ਜੋ ਸਰਣਿ ਆਵੈ ਤਿਸੁ ਕੰਠਿ ਲਾਵੈ
ਸਾਹਿਬ ਨੇ ਉੱਥੋਂ ( ਪੰਜੋਖੜਾ ਸਾਹਿਬ,ਅੰਬਾ ਲਾ ) ਚਾਲੇ ਪਾਏ ਹਨ। ਰਸਤੇ ਵਿੱਚ ਹੋਰ ਬੜੇ ਕੌਤਕ ਹੋ ਰਹੇ ਹਨ। ਸਾਹਿਬ ਦਿੱਲੀ ਪਹੁੰਚਦੇ ਹਨ। ਰਾਜਾ ਜੈ ਸਿੰਘ ਦੇ ਘਰ ਠਹਿਰੇ ਤੇ ਬੜੇ ਕੌਤਕ ਹੋ ਰਹੇ ਹਨ। ਰਾਣੀ ਮਾਤਾ ਨਾਲ ਹੈ, ਰਾਜਾ ਜੈ ਸਿੰਘ ਦੀ ਘਰਵਾਲੀ ਸੀ। ਬੜੇ ਕੌਤਕ ਹੋਏ। ਉਸ ਨੇ ਬੜਾ ਪਿਆਰ ਕੀਤਾ, ਰੱਜ ਕੇ ਸੇਵਾ ਕੀਤੀ ਹੈ, ਗੁਰੂ ਹਰਿਕ੍ਰਿਸਨ ਸਾਹਿਬ ਦੀ। ਪਰ ਇੱਕ ਅਚਰਜ ਘਟਨਾਂ ਵਰਤੀ। ਦਿੱਲੀ ਵਿੱਚ ਜਾਨਲੇਵਾ ਬੀਮਾਰੀ ਫੈਲ ਗਈ। ਲੋਕ ਮਰਨੇ ਸ਼ੁਰੂ ਹੋ ਗਏ, ਦਿੱਲੀ ਵਿੱਚ ਹਾ-ਹਾ ਕਾਰ ਮਚ ਗਈ। ਕਿਸੇ ਸਿਆਣੇ ਨੇ ਉਨ੍ਹਾਂ ਨੂੰ ਸਲਾਹ ਦਿੱਤੀ ਕਿ- ਭਲੇ ਲੋਕੋ ਅਠਵਾਂ ਗੁਰੂ ਨਾਨਕ ਆਇਆ ਹੈ। ਰਾਜਾ ਜੈ ਸਿੰਘ ਦੇ ਮਹਿਮਾਨ ਹਨ ਅਤੇ ਮਹੱਲਾਂ ਵਿੱਚ ਠਹਿਰੇ ਹਨ। ਆਓ ਆਪਾਂ ਚੱਲ ਕੇ ਉਨ੍ਹਾਂ ਨੂੰ ਬੇਨਤੀ ਕਰੀਏ, ਤੁਰ ਪਏ ਹਨ। ਸ੍ਰੀ ਹਰਿਕ੍ਰਿਸਨ ਧਿਆਈਐ ਜਿਸ ਡਿੱਠੈ ਸਭ ਦੁਖ ਜਾਇ॥ ਜਿਹੜਾ ਵੀ ਤੁਰ ਕੇ ਆਈ ਜਾਂਦਾ ਹੈ ਕਸ਼ਟ ਦੂਰ ਹੋਈ ਜਾਂਦੇ ਹਨ। ਸਾਧ ਸੰਗਤ ਜੀ ਫਿਰ ਕੀ ਸੀ। ਜਿਸ ਤਰ੍ਹਾਂ ਲੋਕ ਮਰਦੇ ਹੋਏ ਬੱਚਿਆ ਨੂੰ ਚੁੱਕ ਕੇ ਲਿਆ ਰਹੇ ਹਨ। ਕੋਈ ਬੁੱਢਿਆਂ ਨੂੰ ਵੀ ਮੰਜੀਆਂ ਤੇ ਚੁੱਕ ਕੇ ਲਿਆ ਰਹੇ ਹਨ। ਪੂਰੀ ਦਿੱਲੀ ਟੁੱਟ ਕੇ ਪੈ ਗਈ। ਜੋ ਸਰਣਿ ਆਵੈ ਤਿਸੁ ਕੰਠਿ ਲਾਵੈ ਇਹੁ ਬਿਰਦੁ ਸੁਆਮੀਸੰਦਾ॥ ਸ੍ਰੀ ਗੁਰੂ ਗ੍ਰੰਥ ਸਾਹਿਬ ਅੰਗ 544 ਜਿਹੜਾ ਵੀ ਗੁਰੂ ਨਾਨਕ ਦੀ ਸ਼ਰਨ ਵਿਚ ਆਈ ਜਾਂਦਾ ਹੈ......