ਗੁਰੂ ਨਾਨਕ ਦਾਤਾ ਬਖਸ਼ ਲੈ | ਬਾਬਾ ਨਾਨਕ ਬਖਸ਼ ਲੈ||

ਬ੍ਰਿ. ਪ੍ਰਤਾਪ ਸਿੰਘ ਜੀ ਜਸਪਾਲ ਦੀ ਆਪ ਬੀਤੀ ਇਕ ਦਿਨ ਮੈਂ ਆਪਣੇ ਪਿਛਲੇ ਮਹੀਨਿਆਂ ਦਾ ਹਿਸਾਬ ਕਿਤਾਬ ਕਰਨ ਅਤੇ ਕਾਗਜ਼ਾਂ ਨੂੰ ਫਾਈਲਾਂ ਵਿੱਚ ਲਾਉਂਣ ਦੇ ਕੰਮ ਵਿੱਚ ਕਾਫ਼ੀ ਰੁੱਝਾ ਰਿਹਾ| ਸ਼ਾਮ ਨੂੰ ਮੈਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਹਜ਼ੂਰੀ ਵਿੱਚ ਨਾਮ-ਸਿਮਰਨ ਦਾ ਨਿਤਨੇਮ ਪੂਰਾ ਕੀਤਾ ਤਾਂ ਮੈਨੂੰ ਇਕ ਨਿਰੰਕਾਰੀ ਸੂਰਤ ਨੇ ਦਰਸ਼ਨ ਦਿੱਤੇ| ਇਹ ਹਜ਼ੂਰ ਬਾਬਾ ਹਰਨਾਮ ਸਿੰਘ ਜੀ ਮਹਾਰਾਜ ਸਨ| ਬਾਬਾ ਹਰਨਾਮ ਸਿੰਘ ਜੀ ਮਹਾਰਾਜ ਨੇ ਪੁੱਛਿਆ- ਅੱਜ ਤੂੰ ਸਾਰਾ ਦਿਨ ਹਿਸਾਬ-ਕਿਤਾਬ ਵਿੱਚ ਹੀ ਗੁਜ਼ਾਰ ਦਿੱਤਾ ਹੈ | ਤੁਸੀ ਸਾਰਿਆਂ ਤੋਂ ਹਿਸਾਬ-ਕਿਤਾਬ ਦਾ ਵੇਰਵਾ ਮੰਗਦੇ ਹੋ| ਜੇ ਤੁਹਾਨੂੰ ਇਸ ਜਨਮ ਦਾ ਹਿਸਾਬ ਕਿਤਾਬ ਪੇਸ਼ ਕਰਨ ਲਈ ਕਿਹਾ ਜਾਵੇ? ਇਸ ਜਨਮ ਦਾ ਹੀ ਨਹੀਂ, ਜੇ ਤੁਹਾਨੂੰ ਪਿਛਲੇ ਜਨਮਾਂ ਦਾ ਸਾਰਾ ਹਿਸਾਬ-ਕਿਤਾਬ ਪੁੱਛਿਆ ਜਾਵੇ ਤਾਂ ਫਿਰ ਤੁਸੀਂ ਕੀ ਕਰੋਗੇ? ਮੈਂ ਪੂਰੀ ਤਰ੍ਹਾਂ ਡਗਮਗਾ ਗਿਆ ਅਤੇ ਇਹ ਮਹਿਸੂਸ ਕੀਤਾ ਕਿ ਹਰ ਕੋਈ ਆਪਣੇ ਚੰਗੇ ਮਾੜੇ ਕਰਮਾਂ ਲਈ ਜੁਆਬ ਦੇਹ ਹੈ | ਹਰ ਕੋਈ ਆਪਣੇ ਪਾਪਾਂ ਲਈ ਰੱਬ ਨੂੰ ਜੁਆਬ ਦੇਹ ਹੋਵੇਗਾ| ਹਰ ਇਕ ਨੂੰ ਆਪਣੇ ਸਾਰੇ ਕੰਮਾਂ ਦਾ ਵਿਸਥਾਰ ਵਿੱਚ ਲੇਖਾ ਦੇਣਾ ਪਵੇਗਾ ਅਤੇ ਸੱਚ ਦੀ ਇਸ ਵੱਡੀ ਅਦਾਲਤ ਵਿੱਚ ਠੀਕ ਹਿਸਾਬ-ਕਿਤਾਬ ਅਤੇ ਫ਼ੈਸਲਾ ਕੀਤਾ ਜਾਵੇਗਾ | ਅਚਾਨਕ ਮੈਨੂੰ ਬਾਬਾ ਨੰਦ ਸਿੰਘ ਜੀ ਮਹਾਰਾਜ ਦੇ ਪਵਿੱਤਰ ਬਚਨ ਯਾਦ ਆ ਗਏ, ਸਾਡੀ ਹਿਸਾਬ ਨਾਲ ਨਹੀ...