ਅਲੌਕਿਕ ਚਮਤਕਾਰ
ਇਕ ਦਿਨ ਅਜਿਹਾ ਇਤਫ਼ਾਕ ਹੋਇਆ ਕਿ ਮੇਰੇ ਸਤਿਕਾਰ ਯੋਗ ਪਿਤਾ ਜੀ ਬਾਬਾ ਨੰਦ ਸਿੰਘ ਜੀ ਮਹਾਰਾਜ ਦੇ ਪਵਿੱਤਰ ਚਰਲ-ਕਮਲਾਂ ਵਿੱਚ ਨਿਮਰ ਸ਼ਰਧਾਂਜਲੀ ਅਰਪਿਤ ਕਰਨ ਗਏ ਤਾਂ ਉਨ੍ਹਾਂ ਨੂੰ ਅੰਦਰ ਬੁਲਾਇਆ ਗਿਆ । ਬਾਬਾ ਈਸ਼ਰ ਸਿੰਘ ਜੀ ਮਹਾਨ ਬਾਬਾ ਜੀ ਦੇ ਚਰਨ-ਕਮਲਾਂ ਨੂੰ ਇਸ਼ਨਾਨ ਕਰਾਉਣ ਹੀ ਲੱਗੇ ਸਨ ਕਿ ਮੇਰੇ ਪਿਤਾ ਜੀ ਨੇ ਦੋਵੇਂ ਹੱਥ ਬੰਨ੍ਹ ਕੇ ਜੋਦੜੀ ਕਰਦਿਆਂ ਹੋਇਆ ਬਾਬਾ ਜੀ ਤੋਂ ਇਸ ਪਵਿੱਤਰ ਸੇਵਾ ਦੇ ਲਈ ਦਇਆ ਭਰੀ ਆਗਿਆ ਮੰਗੀ ਜਿਸਦੀ ਕਿ ਕਿਰਪਾਲੂ ਬਾਬਾ ਜੀ ਨੇ ਪ੍ਰਵਾਨਗੀ ਦੇ ਦਿੱਤੀ ।
ਪਿਤਾ ਜੀ ਨੇ ਬਾਬਾ ਨੰਦ ਸਿੰਘ ਜੀ ਮਹਾਰਾਜ ਦੇ ਪਵਿੱਤਰ ਚਰਨ ਇਕ ਛੋਟੀ ਤਿਰਮਚੀ ਵਿੱਚ ਰੱਖੇ ਜੋ ਕਿ ਪਾਣੀ ਨਾਲ ਅੱਧੀ ਭਰੀ ਹੋਈ ਸੀ ਅਤੇ ਆਪਣੇ ਕੰਬਦੇ ਹੱਥਾਂ ਨਾਲ ਚਰਨਾਂ ਨੂੰ ਇਸ਼ਨਾਨ ਕਰਾਇਆ । ਇਕ ਤੌਲੀਏ ਨਾਲ ਚਰਨ ਪੂੰਝਣ ਤੋਂ ਬਾਅਦ, ਬਾਬਾ ਈਸ਼ਰ ਸਿੰਘ ਜੀ ਦੀ ਹਦਾਇਤ ਅਨੁਸਾਰ ਉਨ੍ਹਾਂ ਨੇ ਤਿਰਮਚੀ ਚੁੱਕੀ ਅਤੇ ਪਾਣੀ ਸੁਟੱਣ ਇਕ ਪਾਸੇ ਚਲੇ ਗਏ । ਪਰੰਤੂ ਉਨ੍ਹਾਂ ਨੇ ਮਹਾਨ ਬਾਬਾ ਜੀ ਦੇ ਚਰਨ-ਕਮਲਾਂ ਦਾ ਆਨੰਦਮਈ ਚਰਨਾਂਮ੍ਰਤ ਦਿਲ ਦੀ ਸੰਤੁਸ਼ਟੀ ਤਕ ਪੀ ਲਿਆ । ਉਸ ਚਰਨਾਂਮ੍ਰਤ ਵਿੱਚੋਂ ਥੋੜ੍ਹਾ ਉਨ੍ਹਾਂ ਨੇ ਆਪਣੇ ਚਿਹਰੇ, ਸਿਰ ਅਤੇ ਸਰੀਰ ਤੇ ਛਿੜਕ ਲਿਆ ਅਤੇ ਬਾਕੀ ਬਚਦਾ ਘਾਹ ਉਤੇ ਪਾਉਣ ਦਾ ਯਤਨ ਕੀਤਾ । ਉਨ੍ਹਾਂ ਨੇ ਉੱਥੇ ਇਕ ਅਨੋਖੀ ਅਤੇ ਰਹੱਸਮਈ ਪ੍ਰਕਿਰਿਆ ਅਨੁਭਵ ਕੀਤੀ। ਉਨ੍ਹਾਂ ਨੇ ਧਿਆਨ ਨਾਲ ਦੇਖਿਆ ਕਿ ਜਿਹੜਾ ਬਚਿਆ ਹੋਇਆ ਚਰਨ ਅੰਮ੍ਰਿਤ ਘਾਹ ਦੇ ਉੱਪਰ ਪਾ ਰਹੇ ਸਨ ਉਹ ਘਾਹ ਦੇ ਉੱਪਰ ਡਿਗਿਆ ਹੀ ਨਹੀਂ ਬਲਕਿ ਘਾਹ ਤੇ ਡਿੱਗਣ ਤੋਂ ਪਹਿਲਾਂ ਹੀ ਅਲੋਪ ਹੋ ਗਿਆ ।
ਇਸ ਅਨੋਖੇ ਚਮਤਕਾਰ ਤੋਂ ਹੈਰਾਨ ਪਰੇਸ਼ਾਨ ਉਹ ਧਿਆਨ ਮੁਗਧ ਹੋ ਗਏ ਅਤੇ ਉਨ੍ਹਾਂ ਨੇ ਇਕ ਦ੍ਰਿਸ਼ ਦੇਖਿਆ ਕਿ ਹਜ਼ਾਰਾਂ ਦਰਗਾਹੀ ਹਸਤੀਆਂ ਉਸ ਚਰਨਾਂਮਤ ਦੀ ਇਕ ਬੂੰਦ ਪ੍ਰਾਪਤ ਕਰਨ ਲਈ ਵਿਆਕੁਲ ਸਨ । ਉਨ੍ਹਾਂ ਦੇ ਚਿਹਰੇ ਤੇ ਸੱਚੀ ਪਿਆਸ ਦੀ ਤੜਪ ਦੇਖ ਕੇ ਉਹ ਸੱਚਮੁਚ ਹੀ ਹੈਰਾਨ ਹੋ ਗਏ । ਇਸ ਦੀ ਤੁਲਨਾ ਇਕ “ਚਾਤ੍ਰਿਕ” ਪੰਛੀ ਨਾਲ ਕੀਤੀ ਜਾ ਸਕਦੀ ਹੈ ਜਿਸਨੂੰ ਕਿ ਪਾਣੀ ਦੇ ਕਿਸੇ ਹੋਰ ਰੂਪ ਦੀ ਤ੍ਰਿਸ਼ਨਾ ਨਹੀਂ ਹੁੰਦੀ ਭਾਵੇਂ ਉਹ ਮਹਾਨ ਨਦੀਆਂ ਹੋਣ, ਸੁੰਦਰ ਝੀਲਾਂ ਹੋਣ, ਵਗਦੇ ਝਰਨੇ ਹੋਣ । ਇਨ੍ਹਾਂ ਦੀ ਬਜਾਏ ਉਹ ਪਾਣੀ ਦੇ ਇਕ ਹੀ ਵਿਸ਼ੇਸ਼ ਬੱਦਲਾਂ ਤੋਂ ਵਰਸੀ ਬੂੰਦ, “ਸਵਾਂਤੀ ਬੂੰਦ” ਲਈ ਤੜਪਦਾ ਹੈ । ਕਿਸੇ ਹੋਰ ਤਰੀਕੇ ਨਾਲ ਆਪਣੀ ਪਿਆਸ ਤ੍ਰਿਪਤ ਕਰਨ ਦੀ ਬਜਾਏ ਉਹ ਮਰਨਾ ਪਸੰਦ ਕਰਦਾ ਹੈ । ਉਹ ਕੇਵਲ ਇਕ ਬੂੰਦ ਦੀ ਚਾਹਨਾ ਰੱਖਦਾ ਹੈ । ਇਹੀ ਹਾਲ ਦਰਗਾਹੀ ਹਸਤੀਆਂ ਦਾ ਸੀ ਜਿਹੜੀਆਂ ਬਾਬਾ ਨੰਦ ਸਿੰਘ ਜੀ ਮਹਾਰਾਜ ਦੇ ਚਰਨ-ਕਮਲਾਂ ਦੇ ਆਨੰਦਮਈ ਚਰਨਾਂਮ੍ਰਤ ਦੀ ਇਕ ਬੂੰਦ ਲਈ ਤਰਸ ਰਹੀਆਂ ਸਨ।
ਇਹ ਕੋਈ ਸਾਧਾਰਣ ਸਵਾਂਤੀ ਬੂੰਦ ਨਹੀਂ ਸੀ ਜਿਸ ਨੂੰ ਪ੍ਰਾਪਤ ਕਰਨ ਲਈ ਦਰਗਾਹੀ ਹਸਤੀਆਂ ਤਰਸ ਰਹੀਆਂ ਸਨ । ਚਾਤ੍ਰਿਕ ਪੰਛੀ ਇਕ ਨਾਸ਼ਵਾਨ ਪੰਛੀ ਹੈ ਜੋ ਕਿ (ਸਵਾਂਤੀ ਬੂੰਦ) ਬਰਸਾਤ ਦੀ ਇਕ ਬੂੰਦ ਲਈ ਪਿਆਸਾ ਰਹਿੰਦਾ ਹੈ । ਜਦੋਂ ਕਿ ਇਸ ਅਵਸਥਾ ਦੇ ਵਿੱਚ ਦਰਗਾਹ ਦੀਆਂ ਹਸਤੀਆਂ ਆਪਣੇ ਪ੍ਰਭੂ ਆਪਣੇ ਮਾਲਕ ਬਾਬਾ ਨੰਦ ਸਿੰਘ ਜੀ ਮਹਾਰਾਜ ਦੇ ਵਿਲੱਖਣ ਚਰਨਾਂਮ੍ਰਤ ਦੀ ਇਕ ਬੂੰਦ ਦੇ ਇੱਛਕ ਸਨ ।
ਵਾਸਤਵ ਵਿੱਚ ਇਹ ਇਕ ਸਰਵ-ਸ੍ਰੇਸ਼ਠ ਚਮਤਕਾਰ ਸੀ । ਬਾਬਾ ਨੰਦ ਸਿੰਘ ਜੀ ਮਹਾਰਾਜ ਦਾ ਇਹ ਭੌਤਿਕ ਸਰੂਪ ਕਿਸਨੇ ਧਾਰਿਆ ਸੀ ? ਇਕ ਅਜਿਹਾ ਰੂਹਾਨੀ ਸਰੀਰ ਜਿਸਦਾ ਹਰੇਕ ਰੋਮ ਨਾਲ ਅੰਮ੍ਰਿਤ ਰੂਪੀ ਨਾਮ ਚਮਕ ਰਿਹਾ ਸੀ । ਸਮੇਂ ਦੇ ਅੰਤਰਾਲ ਵਿੱਚ ਮਹਾਨ ਬਾਬਾ ਜੀ ਦੇ ਪਵਿੱਤਰ ਸਰੀਰ ਦੇ ਸੱਤ ਕਰੋੜ ਰੋਮ ਹਰ ਪਲ ਇਲਾਹੀ ਨਾਮ ਦੀ ਉਸਤਤਿ ਕਰ ਰਹੇ ਸਨ।
ਬਾਬਾ ਨੰਦ ਸਿੰਘ ਜੀ ਮਹਾਰਾਜ ਦੇ ਅੰਮ੍ਰਿਤ ਰੂਪੀ ਚਰਨਾਂਮ੍ਰਤ ਦੀ ਇਕ ਬੂੰਦ ਨੂੰ ਪ੍ਰਾਪਤ ਕਰਨ ਲਈ ਚਾਤ੍ਰਿਕ ਦੀ ਤਰ੍ਹਾਂ ਸਾਰੀਆਂ ਦਰਗਾਹੀ ਹਸਤੀਆਂ ਤੜਪ ਰਹੀਆਂ ਸਨ । ਇਸ ਸਵਾਂਤੀ ਬੂੰਦ ਰੂਪੀ ਅੰਮ੍ਰਿਤ ਦੀ ਇਕ ਬੂੰਦ ਦੇ ਪ੍ਰਤੀ ਜੋ ਲਾਲਸਾ ਉਨ੍ਹਾਂ ਇਲਾਹੀ ਚਿਹਰਿਆਂ ਤੇ ਸੀ ਉਹ ਨਾ ਭੁੱਲਣ ਯੋਗ ਸੀ ਅਤੇ ਜਿਸਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ ।
ਇਸ ਤਰ੍ਹਾਂ ਸਪਸ਼ਟ ਹੁੰਦਾ ਹੈ ਕਿ ਬਾਬਾ ਨੰਦ ਸਿੰਘ ਜੀ ਮਹਾਰਾਜ ਸਾਰੀਆਂ ਦਰਗਾਹ ਦੀਆਂ ਮਹਾਨ ਹਸਤੀਆਂ ਲਈ ਪੂਜਾ ਅਤੇ ਪ੍ਰਸ਼ੰਸਾ ਦੇ ਸਭ ਤੋਂ ਮਹਾਨ ਵਿਅਕਤੀਤਵ ਸਨ । ਨਾਮ ਦੇ ਅਵਤਾਰ ਹੁੰਦੇ ਹੋਏ ਉਹ ਤਿੰਨੇ ਲੋਕਾਂ ਦੇ ਆਪ ਹੀ ਆਸਰਾ ਤੇ ਸਹਾਰਾ ਸਨ ।
ਨਾਮ ਕੇ ਧਾਰੇ ਖੰਡ ਬ੍ਰਹਮੰਡ ।।
ਨਾਮ ਕੇ ਧਾਰੇ ਸਿਮ੍ਰਿਤਿ ਬੇਦ ਪੁਰਾਨ ।।
ਨਾਮ ਕੇ ਧਾਰੇ ਸੁਨਨ ਗਿਆਨ ਧਿਆਨ ।।
ਨਾਮ ਕੇ ਧਾਰੇ ਆਗਾਸ ਪਾਤਾਲ ।।
ਨਾਮ ਕੇ ਧਾਰੇ ਸਗਲ ਆਕਾਰ।।
ਨਾਮ ਕੇ ਧਾਰੇ ਪੁਰੀਆ ਸਭ ਭਵਨ ।।
ਨਾਮ ਕੈ ਸੰਗਿ ਉਧਰੇ ਸੁਨਿ ਸ੍ਰਵਨ ।।
ਕਰਿ ਕਿਰਪਾ ਜਿਸੁ ਆਪਨੈ ਨਾਮਿ ਲਾਏ ।।
ਨਾਨਕ ਚਉਥੇ ਪਦ ਮਹਿ ਸੋ ਜਨੁ ਗਤਿ ਪਾਏ ।।
ਇਸ ਧਰਤੀ ਮਾਤਾ ਤੇ ਬਾਬਾ ਨੰਦ ਸਿੰਘ ਜੀ ਮਹਾਰਾਜ ਇਲਾਹੀ ਨਾਮ ਦੇ ਇਕ ਮਹਾਨ ਅਵਤਾਰ ਸਨ । ਇਸ ਤਰ੍ਹਾਂ ਉਹ ਹਮੇਸ਼ਾ ਆਪਣੀ ਰੂਹਾਨੀ ਸ਼ਾਨ ਵਿੱਚ ਚਮਕਦੇ ਹਨ । ਉਹ ਰੂਹਾਨੀ ਵਡਿਆਈਆਂ ਅਤੇ ਵਿਸ਼ੇਸ਼ਤਾਵਾਂ ਦਾ ਭੰਡਾਰ ਹਨ । ਉਹ ਅਮਰ ਹਨ । ਉਨ੍ਹਾਂ ਦੇ ਸਰੀਰ ਦੇ ਸੱਤ ਕਰੋੜ ਰੋਮਾਂ ਦੀ ਚਮਕ ਦਮਕ ਬ੍ਰਹਿਮੰਡਾਂ ਦੇ ਸੱਤ ਕਰੋੜ ਸੂਰਜਾਂ ਤੋਂ ਵੀ ਵੱਧ ਹੈ ।
ਉਨ੍ਹਾਂ ਦਾ ਪਵਿੱਤਰ ਸਰੀਰ ਆਨੰਦ ਦਾ ਸਮੁੰਦਰ ਸੀ ਅਤੇ ਹਰੇਕ ਉਹ ਬੂੰਦ ਜੋ ਉਨ੍ਹਾਂ ਦੇ ਪਵਿੱਤਰ ਚਰਨਾਂ ਨੂੰ ਇਸ਼ਨਾਨ ਕਰਾਉਣ ਲਈ ਵਰਤੀ ਜਾਂਦੀ ਸੀ, ਉਹ ਦਰਗਾਹੀ ਹਸਤੀਆਂ ਲਈ ਬੇਹੱਦ ਕੀਮਤੀ ਅੰਮ੍ਰਿਤ (ਸਵਾਂਤੀ ਬੂੰਦ) ਬਣ ਜਾਂਦੀ ਸੀ । ਉਨ੍ਹਾਂ ਦੇ ਸਰੀਰ ਦੇ ਹਰ ਰੋਮ ਦੇ ਇਲਾਹੀ-ਨਾਮ ਅਤੇ ਪਰਮਾਤਮਾ ਦੀ ਕਿਰਪਾ ਦੀ ਖੁਸ਼ਬੂ ਚਾਰੇ ਦਿਸ਼ਾਵਾਂ ਵਿੱਚ ਫੈਲ ਗਈ ਸੀ ।
ਦਰਗਾਹੀ ਹਸਤੀਆਂ ਦੇ ਚਿਹਰਿਆਂ ਉਤੇ ਇਹ ਅਨੋਖੀ ਵਿਆਕੁਲਤਾ ਅਤੇ ਤੜਪ ਦੇ ਵੇਗ ਨੂੰ ਦੇਖ ਕੇ ਮੇਰੇ ਪਿਤਾ ਜੀ ਦੇ ਚਿਹਰੇ ਉੱਤੇ ਵੀ ਇਕ ਵਿਸ਼ੇਸ਼ ਪ੍ਰਕਾਰ ਦੀ ਤੜਪ ਅਤੇ ਵਿਆਕੁਲਤਾ ਉਨ੍ਹਾਂ ਦੀ ਜ਼ਿੰਦਗੀ ਦੇ ਹਰੇਕ ਪਲ ਵਿੱਚ ਦੇਖੀ ਗਈ । ਉਨ੍ਹਾਂ ਦੇ ਚਿਹਰੇ ਦੀ ਚਮਕ ਸੋ ਜ਼ਾਹਿਰ ਕਰਦੀ ਸੀ ਕਿ ਬਾਬਾ ਨੰਦ ਸਿੰਘ ਮਹਾਰਾਜ ਜੀ ਉਨ੍ਹਾਂ ਦਾ ਜੀਵਨ ਅਤੇ ਉਨ੍ਹਾਂ ਦੇ ਪਿਆਰੇ ਦਿਲ ਦੇ ਮਾਲਕ ਸਨ ।
ਇਸ ਲਈ ਇਹ ਹੈਰਾਨੀ ਦੀ ਗੱਲ ਨਹੀਂ ਸੀ ਜਦੋਂ ਪਿਤਾ ਜੀ ਡੰਕੇ ਦੀ ਚੋਟ ਤੇ ਐਲਾਨ ਕਰਦੇ ਸਨ ਕਿ,
ਦਿਲ ਦੀਆਂ ਗਹਿਰਾਈਆਂ ਚੋਂ ਨਿਕਲੇ ਪਵਿੱਤਰ ਅਤੇ ਨਿਗਰ ਅੱਥਰੂਆਂ ਨਾਲ ਆਪਣੇ ਪਰਮ ਪਿਆਰੇ ਬਾਬਾ ਨੰਦ ਸਿੰਘ ਜੀ ਮਹਾਰਾਜ ਦੇ ਪਵਿੱਤਰ ਚਰਨ-ਕਮਲਾਂ ਦਾ ਇਸ਼ਨਾਨ ਕਰਾਉਣਾ ਮੇਰੇ ਪਿਤਾ ਜੀ ਦਾ ਨਿਤਨੇਮ ਬਣ ਗਿਆ ਸੀ ।
ਇਸ ਪਵਿੱਤਰ ਅਨੁਭਵ ਤੋਂ ਬਾਅਦ ਪਿਤਾ ਜੀ ਭਗਤੀ ਰਸ ਵਿੱਚ ਲੀਨ ਰਹਿੰਦੇ ਸਨ ਅਤੇ ਹਰੇਕ ਦਿਨ ਅਥਰੂ ਧਾਰਾ ਵਹਾ ਕੇ ਬਾਬਾ ਜੀ ਦੇ ਪਵਿੱਤਰ ਚਰਨਾਂ ਦਾ ਇਸ਼ਨਾਨ ਕਰਾਉਂਦੇ ਅਤੇ ਫਿਰ ਉਸ ਅੰਮ੍ਰਿਤ ਨੂੰ ਦਿਲ ਦੀ ਤਸੱਲੀ ਤਕ ਪੀਂਦੇ ਸਨ । ਉਨ੍ਹਾਂ ਨੇ ਭੌਤਿਕ ਰੂਪ ਵਿੱਚ ਆਪਣੇ ਜੀਵਨ ਦੇ ਅੰਤਲੇ ਦਿਨ ਤਕ ਇਸ ਪਵਿੱਤਰ ਨਿਤਨੇਮ ਨੂੰ ਕਦੀ ਵੀ ਛੱਡਿਆ ਨਹੀਂ ਸੀ ।
ਚਰਨਾਂਮ੍ਰਤ ਵਿੱਚੋਂ ਥੋੜ੍ਹਾ ਉਨ੍ਹਾਂ ਨੇ ਆਪਣੇ ਚਿਹਰੇ, ਸਰੀਰ ਅਤੇ ਸਿਰ ਤੇ ਛਿੜਕ ਲਿਆ ਸੀ।
ਜਨਮ ਜਨਮ ਕੀ ਹਉਮੈ ਮਲੁ ਹਰਉ ।।
ਉਨ੍ਹਾਂ ਨੇ ਬਾਬਾ ਜੀ ਦੇ ਚਰਨਾਂਮ੍ਰਤ ਵਿੱਚ ਦੋਨੋਂ ਤਰ੍ਹਾਂ ਅੰਦਰੂਨੀ ਅਤੇ ਬਾਹਰੀ ਇਸ਼ਨਾਨ ਕੀਤਾ । ਇਹ ਨਿਮਰਤਾ ਦਾ ਅੰਮ੍ਰਿਤ ਸੀ ਜੋ ਉਨ੍ਹਾਂ ਨੇ ਆਪਣੀ ਤਸੱਲੀ ਨਾਲ ਪੀਤਾ । ਇਹ ਇਕ ਨਾਸ਼ਵਾਨ ਦੀ, ਸਦੀਵਤਾ ਦੇ ਅੰਮ੍ਰਿਤ ਵਿੱਚ, ਇਕ ਡੁਬਕੀ ਸੀ । ਸਰੀਰ ਵਿੱਚ ਇਸ ਚਰਨਾਂਮ੍ਰਤ ਦੇ (ਬਹਾਉ ਨਾਲ) ਅਸਰ ਨਾਲ ਪਿਤਾ ਜੀ ਦਾ ਨਿਮਰ ਹਿਰਦਾ ਬਾਬਾ ਜੀ ਦੇ ਚਰਨ ਕਮਲਾਂ ਦਾ ਅਸਥਾਨ ਬਣ ਗਿਆ ਸੀ । ਅਜਿਹਾ ਹਿਰਦਾ ਜੋ ਕਿ ਹਉਂਮੈ ਅਤੇ ਅਗਿਆਨਤਾ ਤੋਂ ਮੁਕਤ ਸੀ । ਨਿਮਰਤਾ ਦੇ ਇਸ ਅਦਭੁਤ ਪ੍ਰਭਾਵ ਨਾਲ ਉਨ੍ਹਾਂ ਦਾ ਹਿਰਦਾ ਨਾਮ ਨਾਲ, ਸਰੀਰ ਅੰਮ੍ਰਿਤ ਨਾਲ, ਆਤਮਾ ਪ੍ਰਕਾਸ਼ ਨਾਲ ਭਰਿਆ ਪਿਆ ਸੀ। ਅਤੇ ਫਿਰ ਇਸ ਨਿਮਰ ਹਿਰਦੇ ਤੋਂ ਇਕ ਸ਼ਕਤੀਸ਼ਾਲੀ ਪ੍ਰਰਾਥਨਾ ਕਲਿਜੁਗ ਦੇ ਬੋਹਿਥ ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਉੱਠੀ-
Comments
Post a Comment