿ ਮੈਨੂੰ ਸੁੱਖ ਦੇਵੇ।

ਬਾਬਾ ਨੰਦ ਸਿੰਘ ਸਾਹਿਬ ਨੇ ਫੁਰਮਾਇਆ ਕਿ-
'ਮੈਂ- ਮੇਰੀ' ਦੀ ਪੋਟ ਨੂੰ ਸੀਸ ਤੋਂ ਲਾਹ ਕੇ ਗੁਰੂ ਦੇ ਚਰਨਾਂ ਵਿੱਚ ਰੱਖ ਦਿਓ।

ਗੁਰੂ ਅਮਰਦਾਸ ਜੀ ਫੁਰਮਾਉਂਦੇ ਹਨ-

ਤਨੁ ਮਨੁ ਧਨੁ ਸਭੁ ਸਉਪਿ ਗੁਰ ਕਉ ਹੁਕਮਿ ਮੰਨਿਐ ਪਾਈਐ 

ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ 918

ਕੀ ਸੌਂਪਨਾ ਹੈ?

ਇਹ ਜਿੰਨੇ ਕਰਮ ਹਨ ਇਹ ਸਾਰੇ ਇਹ ਮਨ, ਇਹ ਸ਼ਰੀਰ, ਤਨ ਤੇ ਧਨ ਕਰਕੇ ਹੁੰਦੇ ਹਨ।
 
ਫੁਰਮਾਇਆ- ਇਸੇ ਪੋਟ ਨੂੰ ਤਾਂ ਸਾਰੇ ਦੁੱਖ ਚਿਮੜੇ ਹਨ। ਇਹਨੂੰ ਹੀ ਤਾਂ ਕਾਮ, ਕਰੋਧ, ਲੋਭ, ਮੋਹ, ਹੰਕਾਰ ਚਿਮੜੇ ਹੋਏ ਹਨ। ਇਹ ਪੋਟ ਆਪਣੇ ਪਾਸ ਕਿਉਂ ਰਖਣੀ ਹੈ। ਇਸਨੂੰ ਗੁਰੂ ਦੇ ਚਰਨਾਂ 'ਚ ਰੱਖ ਦਿਓ।

ਸਤਿਗੁਰ ਅਗੈ ਢਹਿ ਪਉ ਸਭੁ ਕਿਛੁ ਜਾਣੈ ਜਾਣੁ 
ਆਸਾ ਮਨਸਾ ਜਲਾਇ ਤੂ ਹੋਇ ਰਹੁ ਮਿਹਮਾਣੁ 

ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ 646

ਸਾਹਿਬ ਫੁਰਮਾ ਰਹੇ ਹਨ ਕਿ ਆਪਣੀ ਆਸਾ-ਮਨਸਾ ਨੂੰ ਅੱਗ ਲਗਾ ਕੇ ਇਸ ਦੁਨੀਆਂ ਵਿੱਚ ਮਹਿਮਾਨ ਬਣ ਕੇ ਰਹਿ।

ਬਾਬਾ ਨੰਦ ਸਿੰਘ ਸਾਹਿਬ ਨੇ ਫੁਰਮਾਇਆ -
ਗੁਰੂ ਨਾਨਕ ਦੇ ਬਣ ਜਾਓ,
ਇਕ ਦੇ ਬਣ ਜਾਓ ਤੇ ਰੋ ਕੇ ਅਰਦਾਸ ਕਰੋ,
ਸਾਡੇ ਪਾਸ ਆਉਣ ਦੀ ਲੋੜ ਨਹੀਂ

ਮੇਰੇ ਬਾਬਾ ਨੰਦ ਸਿੰਘ ਸਾਹਿਬ ਨੇ ਕਦੀ ਕਿਸੇ ਨੂੰ ਆਪਣੇ ਨਾਲ ਨਹੀਂ ਜੋੜਿਆ।

ਬਾਬਾ ਨੰਦ ਸਿੰਘ ਸਾਹਿਬ ਨੇ ਸਾਰੇ ਦੁੱਖ ਹੀ ਮੰਗੇ ਹਨ। ਇਕ ਸੁੱਖ ਨਹੀਂ ਲਿਆ। ਜਿਹੜੇ ਵੀ ਪਿਤਾ ਜੀ ਨੇ ਦੁੱਖ ਲਏ ਹਨ ਉਹ ਬਾਬਾ ਨੰਦ ਸਿੰਘ ਸਾਹਿਬ ਤੋਂ ਆਪਣੀ ਝੋਲੀ 'ਚ ਪਵਾਏ ਹਨ।

ਮਾਤਾ ਭਾਨੀ ਜੀ ਗੁਰੂ ਅਮਰਦਾਸ ਜੀ ਦੀ ਸਪੁੱਤਰੀ ਹਨ। ਪਰ ਦੁੱਖ ਕਿਉਂ ਨਹੀਂ ਦੇਖ ਸਕਦੇ ਕਿਉਂਕਿ ਸਭ ਤੋਂ ਵੱਡੀ ਸਿੱਖਿਆ ਗੁਰੂ ਅਮਰਦਾਸ ਜੀ ਦੁੱਖ ਦੀ ਹੀ ਦੇ ਰਹੇ ਹਨ। ਸਾਰੀ ਜਿੰਦਗੀ ਉਨ੍ਹਾਂ ਨੇ ਦੁੱਖ ਹੀ ਝੇਲਿਆ ਹੈ। 

ਗੁਰੂ ਅਮਰਦਾਸ ਜੀ ਸੱਚੇ ਪਾਤਸ਼ਾਹ ਬਿਰਧ ਹੋ ਗਏ ਹਨ। ਚੌਕੀ ਤੇ ਬੈਠੇ ਹਨ ਅਤੇ ਮਾਤਾ ਭਾਨੀ ਜੀ ਇਸ਼ਨਾਨ ਕਰਵਾ ਰਹੇ ਹਨ, ਉਸ ਵੇਲੇ ਚੌਕੀ ਦਾ ਇਕ ਪਾਵਾ ਟੁੱਟਣ ਲੱਗਾ ਜਿਹੜਾ ਕਮਜ਼ੋਰ ਸੀ। ਉਸੇ ਵਕਤ ਮਾਤਾ ਭਾਨੀ ਜੀ ਨੇ ਉਸ ਪਾਵੇ ਦੀ ਜਗ੍ਹਾ ਆਪਣਾ ਹੱਥ ਕਰ ਦਿੱਤਾ ਤਾਕਿ ਸੱਚੇ ਪਾਤਸ਼ਾਹ ਨੂੰ ਇਸ਼ਨਾਨ ਕਰਨ ਵਿੱਚ ਤਕਲੀਫ਼ ਨਾ ਹੋਵੇ। ਇਸ਼ਨਾਨ ਹੋਣ ਦੇ ਬਾਅਦ ਜਿਸ ਵਕਤ ਗੁਰੂ ਸਾਹਿਬ ਬਸਤਰ ਪਾ ਰਹੇ ਸਨ ਤਾਂ ਉਨ੍ਹਾਂ ਦੇਖਿਆ ਕਿ ਜਿਹੜਾ ਵੀ ਇਸ਼ਨਾਨ ਦਾ ਜਲ ਚੁਬੱਚੇ ਵਿੱਚ ਜਾ ਰਿਹਾ ਹੈ ਉਸਦਾ ਰੰਗ ਲਾਲ ਸੀ। ਜਿਸ ਵਕਤ ਮਾਤਾ ਭਾਨੀ ਜੀ ਵੱਲ ਵੇਖਿਆ ਤਾਂ ਉਨ੍ਹਾਂ ਦਾ ਹੱਥ ਲਹੂ-ਲੋਹਾਨ ਸੀ। ਮਾਤਾ ਭਾਨੀ ਜੀ ਆਪਣੇ ਨਿਰੰਕਾਰ ਪਿਤਾ ਦਾ ਦੁੱਖ ਨਹੀਂ ਝੇਲ ਸਕਦੇ ਸੀ। ਉਨ੍ਹਾਂ ਨੇ ਆਪਣੇ ਆਪ ਉਹ ਦੁੱਖ ਆਪਣੇ ਉਪਰ ਲੈ ਲਿਆ। 

ਜਿਸ ਵਕਤ ਗੁਰੂ ਅਮਰਦਾਸ ਜੀ ਪ੍ਰਸੰਨ ਹੋਇ ਹਨ ਫੁਰਮਾਇਆ- ਅੱਜ ਮੰਗ ਪੁੱਤ ਕੀ ਮੰਗਦੀ ਹੈ। 

ਉਸ ਵੇਲੇ ਆਪਣਾ ਪੱਲਾ ਅੱਗੇ ਕਰਕੇ ਕਹਿਣ ਲੱਗੇ-  ਗਰੀਬ ਨਿਵਾਜ਼! ਇਹ ਜੋ ਗੁਰੂ ਨਾਨਕ ਪਾਤਸ਼ਾਹ ਦੀ ਬਖਸ਼ਿਸ਼ ਹੈ ਇਹ ਘਰ ਵਿੱਚ ਹੀ ਰਹੇ

ਉਸ ਵਕਤ ਗੁਰੂ ਅਮਰਦਾਸ ਜੀ ਨੇ ਫੁਰਮਾਇਆ-  ਦੇਖ ਭਾਨੀ! ਇਹ ਬਖਸ਼ਿਸ਼ ਦੁੱਖਾਂ ਭਰੀ ਹੈ, ਗੁਰੂ ਨਾਨਕ ਨੇ ਸਾਰੇ ਦੁੱਖ ਆਪਣੇ ਉਪਰ ਲਏ ਹਨ, ਇਹ ਦੁੱਖ ਹੀ ਦੁੱਖ ਹੈ।


ਮਾਤਾ ਭਾਨੀ ਜੀ ਅੱਗੋਂ ਕਹਿਣ ਲੱਗੇ-  ਇਹ ਗੁਰੂ ਨਾਨਕ ਦੇ ਸਾਰੇ ਦੁੱਖ ਮੇਰੀ ਝੋਲੀ ਵਿੱਚ ਪਾ ਦਿਓ।

ਸਾਧ ਸੰਗਤ ਜੀ ਕਮਾਲ ਹੈ ਕਿ ਦੁੱਖਾਂ ਵਾਲੀ ਗੱਲ........।

ਗੁਰੂ ਅਮਰਦਾਸ ਜੀ ਤੀਜੇ ਗੁਰੂ ਨਾਨਕ, ਨਿਰੰਕਾਰ ਨੂੰ ਬੇਨਤੀ ਕੀ ਕਰਦੇ ਹਨ-

ਜਗਤੁ ਜਲੰਦਾ ਰਖਿ ਲੈ ਆਪਣੀ ਕਿਰਪਾ ਧਾਰਿ 
ਜਿਤੁ ਦੁਆਰੈ ਉਬਰੈ ਤਿਤੈ ਲੈਹੁ ਉਬਾਰਿ 

ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ 853

ਜਿਸ ਧਰਮ ਰਾਹੀਂ ਵੀ ਕੋਈ ਨਿਕਲ ਰਿਹਾ ਹੈ ਸੱਚੇ ਪਾਤਸ਼ਾਹ ਸੜਦੇ ਬਲਦੇ ਸੰਸਾਰ ਨੂੰ ਰੱਖ ਲਓ। 

ਫਿਰ ਮਾਤਾ ਭਾਨੀ ਜੀ ਨੇ ਜੋ ਮੰਗਿਆ ਸੀ ਉਹ ਖੇਡ ਸ਼ੁਰੂ ਹੋ ਗਿਆ।

ਬਾਬਾ ਨੰਦ ਸਿੰਘ ਸਾਹਿਬ ਨੇ ਫੁਰਮਾਇਆ-
ਫਿਰ ਗੁਰੂ ਅਰਜਨ ਪਾਤਸ਼ਾਹ ਨੇ ਇਕ ਤਾਰਨਹਾਰ ਜਹਾਜ਼ ਤਿਆਰ ਕਰਕੇ ਸਸ਼ੋਭਿਤ ਕਰ ਦਿੱਤਾ ਹੈ ਅਤੇ ਆਪ ਅੱਗ ਦੇ ਵਿੱਚ ਆਸਨ ਲਾ ਲੈਂਦੇ ਹਨ।
  • ਉਸ ਵੇਲੇ ਜਲਦੇ-ਬਲਦੇ ਸੰਸਾਰ ਨੂੰ ਠੰਡ ਕਿੱਦਾਂ ਦੀ ਪਹੁੰਚਾ ਕੇ ਗਏ ਹਨ।
  • ਰਹਿੰਦੀ ਦੁਨੀਆਂ ਤਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰ ਦਿੱਤਾ ਹੈ।
ਬਾਬਾ ਨੰਦ ਸਿੰਘ ਸਾਹਿਬ ਫੁਰਮਾਉਂਣ ਲੱਗੇ-
     ਜਿਸ ਵਕਤ ਸਤਿਗੁਰੂ ਆਉਂਦਾ ਹੈ ਉਹ ਦੁਨੀਆਂ ਦੇ ਦੁੱਖ ਲੈਣ ਵਾਸਤੇ ਆਉਂਦਾ ਹੈ।

ਜਿਸ ਵਕਤ ਗੁਰੂ ਹਰਿਕ੍ਰਿਸ਼ਨ ਸਾਹਿਬ ਦਿੱਲੀ ਗਏ ਹਨ ਉਸ ਵਕਤ ਸਾਰੇ ਪਾਸੇ ਪਲੈਗ ਫੈਲ ਗਈ ਹੈ।  ਕੀ ਹਿੰਦੂ, ਕੀ ਮੁਸਲਮਾਨ, ਕੀ ਸਿੱਖ, ਕੀ ਈਸਾਈ, ਮੇਰੇ ਸਾਹਿਬ ਨੇ ਕਿਸੇ ਦਾ ਮਜ਼੍ਹਬ ਨਹੀਂ ਦੇਖਿਆ। ਕਦੀ ਖੁਦਾ ਦਾ ਨੂਰ ਵੀ, ਕਦੀ ਰਾਮ-ਰਹੀਮ ਵੀ ਕਿਸੇ ਇੱਕਲੇ ਦਾ ਹੋ ਸਕਦਾ ਹੈ? 
ਜੇ ਸੂਰਜ ਦੀ ਰੋਸ਼ਨੀ ਸਭ ਦੇ ਲਈ ਸਾਂਝੀ ਹੈ ਤਾਂ ਉਸਦਾ ਨੂਰ ਵੰਡਿਆ ਨਹੀਂ ਜਾ ਸਕਦਾ, ਉਹ ਸਭ ਦੇ ਲਈ ਸਾਂਝਾ ਹੈ।

ਜੋ ਸਰਣਿ ਆਵੈ ਤਿਸੁ ਕੰਠਿ ਲਾਵੈ ਇਹੁ ਬਿਰਦੁ ਸੁਆਮੀ ਸੰਦਾ

ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ 544

ਉਸ ਵੇਲੇ ਗੁਰੂ ਹਰਿਕ੍ਰਿਸ਼ਨ ਸਾਹਿਬ ਫੁਰਮਾ ਰਹੇ ਹਨ-
    ਤੁਸੀਂ ਸਾਰੇ ਹੀ ਗੁਰੂ ਨਾਨਕ ਦੀ ਸ਼ਰਣ ਵਿੱਚ ਆਏ ਹੋ, ਆਪਣਾ ਸਾਰਾ ਦੁੱਖ ਗੁਰੂ ਨਾਨਕ ਨੂੰ ਦੇ ਦਿਓ।

ਸਾਰਾ ਦੁੱਖ ਸਾਹਿਬ ਨੇ ਆਪਣੇ ਉੱਤੇ ਲੈ ਲਿਆ।

ਬਾਬਾ ਨੰਦ ਸਿੰਘ ਸਾਹਿਬ ਨੇ ਫੁਰਮਾਇਆ ਕਿ ਜਿਸ ਵਕਤ ਵੀ ਉਹ ਆਉਂਦਾ ਹੈ ਦੁਨੀਆਂ ਦੇ ਦੁੱਖਾਂ ਦਾ ਭੁਗਤਾਨ ਕਰਦਾ ਹੈ।

ਫੁਰਮਾਇਆ -
ਉਹ ਕਾਹਦਾ ਸਿੱਖ ਹੈ ਜਿਹੜਾ ਗੁਰੂ ਕੋਲੋਂ ਆਪਣਾ ਸੁੱਖ ਮੰਗੇ, ਸਿੱਖ ਕੀ ਤੇ ਸੁੱਖ ਕੀ

 

ਗੁਰੂ ਨਾਨਕ ਦਾਤਾ ਬਖਸ਼ ਲੈ ਬਾਬਾ ਨਾਨਕ ਬਖਸ਼ ਲੈ 

(Smast Ilahi Jot Baba Nand Singh Ji Maharaj, Part 5)



सतिगुर अगै ढहि पउ सभु किछु जाणै जाणु ॥

 



गुरु नानक पातशाह से लेकर गुरु गोबिन्द सिंह जी तक 239 वर्ष का अंतराल है। हम सभी इस संसार में एक-दूसरे में सुख ढूँढते हैं।
 
गुरु नानक पातशाह फरमाते हैं-
निरमलु साचा एकु तू होरु मैलु भरी सभ जाइ ॥
श्री गुरु ग्रंथ साहिब, अंग 57

हम सभी मैल से भरे हुए हैं अगर हम अपनी मैल उतारना भी चाहते हैं तो एक-दूसरे से उतरवाना चाहते हैं। एक दुःखी दूसरे दुःखी से माँग क्या रहा है कि मुझे सुख दो।

बाबा नंद सिंह साहिब ने फरमाया-

‘मैं-मेरी’ की पोटली को शीश से उतारकर गुरु के चरणों में रख दो। 

गुरु अमरदास जी फरमाते हैं-

तनु मनु धनु सभु सउपि गुर कउ हुकमि मंनिऐ पाईऐ ॥

श्री गुरु ग्रंथ साहिब, अंग 918
क्या सौंपना है?

ये जितने कर्म हैं ये सारे इस मन, इस तन और धन के कारण होते हैं।

फरमाया - इस पोटली को ही तो सारे दुःख चिपटे हुए हैं। इस को ही तो काम, क्रोध, लोभ, मोह, अहंकार चिपटे हुए हैं। ऐसी पोटली अपने पास क्यों रखनी है! इसको तो गुरु के चरणों में रख दो।

सतिगुर अगै ढहि पउ सभु किछु जाणै जाणु ॥
आसा मनसा जलाइ तू होइ रहु मिहमाणु ॥
श्री गुरु ग्रंथ साहिब, अंग 646
साहिब फरमा रहे हैं कि अपनी आशाओं और इच्छाओं को आग लगाकर इस संसार में अतिथि बनकर रहो।
बाबा नंद सिंह साहिब ने फरमाया-
गुरु नानक के बनकर रहो। 
एक के बनकर रहो और रोकर अरदास करो। 
हमारे पास आने की जरूरत नहीं है।

 मेरे बाबा नंद सिंह साहिब ने कभी अपने साथ किसी को नहीं जोड़ा।

बाबा नंद सिंह साहिब ने अपने लिए सारे दुःख ही माँगें हैं एक भी सुख नहीं लिया। जितने भी दुःख पिताजी ने झेले, वे सब बाबा नंद सिंह साहिब से अपनी झोली में डलवा लिए।

माता भानी जी गुरु अमरदास जी की सुपुत्री हैं, पर वे अपने गुरुदेव पिता का दुःख नहीं देख सकती।  कारण ?  गुरु अमरदास जी दुःख सहने की सीख दे रहे हैं। सारी जिन्दगी उन्होंने दुःख ही झेला है।

गुरु अमरदास जी सच्चे पातशाह  वृद्ध हो गए हैं। चौकी पर बैठे हैं। माता भाणी जी स्नान करवा रही हैं। उस समय चौकी का एक पाया टूटने लगा, जो कि कमजोर था। उस समय माता भाणी जी ने उस पाये के स्थान पर अपना हाथ रख दिया ताकि उनको स्नान करने में कोई तकलीफ न हो। स्नान करने के बाद गुरु साहिब जब वस्त्र धारण करने लगे तो देखा कि स्नान का जो जल कुंड में जा रहा है उसका रंग लाल था। जिस समय उन्होंने माता भाणी जी की ओर देखा तो यह पाया कि उनका हाथ लहूलुहान है। माता भाणी जी अपने निरंकार पिताजी का दुःख देख नहीं सकती थी। उन्होंने वह दुःख स्वयं अपने ऊपर ले लिया। 

जिस समय गुरु अमरदास जी प्रसन्न हो कर फ़रमाते हैं - पुत्री, आज जो इच्छा हो माँग लो। 

उस समय वे अपना आँचल आगे करके कहने लगी- गरीब निवाज़! ये जो गुरु नानक पातशाह की बख्शिश है वह इसी घर में रहे। 

इस वक्त गुरु अमरदास जी ने फरमाया- देख भाणी, ये बख्शिश दुःखों से भरी है। गुरु नानक साहिब ने सारे दुःख अपने ऊपर लिए हैं, यहाँ दुःख-ही-दुःख है।

इस पर माता भाणी जी कहने लगीं-  गुरु नानक के ये सारे दुःख मेरी झोली में डाल दो। 

साध संगत जी! ये स्वयं दुःख लेने की बात अपने आप में एक आश्चर्य की बात है। गुरु अमरदास जी, तीसरे गुरु नानक,  निरंकार को विनती करते हैं-

जगतु जलंदा रखि लै आपणी किरपा धारि ॥
जितु दुआरै उबरै तितै लैहु उबारि ॥
श्री गुरु ग्रंथ साहिब, अंग 853
जिस धर्म के रास्ते से भी कोई निकल रहा है, सच्चे पातशाह! इस जलते तपते संसार की रक्षा करो।  

फिर माता भाणी जी ने जो माँगा था, वह खेल शुरु हो गया।

बाबा नंद सिंह साहिब ने फरमाया-
गुरु अर्जुन पातशाह ने एक तारनहार जहाज बनाकर सुशोभित किया है और स्वयं आग में आसन लगा लिया है। 
  • उस समय जलते, तपते संसार को किस तरह की ठंडक पहुँचाई है।
  • चिरकाल तक साहिब श्री गुरु ग्रंथ साहिब का प्रकाश कर दिया है। 

बाबा नंद सिंह साहिब फरमाते है-

जिस समय सतिगुरु आता है वह अपने ऊपर सारे दुःख लेकर संसार को मुक्त करता है। 

जिस समय गुरु हरिकृष्ण साहिब दिल्ली गए हैं, उस समय चारों और प्लेग की बीमारी फैली हुई है। क्या हिन्दू, क्या मुसलमान, क्या सिक्ख, क्या ईसाइ? मेरे साहिब ने किसी का मजहब नहीं देखा। कभी खुदा का प्रकाश, राम-रहीम का प्रकाश क्या किसी अकेले का हो सकता है? 
यदि सूर्य की रोशनी सबके लिए सांझी है तो उसका प्रकाश बाँटा नहीं जा सकता, उस पर तो सबका अधिकार है।

जो सरणि आवै तिसु कंठि लावै इहु बिरदु सुआमी संदा ॥
श्री गुरु ग्रंथ साहिब, अंग 544
इस समय गुरु हरिकृष्ण साहिब फरमा रहे हैं- 
आप सभी गुरु नानक की शरण में आए हो, अपना सारा दुःख गुरु नानक जी को दे दो।
 
सारा दुःख साहिब ने अपने ऊपर ले लिया। 

बाबा नंद सिंह साहिब जी ने फरमाया-  जिस वक्त भी सतिगुरु आता है दुनिया के दुःखों का भुगतान करता है। 

फरमाया- वह कैसा सिक्ख है जो गुरु से अपना सुख माँगता है। सिक्ख क्या और सुख क्या?

गुरु नानक दाता बख़्श लै, बाबा नानक बख़्श लै।

(Sampooran Ishwariye Jyoti Baba Nand Singh Ji Maharaj, Part 5)

ਗੁਰਮੁਖਿ ਅੰਤਰਿ ਸਹਜੁ ਹੈ....

 


ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ 1414

ਗੁਰੂ ਅਮਰਦਾਸ ਜੀ ਨੇ ਸਹਿਜ ਅਵਸਥਾ ਵਾਲੇ ਗੁਰਮੁਖ ਦੀਆਂ ਆਤਮਕ ਅਵਸਥਾਵਾਂ ਬਾਰੇ ਫੁਰਮਾਇਆ ਹੈ ਕਿ ਗੁਰਮੁਖ ਸਹਿਜ ਅਤੇ ਵਿਸਮਾਦ ਵਿੱਚ ਰਹਿੰਦੇ ਹਨ। ਗੁਰਮੁਖ ਬਖਸ਼ਿਸ਼ ਦੇ ਮੰਡਲ ਵਿੱਚ ਰਹਿੰਦੇ ਹਨ।

ਇਸ ਅਵਸਥਾ ਵਿੱਚ ਨੀਂਦ ਅਤੇ ਭੁੱਖ ਨਹੀਂ ਸਤਾਉਂਦੀ, ਜੀਵ ਪਰਮਾਤਮਾ ਦੇ ਨਾਮ ਦੀ ਅੰਮ੍ਰਿਤ ਰੂਪੀ ਫੁਹਾਰ ਵਿੱਚ ਅਨੰਦਿਤ ਰਹਿੰਦਾ ਹੈ। ਉਨ੍ਹਾਂ ਗੁਰਮੁਖਾਂ ਨੂੰ ਦੁੱਖ-ਸੁੱਖ ਡੁਲਾਉਂਦੇ ਨਹੀਂ ਜਿਹੜੇ ਆਤਮਾ ਦੀ ਰੂਹਾਨੀ ਗੁਲਜ਼ਾਰ ਵਿੱਚ ਅਨੰਦ ਮਗਨ ਰਹਿੰਦੇ ਹਨ।

ਇਕ ਸੱਚੇ ਸੰਤ ਦੀ ਆਤਮਾ ਅੰਮ੍ਰਿਤ ਨਾਮ ਦੇ ਅਨੰਦ ਵਿੱਚ ਜੁੜੀ ਹੁੰਦੀ ਹੈ। ਉਨ੍ਹਾਂ ਦਾ ਆਤਮ ਰੱਬ ਦੇ ਨੂਰ ਨਾਲ ਖਿੜਿਆ ਹੁੰਦਾ ਹੈ। ਉਹ ਪਰਮਾਤਮਾ ਨਾਲ ਇਕ ਰੂਪ ਹੋ ਚੁੱਕੇ ਹੁੰਦੇ ਹਨ। ਜਿਵੇਂ ਪਰਮਾਤਮਾ ਨੀਂਦ ਤੇ ਭੁੱਖ ਤੋਂ ਉੱਪਰ ਹੈ, ਇਸੇ ਤਰ੍ਹਾਂ ਉਸ ਨਾਲ ਇਕ-ਰੂਪ ਹੋਏ ਗੁਰਮੁੱਖ ਵੀ ਇਸੇ ਅਵਸਥਾ ਵਿੱਚ ਰਹਿੰਦੇ ਹਨ। ਪਰਮਾਤਮਾ ਨੂੰ ਦੁੱਖ ਸੁੱਖ ਨਹੀਂ ਪੋਂਹਦਾ, ਇਸੇ ਤਰ੍ਹਾਂ ਉਸ ਵਿੱਚ ਲੀਨ ਗੁਰਮੁਖ, ਜਿਨ੍ਹਾਂ ਦੇ ਆਤਮੇ ਪ੍ਰਕਾਸ਼ ਹੋ ਚੁੱਕਾ ਹੁੰਦਾ ਹੈ, ਪਰਮਾਤਮਾ ਦੇ ਨੂਰ ਨਾਲ ਵਿਸਮਾਦ ਦੀ ਅਵਸਥਾ ਵਿੱਚ ਰਹਿੰਦੇ ਹਨ ਅਤੇ ਉਨ੍ਹਾਂ ਨੂੰ ਕੋਈ ਦੁੱਖ-ਸੁੱਖ ਨਹੀਂ ਵਿਆਪਦਾ।

ਪਰਮਾਤਮਾ ਨਾਲ ਸਦੀਵੀ ਤੌਰ ਤੇ ਜੁੜੇ ਸੱਚੇ ਪੂਰਨ ਸੰਤ ਸਰੀਰਕ ਸੁੱਖਾਂ ਤੋਂ ਉਪਰ ਉੱਠ ਚੁੱਕੇ ਹੁੰਦੇ ਹਨ। ਨੀਂਦ ਅਤੇ ਭੁੱਖ, ਹਰਖ ਤੇ ਸੋਗ, ਸੁੱਖ ਅਤੇ ਦੁੱਖ ਉਨ੍ਹਾਂ ਦੇ ਨੇੜੇ ਨਹੀਂ ਆਉਂਦੇ ਹਨ। ਬਾਬਾ ਹਰਨਾਮ ਸਿੰਘ ਜੀ ਮਹਾਰਾਜ ਅਤੇ ਬਾਬਾ ਨੰਦ ਸਿੰਘ ਜੀ ਮਹਾਰਾਜ-ਜਨਮ ਤੋਂ ਹੀ ਪ੍ਰਭੂ ਭਗਤੀ ਵਿੱਚ ਲੀਨ ਰਹਿੰਦੇ ਸਨ।

ਅੰਮ੍ਰਿਤ-ਨਾਮ ਅਤੇ ਆਤਮ ਪ੍ਰਕਾਸ਼ ਦੇ ਵਿਸਮਾਦੀ ਅਨੰਦ ਨਾਲ ਸਬਰ-ਸ਼ੁਕਰ, ਤ੍ਰਿਪਤੀ ਅਤੇ ਸੰਤੋਖ ਦੀ ਅਵਸਥਾ ਪ੍ਰਾਪਤ ਹੁੰਦੀ ਹੈ। ਇਸ ਨਿਰਾਲੀ ਅਤੇ ਜੀਅ-ਦਾਨ ਦੇਣ ਵਾਲੀ ਰੂਹਾਨੀ ਅਵਸਥਾ ਵਿੱਚ ਨੀਂਦ ਜਾਂ ਭੁੱਖ, ਹਰਖ ਜਾਂ ਸੋਗ, ਸੁੱਖ ਜਾਂ ਦੁੱਖ ਕਦੇ ਵਿਆਪਦੇ ਹੀ ਨਹੀਂ।

ਨਾਮ-ਰਸ ਅਤੇ ਆਤਮ-ਰਸ ਦਾ ਵਿਸਮਾਦ ਸਵੈ-ਸੰਤੋਖ ਦੇ ਰੂਹਾਨੀ ਮੰਡਲ ਦੀ ਅਵਸਥਾ ਹੈ। ਇਸ ਵਿਸਮਾਦ ਤੋਂ ਜਿਸਮਾਨੀ ਵਜੂਦ ਨੂੰ ਮਿਲਦੀ ਆਤਮਕ ਖ਼ੁਰਾਕ ਦੀ ਸਰੀਰਕ ਅਰਾਮ ਨਾਲ ਕਿਣਕਾ ਮਾਤਰ ਵੀ ਤੁਲਨਾ ਨਹੀਂ ਕੀਤੀ ਜਾ ਸਕਦੀ।

ਗੁਰਮੁਖ ਵਹਿਮਾਂ-ਭਰਮਾਂ ਦੀ ਦਲਦਲ ਤੋਂ ਪਾਰ ਲੰਘ ਚੁੱਕੇ ਹੁੰਦੇ ਹਨ। ਇਸ ਅਵਸਥਾ ਵਿੱਚ ਮਾਇਆ ਉਨ੍ਹਾਂ ਨੂੰ ਭਰਮਾ ਨਹੀਂ ਸਕਦੀ, ਕਿਉਂ ਜੋ ਉਨ੍ਹਾਂ ਨੇ ਮਾਇਆ ਦਾ ਪਰਦਾ ਹਟਾ ਦਿੱਤਾ ਹੁੰਦਾ ਹੈ।

ਨਾਮ ਰਸ ਦੀ ਪਵਿੱਤਰ ਲੋਚਾ ਅਤੇ ਆਤਮ ਰਸ, ਸ਼ੁਭ ਚਿੰਤਨ ਅਤੇ ਪ੍ਰੇਮ ਰਸ ਦੀ ਸੱਚੀ ਭਾਵਨਾ ਨਾਲ ਸਾਰੀਆਂ ਸੰਸਾਰਕ ਭੁੱਖਾਂ ਅਤੇ ਤ੍ਰਿਸ਼ਨਾਵਾਂ ਦਾ ਸਮਾਧਾਨ ਹੋ ਜਾਂਦਾ ਹੈ।

ਸਤਿ ਮਾਰਗ ਦੇ ਪਾਂਧੀ ਨਾਮ ਅਭਿਆਸ ਕਮਾਈ ਵਾਸਤੇ ਭੋਜਨ ਅਤੇ ਨੀਂਦ ਦੇ ਸਖ਼ਤ ਨਿਯਮਾਂ ਦੀ ਪਾਲਣਾ ਕਰਦੇ ਹਨ। ਸੁਆਦ ਦੀਆਂ ਤ੍ਰਿਸ਼ਨਾਵਾਂ ਅਤੇ ਇੰਦਰਿਆਵੀ ਸੁੱਖਾਂ ਉਪਰ ਕਾਬੂ ਪਾਉਂਣ ਲਈ ਕਈ ਕਈ ਜੀਵਨ ਘਾਲਣਾਵਾਂ ਘਾਲਣੀਆਂ ਪੈਂਦੀਆ ਹਨ। ਇਕ ਵਾਰ ਇਨ੍ਹਾਂ ਨੂੰ ਦਬਾ ਲੈਣ ਬਾਅਦ ਵੀ ਇਹ ਦੱਬੀਆ ਘੁੱਟੀਆਂ ਰਹਿੰਦੀਆਂ ਹਨ ਅਤੇ ਸਮਾਂ ਪਾ ਕੇ ਫਿਰ ਭਗਤੀ ਵਿੱਚ ਵਿਘਨ ਪਾਉਂਦੀਆਂ ਹਨ। ਕੋਈ ਗੁਰਮੁਖ ਜਾਂ ਜਗਿਆਸੂ ਗੁਰੂ ਦੀ ਮਿਹਰ ਨਾਲ ਇਨ੍ਹਾਂ ਨੂੰ ਸਦਾ ਵਾਸਤੇ ਕਾਬੂ ਕਰਕੇ ਨਾਮ-ਰਸ ਅਤੇ ਆਤਮ-ਰਸ ਦਾ ਅਨੰਦ ਮਾਣ ਸਕਦਾ ਹੈ।

ਗੁਰਮੁਖ ਦੇ ਨੂਰਾਨੀ ਚਿਹਰੇ ਤੇ ਚਮਕਦੀ ਸ਼ਾਂਤੀ, ਅਡੋਲਤਾ, ਸਹਿਜ, ਨਾਮ-ਰਸ ਅਤੇ ਆਤਮ-ਰਸ ਦੇ ਪਰਤਾਪ ਸਦਕਾ ਸੱਚੇ ਜਗਿਆਸੂਆਂ ਦੇ ਮਨਾਂ ਵਿੱਚੋਂ ਸੰਸਾਰਕ ਤ੍ਰਿਸ਼ਨਾਵਾਂ ਆਪਣੇ ਆਪ ਅਲੋਪ ਹੋ ਜਾਂਦੀਆਂ ਹਨ। ਇਹ ਸਤਿ ਪੁਰਖਾਂ ਦੇ ਨੂਰਾਨੀ ਚਿਹਰਿਆਂ ਤੇ ਚਮਕਦੀ ਰੂਹਾਨੀਅਤ ਦੀ ਵਿਲੱਖਣ ਸ਼ਕਤੀ ਹੈ।

ਜਦੋਂ ਕੋਈ ਜਗਿਆਸੂ ਇਕ ਵਾਰ ਇਸ ਪਰਮ ਪਦ ਦੀ ਅਵਸਥਾ ਨੂੰ ਹਾਸਲ ਕਰ ਲੈਂਦਾ ਹੈ ਤਾਂ ਫਿਰ ਇਹ ਅਵਸਥਾ ਕਦੇ ਘੱਟਦੀ ਨਹੀਂ, ਸਗੋਂ ਪ੍ਰਭੂ-ਪ੍ਰੀਤਮ ਵਿੱਚ ਅਭੇਦਤਾ ਦੀ ਇਹ ਅਵਸਥਾ ਸਦੀਵ ਕਾਲ ਤਕ ਬਣੀ ਰਹਿੰਦੀ ਹੈ।

ਸੂਰਜ ਕਦੇ ਡੁੱਬਦਾ ਨਹੀਂ, ਇਸੇ ਤਰ੍ਹਾਂ ਸੱਚੇ ਗੁਰਮੁਖ ਦੇ ਹਿਰਦੇ ਵਿੱਚ ਨਾਮ ਰਸ ਅਤੇ ਆਤਮ-ਰਸ ਦਾ ਪ੍ਰਕਾਸ਼ ਸਦਾ ਬਣਿਆ ਰਹਿੰਦਾ ਹੈ। ਨਾਮ-ਰਸ ਚੱਖਣ ਅਤੇ ਰੂਹਾਨੀ ਸਰੋਵਰ ਵਿੱਚ ਨਿੱਤ ਚੁੱਭੀਆਂ ਲਾਉਂਣ ਵਾਲਾ ਗੁਰਮੁਖ ਸਦਾ ਜਾਗਤ ਅਵਸਥਾ ਵਿੱਚ ਰਹਿੰਦਾ ਹੈ, ਜਦ ਕਿ ਦੁਨੀਆਂਦਾਰੀ ਕੰਮਾਂ ਵਿੱਚ ਹੁਸ਼ਿਆਰੀ ਨਾਲ ਕਮਾਈ ਕਰਨ ਵਾਲਾ ਮਨੁੱਖ ਅਸਲ ਵਿੱਚ ਸੁੱਤਾ ਤੇ ਆਤਮਕ ਤੌਰ ਤੇ ਮਰ ਚੁੱਕਾ ਹੁੰਦਾ ਹੈ।

ਗੁਰੂ ਨਾਨਕ ਦਾਤਾ ਬਖਸ਼ ਲੈ ਬਾਬਾ ਨਾਨਕ ਬਖਸ਼ ਲੈ 

(Smast Ilahi Jot Baba Nand Singh Ji Maharaj, Part 1)

गुरमुखि अंतरि सहजु है ...

 


 

गुरमुखि अंतरि सहजु है मनु चड़िआ दसवै आकासि ॥

तिथै ऊंघ न भुख है हरि अमृत नामु सुख वासु ॥

नानक दुखु सुखु विआपत नही जिथै आतम राम प्रगासु ॥

श्री गुरु ग्रंथ साहिब, अंग 1414 

गुरु अमरदास जी ने गुरमुख की सहज अवस्था वाली आत्मिक अवस्थाओं के बारे बतलाया है। उनके अनुसार गुरमुख सहज संतुलन एवं परम शांति में रहते हैं।


इस अवस्था में नींद व भूख नहीं सताती। जीव प्रभु के नाम की अमृत-फुहार में नित्य भीगता रहता है। गुरमुख प्रभु-कृपा के मण्डल में रहता है।


उस गुरमुख को दुःख-सुख प्रभावित नहीं करते जिस की आत्मा सदैव आध्यात्मिक आभा से प्रफुल्लित रहती है।


एक सच्चे संत की आत्मा ‘अमृत नाम’ के आनंद से जुड़ी रहती है, उनकी आत्मा प्रभु की आभा से खिली होती है। वह प्रभु में सदा के लिए लीन हो जाती है। जिस प्रकार प्रभु नींद व भूख से ऊपर है, उसी तरह इस के साथ एकरूप हुआ गुरमुख भी इसी अवस्था में रहता है। प्रभु दुःख-सुख से परे है। इसी तरह उस में लीन वह गुरमुख, जिस की आत्मा में अलौकिक प्रकाश हो चुका हो, सतत आनंद की अवस्था में रहता है। उसको कोई दुःख-सुख व्याकुल नहीं करता।
प्रभु में सदा के लिए लीन, सच्चे व पूर्ण भक्त, शारीरिक सुखों से ऊपर उठ चुके होते हैं। नींद व भूख, प्रसन्नता व संताप, सुख व दुःख उन क समीप नहीं आते और न ही उन की शान्त अवस्था में ये बाधा डालते हैं। 

बाबा हरनाम सिंह जी महाराज व बाबा नंद सिंह जी महाराज जन्म से ही प्रभु-भक्ति में लीन रहते थे।


अमृत-नाम और आत्मप्रकाश के परम वरदान हैं- चरम संतुष्टि, पूर्णता और सब कुछ को समाहित करने वाली अवस्था। इस निराली व स्वावलम्बी आनंदस्वरूप अवस्था में नींद या भूख, प्रसन्नता या संताप सुख या दुःख के लिए कोई स्थान नहीं होता।


नाम-रस व आत्म-रस का आनंद स्वयं में पूर्ण है। इस परम आनंद से आत्मा को मिलने वाले दिव्य आहार की तुलना भोजन, भौतिक निद्रा और आराम से तो रंच मात्र भी नहीं हो सकती।
ऐसा गुरमुख भ्रम के दलदल से पहले ही पार जा चुका होता है। उस अवस्था में माया उस को मोहित नहीं कर सकती क्योंकि वे माया का पर्दा उठा चुके होते हैं।


नाम-रस की पिपासा आत्म-रस की भूख और प्रेम-रस की सच्ची ललक से सभी सांसारिक भूखों व तृष्णाओं का पराभव हो जाता है।


सत्य मार्ग पर चलने वालों को जीवन के पोषण के लिए भोजन व नींद के कठोर नियमों का पालन करना पड़ता है। स्वाद की तृष्णा व इन्द्रिय-सुखों पर विजय प्राप्त करने के लिए लम्बा जीवन और कई बार तो कई-कई जीवन व्यतीत करने पड़ते हैं। एक बार शमन करने पर भी ये तृष्णाएँ घात लगाए रहती हैं। मन में दुबकी रहती हैं और बाद में भक्ति में विघ्न डालती हैं। केवल गुरमुख ही या गुरु की कृपा से जिज्ञासु बना भक्त ही, इन को सदा के लिए काबू करके नाम-रस का तथा आत्म-रस का आनंद प्राप्त कर सकता है।


गुरमुख के मुख-मंडल पर नाम-रस और आत्म-रस की सहजता और आनंदानुभूति का प्रतिबिम्ब शांति एवं निर्मलता के रूप में रहता है। एक सच्चे साधक के मन से यह भाव सांसारिक तृष्णाओं को मिटा डालता है। सत्पुरुषों के चेहरों पर दिव्य प्रकाश की अनोखी शक्ति चमकती रहती है।


जब कोई जिज्ञासु (संत) एक बार इस परम पद की अवस्था को प्राप्त कर लेता है, फिर यह अवस्था कभी कम नहीं होती, अपितु प्रभु-प्रीतम में अभेदता की यह अवस्था स्थायी बनी रहती है।


सूर्य कभी डूबता नहीं है। इसी प्रकार सच्चे गुरमुख के हृदय में नाम-रस तथा आत्म-रस का प्रकाश सदैव बना रहता है। नाम-रस का स्वाद लेने वाले व आत्मा के सरोवर में नित्य प्रति डुबकियाँ लगाने वाले गुरमुख सदैव जाग्रत अवस्था में रहते हैं, जब कि सांसारिक कार्यों में व्यस्त रहने वाला मनुष्य वास्तविक रूप में सोया हुआ होता है तथा आत्मिक दृष्टि से मृत होता है।

गुरु नानक दाता बख़्श लै, बाबा नानक बख़्श लै।

(Sampooran Ishwariye Jyoti Baba Nand Singh Ji Maharaj, Part 1)

इलाही वाणी की शक्ति व सामर्थ्य

  जहाँ तक मुझे याद आता है, 13 या 14 दिसम्बर 1971 की सुबह का समय रहा होगा। तब हम पठानकोट में रहते थे। पठानकोट की संगत के कुछ लोगों ने पिता जी...