ਗੁਰ ਪੂਰਾ ਨਿਰਵੈਰੁ ਹੈ ਨਿੰਦਕ ਦੋਖੀ ਬੇਮੁਖ ਤਾਰੇ ॥






ਬਾਬਾ ਨਰਿੰਦਰ ਸਿੰਘ ਜੀ ਦੀ ਪੰਜਵੀ ਚੀਜ਼ ਜਿਹੜੀ ਸੱਭ ਤੋਂ ਵੱਡੀ ਦੇਣ ਹੈ, ਉਹ ਹੈ-
ਗੁਰੂ ਨਾਨਕ ਦਾਤਾ ਬਖਸ਼ ਲੈ, ਬਾਬਾ ਨਾਨਕ ਬਖਸ਼ ਲੈ।

ਬਾਬਾ ਨੰਦ ਸਿੰਘ ਸਾਹਿਬ ਨੂੰ ਇਕ ਸੰਗੀ ਨੇ ਕਿਹਾ- ਜੀ ਇਕ ਜਨਾ ਤੁਹਾਡੀ ਬਹੁਤ ਨਿੰਦਿਆ ਕਰਦਾ ਹੈ

ਬਾਬਾ ਨੰਦ ਸਿੰਘ ਸਾਹਿਬ ਨੇ ਫੁਰਮਾਇਆ- ਉਹ ਤੇਰੇ ਕੋਲੋਂ ਪਹਿਲੋਂ ਤਰੇਗਾ

(ਉਹ) ਕਹਿਣ ਲੱਗਾ ਜੀ- 
ਮੈਂ ਤਾਂ ਸਾਰਾ ਦਿਨ ਸੇਵਾ ਕਰਦਾ ਹਾਂ ਅਤੇ ਉਹ ਨਿੰਦਿਆ ਕਰੀ ਜਾਂਦਾ ਹੈ ਫਿਰ ਉਹ ਕਿਸ ਤਰ੍ਹਾਂ ਪਹਿਲੋਂ ਤਰੇ ਗਾ?  
ਪੁੱਛਦਾ ਹੈ            -    ਜੀ ਇਸ ਦੀ ਵਜਹ ਕੀ ਹੈ?

ਬਾਬਿਆਂ ਨੇ ਫੁਰਮਾਇਆ- 
ਉਹ ਸਾਨੂੰ ਯਾਦ ਤੇਰੇ ਨਾਲੋਂ ਜ਼ਿਆਦਾ ਕਰਦਾ ਹੈ ਸਾਡੀ ਨਿੰਦਿਆ ਇੰਨੀ ਕਰਦਾ ਹੈ ਕਿ ਸਾਨੂੰ ਹਰ ਵੇਲੇ ਹੀ ਯਾਦ ਕਰਦਾ ਹੈ। ਉਹਨੂੰ ਸਾਨੂੰ ਯਾਦ ਕਰਨ ਦਾ ਫਲ ਮਿਲ ਜਾਣਾ ਹੈ ਪਰ ਨਿੰਦਿਆ ਕਰਣ ਦਾ ਉਹਨੂੰ ਕੋਈ ਕਸ਼ਟ ਨਹੀਂ ਹੋਣਾ

ਫਿਰ ਉਹਨੇ ਇਕ ਗਲ ਸਣਾਈ, ਕਹਿਣ ਲੱਗਾ-

ਇਕ ਦਿਨ ਇਕ ਪਿੰਡ ਦੀ ਸੰਗਤ ਬਾਬਿਆਂ ਦੇ ਪਾਸ ਆਈ। ਪੂਰੇ ਪਿੰਡ ਦੀ ਸੰਗਤ ਸੀ ਅਤੇ ਇਕ ਜਨੇ ਨੂੰ ਮੰਜੇ ਤੇ ਚੁੱਕਿਆ
ਹੋਇਆ

ਸਾਰੇ ਜਨੇ ਕਹਿਣ ਲੱਗੇ - ਜੀ ਨਾਂ ਤਾਂ ਇਹ ਜਿਉਂਦਿਆਂ ਵਿੱਚ ਹੈ ਤੇ ਨਾਂ ਹੀ ਮਰਿਆਂ ਵਿੱਚ ਹੈ, ਇਹ ਇਸਦਾ ਪਰਿਵਾਰ
ਹੈ ਜਿਹੜਾ ਚੀਕਾਂ ਮਾਰ ਕੇ ਰੋ ਰਿਹਾ ਹੈ। ਹੁਣ ਪਰਿਵਾਰ ਨੂੰ ਸਮਝ ਨਹੀਂ ਆਉਂਦੀ ਕਿ ਇਹ ਕੀ ਕਰਨ ਕਿਉਂਕਿ ਇਹ ਮਰਦਾ
ਵੀ ਨਹੀਂ ਹੈ......ਇਹ ਤੁਹਾਡੀ ਨਿੰਦਿਆ ਕਰਦਾ ਸੀ

 ਬਾਬੇ ਬੜੇ ਹੈਰਾਨ ਹੋਏ, ਫੁਰਮਾਇਆ- ਸਾਡੀ ਨਿੰਦਿਆ ਦਾ ਕਿਸੇ ਨੂੰ ਕਸ਼ਟ ਆ ਜਾਏ?

 ਫਿਰ ਘਰ ਵਾਲੇ ਕਹਿਣ ਲੱਗੇ- ਜੀ, ਤੁਸੀਂ ਐਸੀ ਬਖਸ਼ਿਸ਼ ਕਰੋ ਕਿ ਇਹ ਮਰ ਜਾਏ ਕਿਉਂਕਿ ਇਹ ਬਹੁਤ ਤਕਲੀਫ਼ ਵਿੱਚ ਹੈ

 ਬਾਬਿਆਂ ਫੁਰਮਾਇਆ- ਨਹੀਂ, ਜਿਹੜਾ ਤੁਹਾਡਾ ਸ਼ੰਕਾ ਹੈ ਉਹ ਦੂਰ ਹੋਣਾ ਚਾਹੀਦਾ ਹੈ ਜਾਓ! ਇਹਨੂੰ ਵਾਪਿਸ ਲੈ ਜਾਓ

 ਉਹ ਕਹਿਣ ਲੱਗੇ- ਜੀ ਇਹਦਾ ਕਰਾਂਗੇ ਕੀ?

 ਬਾਬੇ ਫੁਰਮਾਉਂਣ ਲੱਗੇ- ਤੁਹਾਡਾ ਸ਼ੰਕਾ ਦੂਰ ਹੋ ਜਾਏਗਾ

 ਜਿਸ ਵਕਤ ਪਿੰਡ ਦੇ ਨੇੜੇ ਪਹੁੰਚੇ ਹਨ ਤਾਂ ਜਿਹੜਾ ਉਪਰ ਲੰਮਾ ਪਿਆ ਸੀ ਉਹ (ਬਿਲਕੁਲ ਠੀਕ ਹੋ ਗਿਆ) ਛਾਲ ਮਾਰਕੇ ਥੱਲੇ ਆ ਗਿਆ

 


ਗੁਰ ਪੂਰਾ ਨਿਰਵੈਰੁ ਹੈ ਨਿੰਦਕ ਦੋਖੀ ਬੇਮੁਖ ਤਾਰੇ ॥
ਭਾਈ ਗੁਰਦਾਸ ਜੀ

ਸਤਿਗੁਰੁ ਦਾਤਾ ਦਇਆਲੁ ਹੈ ਜਿਸ ਨੋ ਦਇਆ ਸਦਾ ਹੋਇ ॥

ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ 302

ਬ੍ਰਹਮ ਗਿਆਨੀ ਸਗਲ ਕੀ ਰੀਨਾ ॥ ਆਤਮ ਰਸੁ ਬ੍ਰਹਮ ਗਿਆਨੀ ਚੀਨਾ ॥

ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ 272

(ਬ੍ਰਹਮਗਿਆਨੀ ਦੇ ਰੋਮ-ਰੋਮ ਵਿੱਚ ਗਰੀਬੀ ਸਮਾਈ ਹੁੰਦੀ ਹੈ ਦੁਨੀਆਂ ਵਿੱਚ ਸਭ ਤੋਂ ਵੱਡੇ ਪਰਉਪਕਾਰ ਕਰਦਾ ਹੈ ਪਰ ਕਰਦਾ ਸਭ ਦੇ ਚਰਨਾਂ ਦੀ ਧੂੜ ਬਣਕੇ ਹੈ।)

ਪਹਿਲਾ ਮਰਣੁ ਕਬੂਲਿ ਜੀਵਣ ਕੀ ਛਡਿ ਆਸ ॥
ਹੋਹੁ ਸਭਨਾ ਕੀ ਰੇਣੁਕਾ ਤਉ ਆਉ ਹਮਾਰੈ ਪਾਸਿ ॥

ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ 1102

ਮਰਿਆ ਹੋਇਆ ਸਿਰਫ਼ ਉਹੀ ਹੈ ਜਿਹੜਾ....,


ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ 360

ਸ੍ਰੀ ਗੁਰੂ ਰਾਮਦਾਸ ਜੀ ਫੁਰਮਾਉਂਦੇ ਹਨ-

ਜੀਵਨ ਮੁਕਤਿ ਸੋ ਆਖੀਐ ਮਰਿ ਜੀਵੈ ਮਰੀਆ ॥

ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ 449


ਬਾਬਾ ਨੰਦ ਸਿੰਘ ਸਾਹਿਬ ਨੇ ਆਪਣੀ ਜਿੰਦਗੀ ਵਿੱਚ 
  • ਕਿਸੇ ਨੂੰ ਬੁਰਾ ਨਹੀਂ ਕਿਹਾ 
  • ਕਿਸੇ ਦੇ ਬਾਰੇ ਇਕ ਲਫ਼ਜ ਬੁਰਾ ਸੁਣਿਆ ਨਹੀਂ

ਪਿਤਾ ਜੀ ਕਹਿਣ ਲੱਗੇ-

  • ਜੇ ਕੋਈ ਬਰਫ ਨੂੰ ਹੱਥ ਪਾਉਂਦਾ ਹੈ ਤਾਂ ਉਸਦਾ ਹੱਥ ਠੰਡਾ ਹੀ ਹੋਣਾ ਹੈ
  • ਜੇ ਅੱਗ ਨੂੰ ਪਾਉਂਦਾ ਹੈ ਤਾਂ ਜਲ ਜਾਏਗਾ
  • ਬਾਬਾ ਨੰਦ ਸਿੰਘ ਸਾਹਿਬ ਨੂੰ ਅਗਰ ਕੋਈ ਯਾਦ ਵੀ ਕਰਦਾ ਹੈ ਤਾਂ ਉਹਨੂੰ ਵੀ ਠੰਡਕ ਪਹੁੰਚ ਜਾਂਦੀ ਹੈ। ਮਤਲਬ ਕਿ ਨਿੰਦਿਆ ਕਰਦਾ ਹੈ ਤਾਂ ਯਾਦ ਕਰਦਾ ਹੈ

....ਫਿਰ ਬਾਬਾ ਨੰਦ ਸਿੰਘ ਸਾਹਿਬ ਨੇ ਉਸ ਸੰਗੀ ਨੂੰ ਫੁਰਮਾਇਆ-

ਉਹ ਤੇਰੇ ਕੋਲੋਂ ਪਹਿਲੋਂ ਤਰੇਗਾ, ਤੁਸੀਂ ਸਾਰੇ ਸੇਵਾ ਕਰਦੇ ਹੋ ਪਰ ਸਾਰੇ ਹੀ ਕੁੱਛ ਨਾ ਕੁੱਛ ਮੰਗਦੇ ਹੋ, ਸੇਵਾ ਦਾ ਅਵਜਾਨਾ ਮੰਗਦੇ ਹੋ। ਨਿੰਦਕ ਜਿਹੜਾ ਹੈ ਉਹ ਨਿੰਦਿਆ ਕਰੀ ਜਾਏਗਾ, ਯਾਦ ਤੁਹਾਡੇ ਤੋਂ ਜ਼ਿਆਦਾ ਕਰਦਾ ਹੈ ਪਰ ਮੰਗਦਾ ਕੁੱਛ ਵੀ ਨਹੀਂ

ਬਾਬਾ ਨੰਦ ਸਿੰਘ ਸਾਹਿਬ ਜਿਨ੍ਹਾਂ ਨੇ ਇਕ ਜਨੇ ਨੂੰ ਵੀ ਆਪਣੇ ਨਾਲ ਨਹੀਂ ਜੋੜਿਆ 

ਜਿਨ੍ਹਾਂ ਨੇ ਵੀ ਸਤਿਕਾਰ ਵਿੱਚ ਮੱਥਾ ਟੇਕਿਆ ਹੈ ਕੀ ਮਜਾਲ ਹੈ ਉਨ੍ਹਾਂ ਦਾ ਮੱਥਾ ਕੁੱਛ ਦੇਰ ਹੀ ਆਪਣੇ ਪਾਸ ਰਖਿਆ ਹੋਵੇ ਜੇ ਅੰਮ੍ਰਿਤਸਰ ਸਾਹਿਬ ਤੋਂ ਆਈ ਸੰਗਤ ਜਿਸ ਵਕਤ ਉਨ੍ਹਾਂ ਮੱਥਾ ਟੇਕਿਆ ਹੈ ਤਾਂ ਬਾਬਿਆਂ ਮੁੱਖੋਂ ਧੰਨ ਗੁਰੂ ਰਾਮਦਾਸ ਕਿਹਾ ਤੇ ਧਿਆਨ ਦਰਬਾਰ ਸਾਹਿਬ ਦਾ ਕਰਕੇ ਉਨ੍ਹਾਂ ਦਾ ਮੱਥਾ ਗੁਰੂ ਰਾਮਦਾਸ ਜੀ ਦੇ ਚਰਨਾਂ 'ਚ ਪਹੁੰਚਾ ਦਿੱਤਾ ਇਸੇ ਤਰ੍ਹਾਂ ਜਿੱਥੋਂ ਕੋਈ ਆਇਆ ਉਸੇ ਗੁਰੂ ਸਾਹਿਬ ਦੇ ਚਰਨਾਂ 'ਚ ਉਨ੍ਹਾਂ ਦਾ ਮੱਥਾ ਪਹੁੰਚਾ ਦਿੱਤਾ ਹੈ ਜਿੰਦਗੀ ਵਿੱਚ ਕੋਈ 'ਮਾਣ' ਆਪਣੇ ਉਪਰ ਨਹੀਂ ਲਿਆ

ਬਾਬਾ ਨੰਦ ਸਿੰਘ ਜੀ ਤੂੰ ਕਮਾਲ ਹੀ ਕਮਾਲ ਹੈਂ। 
ਗੁਰੂ ਨਾਨਕ ਦਾਤਾ ਬਖਸ਼ ਲੈ ਬਾਬਾ ਨਾਨਕ ਬਖਸ਼ ਲੈ 

(Smast Ilahi Jot Baba Nand Singh Ji Maharaj, Part 5)


Comments