ਸਭ ਤੋਂ ਵੱਡੀ ਕਰਾਮਾਤ
ਇਕ ਵਾਰ ਬਚਨ ਕਰਦਿਆਂ ਬਾਬਾ ਨੰਦ ਸਿੰਘ ਜੀ ਮਹਾਰਾਜ ਨਿਮਰਤਾ ਦੀ ਵਡਿਆਈ ਦਸ ਰਹੇ ਸਨ, ਕਿਸੇ ਨੇ ਵਿੱਚੋਂ ਪੁੱਛਿਆ ਕਿ- ਮਹਾਰਾਜ ਕਰਾਮਾਤ ਕੀ ਹੈ ? ਤਾਂ ਬਾਬਾ ਜੀ ਨੇ ਫੁਰਮਾਇਆ- ਨਿਮਰਤਾ ਹੀ ਸਭ ਤੋਂ ਵੱਡੀ ਕਰਾਮਾਤ ਹੈ । ਜਿੰਨੀ ਨਿਮਰਤਾ ਹੋਵੇਗੀ ਉਨੰੀ ਹੀ ਵੱਡੀ ਕਰਾਮਾਤ । ਰਾਵਣ ਪਾਸ ਬੜੀ ਸ਼ਕਤੀ ਸੀ, ਬੜੀ ਕਰਾਮਾਤ ਸੀ । ਚਾਰੇ ਵੇਦਾਂ ਦਾ ਗਿਆਤਾ ਸੀ, ਬੜਾ ਤਪੱਸਵੀ ਸੀ। ਇੰਨੀ ਸ਼ਕਤੀ ਹੁੰਦੇ ਹੋਏ ਵੀ ਉਸ ਵਿੱਚ ਨਿਮਰਤਾ ਅਤੇ ਗਰੀਬੀ ਨਹੀਂ ਸੀ ਤੇ ਦੇਖੋ ਉਸ ਦਾ ਕੀ ਬਣਿਆ? ਹਰਨਾਖਸ਼ (ਪ੍ਰਹਿਲਾਦ ਭਗਤ ਦਾ ਪਿਤਾ) ਨੇ ਕਠਿਨ ਤਪੱਸਿਆ ਕੀਤੀ ਤੇ ਸਾਰੇ ਵਰ ਲਏ । ਇੰਨੀ ਸ਼ਕਤੀ ਹੁੰਦੇ ਹੋਏ ਨਿਮਰਤਾ ਤੇ ਗਰੀਬੀ ਨਹੀਂ ਸੀ ਤੇ ਕੀ ਬਣਿਆ ? ਔਰੰਗਜ਼ੇਬ ਦੇ ਹੱਥ ਵਿੱਚ ਵੀ ਬਹੁਤ ਸ਼ਕਤੀ ਸੀ, ਖ਼ੁਦਾ ਦੀ ਇਬਾਦਤ ਕਰਦਾ ਸੀ ਪਰ ਨਿਮਰਤਾ ਅਤੇ ਗਰੀਬੀ ਨਹੀਂ ਸੀ ਤੇ ਕੀ ਬਣਿਆ ? ਬਾਬਾ ਨਰਿੰਦਰ ਸਿੰਘ ਜੀ ਮੈਂ' ਤੇ 'ਮੈਂ' (ਹਉਮੈਂ) ਵਿੱਚ ਕੀਤੀ ਹੋਈ ਭਗਤੀ ਕਦੇ ਉਪਰ ਨਹੀਂ ਜਾਂਦੀ। ਜਿਸ ਤਰ੍ਹਾਂ ਪਹਾੜ ਦੇ ਉੱਪਰ ਵੀ ਪਾਣੀ ਹੈ ਤੇ ਥੱਲੇ ਵੀ ਪਾਣੀ ਹੈ ਪਰ ਪਹਾੜ ਦੇ ਥੱਲੇ ਗੰਦਾ ਪਾਣੀ ਹੈ। ਜਦੋਂ ਪਹਾੜ ਦੇ ਉਪਰਲਾ ਪਾਣੀ ਥੱਲੇ ਵਗਦਾ ਹੈ ਤਾਂ ਥੱਲੇ ਵਾਲੇ ਗੰਦੇ ਪਾਣੀ ਨੂੰ ਸਾਫ ਕਰੀ ਜਾਂਦਾ ਹੈ ਪਰ ਪਹਾੜ ਦੇ ਥੱਲੇ ਵਾਲਾ ਗੰਦਾ ਪਾਣੀ ਉੱਪਰ ਨਹੀਂ ਜਾ ਸਕਦਾ। ਇਸੇ ਤਰ੍ਹਾਂ ਇਨਸਾਨ ਗੰਦੇ ਪਾਣੀ ਵਾਂਗ ਥੱਲੇ ਪਿਆ ਹੈ ਸਤਿਗੁਰੂ ਦੀ ਮਿ...